Canberra ਦੇ ਸਰਕਾਰੀ ਸਕੂਲਾਂ ਵਿੱਚ 'ਪੰਜ ਕਕਾਰ' ਪਹਿਨਣ ਦੀ ਕਾਨੂੰਨਨ ਇਜਾਜ਼ਤ

May 31, 2025 - 16:35
 0  672  0

Share -

Canberra ਦੇ ਸਰਕਾਰੀ ਸਕੂਲਾਂ ਵਿੱਚ 'ਪੰਜ ਕਕਾਰ' ਪਹਿਨਣ ਦੀ ਕਾਨੂੰਨਨ ਇਜਾਜ਼ਤ
Canberra ਦੇ ਸਰਕਾਰੀ ਸਕੂਲਾਂ ਵਿੱਚ 'ਪੰਜ ਕਕਾਰ' ਪਹਿਨਣ ਦੀ ਕਾਨੂੰਨਨ ਇਜਾਜ਼ਤ

ਆਸਟ੍ਰੇਲੀਆ ਦੇ ਰਾਜਧਾਨੀ ਖੇਤਰ Canberra ਵਿੱਚ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਕਕਾਰ (ਕੇਸ, ਕੜਾ, ਕਿਰਪਾਨ, ਕਛੈਰਾ, ਕੰਘਾ) ਪਹਿਨਣ ਦਾ ਕਾਨੂੰਨੀ ਹੱਕ ਦੇਣ ਵਾਲੀ ਨਵੀਂ ਪਾਲਿਸੀ ਰਸਮੀ ਤੌਰ 'ਤੇ ਜਾਰੀ ਕਰ ਦਿੱਤਾ ਗਿਆ ਹੈ।

ਇਹ ਨਵਾਂ ਕਦਮ ਆਸਟਰੇਲੀਆ ਦੀ ਰਾਜਧਾਨੀ ਵਿੱਚ ਧਾਰਮਿਕ ਆਜ਼ਾਦੀ ਅਤੇ ਵਿਭਿੰਨਤਾ ਵੱਲ ਇੱਕ ਵੱਡੀ ਪੇਸ਼ਕਦਮੀ ਮੰਨੀ ਜਾ ਰਹੀ ਹੈ। ਇਸ ਪਾਲਿਸੀ ਤਹਿਤ ਹੁਣ ਕੋਈ ਵੀ ਸਰਕਾਰੀ ਸਕੂਲ ਕੈਨਬਰਾ ਵਿੱਚ ਸਿੱਖ ਵਿਦਿਆਰਥੀਆਂ ਨੂੰ ਆਪਣੇ ਪੰਜ ਕਕਾਰ ਪਹਿਨਣ ਤੋਂ ਰੋਕ ਨਹੀਂ ਸਕੇਗਾ।

ਇਹ ਇਤਿਹਾਸਕ ਨੀਤੀ Denman Prospect ਵਿਖੇ ਇਕ ਰਸਮੀ ਸਮਾਗਮ ਦੌਰਾਨ ਜਾਰੀ ਕੀਤੀ ਗਈ। ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰਾਂ ਨੂੰ ਇਹ ਪਾਲਿਸੀ ਸੌਂਪੀ। ਸਿੱਖ ਸੰਗਤ ਵੱਲੋਂ ਇਸ ਕਦਮ ਸੁਆਗਤ ਕੀਤਾ ਗਿਆ ਹੈ।

ਇਸ ਪਾਲਿਸੀ ਦੀਆਂ ਕਾਪੀਆਂ ਕੈਨਬਰਾ ਦੇ ਸਾਰੇ ਸਕੂਲਾਂ ਵਿੱਚ ਭੇਜੀਆਂ ਜਾਣਗੀਆਂ ਅਤੇ ਇਹ ਕੈਨਬਰਾ ਗੁਰੂਘਰ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜੇਕਰ ਕਿਸੇ ਨੂੰ ਹੋਰ ਜਾਣਕਾਰੀ ਦੀ ਲੋੜ ਹੋਵੇ, ਤਾਂ ਉਹ ਗੁਰਦੁਆਰਾ ਕਮੇਟੀ ਜਾਂ ਸਿੱਖਿਆ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।

What's Your Reaction?

like

dislike

love

funny

angry

sad

wow