Index

Highlights

About Us

Radio Haanji is Australia’s Top

Punjabi & Hindi radio station, broadcasting 24/7 in Sydney and Melbourne. We bring you the hottest music, the latest news, engaging podcasts, and a whole lot of entertainment.
Tune in today and experience the difference for yourself.
Reach thousands of listeners with targeted advertising campaigns. Let's connect your brand with our vibrant community.
Advertise With Us

Podcasts

Join us for Exciting Experiences

View All

Our News

Discover the most recent news stories

View All

ਸੂਬੇ 'ਚ ਵਧ ਰਹੀਆਂ ਛੁਰੇਬਾਜੀ ਦੀਆਂ ਘਟਨਾਵਾਂ ਮਗਰੋਂ ਹੁਣ NSW ਸਟੇਟ ਸਰਕਾਰ ਵੱਲੋਂ ਪੁਲਿਸ ਨੂੰ ਇਹ ਹੱਕ ਦਿੱਤਾ ਜਾਵੇਗਾ ਕਿ ਬਿਨ੍ਹਾ ਕਿਸੇ ਵਾਰੰਟ ਦੇ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈ ਸਕਣ। ਪੁਲਿਸ ਮੈਟਲ ਭਾਲਣ ਵਾਲੀ ਛੜੀ (wanding) ਦਾ ਇਸਤੇਮਾਲ ਉਹਨਾਂ ਇਲਾਕਿਆਂ ਵਿੱਚ ਕਰੇਗੀ ਜਿੱਥੇ ਪਿਛਲੇ 6 ਮਹੀਨਿਆਂ ਦੌਰਾਨ ਚਾਕੂ ਹਮਲੇ ਦੀਆਂ ਘਟਨਾਵਾਂ ਵਧੀਆਂ ਹਨ।  ਹਾਲਾਂਕਿ ਕੁਝ ਇੱਕ ਸਿੱਖ ਜਥੇਬੰਦੀਆਂ ਨੇ ਇਸ ਨਵੇਂ ਨਿਯਮ 'ਤੇ ਇਤਰਾਜ਼ ਜਤਾਇਆ ਹੈ। Turbans 4 Australia ਤੋਂ ਅਮਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਨਿਯਮ ਬਣਾਉਣ ਵੇਲੇ community consultation ਕਰ ਲੈਣੀ ਚਾਹੀਦੀ ਸੀ। ਕਿਤੇ ਇਹ ਨਾ ਹੋਵੇ ਕਿ ਪੁਲਿਸ ਅੰਮ੍ਰਿਤਪਾਲਧਾਰੀ ਵਿਅਕਤੀਆਂ ਦੀ ਵੀ ਅਪਰਾਧੀਆਂ ਵਾਂਗ ਤਲਾਸ਼ੀ ਲੈਣ ਲੱਗ ਪਵੇ। NSW ਦੇ ਅਪਰਾਧਾਂ ਬਾਰੇ ਅੰਕੜੇ ਇੱਕਠੇ ਕਰਨ ਵਾਲੀ ਸੰਸਥਾ ਮੁਤਾਬਕ 2023 'ਚ ਹਿੰਸਾਤਮਕ ਘਟਨਾਵਾਂ ਦੀ ਗਿਣਤੀ 1,518 ਸੀ। ਉਂਝ Queensland ਸੂਬੇ 'ਚ ਅਜਿਹਾ ਕਾਨੂੰਨ ਪਹਿਲਾਂ ਤੋਂ ਹੀ ਲਾਗੂ ਹੈ। ਜਿੱਥੇ ਪੁਲਿਸ ਸ਼ੱਕ ਦੇ ਆਧਾਰ 'ਤੇ ਜਨਤਕ ਥਾਵਾਂ 'ਤੇ ਤਲਾਸ਼ੀ ਲੈ ਲੈਂਦੀ ਹੈ।

