ਇਮਾਨਦਾਰੀ - Punjabi Kahani - Kitaab Kahani
ਅੱਜ ਵੀ ਇਮਾਨਦਾਰੀ ਜ਼ਿੰਦਾ ਹੈ। A farmer in Rajasthan sells grain sacks to a local merchant. Hidden inside one of them — without the farmer even knowing — is a steel box containing his family's entire collection of gold and silver jewellery. The merchant finds it. What he does next is what makes this story unforgettable.
ਰਾਜਸਥਾਨ ਦੇ ਵਿੱਚ ਇੱਕ ਕਿਸਾਨ ਆਪਣੇ ਅਨਾਜ ਨੂੰ ਵੇਚਣ ਦੇ ਲਈ ਗਿਆ। ਨਾਂ ਸੀ ਘਾਸੀ ਰਾਮ। ਘਾਸੀ ਰਾਮ ਨੇ ਘਰ ਦੇ ਵਿੱਚੋਂ ਉਹ ਅਨਾਜ ਦੇ ਦੋ ਤੋੜੇ ਚੁੱਕੇ ਤੇ ਜਾ ਕੇ ਉਸੇ ਇਲਾਕੇ ਦੇ ਵਿੱਚ ਮੌਜੂਦ ਇੱਕ ਦੁਕਾਨ ਦੇ ਵਿੱਚ ਵੇਚਣ ਚਲਾ ਗਿਆ। ਸੇਠ ਦੇ ਕੋਲ ਜਦੋਂ ਵੇਚਣ ਦੇ ਲਈ ਗਿਆ ਤਾਂ ਉਹ ਸਮਾਂ ਉਹ ਸੀ ਜਦੋਂ ਚਾਹੇ ਅਸਲੀਅਤ ਕੁਝ ਵੀ ਹੋਵੇ ਪਰ ਅਖਬਾਰਾਂ ਦੇ ਵਿੱਚ ਹਿੰਦੂ-ਮੁਸਲਿਮ ਇਹ ਵਰਸਿਜ਼ ਕਾਫੀ ਕਰ-ਕਰ ਕੇ ਕਈ ਸਾਰੀਆਂ ਅਖਬਾਰਾਂ ਦੇ ਵਿੱਚ ਕਈ ਸਾਰੇ ਸਿਲਸਿਲੇ ਜਿਹੜੇ ਇਸ ਤਰੀਕੇ ਦੇ ਨਾਲ ਵਿਖਾਇਆ ਜਾ ਰਿਹਾ ਸੀ। ਹਾਲਾਂਕਿ ਕਾਰਨ ਕੁਝ ਰਾਜਨੀਤਿਕ ਰਹੇ ਹੋਣ ਜਾਂ ਕਿੱਦਾਂ ਪਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਹੁਣ ਉਹ ਪਹਿਲਾਂ ਵਾਲਾ ਹੀ ਆਦਰ-ਸਤਿਕਾਰ, ਉਹ ਪਹਿਲਾਂ ਵਾਲਾ ਵਿਸ਼ਵਾਸ ਸ਼ਾਇਦ ਡੋਲਿਆ ਸੀ।
