ਪ੍ਰਧਾਨ ਮੰਤਰੀ ਦੀ ਦੌੜ: ਆਸਟ੍ਰੇਲੀਆਈ ਸੱਟਾ ਬਾਜ਼ਾਰਾਂ ਵਿੱਚ ਐਂਥਨੀ ਅਲਬਾਨੀਜ਼ ਦਾ ਪਲੜਾ ਭਾਰੀ

ਆਸਟ੍ਰੇਲੀਆਈ ਸੱਟਾ ਬਾਜ਼ਾਰਾਂ ਵਿੱਚ ਐਂਥਨੀ ਅਲਬਾਨੀਜ਼ ਦੀ ਅਗਵਾਈ ਸਪਸ਼ਟ ਹੋ ਗਈ ਹੈ, ਜਦਕਿ ਪੀਟਰ ਡਟਨ ਦੀ ਕੋਲੀਸ਼ਨ ਦੀ ਸੰਭਾਵਨਾ ਘਟ ਰਹੀ ਹੈ। ਸਪੋਰਟਸਬੇਟ ਅਤੇ ਟੈਬ ਦੇ ਅਨੁਸਾਰ, ਲੇਬਰ ਪਾਰਟੀ ਨੂੰ ਅਗਲੀ ਸਰਕਾਰ ਬਣਾਉਣ ਲਈ ਪ੍ਰਮੁੱਖ ਪਸੰਦ ਮੰਨਿਆ ਜਾ ਰਿਹਾ ਹੈ। ਇਹ ਰੁਝਾਨ ਚੋਣ ਪ੍ਰਚਾਰ ਦੌਰਾਨ ਹੋਏ ਵਧੇਰੇ ਉਤਾਰ-ਚੜ੍ਹਾਅ ਅਤੇ ਸਰਵੇਖਣਾਂ ਦੇ ਨਤੀਜਿਆਂ ਨੂੰ ਦਰਸਾਉਂਦੇ ਹਨ।​

Apr 30, 2025 - 15:06
 0  501  0

Share -

ਪ੍ਰਧਾਨ ਮੰਤਰੀ ਦੀ ਦੌੜ: ਆਸਟ੍ਰੇਲੀਆਈ ਸੱਟਾ ਬਾਜ਼ਾਰਾਂ ਵਿੱਚ ਐਂਥਨੀ ਅਲਬਾਨੀਜ਼ ਦਾ ਪਲੜਾ ਭਾਰੀ
ਆਸਟ੍ਰੇਲੀਆਈ ਸੱਟਾ ਬਾਜ਼ਾਰਾਂ ਵਿੱਚ ਐਂਥਨੀ ਅਲਬਾਨੀਜ਼ ਦੀ ਅਗਵਾਈ
ਆਸਟ੍ਰੇਲੀਅਨ ਸੱਟਾ ਬਾਜ਼ਾਰਾਂ ਨੇ ਵੀ ਹੁਣ ਐਂਥਨੀ ਅਲਬਾਨੀਜ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਇਸਤੋਂ ਪਹਿਲਾਂ ਕੁਝ ਚੋਣ ਸਰਵੇਖਣਾਂ ਵੱਲੋਂ ਵੀ ਇਹੋ ਜਿਹੀਆਂ ਸੰਭਾਵਨਾਵਾਂ ਜਤਾਈਆਂ ਗਈਆਂ ਸਨ।
ਚੋਣ ਸੱਟੇਬਾਜ਼ੀ ਬਾਜ਼ਾਰਾਂ ਵਿੱਚ ਰਾਤੋ-ਰਾਤ ਇੱਕ ਵੱਡਾ ਉਤਰਾਅ-ਚੜ੍ਹਾਅ ਦੇਖਣ ਵਿੱਚ ਆਇਆ ਹੈ - ਕੋਲਿਸ਼ਨ ਦੇ ਪੀਟਰ ਡਟਨ, ਲੇਬਰ ਪਾਰਟੀ ਦੇ ਐਂਥਨੀ ਅਲਬਾਨੀਜ਼ ਦੇ ਮੁਕਾਬਲੇ ਹੁਣ ਕਾਫੀ ਪਿਛੜਦੇ ਨਜ਼ਰ ਆ ਰਹੇ ਹਨ।
ਸੱਟੇਬਾਜ਼ੀ ਬਾਜ਼ਾਰਾਂ ਨੇ ਨਵੰਬਰ ਵਿੱਚ ਗੱਠਜੋੜ ਦੇ ਚੋਣ ਜਿੱਤਣ ਦੀ ਸੰਭਾਵਨਾ ਪ੍ਰਗਟਾਈ ਸੀ, ਪਰ ਦੋਵਾਂ ਨੇਤਾਵਾਂ ਤੇ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਭਖਾਉਣ ਤੋਂ ਬਾਅਦ ਇਸ ਮਹੀਨੇ ਵਿੱਚ ਪਲਟਾ ਵਜਿਆ ਹੈ।
ਮੰਗਲਵਾਰ ਦੁਪਹਿਰ ਨੂੰ, ਸਪੋਰਟਸਬੇਟ ਅਤੇ ਟੈਬ ਦੇ ਦੋਵਾਂ ਬਾਜ਼ਾਰਾਂ ਵਿੱਚ ਲੇਬਰ ਨੂੰ ਲਿਬਰਲ ਦੇ ਮੁਕਾਬਲੇ ਅਗਲੀ ਸਰਕਾਰ ਬਣਾਉਣ ਲਈ ਸਪੱਸ਼ਟ ਤੌਰ 'ਤੇ ਪਸੰਦੀਦਾ ਮੰਨਿਆ ਗਿਆ - ਲੇਬਰ ਅਗਰ $1.19 ਅਤੇ $1.20 'ਤੇ ਹੈ ਤਾਂ ਲਿਬਰਲ $4.90 ਅਤੇ $4.50 ਉੱਤੇ ਦਰਸਾਈ ਗਈ ਹੈ।
ਪਰ ਡਟਨ ਲਈ ਸਮਰਥਨ ਰਾਤੋ-ਰਾਤ ਹੋਰ ਵੀ ਘੱਟ ਗਿਆ ਹੈ, ਆਖਰੀ ਰਿਪੋਰਟ ਮਿਲਣ ਤੱਕ ਗੱਠਜੋੜ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਘਟਦਿਆਂ ਕੀਮਤ $7 ਤੱਕ ਵੱਧ ਗਈ ਹੈ।

What's Your Reaction?

like

dislike

love

funny

angry

sad

wow