Learn More

ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ (129ਵੀਂ ਸੋਧ) ਬਿੱਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ ਅੱਜ ਤਿੱਖੀ ਬਹਿਸ ਮਗਰੋਂ ਲੋਕ ਸਭਾ ਵਿਚ ਪੇਸ਼ ਕੀਤੇ ਗਏ। ਕਰੀਬ ਡੇਢ ਘੰਟੇ ਦੀ ਬਹਿਸ ਦੌਰਾਨ ਵਿਰੋਧੀ ਧਿਰਾਂ ਨੇ ‘ਇਕ ਦੇਸ਼ ਇਕ ਚੋਣ’ ਬਿੱਲਾਂ ਨੂੰ ‘ਤਾਨਾਸ਼ਾਹੀ’ ਕਦਮ ਕਰਾਰ ਦਿੱਤਾ ਜਦਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਬਿੱਲ ਸੂਬਿਆਂ ਨੂੰ ਮਿਲੀਆਂ ਤਾਕਤਾਂ ’ਚ ਕੋਈ ਦਖ਼ਲ ਨਹੀਂ ਦੇਣਗੇ। ਬਿੱਲ ਵਿਆਪਕ ਵਿਚਾਰ ਚਰਚਾ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਕੋਲ ਭੇਜਣ ਵਾਸਤੇ ਸਰਕਾਰ ਵੱਲੋਂ ਬੁੱਧਵਾਰ ਨੂੰ ਲੋਕ ਸਭਾ ’ਚ ਮਤਾ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

Learn More

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਪਛਾਣੇ ਗਏ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਸਰਕਾਰੀ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਗ੍ਰਹਿ ਵਿਭਾਗ ਨੇ ਇੱਕ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਦੇ ਆਧਾਰ 'ਤੇ ਹਾਈ ਕੋਰਟ ਨੂੰ ਦੱਸਿਆ ਕਿ ਡੀਐੱਸਪੀ ਸੰਧੂ ਨੂੰ ਬਰਖਾਸਤ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਮਾਮਲਾ ਮਾਰਚ 2023 ਵਿੱਚ ਲਾਰੈਂਸ ਬਿਸ਼ਨੋਈ ਦੀ ਟੀਵੀ ਇੰਟਰਵਿਊ ਨਾਲ ਸਬੰਧਿਤ ਹੈ, ਜੋ ਕਿ ਪੁਲੀਸ ਦੀ ਹਿਰਾਸਤ ਵਿੱਚ ਕੀਤੀ ਗਈ ਸੀ।

Learn More

ਵਿਕਟੋਰੀਆ ਸੂਬੇ ਵਿੱਚ ਪ੍ਰਾਪਰਟੀ ਕੀਮਤਾਂ 'ਚ ਇਜਾਫ਼ੇ ਦਾ ਵੱਡਾ ਕਾਰਣ ਭਾਰਤੀ ਮੂਲ ਦੇ ਨਾਗਰਿਕ ਹਨ, ਇਹ ਕਥਨ ਤਾਜ਼ਾ ਰਿਪੋਰਟ ਤੋਂ ਸਹੀ ਸਾਬਤ ਹੁੰਦਾ ਹੈ। ਆਸਟ੍ਰੇਲੀਆ ਦੇ ਘਰਾਂ ਵਿੱਚ ਭਾਰਤੀਆਂ ਦੀ ਦਿਲਚਸਪੀ ਸਿਰਫ਼ ਇੱਕ ਸਾਲ ਵਿੱਚ ਲਗਭਗ ਇੱਕ ਚੌਥਾਈ ਵਧ ਗਈ ਹੈ, ਅਤੇ ਉਹਨਾਂ ਦੀ ਨਜ਼ਰ ਮੈਲਬੌਰਨ 'ਤੇ ਵਧੇਰੇ ਹੈ। ਖ਼ਾਸ ਤੌਰ 'ਤੇ Tarneit ਜਾਂ Point Cook ਵਰਗੇ ਸਬ ਅਰਬ। PropTrack ਅਦਾਰੇ ਦੀ ਤਾਜ਼ਾ Overseas Search Report ਵਿੱਚ ਪਤਾ ਲੱਗਾ ਹੈ ਕਿ ਆਸਟ੍ਰੇਲੀਆਈ ਪ੍ਰਾਪਰਟੀ ਵਿੱਚ ਭਾਰਤੀਆਂ ਦੀ ਦਿਲਚਸਪੀ ਪਿਛਲੇ ਸਾਲ ਨਾਲੋਂ 23 ਫੀਸਦ ਵਧੀ ਹੈ। Foreign Investment Review Board ਮੁਤਾਬਕ ਵਿਕਟੋਰੀਆ ਵਿੱਚ ਵਿਦੇਸ਼ੀਆਂ ਨੂੰ ਕੁੱਲ $6.6 ਬਿਲੀਅਨ ਡਾਲਰ ਦੀਆਂ ਵਿਕੀਆਂ ਪ੍ਰਾਪਰਟੀਆਂ ਵਿੱਚੋਂ $440 ਮਿਲੀਅਨ ਭਾਰਤੀਆਂ ਦੁਆਰਾ ਖਰੀਦੀਆਂ ਗਈਆਂ ਹਨ।  ਭਾਰਤ ਤੋਂ ਬਾਅਦ ਅਮਰੀਕਾ, ਨਿਊਜੀਲੈਂਡ, ਬਰਤਾਨੀਆ ਅਤੇ ਚੀਨ ਦੇ ਨਿਵੇਸ਼ਕਾਂ ਦਾ ਨੰਬਰ ਆਉਂਦਾ ਹੈ।

