ਇਜ਼ਰਾਈਲ-ਅਮਰੀਕਾ ਦੇ ਈਰਾਨ ਉੱਤੇ ਹਮਲੇ ਪਿੱਛੋਂ ਹਜ਼ਾਰਾਂ ਬੇਗੁਨਾਹਾਂ ਦੀਆਂ ਮੌਤਾਂ ਦਾ ਖਦਸ਼ਾ - The Talk Show - Preetinder Grewal - Ranjodh Singh - Radio Haanji

ਇਜ਼ਰਾਈਲ-ਅਮਰੀਕਾ ਦੇ ਈਰਾਨ ਉੱਤੇ ਹਮਲੇ ਪਿੱਛੋਂ ਹਜ਼ਾਰਾਂ ਬੇਗੁਨਾਹਾਂ ਦੀਆਂ ਮੌਤਾਂ ਦਾ ਖਦਸ਼ਾ - The Talk Show - Preetinder Grewal - Ranjodh Singh - Radio Haanji

Mar 6, 2026 - 01:30
 0  0
Host:-
Preetinder Grewal
Ranjodh Singh

Haanji Melbourne is Radio Haanji's Prime Time Talkback Show which broadcasts live from our Melbourne studio from Monday to Friday at 10:00 AM. This show is hosted by prime host Preetinder Grewal and his co-hosts are Balkirat Singh. This show has different themes on different days. Show hosts bring new topics to talk about and callers share their views and life experiences about the same content or topics.

ਇਜ਼ਰਾਈਲ ਦੁਆਰਾ ਅਮਰੀਕਾ ਨਾਲ ਮਿਲ ਕੇ ਈਰਾਨ ’ਤੇ ਹਮਲਾ ਕਰਨ ਪਿੱਛੋਂ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੀਆਂ ਖ਼ਬਰਾਂ ਹਨ। ਇਸ ਦੌਰਾਨ ਜਿਥੇ ਹਜ਼ਾਰਾਂ ਬੇਗੁਨਾਹਾਂ ਦੀਆਂ ਮੌਤਾਂ ਦਾ ਅੰਦੇਸ਼ਾ ਹੈ ਓਥੇ ਨਿੱਤ ਬਣਦੇ ਮਲਬੇ ਦੇ ਢੇਰ ਵੀ ਇਨਸਾਨੀਅਤ ਦੇ ਮੱਥੇ ਦਾ ਦਾਗ ਬਣ ਰਹੇ ਹਨ।  

ਇਸ ਦੌਰਾਨ ਤੇਲ ਬਾਜ਼ਾਰਾਂ ਵਿੱਚ ਹਲਚਲ ਅਤੇ ਆਲਮੀ ਮਹਿੰਗਾਈ ’ਤੇ ਵੱਧਦੇ ਦਬਾਅ ਨੇ ਹਾਲਾਤ ਹੋਰ ਸੰਵੇਦਨਸ਼ੀਲ ਬਣਾ ਦਿੱਤੇ ਹਨ। ਹਮਲੇ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਈਰਾਨ ਦੇ ਸੁਪ੍ਰੀਮ ਨੇਤਾ ਅਯਾਤੁੱਲਾ ਖਾਮਨੇਈ ਦੀ ਮੌਤ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਮੁਹਿੰਮ ਸਿਰਫ਼ ਫੌਜੀ ਢਾਂਚਿਆਂ ਨੂੰ ਨੁਕਸਾਨ ਪਹੁੰਚਾਉਣ ਤੱਕ ਸੀਮਿਤ ਨਹੀਂ, ਸਗੋਂ ਈਰਾਨ ਵਿੱਚ ਸੰਭਾਵਿਤ ਸੱਤਾ ਪਰਿਵਰਤਨ ਦੀ ਵੀ ਕੋਸ਼ਿਸ਼ ਹੈ। 

ਕੀ ਇਹ ਜੰਗ ਅਮਰੀਕੀ ਤੇ ਇਜ਼ਰਾਈਲ ਦੀ ਸਰਕਾਰ ਲਈ ਇੱਕ ਵੱਡਾ ਇਮਤਿਹਾਨ ਸਾਬਿਤ ਹੋਵੇਗੀ ਜਾਂ ਉਹ ਆਪਣੇ ਮਿਥੇ ਨਿਸ਼ਾਨੇ ਹਾਸਿਲ ਕਰਕੇ ਜਲਦ ਜੰਗ ਤੋਂ ਪਾਸੇ ਹੋ ਜਾਣਗੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸ ਆਡੀਓ ਸ਼ੋ ਵਿੱਚ ਇਸੇ ਵਿਸ਼ੇ ’ਤੇ ਚਰਚਾ ਕਰ ਰਹੇ ਹਨ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ.....

What's Your Reaction?

like

dislike

love

funny

angry

sad

wow