ਮਾਂ ਦੀ ਲੋਰੀ ਤੋਂ Peppa Pig ਤੱਕ - ਸੁਖਪ੍ਰੀਤ ਕੌਰ ਪਵਾਰ - Punjabi Kavita

Oct 27, 2025 - 03:51
 0  8k  15

Share -

ਮਾਂ ਦੀ ਲੋਰੀ ਤੋਂ Peppa Pig ਤੱਕ - ਸੁਖਪ੍ਰੀਤ ਕੌਰ ਪਵਾਰ - Punjabi Kavita

ਬਹੁਤ ਦੂਰ ਦੀ ਗੱਲ ਨਹੀਂ,
ਕੱਲ੍ਹ ਹੀ ਦੀ ਤਾਂ ਲਗਦੀ ਏ,

ਦਾਦੀ ਦੀਆਂ ਕਹਾਣੀਆਂ ਤੇ ਮਾਂ ਦੀਆਂ ਲੋਰੀਆਂ,
ਉਹ ਰਾਤਾਂ ਜਿੱਥੇ Wi-Fi ਨਹੀਂ, ਪਰ ਪਿਆਰ full signal 'ਤੇ ਹੁੰਦਾ ਸੀ।
ਜਦ ਮਾਂ ਦੀ ਜੱਫੀ ਦੁਨੀਆ ਦਾ ਸਭ ਤੋਂ ਵੱਡਾ ਸਕੂਨ ਹੁੰਦੀ ਸੀ।

ਜਦੋਂ ਬੱਚਾ ਰੋਂਦਾ ਸੀ, ਉਹ ਲੋਰੀ ਸੁਣਾਉਂਦੀ ਸੀ,
"ਸੌਅ ਜਾ ਕਾਕਾ ਤੂੰ …" ਦੀ ਧੁਨ ਸੁਣਦਿਆਂ
ਬੱਚਾ ਨੀਂਦ ਦੇ ਹਵਾਲੇ ਹੋ ਜਾਂਦਾ ਸੀ।

ਪਰ ਹੁਣ...?

ਹੁਣ ਮਾਂ ਦੇ ਹੱਥ 'ਚ ਵੀ phone ਆ ਗਿਆ,
ਉਸ ਦੀਆਂ ਲੋਰੀਆਂ ਦੀ ਥਾਂ YouTube ਆ ਗਿਆ।
ਬੱਚਾ ਰੋਵੇ ਤਾਂ ਫ਼ੌਰਨ Peppa Pig ਲਾ ਦੇਂਦੀ ਏ,

ਹੁਣ ਉਹ ਨਿੱਕਾ ਹੱਥ ਜੋ ਮਾਂ ਦੀ ਚੁੰਨੀ ਦਾ ਪੱਲਾ ਫੜ ਕੇ ਕਹਿੰਦਾ ਸੀ,
"ਮਾਂ, ਮੇਰੇ ਕੋਲ ਬੈਠ ਜਾ, ਮੈਨੂੰ ਚੁੱਕ ਲੈ "
ਉਹੀ ਹੱਥ screen ਉੱਤੇ swipe ਕਰਦੇ ਨੇ,
ਤੇ ਕਹਿੰਦੇ ਨੇ, "ਮਾਂ, ਚੁੱਪ ਕਰ! Video ਵੇਖ ਰਿਹਾ ਹਾਂ!"

ਪਹਿਲਾਂ ਮਾਂ ਰੋਟੀ ਬਣਾਉਂਦੀ ਸੀ,
ਬੱਚੇ ਨੂੰ ਆਟੇ ਨਾਲ ਖੇਡਣ ਲਾ ਦਿੰਦੀ ਸੀ,
ਹੁਣ ਮਾਂ ਰੋਟੀ ਬਣਾਉਂਦੀ ਹੋਈ ਵੀ ਕਹਿੰਦੀ ਏ,
"ਚੁੱਪ ਕਰ, ਇਹ ਲੈ ਫ਼ੋਨ, YouTube ਲਾ ਲੈ।"

ਮਾਂ ਦੀ ਗੋਦੀ, ਮਾਂ ਦਾ ਪਿਆਰ,
ਉਹ ਰੋਸ਼ਨੀ ਜੋ ਚਿਹਰੇ ਤੇ ਸੀ 
ਸਭ ਕੁਝ screen ਦੀ ਚਮਕ ਵਿੱਚ ਗੁੰਮ ਹੋ ਗਿਆ।

ਬੱਚੇ ਹੁਣ ਹੱਸਦੇ ਨਹੀਂ, react ਕਰਦੇ ਨੇ।
ਉਹ ਹਿਰਦੇ ਨਾਲ ਨਹੀਂ ਜੁੜਦੇ,
notification ਆਉਣ 'ਤੇ ਖੁਸ਼ ਹੋ ਜਾਂਦੇ ਨੇ।
ਹਸਣ ਦੀ ਥਾਂ "????" ਭੇਜੀ ਜਾਂਦੀ ਏ,
ਰੋਣ ਦੀ ਥਾਂ "????" ਲਾਈ ਜਾਂਦੀ ਏ।

ਮਾਣਸਿਕ ਤੰਦਰੁਸਤੀ ਦੀ ਥਾਂ,
social media ਦੇ filters ਆ ਗਏ ਨੇ।
ਮਾਂ ਜਿਹੜੀ ਪਹਿਲਾਂ ਬੱਚੇ ਦੇ  ਅਥਰੂ ਆਪਣੀ ਚੁੰਨੀ ਨਾਲ  ਪੁੰਜਦੀ ਸੀ ।
ਹੁਣ ਉਹ status update ਕਰਦੀ ਏ,
"he is crying, again! anyone has a good cartoon link?"

