ਆਸਟ੍ਰੇਲੀਆ ਵਿੱਚ ਟਰੱਕ ਹਾਦਸੇ ਦੀ ਭੇਂਟ ਚੜ੍ਹਿਆ ਇੱਕ ਹੋਰ ਪੰਜਾਬੀ ਨੌਜਵਾਨ

34-ਸਾਲ ਦੇ ਗੁਰਵਿੰਦਰ ਸਿੰਘ ਦੀ ਐਤਵਾਰ ਸਵੇਰੇ 1 ਵਜੇ ਦੇ ਕਰੀਬ, ਪਰਥ ਤੋਂ ਲਗਭਗ 170 ਕਿਲੋਮੀਟਰ ਉੱਤਰ ਵਿੱਚ, ਝੀਲ ਨੀਨਾਨ ਵਿੱਚ ਹੋਏ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਇਲਾਕਾ ਆਸਟ੍ਰੇਲੀਆ ਦੀ ‘ਵ੍ਹੀਟ ਬੈਲਟ’ ਵਜੋਂ ਜਾਣਿਆ ਜਾਂਦਾ ਹੈ।

Apr 4, 2025 - 17:07
 0  524  0

Share -

ਆਸਟ੍ਰੇਲੀਆ ਵਿੱਚ ਟਰੱਕ ਹਾਦਸੇ ਦੀ ਭੇਂਟ ਚੜ੍ਹਿਆ ਇੱਕ ਹੋਰ ਪੰਜਾਬੀ ਨੌਜਵਾਨ
ਆਸਟ੍ਰੇਲੀਆ ਵਿੱਚ ਟਰੱਕ ਹਾਦਸੇ ਦੀ ਭੇਂਟ ਚੜ੍ਹਿਆ ਇੱਕ ਹੋਰ ਪੰਜਾਬੀ ਨੌਜਵਾਨ

ਪੱਛਮੀ ਆਸਟ੍ਰੇਲੀਆ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਟਰੱਕ ਡਰਾਈਵਰ ਗੁਰਵਿੰਦਰ ਸਿੰਘ 'ਸੋਢੀ' ਨੂੰ ਇੱਕ 'ਨੇਕ ਦਿਲ ਅਤੇ ਸਤਿਕਾਰਤ' ਸ਼ਖਸ਼ੀਅਤ ਵਜੋਂ ਯਾਦ ਕੀਤਾ ਜਾ ਰਿਹਾ ਹੈ #RIP
34-ਸਾਲ ਦੇ ਗੁਰਵਿੰਦਰ ਸਿੰਘ ਦੀ ਐਤਵਾਰ ਸਵੇਰੇ 1 ਵਜੇ ਦੇ ਕਰੀਬ, ਪਰਥ ਤੋਂ ਲਗਭਗ 170 ਕਿਲੋਮੀਟਰ ਉੱਤਰ ਵਿੱਚ, ਝੀਲ ਨੀਨਾਨ ਵਿੱਚ ਹੋਏ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਇਲਾਕਾ ਆਸਟ੍ਰੇਲੀਆ ਦੀ ‘ਵ੍ਹੀਟ ਬੈਲਟ’ ਵਜੋਂ ਜਾਣਿਆ ਜਾਂਦਾ ਹੈ।
ਉਸਦਾ ਟਰੱਕ ਜੋ ਦੋ ਸੈਮੀ ਟ੍ਰੇਲਰਾਂ ਨੂੰ ਲੈ ਕੇ ਜਾ ਰਿਹਾ ਸੀ, ਕੈਲਿੰਗੀਰੀ-ਵੋਂਗਨ ਹਿਲਜ਼ ਰੋਡ 'ਤੇ ਇੱਕ ਦਰੱਖਤ ਨਾਲ ਟਕਰਾਓਣ ਪਿੱਛੋਂ ਪਲਟ ਗਿਆ, ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਸਦੀ ਪਤਨੀ ਮਨਿੰਦਰ ਕੌਰ ਨੇ ਚੈਨਲ 7 ਨਾਲ਼ ਗੱਲ ਕਰਦਿਆਂ ਦੱਸਿਆ ਕਿ ਗੁਰਵਿੰਦਰ ਸਭ ਦਾ 'ਖ਼ਿਆਲ ਰੱਖਣ ਵਾਲ਼ਾ' ਇੱਕ ਨੇਕ ਦਿਲ ਇਨਸਾਨ ਸੀ ਤੇ ਆਪਣੇ ਛੇ ਸਾਲ ਦੇ ਪੁੱਤਰ ਵਿਲੀਅਮਜੀਤ ਲਈ ਇੱਕ "ਸੁਪਰਹੀਰੋ" ਸੀ।
WA ਪੁਲਿਸ ਇਸ ਹਾਦਸੇ ਦੀ ਜਾਂਚ ਜਾਰੀ ਹੈ, ਇਸ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਡੈਸ਼ਕੈਮ ਫੁਟੇਜ ਇਸ ਤਹਿਤ ਮਦਦਗਾਰ ਹੋ ਸਕਦੀ ਹੈ।
ਇਸ ਦੌਰਾਨ ਅੰਤਿਮ ਸੰਸਕਾਰ ਦੇ ਖਰਚੇ ਅਤੇ ਪਰਿਵਾਰ ਦੀ ਮਦਦ ਲਈ ਇੱਕ GoFundMe ਮੁਹਿੰਮ ਚਲਾਈ ਜਾ ਰਹੀ ਹੈ ਜਿਸਦਾ ਲਿੰਕ ਕਾਮੈਂਟ ਬਾਕਸ ਵਿੱਚ ਹੈ।

What's Your Reaction?

like

dislike

love

funny

angry

sad

wow