ਰਾਜਪੁਰਾ ਦੇ ਨੌਜਵਾਨ ਨੋਬਲਦੀਪ ਦੀ ਸਿਡਨੀ ’ਚ ਦਿਲ ਦਾ ਦੌਰਾ ਨਾਲ ਮੌਤ
ਰਾਜਪੁਰਾ ਦੀ ਸ਼ੀਤਲ ਕਲੋਨੀ ਦਾ 26 ਸਾਲਾ ਨੌਜਵਾਨ ਨੋਬਲਦੀਪ ਢਿੱਲੋਂ, ਜੋ ਪੰਜਾਬ ਪੁਲੀਸ ਦੇ ਸੇਵਾਮੁਕਤ ਥਾਣੇਦਾਰ ਦਾ ਇਕਲੌਤਾ ਪੁੱਤਰ ਸੀ, ਦੀ ਸਿਡਨੀ, ਆਸਟਰੇਲੀਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 8 ਸਾਲ ਪਹਿਲਾਂ ਪੜ੍ਹਾਈ ਲਈ ਸਿਡਨੀ ਗਿਆ ਸੀ ਅਤੇ ਬਾਅਦ ਵਿੱਚ ਨਿੱਜੀ ਕੰਮ ਕਰ ਰਿਹਾ ਸੀ। ਆਸਟਰੇਲੀਆ ਇਮੀਗ੍ਰੇਸ਼ਨ ਵਿਭਾਗ ਨੇ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਦਿੱਤੀ, ਜਿਸ ਨੇ ਸਾਰੇ ਪਰਿਵਾਰ ਅਤੇ ਸ਼ੀਤਲ ਕਲੋਨੀ ਨੂੰ ਸਦਮੇ ਵਿੱਚ ਪਾ ਦਿੱਤਾ।

ਰਾਜਪੁਰਾ ਦੀ ਸ਼ੀਤਲ ਕਲੋਨੀ ਦੇ ਵਸਨੀਕ ਨੋਬਲਦੀਪ ਢਿੱਲੋਂ (26) ਦੀ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੋਬਲਦੀਪ ਢਿੱਲੋਂ ਦਾ ਪਿਤਾ ਪੰਜਾਬ ਪੁਲੀਸ ਵਿੱਚੋਂ ਥਾਣੇਦਾਰ ਵਜੋਂ ਸੇਵਾਮੁਕਤ ਹੋਇਆ ਹੈ ਅਤੇ ਨੋਬਲਦੀਪ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦੇ ਨਜ਼ਦੀਕੀਆਂ ਨੇ ਦੱਸਿਆ ਕਿ ਨੋਬਲਦੀਪ ਢਿੱਲੋਂ 8 ਸਾਲ ਪਹਿਲਾਂ ਸਿਡਨੀ, ਆਸਟਰੇਲੀਆ ਗਿਆ ਸੀ, ਜਿੱਥੇ ਉਸ ਨੇ ਪੜ੍ਹਾਈ ਪੂਰੀ ਕਰਨ ਮਗਰੋਂ ਨਿੱਜੀ ਕੰਮ ਸ਼ੁਰੂ ਕਰ ਦਿੱਤਾ ਸੀ।
ਬੀਤੇ ਦਿਨੀਂ ਆਸਟਰੇਲੀਆ ਇਮੀਗ੍ਰੇਸ਼ਨ ਵਿਭਾਗ ਨੇ ਨੋਬਲਦੀਪ ਦੇ ਪਿਤਾ ਨੂੰ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਉਸ ਦੇ ਲੜਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸਿਡਨੀ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਨੋਬਲਦੀਪ ਕੰਮ ਕਰਕੇ ਘਰ ਪਰਤਿਆ ਅਤੇ ਸੁੱਤਾ ਪਿਆ ਸੀ। ਇਸੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਰਾਜਪੁਰਾ ਦੀ ਸ਼ੀਤਲ ਕਲੋਨੀ ਅਤੇ ਪਰਿਵਾਰ ਨੂੰ ਸਦਮੇ ਵਿੱਚ ਪਾ ਦਿੱਤਾ ਹੈ।
Nobledeep Dhillon, a 26-year-old resident of Sheetal Colony in Rajpura, tragically passed away due to a heart attack in Sydney, Australia. Nobledeep Dhillon, the only son of a Punjab Police retired inspector, left a profound impact on his family and community. According to close family sources, Nobledeep had relocated to Sydney, Australia, eight years ago to pursue his studies. After completing his education, he began working in a private job, contributing to the Indian diaspora in Australia.
Recently, the Australia Immigration Department contacted Nobledeep’s father to inform him of his son’s sudden death due to a heart attack. Relatives in Sydney reported that Nobledeep Dhillon had returned home from work and was resting when he suffered a fatal heart attack. This tragic death has plunged the Sheetal Colony community in Rajpura and his family into deep shock, raising concerns about heart health among Punjab youth living abroad.
What's Your Reaction?






