ਮੈਲਬੌਰਨ ਦੇ Truganina ਵਿੱਚ Dunmore Drive 'ਤੇ ਵਾਪਰੇ ਸੜਕੀ ਹਾਦਸੇ ਵਿੱਚ 24 ਸਾਲਾਂ ਅਰਸ਼ਦੀਪ ਕੌਰ ਦੀ ਮੌਤ
IT ਦੀ ਪੜ੍ਹਾਈ ਕਰ ਚੁੱਕੀ ਅਰਸ਼ਦੀਪ ਹੁਣ TR (ਆਰਜ਼ੀ ਵੀਜ਼ਾ) 'ਤੇ ਸੀ। ਜਦਕਿ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਰਹਿਣ ਵਾਲੇ ਉਸਦੇ ਮਾਪੇ ਹੁਣ ਜਲਦ ਹੀ ਆਪਣੀ ਧੀ ਦੇ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਸੀ।

ਬੀਤੀ 4 ਜੂਨ ਨੂੰ ਮੈਲਬੌਰਨ ਦੇ Truganina ਵਿੱਚ Dunmore Drive 'ਤੇ ਵਾਪਰੇ ਸੜਕੀ ਹਾਦਸੇ ਵਿੱਚ 24 ਸਾਲਾਂ ਅਰਸ਼ਦੀਪ ਕੌਰ ਦੀ ਮੌਤ ਹੋ ਗਈ।
Melbourne ਵਿੱਚ ਹੀ ਰਹਿੰਦੇ ਉਸਦੇ ਚਚੇਰੇ ਭਰਾ ਜਸ਼ਨਦੀਪ ਸਿੰਘ ਨੇ ਭਰੇ ਮਨ ਤੋਂ ਰੇਡੀਓ ਹਾਂਜੀ ਨਾਲ ਗੱਲ ਕਰਦਿਆਂ ਦੱਸਿਆ ਕਿ ਜਿਸ ਕਾਰ ਵਿੱਚ ਉਹ ਆਪਣੇ ਇੱਕ ਜਾਣਕਾਰ ਸਾਥੀ ਨਾਲ ਜਾ ਰਹੀ ਸੀ, ਉਹ ਕਾਰ ਖੜੇ ਟਰੱਕ ਨਾਲ ਜਾ ਟਕਰਾਈ, ਅਤੇ ਅਰਸ਼ਦੀਪ ਵਾਲੇ ਪਾਸੇ ਹੀ ਕਾਰ ਨੁਕਸਾਨੀ ਗਈ।
ਕਾਰ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ, ਪਰ ਮਾਪਿਆਂ ਦੀ ਇਕਲੌਤੀ ਧੀ ਜਾਨੋ ਹੱਥ ਧੋ ਬੈਠੀ।
IT ਦੀ ਪੜ੍ਹਾਈ ਕਰ ਚੁੱਕੀ ਅਰਸ਼ਦੀਪ ਹੁਣ TR (ਆਰਜ਼ੀ ਵੀਜ਼ਾ) 'ਤੇ ਸੀ। ਜਦਕਿ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਰਹਿਣ ਵਾਲੇ ਉਸਦੇ ਮਾਪੇ ਹੁਣ ਜਲਦ ਹੀ ਆਪਣੀ ਧੀ ਦੇ ਪੱਕੇ ਹੋਣ ਦਾ ਇੰਤਜ਼ਾਰ ਕਰ ਰਹੇ ਸੀ।
ਜਸ਼ਨਦੀਪ ਅਨੁਸਾਰ ਉਹ ਹੁਣ ਆਪਣੀ ਭੈਣ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਤਿਆਰੀ ਕਰ ਰਹੇ ਹਨ, ਪਰ ਆਪਣੀ ਚਾਚੀ ਯਾਨੀ ਕਿ ਅਰਸ਼ਦੀਪ ਦੀ ਮਾਂ ਨੂੰ ਹਾਲੇ ਤੱਕ ਸੱਚਾਈ ਨਹੀਂ ਦੱਸ ਪਾ ਰਹੇ।
"ਕਿਹੜੇ ਮਾਪੇ ਆਪਣੀ ਜਵਾਨ ਧੀ ਦੀ ਲਾਸ਼ ਦੇਖ ਸਕਦੇ ਨੇ" ?
Pizza Shop ਵਿੱਚ ਕੰਮ ਕਰਦੀ ਅਰਸ਼ਦੀਪ ਕੌਰ ਨਾਲ ਰਹਿੰਦੇ ਦੋਸਤ ਹੁਣ ਇਸ ਗੱਲ 'ਤੇ ਯਕੀਨ ਨਹੀਂ ਕਰ ਪਾ ਰਹੇ ਕਿ ਹੰਸੂ ਹੰਸੂ ਕਰਦਾ ਚਿਹਰਾ ਕਿੱਥੇ ਗਾਇਬ ਹੋ ਗਿਆ?
What's Your Reaction?