ਪਰ ਫਿਰ ਵੀ ਉਹ ਪੁਰਾਣਾ ਇੱਕ ਦੂਸਰੇ ਦੇ ਨਾਲ ਵਰਤੋਂ-ਵਿਹਾਰ ਉਸੇ ਤਰ੍ਹਾਂ ਦੇ ਨਾਲ ਬਰਕਰਾਰ। ਤੇ ਬਰਕਰਾਰ ਰਹਿਣਾ ਵੀ ਚਾਹੀਦਾ ਹੈ। ਸੋ ਉਸੇ ਰੁਟੀਨ ਦੇ ਵਿੱਚੋਂ, ਉਸੇ ਨੇਮ ਦੇ ਵਿੱਚੋਂ ਜਦੋਂ ਘਾਸੀ ਰਾਮ ਇਸ ਸੇਠ ਕੋਲ ਗਿਆ ਤਾਂ ਸੇਠ ਮੰਗੂ ਖਾਨ ਨੇ ਉਹਨੂੰ ਉਹਦਾ ਬਣਦਾ ਹੱਕ ਦੇ ਕੇ ਘਰ ਤੋਰ ਦਿੱਤਾ। ਜੋ ਵੀ ਉਸ ਸਮੇਂ ਦਾ ਰੇਟ ਸੀ ਉਸਦੇ ਹਿਸਾਬ ਦੇ ਨਾਲ ਉਹਦਾ ਹਿਸਾਬ-ਕਿਤਾਬ ਕਰ ਦਿੱਤਾ ਗਿਆ। ਪਰ ਅਗਲੇ ਦਿਨ ਮੰਗੂ ਖਾਨ ਦੇ ਵੱਲੋਂ ਘਾਸੀ ਰਾਮ ਨੂੰ ਇੱਕ ਕਾਲ ਆਉਂਦੀ ਹੈ ਕਿ ਜੋ ਤੂੰ ਦਾਣੇ ਦੇ ਕੇ ਗਿਆ ਹੈਂ ਉਹਨਾਂ ਦੇ ਵਿੱਚੋਂ ਇੱਕ ਡੱਬਾ ਨਿਕਲਿਆ ਹੈ। ਕੀ ਤੈਨੂੰ ਇਸ ਚੀਜ਼ ਦਾ ਇਲਮ ਹੈ ਕਿ ਉਹ ਦਾਣਿਆਂ ਦੇ ਬੋਰੇ ਦੇ ਵਿੱਚ ਇੱਕ ਡੱਬਾ ਸੀ?
ਪਰ ਘਾਸੀ ਰਾਮ ਨੇ ਇਸ ਚੀਜ਼ ਤੋਂ ਸਾਫ ਇਨਕਾਰ ਕੀਤਾ। ਕਹਿਣ ਲੱਗਾ ਮੈਨੂੰ ਇਸ ਚੀਜ਼ ਦਾ ਕੋਈ ਇਲਮ ਨਹੀਂ ਕਿ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਡੱਬਾ ਸੀ। ਮੰਗੂ ਖਾਨ ਨੇ ਕਿਹਾ ਉਹਦੇ ਵਿੱਚ ਇੱਕ ਰੋਟੀ ਦਾ ਡੱਬਾ ਸੀ ਤੇ ਉਹਦੇ ਵਿੱਚ ਕੁਝ ਹੋਰ ਸਮਾਨ। ਜੇ ਤੂੰ ਬੁਰਾ ਨਾ ਮਨਾਏਂ ਤਾਂ ਤੂੰ ਇੱਕ ਵਾਰੀ ਦੁਕਾਨ ਦੇ ਉੱਤੇ ਆ ਕੇ ਮਿਲ ਲੈ। ਘਾਸੀ ਰਾਮ ਚਿੰਤਾ ਦੇ ਵਿੱਚ ਕਿ ਪਤਾ ਨਹੀਂ ਕੀ ਉਹਦੇ ਵਿੱਚੋਂ ਨਿਕਲ ਆਇਆ ਹੋਊਗਾ, ਅਜਿਹਾ ਤੇ ਦਾਣਿਆਂ ਦੇ ਵਿੱਚ ਕੁਝ ਵੀ ਨਹੀਂ ਸੀ।