Learn More

ਸੰਸਦ ਵਿੱਚ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਅਤੇ ਸੰਭਲ ਹਿੰਸਾ ਸਮੇਤ ਵੱਖ-ਵੱਖ ਮੁੱਦਿਆਂ ’ਤੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਦੂਜੇ ਦਿਨ ਵੀ ਦੋਵਾਂ ਸਦਨਾਂ ਦੀ ਕਾਰਵਾਈ ਪ੍ਰਭਾਵਿਤ ਰਹੀ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਇੱਕ-ਇੱਕ ਵਾਰ ਮੁਲਤਵੀ ਕਰਨ ਤੋਂ ਬਾਅਦ ਪੂਰੇ ਦਿਨ ਲਈ ਉਠਾਅ ਦਿੱਤੀ ਗਈ। ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਅੱਜ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਦੋਵਾਂ ਸਦਨਾਂ ਵਿੱਚ ਸਿਫ਼ਰ ਕਾਲ ਅਤੇ ਪ੍ਰਸ਼ਨ ਕਾਲ ਦੀ ਕਾਰਵਾਈ ’ਚ ਰੁਕਾਵਟ ਪਈ। ਲੋਕ ਸਭਾ ਦੀ ਕਾਰਵਾਈ ਸਵੇਰੇ ਸ਼ੁਰੂ ਹੋਣ ਦੇ ਨਾਲ ਹੀ ਕਾਂਗਰਸੀ ਮੈਂਬਰ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਗਏ ਤੇ ਅਡਾਨੀ ਸਮੂਹ ਨਾਲ ਜੁੜਿਆ ਮਾਮਲਾ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ, ਜਦਕਿ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਨੇ ਯੂਪੀ ਦੇ ਸੰਭਲ ਵਿੱਚ ਹੋਈ ਹਿੰਸਾ ਦੇ ਮਾਮਲਾ ਰੱਖਣ ਦਾ ਯਤਨ ਕੀਤਾ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵਿਰੋਧੀ ਮੈਂਬਰਾਂ ਦੀ ਨਾਅਰੇਬਾਜ਼ੀ ਦਰਮਿਆਨ ਪ੍ਰਸ਼ਨ ਕਾਲ ਸ਼ੁਰੂ ਕਰਵਾਇਆ। ਇਸ ਦੌਰਾਨ ਕਾਂਗਰਸ ਤੇ ਸਪਾ ਦੇ ਕਈ ਮੈਂਬਰ ਸਪੀਕਰ ਦੀ ਸੀਟ ਦੇ ਨੇੜੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ, ਜਿਨ੍ਹਾਂ ਨੂੰ ਸਪੀਕਰ ਨੇ ਆਪਣੀ ਥਾਂ ’ਤੇ ਜਾਣ ਲਈ ਕਿਹਾ ਤੇ ਕਾਰਵਾਈ ਚੱਲਣ ਦੇਣ ਦੀ ਅਪੀਲ ਕੀਤੀ। ਹਾਲਾਂਕਿ ਹੰਗਾਮਾ ਨਹੀਂ ਰੁਕਿਆ। ਇਸ ਮਗਰੋਂ ਸਪੀਕਰ ਨੇ ਸਵੇਰੇ 11.05 ਵਜੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਦੁਪਹਿਰ 12 ਵਜੇ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਫਿਰ ਹੰਗਾਮਾ ਹੋਇਆ ਜਿਸ ਮਗਰੋਂ ਲਗਪਗ 12.10 ਵਜੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਚੇਅਰਮੈਨ ਜਗਦੀਪ ਧਨਖੜ ਨੇ ਦੱਸਿਆ ਕਿ ਉਨ੍ਹਾਂ ਨੂੰ ਅਡਾਨੀ, ਮਨੀਪੁਰ ਹਿੰਸਾ, ਸੰਭਲ ਹਿੰਸਾ ਤੇ ਦਿੱਲੀ ਵਿੱਚ ਵਧਦੇ ਅਪਰਾਧਾਂ ’ਤੇ ਚਰਚਾ ਲਈ ਨਿਯਮ 267 ਤਹਿਤ ਕੁੱਲ 18 ਨੋਟਿਸ ਮਿਲੇ ਹਨ। ਉਨ੍ਹਾਂ ਸਾਰੇ ਨੋਟਿਸ ਨਾ-ਮਨਜ਼ੂਰ ਕਰ ਦਿੱਤੇ। ਸਿਰਫ਼ ਕਾਂਗਰਸ ਮੈਂਬਰਾਂ ਨੇ ਹੀ ਸਦਨ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਨਿਯਮ 267 ਤਹਿਤ ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਲਈ ਚਰਚਾ ਦੀ ਮੰਗ ਕੀਤੀ ਜਦਕਿ ਬਾਕੀ ਵਿਰੋਧੀ ਧਿਰਾਂ ਨੇ ਵੱਖੋ-ਵੱਖਰੇ ਮੁੱਦਿਆਂ ’ਤੇ ਨੋਟਿਸ ਦਿੱਤੇ। ਇਸ ਦੌਰਾਨ ਕਾਂਗਰਸ ਸਮੇਤ ਹੋਰ ਵਿਰੋਧੀ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਚੇਅਰਮੈਨ ਸ੍ਰੀ ਧਨਖੜ ਨੇ ਸਵੇਰੇ 11.11 ਵਜੇ ਕਾਰਵਾਈ 11.30 ਵਜੇ ਲਈ ਮੁਲਤਵੀ ਕਰ ਦਿੱਤੀ। ਦੁਬਾਰਾ, ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਚੇਅਰਮੈਨ ਨੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਆਪੋ-ਆਪਣੀ ਜਗ੍ਹਾ ’ਤੇ ਬੈਠੇ ਰਹਿਣ ਤੇ ਵਿਵਸਥਾ ਬਣਾ ਕੇ ਰੱਖਣ ਤਾਂ ਕਿ ਸੂਚੀਬੱਧ ਕੰਮ ਹੋ ਸਕੇ। ਹਾਲਾਂਕਿ, ਹੰਗਾਮਾ ਜਾਰੀ ਰਹਿਣ ਕਾਰਨ ਚੇਅਰਮੈਨ ਧਨਖੜ ਨੇ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ।

