EP 5 ਭਾਈ ਤਾਰੂ ਸਿੰਘ || Bhai Taru Singh

EP 5 ਭਾਈ ਤਾਰੂ ਸਿੰਘ || Bhai Taru Singh

Bhai Taru Singh Ji was a courageous and strong person who never gave up on his beliefs in Sikhi or Sikhism. He sacrificed his life but did not let GURU and GURU's teachings down. He showed us that when we believe in something with all our hearts, we can do anything. He has chosen to die as a Sikh but has not bowed down in front of enemies. Today's episode is dedicated to a legend and very produced name in Sikhism. 

26/09/2023

ਜਿੰਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਵਾਏ, ਖੋਪੜੀਆਂ ਲੁਹਾਈਆਂ ਪਰ ਧਰਮ ਨਹੀਂ ਹਾਰਿਆ, ਇਹ ਅਰਦਾਸ ਦੀਆਂ ਲਾਈਨਾਂ ਲਗਭਗ ਹਰ ਕੋਈ ਸਿੱਖ ਹਰ ਸਿੱਖ ਦਿਨ ਵਿੱਚ ਇੱਕ ਵਾਰੀ ਤਾਂ ਜਰੂਰ ਪੜ੍ਹਦਾ ਸੁਣਦਾ। ਪਰ ਅਸੀਂ ਸ਼ਾਇਦ ਕਦੇ ਜ਼ਿਆਦਾ ਗੌਰ ਨਹੀਂ ਕਰਦੇ ਜਾਂ ਮਹਿਸੂਸ ਨਹੀਂ ਕਰਦੇ ਕਿ ਇਹ ਸ਼ਬਦ ਸਿਰਫ਼ ਸ਼ਬਦ ਨਹੀਂ ਹਨ, ਕਦੇ ਜਦੋਂ ਥੋੜ੍ਹਾ ਜਿਹਾ ਵੀ ਇਹਨਾਂ ਸ਼ਬਦਾਂ ਦੀ ਕਲਪਨਾ ਕਰਕੇ ਦ੍ਰਿਸ਼ ਬਣਾਇਆ ਜਾਵੇ ਤਾਂ ਸਰੀਰ ਦੇ ਨਾਲ-ਨਾਲ ਰੂਹ ਵੀ ਕੰਬ ਜਾਂਦੀ ਹੈ, ਲੂ-ਕੰਡੇ ਖੜੇ ਹੋ ਜਾਂਦੇ ਹਨ ਅਤੇ ਅੱਖਾਂ ਭਿੱਜ ਜਾਂਦੀਆਂ ਹਨ। ਆਖ਼ਿਰ ਕਿਵੇਂ ਏਨਾ ਜ਼ੁਲਮ ਸਹਿ ਕੇ ਵੀ ਇਹ ਮਹਾਨ ਯੋਧੇ ਮੁਸਕਰਾਉਂਦੇ ਰਹੇ ਅਤੇ ਵਾਹਿਗੁਰੂ ਦੇ ਭਾਣੇ ਵਿੱਚ ਰਾਜ਼ੀ ਰਹੇ। 
ਸਿੱਖੀ ਖ਼ਾਤਿਰ ਸ਼ਹੀਦ ਹੋਣ ਵਾਲੇ ਨਾਵਾਂ ਦੀ ਲਿਸਟ ਬਹੁਤ ਜ਼ਿਆਦਾ ਲੰਬੀ ਹੈ ਪਰ ਉਹਨਾਂ ਨਾਵਾਂ ਵਿੱਚੋਂ ਇੱਕ ਨਾਮ ਹੈ ਭਾਈ ਤਾਰੂ ਸਿੰਘ ਜੀ ਦਾ ਜੋ ਹਰ ਕਿਸੇ ਨੂੰ ਯਾਦ ਹੈ। ਉਹਨਾਂ ਦੀ ਜ਼ਿੰਦਗੀ, ਫ਼ਲਸਫ਼ੇ, ਸਿੱਖੀ ਪ੍ਰਤੀ ਉਹਨਾਂ ਦਾ ਅਟੁੱਟ ਵਿਸ਼ਵਾਸ ਅਤੇ ਇਸੇ ਵਿਸ਼ਵਾਸ ਨੂੰ ਕਾਇਮ ਰੱਖਦੇ ਆਪਣੀ ਖੋਪੜੀ ਆਪਣੇ ਸਿਰ ਤੋਂ ਵੱਖ ਕਰਵਾ ਲਈ। ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਭਾਈ ਤਾਰੂ ਸਿੰਘ ਜੀ ਬਾਰੇ ਗੱਲਬਾਤ ਕਰਾਂਗੇ। 

ਉਮੀਦ ਕਰਦੇ ਹਾਂ ਕਿ ਰੇਡੀਓ ਹਾਂਜੀ ਵੱਲੋਂ ਕੀਤੀ ਜਾ ਰਹੀ ਇਹ ਕੋਸ਼ਿਸ਼ ਤੁਹਾਨੂੰ ਸਭ ਨੂੰ ਪਸੰਦ ਆ ਰਹੀ ਹੋਵੇਗੀ ਅਤੇ ਸਿੱਖ ਇਤਿਹਾਸ ਬਾਰੇ ਕਾਫੀ ਕੁਝ ਜਾਨਣ ਨੂੰ ਮਿਲ ਰਿਹਾ ਹੋਵੇਗਾ।

: :

OTHER EPISODES












RELATED PODCAST


What's Your Reaction?

Facebook Instagram Youtube Android IOS