ਖੈਰ ਜਦੋਂ ਜਾਂਦਾ ਹੈ ਤਾਂ ਉਹਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ। ਮੰਗੂ ਖਾਨ ਨੇ ਉਹ ਡੱਬਾ ਉਹਦੇ ਸਾਹਮਣੇ ਟੇਬਲ ਦੇ ਉੱਤੇ ਜਦੋਂ ਖੋਲ ਕੇ ਧਰਿਆ ਤਾਂ ਉਹਦੇ ਵਿੱਚ ਉਹਦੇ ਘਰ ਦੇ ਸਾਰੇ ਜੇਵਰਾਤ, ਸਾਰਾ ਸੋਨਾ-ਚਾਂਦੀ ਉਸ ਡੱਬੇ ਦੇ ਵਿੱਚ ਮੌਜੂਦ ਸੀ। ਖੈਰ ਉਦੋਂ ਤੱਕ ਇਸ ਕਿਸਾਨ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਸੀ ਕਿ ਉਸ ਬੋਰੇ ਦੇ ਵਿੱਚੋਂ ਇਹ ਸਾਰਾ ਕੁਝ ਮੰਗੂ ਖਾਨ ਤੱਕ ਪਹੁੰਚ ਚੁੱਕਾ ਹੈ। ਬਾਅਦ ਵਿੱਚ ਕਹਾਣੀ ਇਹ ਨਿਕਲੀ ਕਿ ਉਹਦੀ ਵਹੁਟੀ ਨੇ ਵੱਧਦੀਆਂ ਚੋਰੀਆਂ-ਚਕਾਰੀਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਸਾਰਾ ਕੁਝ ਇੱਕ ਰੋਟੀ ਵਾਲੇ ਡੱਬੇ ਦੇ ਵਿੱਚ ਪਾਇਆ ਤੇ ਉਹਨੂੰ ਲੱਗਿਆ ਕਿ ਨਹੀਂ ਹਾਲੇ ਵੀ ਇਹ ਸੁਰੱਖਿਅਤ ਨਹੀਂ ਹੈ ਤੇ ਉਹਨੇ ਦਾਣਿਆਂ ਦੇ ਇਸ ਬੋਰੇ ਦੇ ਵਿੱਚ ਦੱਬ ਦਿੱਤਾ।
ਜਦੋਂ ਘਾਸੀ ਰਾਮ ਇਹ ਵੇਚਣ ਦੇ ਲਈ ਗਿਆ ਜਾਂ ਸ਼ਾਇਦ ਵਹੁਟੀ ਨੂੰ ਪਤਾ ਨਹੀਂ ਸੀ ਕਿ ਇਹ ਦਾਣੇ ਲੈ ਕੇ ਚੱਲਿਆ ਤੇ ਘਰਵਾਲੀ ਨੂੰ ਵੀ ਇਸ ਚੀਜ਼ ਦਾ ਪਤਾ ਨਹੀਂ ਸੀ ਕਿ ਉਹਨੇ ਕਿਹੜੀ ਜਗ੍ਹਾ ਦੇ ਉੱਤੇ ਗਹਿਣੇ ਲੁਕਾ ਕੇ ਰੱਖੇ ਨੇ। ਪਰ ਇਹ ਸਭ ਕੁਝ ਦੇ ਨਾਲ ਇੱਕ ਚੰਗੀ ਮਿਸਾਲ ਜ਼ਰੂਰ ਕਾਇਮ ਹੋ ਗਈ। ਉਸ ਤੋਂ ਬਾਅਦ ਰਾਜਸਥਾਨ ਦੀਆਂ ਅਖਬਾਰਾਂ ਦੇ ਵਿੱਚ ਖੂਬ ਚਰਚੇ ਹੋਏ। ਮੰਗੂ ਖਾਨ ਦਾ ਉਸ ਇਲਾਕੇ ਦੇ ਵਿੱਚ ਕਾਫੀ ਮਾਨ-ਸਨਮਾਨ ਕੀਤਾ ਗਿਆ। ਖੂਬ ਪ੍ਰਸ਼ੰਸਾ ਹੋਈ। ਪਿਛਲੇ ਸਾਲ ਦੀ ਵਾਪਰੀ ਇਸ ਘਟਨਾ ਤੋਂ ਬਾਅਦ ਦੋਵਾਂ ਭਾਈਚਾਰਿਆਂ ਦੇ ਦਰਮਿਆਨ ਕਾਫੀ ਸੋਹਣੇ ਸਬੰਧ ਸਥਾਪਿਤ ਹੋਏ। ਖਾਸ ਤੌਰ ਦੇ ਉੱਤੇ ਇਸ ਇਲਾਕੇ ਦੇ ਵਿੱਚ।
ਕਿਸੇ ਇੱਕ ਬੰਦੇ ਦੀ ਕੀਤੀ ਇੱਕ ਚੰਗਿਆਈ, ਕੀਤੀ ਇੱਕ ਇਮਾਨਦਾਰੀ ਦੇ ਨਾਲ ਫਿਰ ਦੁਬਾਰਾ ਤੋਂ ਉਹਨਾਂ ਸਾਰੇ ਲੋਕਾਂ ਦਾ ਵਿਸ਼ਵਾਸ ਆਪਸ ਦੇ ਵਿੱਚ ਬਹਾਲ ਹੋਇਆ। ਜਦੋਂ ਇੱਕ ਪਾਸੇ ਇੱਕ ਸੇਠ ਦਾ ਤੇ ਕਿਸਾਨ ਦਾ ਲਗਾਤਾਰ ਡੋਲਦਾ ਜੋ ਕਿ ਸਮੇਂ ਦੇ ਵਿੱਚ ਰਿਸ਼ਤਾ ਉਹ ਇਸ ਇੱਕ ਚੰਗਿਆਈ ਦੇ ਨਾਲ ਫਿਰ ਦੁਬਾਰਾ ਤੋਂ ਜਦੋਂ ਬਹਾਲ ਹੁੰਦਾ ਤਾਂ ਹੋਰ ਵੀ ਕਈ ਲੋਕ ਨੇ ਜਿਹੜੇ ਚੰਗਿਆਈ ਵੱਲ ਨੂੰ ਪਰਤਦੇ ਨੇ। ਵੈਸੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀਆਂ ਚੀਜ਼ਾਂ ਦੇ ਕਰਕੇ ਸਾਨੂੰ ਸ਼ਾਬਾਸ਼ੀਆਂ ਦਿੱਤੀਆਂ ਜਾਂਦੀਆਂ ਨੇ ਉਹ ਤਾਂ ਸਾਡੇ ਵਿੱਚ ਮੂਲ ਰੂਪ 'ਚ ਮੌਜੂਦ ਹੋਣੀਆਂ ਚਾਹੀਦੀਆਂ ਨੇ।
ਇਹ ਇਮਾਨਦਾਰੀਆਂ ਦੇ ਜਿਹੜੇ ਚਰਚੇ ਜਿਹੜੇ ਸੋਹਲੇ ਗਾਏ ਜਾਂਦੇ ਨੇ ਵੇਖਿਆ ਜਾਵੇ ਤਾਂ ਇਹ ਇਨਸਾਨ ਦਾ ਬੁਨਿਆਦੀ ਧਰਮ ਹੋਣਾ ਚਾਹੀਦਾ ਹੈ। ਚਾਹੀਦਾ ਨਹੀਂ ਹੈਗਾ। ਤੇ ਜਦੋਂ ਅਸੀਂ ਆਪਣਾ ਬਣਦਾ ਇਹ ਧਰਮ ਨਿਭਾਉਂਦੇ ਹਾਂ ਤੇ ਉਸ ਚੀਜ਼ ਦੇ ਕਰਕੇ ਸਾਨੂੰ ਸ਼ਾਬਾਸ਼ੀ ਮਿਲਦੀ ਹੈ। ਜਦੋਂ ਵੀ ਤੁਸੀਂ ਕੁਝ ਚੰਗਾ ਕਰਦੇ ਹੋ ਤਾਂ ਤੁਹਾਨੂੰ ਸਮਾਜ ਦੇ ਵਿੱਚ ਵਡਿਆਇਆ ਜਾਂਦਾ ਹੈ ਤੇ ਇੱਦਾਂ ਦੀਆਂ ਕਹਾਣੀਆਂ ਜਦੋਂ ਅੱਗੇ ਤੋਂ ਅੱਗੇ ਪਹੁੰਚਦੀਆਂ ਨੇ ਉਹਦੇ ਨਾਲ ਦੂਸਰਿਆਂ ਨੂੰ ਵੀ ਉਤਸ਼ਾਹ ਮਿਲਦਾ ਹੈ। ਸ਼ਾਇਦ ਸਾਰਾ ਕੁਝ ਇਸ ਕਰਕੇ ਵਾਪਰ ਰਿਹਾ ਕਿਉਂਕਿ ਸਾਡੇ ਆਲੇ-ਦੁਆਲੇ ਇਹਦੇ ਉਲਟ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ।
ਉਹ ਤਾਂ ਜੀ ਮੁੱਕਰ ਗਿਆ, ਉਹਨੇ ਤਾਂ ਜੀ ਸਾਫ਼ ਹੀ ਮਨ੍ਹਾ ਕਰ ਦਿੱਤਾ, ਉਹਨੇ ਕਿਹਾ ਤੈਨੂੰ ਭੁਲੇਖਾ ਲੱਗਾ ਹੋਣਾ ਕਿਉਂਕਿ ਪੈਸਾ ਵੇਖ ਕੇ ਕੋਈ ਸੋਨਾ ਚਾਂਦੀ ਵੇਖ ਕੇ ਹਰ ਇੱਕ ਦਾ ਮਨ ਜ਼ਰੂਰ ਬਦਲ ਜਾਂਦਾ ਹੈ। ਤੇ ਆਪਾਂ ਇੰਨਾ ਕੁਝ ਇਹ ਸੁਣ ਚੁੱਕੇ ਹਾਂ, ਇੰਨਾ ਕੁਝ ਵੇਖ ਚੁੱਕੇ ਹਾਂ ਕਿ ਇਨਸਾਨ ਇਨਸਾਨ ਦੇ ਇਸ ਬਦਲ ਜਾਣ ਨੂੰ ਅਜੋਕੇ ਸਮੇਂ ਦੇ ਵਿੱਚ ਸੁਭਾਵਿਕ ਹੀ ਸਮਝਣ ਲੱਗ ਪਿਆ। ਕਿ ਜੇ ਕੋਈ ਬਦਲ ਗਿਆ ਤੇ ਆਪਾਂ ਆਮ ਹੀ ਕਹਿੰਦੇ ਹਾਂ ਇਹ ਕੋਈ ਵੱਡੀ ਗੱਲ ਨਹੀਂ ਹੈ, ਪੈਸਾ ਵੇਖ ਕੇ ਵੱਡੇ-ਵੱਡੇ ਬਦਲ ਜਾਂਦੇ ਹਨ। ਇਸ ਚੀਜ਼ ਨੂੰ ਆਪਾਂ ਇਨਸਾਨੀਅਤ ਦੇ ਤੇ ਸਮਾਜ ਦੇ ਨਿਘਾਰ ਦੇ ਵਜੋਂ ਵੇਖ ਸਕਦੇ ਹਾਂ। ਆਪਾਂ ਕਿੱਥੋਂ ਤੱਕ ਸਾਡੀ ਸੋਚ ਕਿੱਥੋਂ ਤੱਕ ਬਦਲ ਚੁੱਕੀ ਹੈ, ਕਿੱਥੋਂ ਤੱਕ ਆਪਾਂ ਪਹੁੰਚ ਚੁੱਕੇ ਹਾਂ।
