T20 ਕ੍ਰਿਕਟ ਵਰਲਡ ਕੱਪ: ਭਾਰਤ ਪਾਕਿਸਤਾਨ ਮੈਚ ਵਿਚਲੀ ਰਾਜਨੀਤੀ ਬਨਾਮ ਵਪਾਰਕ ਤਾਣਾ-ਬਾਣਾ
Host:-
Preetinder Grewal
Ranjodh Singh
Haanji Melbourne is Radio Haanji's Prime Time Talkback Show which broadcasts live from our Melbourne studio from Monday to Friday at 10:00 AM. This show is hosted by prime host Preetinder Grewal and his co-hosts are Balkirat Singh. This show has different themes on different days. Show hosts bring new topics to talk about and callers share their views and life experiences about the same content or topics.
ਭਾਰਤ ਅਤੇ ਪਾਕਿਸਤਾਨ ਦਰਮਿਆਨ ਪੈਦਾ ਹੋਈ ਕੁੜੱਤਣ ਅਕਸਰ ਕ੍ਰਿਕਟ ਮੈਚਾਂ ਉੱਤੇ ਵੀ ਅਸਰ ਪਾਉਂਦੀ ਹੈ। ਅਗਾਮੀ ਆਈਸੀਸੀ T20 ਕ੍ਰਿਕਟ ਵਰਲਡ ਕੱਪ ਦੌਰਾਨ ਪਾਕਿਸਤਾਨ ਵੱਲੋਂ ਕੋਲੰਬੋ, ਸ਼੍ਰੀਲੰਕਾ ਵਿੱਚ ਭਾਰਤ ਦੇ ਖਿਲਾਫ ਮੈਚ ਨਾ ਖੇਡਣ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਦੋਨੋ ਮੁਲਕਾਂ ਦੇ ਰਾਜਨੀਤਿਕ ਤਣਾਅ ਅਜੇ ਵੀ ਕ੍ਰਿਕਟ ਸਬੰਧਾਂ ‘ਤੇ ਗਹਿਰਾ ਅਸਰ ਪਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ International Cricket Council ਦੀ ਅਗਵਾਈ ਹੇਠ ਆਯੋਜਿਤ ਹੁੰਦਾ ਹੈ, ਅਤੇ ਪਾਕਿਸਤਾਨ ਵੱਲੋਂ ਇਸ ਬੋਰਡ ਉੱਤੇ ਭਾਰਤ-ਪੱਖੀ ਰੱਵਈਆ ਰੱਖਣ ਦੇ ਦੋਸ਼ ਲਾਏ ਜਾਂਦੇ ਰਹੇ ਹਨ। ਪੈਦਾ ਹੋਈ ਇਹ ਸਥਿਤੀ ਖੇਡ ਦੀ ਨਿਰਪੱਖਤਾ, ਟੂਰਨਾਮੈਂਟ ਦੀ ਪਾਰਦਰਸ਼ਤਾ ਅਤੇ ਭਾਰਤ–ਪਾਕਿਸਤਾਨ ਮੈਚ ਨਾ ਹੋਣ ਨਾਲ ਕ੍ਰਿਕਟ ਬੋਰਡਾਂ ਨੂੰ ਹੋਣ ਵਾਲੇ ਵਪਾਰਕ ਨੁਕਸਾਨ ‘ਤੇ ਵੀ ਸਵਾਲ ਖੜੇ ਕਰਦੀ ਹੈ।
ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਸੇ ਵਿਸ਼ੇ ‘ਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ Radio Haanji ਦਾ ਇਹ ਪੋਡਕਾਸਟ ਜ਼ਰੂਰ ਸੁਣੋ, ਜਿਸ ਵਿੱਚ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ……
What's Your Reaction?