ਪੰਜਾਬੀ ਟਰੱਕ ਡਰਾਈਵਰ ਹਰਨੂਰ ਸਿੰਘ ਦੀ ਮੌਤ ਪਿੱਛੋਂ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ

ਉਸਦੇ ਪਰਮ ਮਿੱਤਰ ਅਮ੍ਰਿਤਪਾਲ ਸਿੰਘ ਨੇ ਰੇਡੀਓ ਹਾਂਜੀ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ ਹਰਨੂਰ ਦੀ ਆਪਣੀ ਕੋਈ ਗ਼ਲਤੀ ਵੀ ਨਹੀਂ ਸੀ ਬਲਕਿ ਇੱਕ ਹੋਰ ਵੱਡੇ ਟਰੱਕ (ਰੋਡ ਟ੍ਰੇਨ) ਦਾ ਇੱਕ ਹਿੱਸਾ ਖੁੱਲਕੇ (ਅਨ-ਹੁੱਕ ਹੋਕੇ) ਉਸਦੇ ਟਰੱਕ ਵਿੱਚ ਟਕਰਾ ਗਿਆ ਜਿਸ ਪਿੱਛੋਂ ਇਹ ਦੁਖਦਾਈ ਹਾਦਸਾ ਹੋਇਆ। 

Apr 18, 2025 - 20:34
 0  802  0

Share -

ਪੰਜਾਬੀ ਟਰੱਕ ਡਰਾਈਵਰ ਹਰਨੂਰ ਸਿੰਘ ਦੀ ਮੌਤ ਪਿੱਛੋਂ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ
Harnoor Singh

ਆਸਟ੍ਰੇਲੀਆ ਤੋਂ ਪੰਜਾਬੀ ਭਾਈਚਾਰੇ ਨਾਲ਼ ਜੁੜੀਆਂ ਦੁਖਦਾਈ ਖ਼ਬਰਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਹਾਲੀਆ ਘਟਨਾ ਮੈਲਬੌਰਨ ਦੇ ਇੱਕ ਪੰਜਾਬੀ ਟਰੱਕ ਡਰਾਈਵਰ 26-ਸਾਲਾ ਹਰਨੂਰ ਸਿੰਘ ਨਾਲ਼ ਜੁੜ੍ਹੀ ਹੋਈ ਹੈ ਜੋ ਮਿਲਡੂਰਾ ਲਾਗੇ ਇੱਕ ਸੜਕ ਹਾਦਸੇ ਦੀ ਭੇਂਟ ਚੜ੍ਹ ਗਿਆ ਹੈ। 
ਮ੍ਰਿਤਕ ਅੰਮ੍ਰਿਤਸਰ ਦੇ ਬਰਾੜ ਪਿੰਡ ਨਾਲ ਸਬੰਧਿਤ ਸੀ ਅਤੇ ਅਗਲੇ ਦਿਨੀਂ ਉਸਨੇ ਵਿਆਹ ਕਰਵਾਉਣ ਲਈ ਪੰਜਾਬ ਪਰਤਣਾ ਸੀ। 
ਉਸਦੇ ਪਰਮ ਮਿੱਤਰ ਅਮ੍ਰਿਤਪਾਲ ਸਿੰਘ ਨੇ ਰੇਡੀਓ ਹਾਂਜੀ ਨੂੰ ਦੱਸਿਆ ਕਿ ਇਸ ਹਾਦਸੇ ਵਿੱਚ ਹਰਨੂਰ ਦੀ ਆਪਣੀ ਕੋਈ ਗ਼ਲਤੀ ਵੀ ਨਹੀਂ ਸੀ ਬਲਕਿ ਇੱਕ ਹੋਰ ਵੱਡੇ ਟਰੱਕ (ਰੋਡ ਟ੍ਰੇਨ) ਦਾ ਇੱਕ ਹਿੱਸਾ ਖੁੱਲਕੇ (ਅਨ-ਹੁੱਕ ਹੋਕੇ) ਉਸਦੇ ਟਰੱਕ ਵਿੱਚ ਟਕਰਾ ਗਿਆ ਜਿਸ ਪਿੱਛੋਂ ਇਹ ਦੁਖਦਾਈ ਹਾਦਸਾ ਹੋਇਆ। 
ਇਸ ਦੌਰਾਨ ਮ੍ਰਿਤਕ ਹਰਨੂਰ ਦੀ ਰੁਜ਼ਗਾਰਦਾਤਾ Auswide Transport ਕੰਪਨੀ ਨੇ ਲੋਕਾਂ ਨੂੰ ਸੋਸ਼ਲ ਮੀਡਿਆ ਉੱਤੇ ਗ਼ੈਰਜ਼ਿਮੇਵਰਾਨਾ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਲਈ ਅਪੀਲ ਕੀਤੀ ਹੈ। 
ਇਹਦੇ ਨਾਲ਼ ਹੀ ਅਮ੍ਰਿਤਪਾਲ ਸਿੰਘ ਨੇ ਪੁਲਿਸ-ਪ੍ਰਸ਼ਾਸ਼ਨ ਦੀ ਮੌਕੇ ਉੱਤੇ ਕੀਤੀ ਕਾਰਵਾਈ ਨੂੰ 'ਨਾ-ਕਾਫੀ' ਗਰਦਾਨਦਿਆਂ ਰੋਸ ਦਾ ਪ੍ਰਗਟਾਵਾ ਕੀਤਾ ਹੈ। ਹੋਰ ਵੇਰਵੇ ਲਈ 15-ਮਿੰਟ ਦੀ ਇਹ ਇੰਟਰਵਿਊ ਸੁਣੋ

Listen full audio News for more details

ਪੰਜਾਬੀ ਟਰੱਕ ਡਰਾਈਵਰ ਦੀ ਮੌਤ ਪਿੱਛੋਂ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ Image

ਪੰਜਾਬੀ ਟਰੱਕ ਡਰਾਈਵਰ ਦੀ ਮੌਤ ਪਿੱਛੋਂ ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ

Date: 16 Apr 2025 Duration: 10 mins

null

What's Your Reaction?

like

dislike

love

funny

angry

sad

wow