ਉਦਾਸ ਹੋਵੀਂ ਨਿਰਾਸ਼ ਹੋਵੀਂ - Punjabi Kavita - Surjit Patar

ਡਾ. ਸੁਰਜੀਤ ਪਾਤਰ (14 ਜਨਵਰੀ 1945-11 ਮਈ 2024) ਦਾ ਜਨਮ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ 'ਪੱਤੜ ਕਲਾਂ' ਵਿਖੇ ਹੋਇਆ। ਆਪਣੇ ਪਿੰਡ ਦੇ ਨਾਂ ਤੋਂ ਹੀ ਉਨ੍ਹਾਂ ਨੇ ਆਪਣਾ ਤਖੱਲਸ 'ਪਾਤਰ' ਰੱਖ ਲਿਆ।ਉਨ੍ਹਾਂ ਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ । ਉਨ੍ਹਾਂ ਨੂੰ ਸਾਹਿਤ ਅਕਾਦਮੀ ਅਤੇ ਪਦਮ ਸ਼੍ਰੀ ਪੁਰਸ਼ਕਾਰ ਨਾਲ ਵੀ ਸਨਮਾਨਿਆ ਗਿਆ ਹੈ। ਉਹ ਉੱਘੇ ਕਵੀ, ਅਨੁਵਾਦਕ ਅਤੇ ਸਕ੍ਰਿਪਟ ਲੇਖਕ ਹਨ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਹਵਾ ਵਿੱਚ ਲਿਖੇ ਹਰਫ਼, ਬ

Jan 6, 2026 - 18:36
 0  2

Share -

ਉਦਾਸ ਹੋਵੀਂ ਨਿਰਾਸ਼ ਹੋਵੀਂ - Punjabi Kavita - Surjit Patar

ਉਦਾਸ ਹੋਵੀਂ ਨਿਰਾਸ਼ ਹੋਵੀਂ
ਜਾਂ ਦਿਲ 'ਚ ਕੋਈ ਮਲਾਲ ਰੱਖੀਂ
ਪਰ ਇਹ ਵੀ ਹੈ ਇਕ ਪੜਾਅ ਸਫਰ ਦਾ
ਤੂੰ ਏਸ ਗੱਲ ਦਾ ਖਿਆਲ ਰੱਖੀਂ

ਮੈਂ ਹਿਜ਼ਰ ਤੇਰੇ ਦੇ ਪੱਤਣਾਂ ਤੋਂ
ਇਕ ਉਮਰ ਹੋਈ ਕਿ ਲੰਘ ਆਇਆਂ
ਮੈਂ ਏਨਾ ਰੋਇਆਂ ਕਿ ਲਹਿਰ ਹੋਇਆਂ
ਤੂੰ ਅਪਣੇ ਪੱਥਰ ਸੰਭਾਲ ਰੱਖੀਂ

ਵਜੂਦ ਤੋਂ ਤੂੰ ਵੀ ਸਾਜ਼ ਹੀ ਹੈਂ
ਤੇ ਆਪੇ ਸਾਜ਼ਨਵਾਜ਼ ਵੀ ਹੈਂ
ਤੂੰ ਸੁਣ ਖਮੋਸ਼ੀ ਦੀ ਧੁਨ ਤੇ ਖੁਦ ਨੂੰ
ਤੂੰ ਸੁਰ ਉਸੇ ਸਾਜ਼ ਨਾਲ ਰੱਖੀਂ

ਇਹ ਚੰਨ ਤਾਰੇ, ਇਹ ਸਭ ਸੱਯਾਰੇ
ਕਸ਼ਿਸ਼ ਦੇ ਮਾਰੇ ਹੀ ਘੁੰਮਦੇ ਨੇ
ਖਿਆਲ, ਚਿਹਰਾ ਜਾਂ ਖਾਬ ਕੋਈ
ਤੂੰ ਅਪਣੀ ਖਾਤਰ ਵੀ ਭਾਲ ਰੱਖੀਂ

What's Your Reaction?

like

dislike

love

funny

angry

sad

wow