ਆਸਟ੍ਰੇਲੀਅਨ ਸਰਕਾਰ ਵੱਲੋਂ ਕੀਤੇ ਜਾ ਰਹੇ ਵੀਜ਼ਾ ਬਦਲਾਅ ਅਤੇ ਉਨ੍ਹਾਂ ਦੇ ਸੰਭਾਵੀ ਅਸਰ - Ranjodh Singh - Preetinter Grewal - Radio Haanji
Host:-
Pritam Singh Rupal
Ranjodh Singh
Australia tightens Subclass 407 Training Visa from 11 March 2026. Migration agent Preetinder Grewal explains what changed on The Talk Show, Radio Haanji 1674 AM.
ਆਸਟ੍ਰੇਲੀਅਨ ਸਰਕਾਰ ਵੱਲੋਂ ਵੀਜ਼ਾ ਨਿਯਮਾਂ ਵਿੱਚ ਤਬਦੀਲੀਆਂ ਨਾਲ ਬਿਨੈਕਾਰਾਂ ਉੱਤੇ ਵਾਧੂ ਬੋਝ ਪੈਣਾ ਲੱਗਭਗ ਤਹਿ ਹੈ। ਜਿਥੇ ਕਈ ਵੀਜ਼ਾਂ ਕੈਟੇਗਰੀ ਵਿੱਚ ਭਾਰੀ ਫੀਸ ਵਾਧਾ ਕੀਤਾ ਗਿਆ ਹੈ ਓਥੇ ਨਿਯਮਾਂ ਨੂੰ ਲੈਕੇ ਸਖਤੀ ਵੀ ਦੇਖਣ ਨੂੰ ਮਿਲ ਰਹੀ ਹੈ।
ਇਸ ਸਿਲਸਿਲੇ ਵਿੱਚ ਰੇਡੀਓ ਹਾਂਜੀ ਤੋਂ ਰਣਜੋਧ ਸਿੰਘ ਨੇ Grewal Visa Solutions ਤੋਂ ਮਾਈਗ੍ਰੇਸ਼ਨ ਏਜੇਂਟ ਪ੍ਰੀਤਇੰਦਰ ਸਿੰਘ ਗਰੇਵਾਲ (MARA #2418381) ਨਾਲ ਆਸਟ੍ਰੇਲੀਅਨ ਸਰਕਾਰ ਵੱਲੋਂ ਕੀਤੇ ਜਾ ਰਹੇ ਵੀਜ਼ਾ ਬਦਲਾਅ ਅਤੇ ਉਨ੍ਹਾਂ ਦੇ ਸੰਭਾਵੀ ਅਸਰਾਂ ਉੱਤੇ ਗੱਲਬਾਤ ਕੀਤੀ।
ਦੱਸਣਯੋਗ ਹੈ ਕਿ ਆਸਟ੍ਰੇਲੀਅਨ ਸਰਕਾਰ ਨੇ 11 ਮਾਰਚ, 2026 ਤੋਂ ਸਬਕਲਾਸ 407 ਟ੍ਰੇਨਿੰਗ ਵੀਜ਼ਾ (Subclass 407 Training Visa) ਲਈ ਵੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਹੁਣ ਬਿਨੈਕਾਰਾਂ ਲਈ ਵੀਜ਼ਾ ਫਾਈਲ ਕਰਨ ਤੋਂ ਪਹਿਲਾਂ ਇੱਕ ਪ੍ਰਵਾਨਿਤ ਸਪਾਂਸਰ (Temporary Activities Sponsorship) ਅਤੇ ਨਾਮਜ਼ਦਗੀ (Nomination) ਦਾ ਹੋਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਪਹਿਲਾਂ ਬਿਨੈਕਾਰ ਨਾਮਜ਼ਦਗੀ ਦੀ ਉਡੀਕ ਕਰਦੇ ਹੋਏ ਵੀਜ਼ਾ ਅਪਲਾਈ ਕਰ ਸਕਦੇ ਸਨ, ਪਰ ਹੁਣ ਵੀਜ਼ਾ ਅਰਜ਼ੀ ਦੇਣ ਵੇਲੇ ਸਪਾਂਸਰਸ਼ਿਪ ਅਤੇ ਨਾਮਜ਼ਦਗੀ ਦਾ ਪਹਿਲਾਂ ਤੋਂ ਪ੍ਰਵਾਨ ਹੋਣਾ ਜ਼ਰੂਰੀ ਹੈ।
ਸਰਕਾਰ ਦਾ ਮੰਨਣਾ ਹੈ ਕਿ ਕਈ ਲੋਕ ਇੱਕ ਤੋਂ ਬਾਅਦ ਇੱਕ ਆਰਜ਼ੀ ਵੀਜ਼ੇ ਲੈ ਕੇ - ਬਿਨਾਂ ਕਿਸੇ ਪੱਕੇ ਰਾਹ ਦੇ - ਦੇਸ਼ ਵਿੱਚ ਲੰਬੇ ਸਮੇਂ ਤੱਕ ਰਹਿੰਦੇ ਹਨ। ਮਾਹਿਰਾਂ ਮੁਤਾਬਿਕ ਇਸ ਕਦਮ ਨਾਲ ਜਿਥੇ ਇਸ ਰੁਝਾਨ ਨੂੰ ਨੱਥ ਪਾਈ ਜਾ ਸਕਦੀ ਹੈ ਓਥੇ ਪੈਦੀਂਆ ਬੇਲੋੜੀਆਂ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ ਵੀ ਕਮੀ ਆਵੇਗੀ।
ਇਹ ਤਬਦੀਲੀ ਵਿਦੇਸ਼ੀ ਕਾਮਿਆਂ ਦੇ ਸੰਭਾਵੀ ਸ਼ੋਸ਼ਣ ਨੂੰ ਰੋਕਣ ਲਈ ਕੀਤੀ ਗਈ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟ੍ਰੇਨਿੰਗ ਵੀਜ਼ਾ ਸਿਰਫ਼ ਅਸਲ ਕਿੱਤਾਮੁਖੀ ਸਿਖਲਾਈ ਲਈ ਹੀ ਵਰਤਿਆ ਜਾਵੇ।
ਸਰਕਾਰ ਪਹਿਲਾਂ ਹੀ ਇਹ ਦੇਖ ਲਵੇਗੀ ਕਿ ਕੀ ਸਪਾਂਸਰ (ਕੰਪਨੀ/ਅਦਾਰਾ) ਭਰੋਸੇਯੋਗ ਹੈ ਅਤੇ ਕੀ ਟ੍ਰੇਨਿੰਗ ਅਸਲ ਵਿੱਚ ਲੋੜੀਂਦੀ ਹੈ ਜਾਂ ਇਹ ਸਿਸਟਮ ਸਿਰਫ ਵੀਜ਼ਾ ਵਧਾਉਣ ਲਈ ਇੱਕ ਹੱਥਕੰਡੇ ਵਜੋਂ ਵਰਤਿਆ ਜਾ ਰਿਹਾ ਹੈ।
ਇਸਦੇ ਚਲਦਿਆਂ ਨਾਮਜ਼ਦਗੀ ਵੀ ਪਹਿਲਾਂ ਹੀ ਪ੍ਰਵਾਨ ਹੋਣੀ ਚਾਹੀਦੀ ਹੈ, ਜਿਸ ਵਜ੍ਹਾ ਕਰਕੇ ਹੁਣ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਪਹਿਲਾਂ ਨਾਲੋਂ ਵੱਧ ਸਮਾਂ ਲੱਗ ਸਕਦਾ ਹੈ।
ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਹੁਣ ਆਪਣੇ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਕਾਫ਼ੀ ਪਹਿਲਾਂ ਆਪਣੇ ਸਪਾਂਸਰਾਂ ਨਾਲ ਤਾਲਮੇਲ ਕਰਨਾ ਪਵੇਗਾ।
ਹੋਰ ਵੇਰਵੇ ਲਈ ਰੇਡੀਓ ਹਾਂਜੀ ਦੁਆਰਾ Grewal Visa Solutions ਤੋਂ ਮਾਈਗ੍ਰੇਸ਼ਨ ਏਜੇਂਟ ਪ੍ਰੀਤਇੰਦਰ ਸਿੰਘ ਗਰੇਵਾਲ (MARA #2418381) ਦੇ ਹਵਾਲੇ ਨਾਲ਼ ਸਾਂਝੀ ਕੀਤੀ ਇਹ ਜਾਣਕਾਰੀ ਸੁਣੋ...
What's Your Reaction?