ਮੈਂ ਕੋਈ ਤਕਨਾਲੋਜੀ ਦੇ ਖਿਲਾਫ ਨਹੀਂ,
ਇਹ ਤਕਨਾਲੋਜੀ ਦੀ ਗ਼ਲਤ ਲਤ ਦੇ ਖਿਲਾਫ ਪੁਕਾਰ ਹੈ।

ਮਾਂ ਹੁਣ ਪੜ੍ਹਾਉਣ ਦੀ ਥਾਂ,
educational app installs ਕਰਦੀ ਏ।
 ਕਹਾਣੀ ਸੁਣਾਉਣ ਦੀ ਥਾਂ,
Netflix ਤੇ animation play ਕਰਦੀ ਏ।
ਤੇ ਫਿਰ ਅਸੀਂ ਸੋਚਦੇ ਹਾਂ 
"ਮੇਰਾ ਬੱਚਾ ਮੇਰੇ ਨਾਲ attach ਕਿਉਂ ਨਹੀਂ ਹੁੰਦਾ?"
ਉਹ attach screen ਨਾਲ ਹੋ ਗਿਆ ਏ, ਮਾਂ!
ਕਿਉਂਕਿ ਤੂੰ ਹੀ ਉਸ ਨੂੰ screen ਦੀ ਛਾਂ ਦਿੱਤੀ।

ਜਿਹੜੀ shelf 'ਤੇ ਕਿਤਾਬ ਹੋਣੀ ਸੀ,
ਉਥੇ ਹੁਣ Alexa ਬੈਠੀ ਏ।
ਖੇਡਣ ਵਾਲਾ ਸਮਾਂ,
ਹੁਣ "Screen Time" ਕਹਿ ਕੇ track ਕੀਤਾ ਜਾਂਦਾ ਏ।

ਕੱਲ੍ਹ ਦੇ ਵਾਰਸ, emoji ਨਾਲ ਜਜ਼ਬਾਤ ਵਿਅਕਤ ਕਰਦੇ ਨੇ,
ਤੇ ਅਸੀਂ ਕਹਿੰਦੇ ਹਾਂ 
"ਸਾਡੇ ਬੱਚਿਆਂ ਵਿੱਚ patience ਨਹੀਂ!"
ਪਰ ਉਹਨਾਂ ਨੂੰ ਤੁਸੀਂ ਹੀ "skip ad" ਤੇ "swipe up" ਸਿਖਾਇਆ।

ਪਰ ਹਾਲੇ ਵੀ ਵਕਤ ਹੱਥੋਂ ਨਿਕਲਿਆ ਨਹੀਂ।

ਮਾਂ,

ਕਿਉਂਕਿ ਮਾਂ ਅਜੇ ਵੀ ਮਾਂ ਏ।

ਤੂੰ ਅਜੇ ਵੀ ਉਹੀ ਮਮਤਾ ਦਾ ਨਿੱਘ ਦੇ ਸਕਦੀ ਏ,
ਜੋ Wi-Fi ਨਾਲੋਂ ਵੀ ਤੇਜ਼ ਪਿਆਰ ਦਾ ਸੰਕੇਤ ਤੇ ਸਕੂਨ ਦਿੰਦਾ ਹੈ।

ਉਹ ਕਹਾਣੀ, ਜੋ ਤੂੰ ਨਾਨੀ ਕੋਲੋਂ ਸੁਣੀ ਸੀ,
ਉਹ ਫੇਰ ਦੁਬਾਰਾ ਸੁਣਾ।
ਅਜੇ ਵੀ ਵਕਤ ਹੈ, ਉਹ ਪਿਆਰ ਅਤੇ ਸਾਂਝ ਮੁੜ ਜੀਉਣ ਦਾ

ਮੋਬਾਈਲ ਨੂੰ ਰੱਖੀਏ ਕੰਮ ਲਈ,
ਜਿੰਦਗੀ ਨੂੰ ਜੀਈਏ ਪਿਆਰ ਨਾਲ।

ਸੋਚ ਬਦਲੋ, ਦਿਸ਼ਾ ਬਦਲ ਜਾਊਗੀ।
ਤੇ ਬਚਪਨ ਨੂੰ ਫੇਰ ਮਾਂ ਦੀ ਲੋਰੀ ਵਿੱਚ ਲੈ ਆਓ।

What's Your Reaction?

like

dislike

love

funny

angry

sad

wow