ਐਤਵਾਰ ਦੀ ਸ਼ਾਮ ਸਿਡਨੀ ਵਿੱਚ ਇੱਕ ਫੰਡ ਇਕੱਠਾ ਕਰਨ ਵਾਲੇ ਡਿਨਰ ਪ੍ਰੋਗਰਾਮ ਦੌਰਾਨ ਫੈਡਰਲ ਵਿਰੋਧੀ ਧਿਰ ਨੇਤਾ ਨੇ 'ਅਮੀਰ ਲੋਕਾਂ' ਦਾ ਧਿਆਨ ਆਪਣੇ ਵੱਲ ਖਿੱਚਿਆ। Peter Dutton ਨੇ ਟਿੱਪਣੀ ਕੀਤੀ ਕਿ ਜੇਕਰ ਇਸ ਸਾਲ ਫੈਡਰਲ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਜਿੱਤ ਕੇ ਸਰਕਾਰ ਬਣਾਉਂਦੀ ਹੈ ਤਾਂ Julia Gillard ਦੀ ਸਰਕਾਰ ਵੇਲੇ ਸ਼ੁਰੂ ਕੀਤਾ Investor Visa ਫਿਰ ਤੋਂ ਲਿਆਂਦਾ ਜਾ ਸਕਦਾ ਹੈ।
ਅਸਲ ਵਿੱਚ $5 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਆਸਟ੍ਰੇਲੀਆ ਵਿੱਚ ਕੁਝ ਸ਼ਰਤਾਂ ਦੇ ਨਾਲ ਬਿਨਾਂ ਕਿਸੇ ਉਮਰ ਦੀ ਸੀਮਾ ਤੋਂ ਇਹ ਵੀਜ਼ਾ ਹਾਸਲ ਹੋ ਜਾਂਦਾ ਸੀ, ਜਿਸਨੂੰ Anthony Albanese ਸਰਕਾਰ ਨੇ ਬੰਦ ਕਰ ਦਿੱਤਾ ਸੀ। ਇਹ ਗੱਲ Dutton ਨੇ ਓਦੋਂ ਰੱਖੀ ਜਦੋਂ ਉਹ ਸਿਡਨੀ ਦੀ ਇੱਕ marginal ਸੀਟ Bennelong ਤੋਂ ਆਪਣੀ Liberal Party ਦੇ ਉਮੀਦਵਾਰ Scott Yung ਦੇ ਹੱਕ ਵਿੱਚ ਰੱਖੇ ਇੱਕ fund-raiser ਡਿਨਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਦੱਸਿਆ ਜਾ ਰਿਹਾ ਸੀ, ਕਿ ਇਸ ਖ਼ਾਸ ਦਾਅਵਤ ਦੀ ਟਿਕਟ $10,000 ਡਾਲਰ ਸੀ।
ਆਮ ਤੌਰ 'ਤੇ ਆਸਟ੍ਰੇਲੀਆ ਦੇ ਸਾਧਾਰਨ ਵੀਜ਼ਾ ਪ੍ਰੋਗਰਾਮਾਂ ਦੀ ਆਲੋਚਨਾ ਕਰਨ ਵਾਲੇ Peter Dutton ਦੀ ਇਸ visa ਰਾਹੀਂ ਅਮੀਰ ਏਸ਼ੀਆਈ ਖ਼ਾਸ ਤੌਰ 'ਤੇ ਚੀਨੀ ਮੂਲ ਦੇ ਲੋਕਾਂ ਆਸਟ੍ਰੇਲੀਆ ਵੱਲ ਆਕਰਸ਼ਿਤ ਕਰਨ ਦੀ ਸਕੀਮ ਹੋ ਸਕਦੀ ਹੈ।