ਤੇ ਵੈਸੇ ਜੇ ਆਪਾਂ ਕਿਤਾਬਾਂ 'ਚੋਂ ਪੜ੍ਹਨਾ ਹੋਵੇ, ਇੱਕ ਦੂਸਰੇ ਨੂੰ ਸਿੱਖਿਆ ਦੇਣੀ ਹੋਵੇ ਤੇ ਉਹ ਇਹੋ ਹੈ ਕਿ ਬੇਗਾਨਾ ਹੱਕ ਨਹੀਂ ਖਾਈਦਾ, ਕਿਰਤ ਕਰੀਦੀ ਹੈ, ਦਸਾਂ ਨਹੁੰਆਂ ਦੀ ਕਮਾਈ ਖਾਈਦੀ ਹੈ। ਤੇ ਜਦੋਂ ਕੋਈ ਉਹ ਖਾਂਦਾ ਹੈ ਨਾ ਉਹਨੂੰ ਆਪ ਨੂੰ ਵੀ ਸਵਾਦ ਆਉਂਦਾ ਤੇ ਬਾਕੀ ਵੀ ਆਸ-ਪਾਸ ਚਾਹੇ ਉਹਨਾਂ ਤੱਕ ਤੁਹਾਡੀ ਕੀਤੀ ਕਿਰਤ ਕਮਾਈ ਨੂੰ ਡਾਇਰੈਕਟਲੀ ਕੋਈ ਉਹਨਾਂ ਤੱਕ ਦਾਣਾ ਨਹੀਂ ਪਹੁੰਚਣਾ। ਪਰ ਫਿਰ ਵੀ ਉਹ ਤੁਹਾਡੀ ਵਾਹ-ਵਾਹੀ ਕਰਦੇ ਨੇ ਫਿਰ ਵੀ ਉਹ ਤੁਹਾਨੂੰ ਸ਼ਾਬਾਸ਼ੀ ਦਿੰਦੇ ਹਨ। ਤੇ ਅੱਜ ਵੀ ਦੁਨੀਆ ਦੇ ਵਿੱਚ ਇਹੋ ਜਿਹੇ ਲੋਕ ਮੌਜੂਦ ਹਨ ਜਿਹਨਾਂ ਦੇ ਕਰਕੇ ਇੱਦਾਂ ਦੀਆਂ ਕਹਾਣੀਆਂ ਆਪਾਂ ਇੱਕ ਦੂਸਰੇ ਨਾਲ ਸਾਂਝੀਆਂ ਕਰਦੇ ਹਾਂ।
ਇੱਦਾਂ ਦੀਆਂ ਖਬਰਾਂ ਆਪਾਂ ਇੱਕ ਦੂਸਰੇ ਤੱਕ ਪਹੁੰਚਾਉਂਦੇ ਹਾਂ। ਪਰ ਖੈਰ ਉਹ ਉਸ ਰੂਪ ਦੇ ਵਿੱਚ ਸ਼ਾਇਦ ਨਹੀਂ ਪਹੁੰਚਦੀਆਂ। ਜੇ ਇਸੇ ਨੇ ਸ਼ਾਇਦ ਮਾਰ ਲਏ ਹੁੰਦੇ ਫਿਰ ਇਹ ਹੋਰ ਵੀ ਤੇਜ਼ੀ ਦੇ ਨਾਲ ਸਾਡੇ ਤੱਕ ਪਹੁੰਚਦੀ। ਇਮਾਨਦਾਰੀ ਦੀ ਖਬਰ ਪਹੁੰਚਦਿਆਂ ਅੱਜ ਦੇ ਯੁੱਗ ਦੇ ਵਿੱਚ ਵੀ ਸਾਲਾਂ ਲੱਗ ਜਾਂਦੇ ਹਨ ਤੇ ਕੋਈ ਪੁੱਠਾ ਸਿੱਧਾ ਕਰੇ ਤੇ ਉਹ ਮਿੰਟਾਂ-ਸਕਿੰਟਾਂ ਦੇ ਵਿੱਚ ਸਾਡੇ ਤੱਕ ਪਹੁੰਚਦੀ ਹੈ। ਇਹੋ ਜਿਹੇ ਲੋਕ ਸਾਨੂੰ ਇਹ ਅਹਿਸਾਸ ਕਰਾਉਂਦੇ ਹਨ ਕਿ ਅੱਜ ਵੀ ਇਮਾਨਦਾਰੀ ਜ਼ਿੰਦਾ ਹੈ। ਚੰਗੇ ਕੰਮ ਕਰੋ ਤਾਂ ਤੁਹਾਡਾ ਧਰਮ, ਤੁਹਾਡੀ ਜਾਤ, ਤੁਹਾਡੀ ਬਰਾਦਰੀ ਉਹਦਾ ਸਿਰ ਉੱਚਾ ਹੁੰਦਾ ਹੈ।
