EP 7- ਸਾਕਾ ਪੰਜਾ ਸਾਹਿਬ | Saka Panja Sahib | Sikh History | Radio Haanji

EP 7- ਸਾਕਾ ਪੰਜਾ ਸਾਹਿਬ | Saka Panja Sahib | Sikh History | Radio Haanji

In the early hours of October 30, 1922, in Hasan Abdal, an eager gathering of Sikh devotees had a heartwarming plan: to serve langar, a community feast, to passengers on an approaching train. What they didn't expect was a twist of fate – the train refused to halt, leading to a devastating incident that would forever resonate with the Sikh community. Tune in to our podcast as we delve into the gripping story of resilience and compassion that unfolded at Gurdwara Sri Panja Sahib, where a setback led to an incredible act of service in the face of adversity.

07/11/2023

30 ਅਕਤੂਬਰ 1922 ਈ. (15 ਕਤਕ ਸੰਮਤ 1977 ਬ੍ਰਿਕਮੀ) ਨੂੰ ਸਵੇਰ ਦੇ ਦਸ ਵਜੇ ਦਾ ਵੇਲਾ ਸੀ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਸੰਗਤ ਨੂੰ ਹਸਨ ਅਬਦਾਲ ਦੇ ਰੇਲਵੇ ਸਟੇਸ਼ਨ ਤੋਂ ਜਥੇ ਲੰਘਣ ਦੀ ਇਤਲਾਹ ਮਿਲ ਗਈ ਸੀ। ਗੁਜਰਾਂਵਾਲੇ ਸਟੇਸ਼ਨ ’ਤੇ ਭਾਈ ਅਮਰੀਕ ਸਿੰਘ, ਡਾ. ਮਹਾਂ ਸਿੰਘ, ਸਰਦਾਰ ਨਰਾਇਣ ਸਿੰਘ ਵਕੀਲ, ਮਾਸਟਰ ਛਹਿਬਰ ਸਿੰਘ ਤੇ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਜਥੇ ਦਾ ਸੁਆਗਤ ਕੀਤਾ, ਫਲ, ਮਠਿਆਈ ਤੇ ਹੋਰ ਕਈ ਚੀਜ਼ਾਂ ਭੇਟ ਕੀਤੀਆਂ। ਜਿਸ ਗੱਡੀ ਵਿੱਚ ਫੌਜੀ ਸਿੰਘ ਅਟਕ ਜਾ ਰਹੇ ਸਨ ਉਹ ਸਪੈਸ਼ਲ ਰੇਲ ਸੀ ਦੁਪਹਿਰ ਦੇ ਵਕਤ ਰਾਵਲਪਿੰਡੀ ਪੁਜ ਗਈ ਸੀ, ਗੁਜਰਾਂਵਾਲੇ ਤੋਂ ਜਦੋਂ ਇਹ ਖ਼ਬਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਪੁਜੀ ਤਾਂ ਸੰਗਤ ਨੇ ਗਡੀ ਵਿੱਚ ਜਾ ਰਹੇ ਸਿੰਘਾਂ ਨੂੰ ਪ੍ਰਸ਼ਾਦ ਛਕਾਉਣ ਦੀ ਵਿਉਂਤ ਬਣਾਈ ਅਤੇ ਤਿਆਰੀ ਸ਼ੁਰੂ ਕਰ ਦਿਤੀ। ਜਦ ਕੁਝ ਮੁਖੀਆਂ ਨੇ ਸਟੇਸ਼ਨ ਮਾਸਟਰ ਤੋਂ ਪੁਛਿਆ ਤਾਂ ਉਸਨੇ ਕਿਹਾ, “ਗੱਡੀ ਇਥੇ ਨਹੀਂ ਰੁਕੇਗੀ। ਸਿੱਧੀ ਅਟਕ ਜਾਵੇਗੀ।” ਇਹ ਸੁਣ ਕੇ ਸ੍ਰੀ ਪੰਜਾ ਸਾਹਿਬ ਦੀ ਸੰਗਤ ਨੂੰ ਬਹੁਤ ਨਿਰਾਸਤਾ ਹੋਈ। ਉਸ ਸਮੇਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਨੇ ਸੰਗਤ ਨੂੰ ਕਿਹਾ, “ਗੱਡੀ ਜ਼ਰੂਰ ਖੜੀ ਹੋਵੇਗੀ। ਅਸੀਂ ਆਪਣੇ ਵੀਰਾਂ ਨੂੰ ਪ੍ਰਸ਼ਾਦ ਛਕਾ ਕੇ ਹੀ ਅਗੇ ਜਾਣ ਦੇਵਾਂਗੇ।

: :

OTHER EPISODES












RELATED PODCAST


What's Your Reaction?

Facebook Instagram Youtube Android IOS