ਉਹਦੇ ਲਈ ਲੋਕਾਂ ਦੇ ਵਿਚਾਰ ਚੰਗੇ ਹੁੰਦੇ ਹਨ। ਤੁਹਾਡੇ ਧਰਮ ਦੇ, ਤੁਹਾਡੀ ਜਾਤ ਦੇ, ਤੁਹਾਡੇ ਖਿੱਤੇ ਦੇ ਹੋਰ ਲੋਕਾਂ ਦੇ ਪ੍ਰਤੀ ਵੀ ਲੋਕਾਂ ਦੇ ਮਨ ਦੇ ਵਿੱਚ ਆਦਰ ਪੈਦਾ ਹੁੰਦਾ ਹੈ। ਕੁਝ ਇੱਦਾਂ ਦੇ ਲੋਕ ਸਮਾਜ ਦੇ ਵਿੱਚ ਜੇਕਰ ਮੌਜੂਦ ਰਹਿਣ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਹੀ ਰਾਹ ਮਿਲਦਾ ਵੇਖਣ ਨੂੰ। ਸੋ ਇਸ ਕਹਾਣੀ ਤੋਂ ਸਾਨੂੰ ਇਹੋ ਸਿੱਖਿਆ ਮਿਲਦੀ ਹੈ ਕਿ ਆਪਣੇ ਅੰਦਰ ਦੀ ਸੱਚਾਈ, ਆਪਣੇ ਅੰਦਰ ਦੀ ਇਮਾਨਦਾਰੀ ਬਰਕਰਾਰ ਵੀ ਰੱਖੀਏ ਤੇ ਉਹਨੂੰ ਅੱਗੇ ਤੋਂ ਅੱਗੇ ਵੀ ਆਪਾਂ ਤੋਰੀਏ। ਇਸੇ ਤਰੀਕੇ ਦੇ ਨਾਲ ਹੀ ਸਮਾਜ ਦੇ ਵਿੱਚ ਚੰਗਿਆਈ ਫਿਰ ਦੁਬਾਰਾ ਤੋਂ ਵੱਧਦੀ ਫੁੱਲਦੀ ਨਜ਼ਰ ਆਊਗੀ।
ਤੇ ਵੈਸੇ ਹੀ ਵੇਖਿਆ ਜਾਵੇ ਤਾਂ ਕੌਣ ਨਹੀਂ ਚਾਹੁੰਦਾ ਇਹ ਚੰਗਿਆਈ, ਇਹ ਇਮਾਨਦਾਰੀ, ਇਹ ਸੱਚਾਈ ਦੁਨੀਆ ਦੇ ਵਿੱਚ ਹੋਵੇ। ਪਰ ਜਦੋਂ ਸਾਡੇ 'ਤੇ ਗੱਲ ਆਉਂਦੀ ਹੈ ਉਦੋਂ ਅਸੀਂ ਫਿਰ ਡੋਲ ਜਾਂਦੇ ਹਾਂ। ਆਓ ਫਿਰ ਅੱਜ ਆਪਣੇ ਆਪ ਦੇ ਨਾਲ ਹੀ ਵਾਅਦਾ ਕਰਦੇ ਹਾਂ ਕਿ ਜਦੋਂ ਵੀ ਕਿਤੇ ਮੌਕਾ ਮਿਲਿਆ ਇਹ ਸ਼ੁਰੂਆਤ ਸਾਡੇ ਤੋਂ ਹੋਵੇਗੀ, ਇਹ ਸ਼ੁਰੂਆਤ ਮੇਰੇ ਤੋਂ ਹੋਵੇਗੀ। ਕਿਉਂਕਿ ਇਹ ਮੌਕੇ ਮਿਲਦੇ ਵੀ ਵਾਰ-ਵਾਰ ਨਹੀਂ। ਤੇ ਜੇ ਇੱਕ ਵਾਰੀ ਆਪਾਂ ਖੁੰਝਾ ਦੇਈਏ ਤਾਂ ਫਿਰ ਤਾਂ ਰੱਬ ਇੱਦਾਂ ਦੇ ਮੌਕੇ ਤੁਹਾਨੂੰ ਦਿੰਦਾ ਵੀ ਨਹੀਂ ਹੈ ਕਿਉਂਕਿ ਫਿਰ ਉਸੇ ਤਰ੍ਹਾਂ ਦੀਆਂ ਚੀਜ਼ਾਂ, ਉਸੇ ਤਰ੍ਹਾਂ ਦੀ ਐਨਰਜੀ, ਉਸੇ ਤਰ੍ਹਾਂ ਦਾ ਕਾਰ-ਵਿਹਾਰ ਤੁਸੀਂ ਆਪਣੇ ਆਪ ਵੱਲ ਨੂੰ ਖਿੱਚ ਲੈਂਦੇ ਹੋ।
ਤੁਸੀਂ ਆਪਣੇ ਆਪ ਨੂੰ ਉਸ ਕੈਟੇਗਰੀ ਦੇ ਵਿੱਚ ਦਰਜ ਕਰਵਾ ਲੈਂਦੇ ਹੋ। ਉਸ ਕਲਾਸ ਦੇ ਵਿੱਚ ਦਾਖਲਾ ਲੈ ਲੈਂਦੇ ਹੋ ਤੇ ਜਿਹੜੀ ਕਲਾਸ ਦੇ ਵਿੱਚ ਤੁਸੀਂ ਦਾਖਲਾ ਲਿਆ ਉਸੇ ਦੀ ਤੁਸੀਂ ਪੜ੍ਹਾਈ ਕਰਨੀ ਹੈ, ਉਸੇ ਦਾ ਤੁਹਾਨੂੰ ਸਰਟੀਫਿਕੇਟ ਮਿਲਣਾ ਹੈ। ਉਹਨਾਂ ਹੀ ਟੀਚਰਾਂ ਨੇ ਤੁਹਾਨੂੰ ਪੜ੍ਹਾਉਣ ਆਉਣਾ ਤੇ ਤੁਹਾਡੇ ਨਾਲ ਪੜ੍ਹਨ ਵਾਲੇ ਵੀ ਉਹੀ ਹੋਣੇ ਜਿਹਨਾਂ ਉਹਨਾਂ ਸਾਰਿਆਂ ਨੇ ਉਹ ਸਬਜੈਕਟ ਚੁਣਿਆ। ਤੇ ਜੇ ਤੁਸੀਂ ਇਮਾਨਦਾਰੀ ਵਾਲੀ ਕਲਾਸ ਦੇ ਵਿੱਚ ਕਿਤੇ ਤੁਸੀਂ ਦਾਖਲਾ ਲੈ ਲਓ ਤਾਂ ਫਿਰ ਇਹ ਸਾਰਾ ਕੁਝ ਤੁਹਾਡੇ ਆਸ-ਪਾਸ ਉਹਦਾਂ ਦਾ ਹੀ ਨਜ਼ਰ ਆਉਣਾ।
ਸੋ ਕੋਸ਼ਿਸ਼ ਕਰੀਏ ਜਿੱਥੇ ਵੀ ਕਿਤੇ ਸਾਨੂੰ ਇੱਦਾਂ ਦਾ ਮੌਕਾ ਮਿਲਦਾ ਹੈ, ਪਹਿਲਾਂ ਹੀ ਇੱਕ ਅਰਦਾਸ ਰੱਖੀਏ ਉਸ ਰੱਬ ਅੱਗੇ ਕਿ ਰੱਬਾ ਸਾਨੂੰ ਸਾਡੇ ਜ਼ਮੀਰ ਦਾ ਮਜ਼ਬੂਤ ਰੱਖੀਂ, ਇਮਾਨਦਾਰੀ ਸਾਡੇ ਅੰਦਰ ਬਰਕਰਾਰ ਰੱਖੀਂ, ਸਾਡੇ ਅੰਦਰ ਸੱਚ ਦਾ ਪਹਿਰਾ ਰੱਖੀਂ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।
What's Your Reaction?