Learn More

ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਗੁਆਂਢੀ ਸੂਬਿਆਂ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਨੂੰ ਇਸ ਖਿੱਤੇ ਵਿੱਚ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਦੇ ਉਤਪਾਦਨ ਤੇ ਵੰਡ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਬਣਾਉਣ ਲਈ ਕਿਹਾ ਹੈ। ਉੱਚ ਅਦਾਲਤ ਨੇ ਜ਼ੋਰ ਦਿੰਦਿਆਂ ਕਿਹਾ,‘ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਜੋ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਨੇੜਲੇ ਸੂਬਿਆਂ ਵਿੱਚ ਵੱਡੇ ਪੱਧਰ ’ਤੇ ਫੈਲੀ ਹੋਈ ਹੈ। ਇਹ ਹੁਕਮ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਸੰਜੈ ਵਸ਼ਿਸ਼ਟ ਦੇ ਬੈਂਚ ਨੇ ਦਿੱਤੇ ਹਨ, ਜਿਸ ਦਾ ਮੰਨਣਾ ਹੈ ਕਿ ਅਦਾਲਤ ਕੋਲ ਆਉਂਦੇ ਕੇਸਾਂ ਵਿੱਚ ਇਨ੍ਹਾਂ ਦੋ ਸੂਬਿਆਂ ਤੇ ਨੇੜਲੇ ਸੂਬਿਆਂ ਦੀਆਂ ਕੰਪਨੀਆਂ ਵੱਲੋਂ ਤਿਆਰ ਦਵਾਈਆਂ ਤੇ ਸ਼ੀਸ਼ੀਆਂ ਲਗਾਤਾਰ ਤੇ ਵੱਡੀ ਮਾਤਰਾ ਵਿੱਚ ਮਿਲ ਰਹੀਆਂ ਹਨ। ਦਵਾਈਆਂ ਦੇ ਉਤਪਾਦਨ ਦੇ ਕੰਟਰੋਲ ’ਚ ਨਾਰਕੋਟਿਕ ਕੰਟਰੋਲ ਬਿਓਰੋ (ਐੱਨਸੀਬੀ) ਵੱਲੋਂ ਚੁੱਕੇ ਜਾ ਰਹੇ ਕਦਮਾਂ ਦੇ ਬਾਵਜੂਦ ਬੈਂਚ ਨੇ ਇਸ ਕਾਰਵਾਈ ’ਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਅਦਾਲਤ ਨੇ ਕਿਹਾ ਕਿ ਸੀਬੀਆਈ ਕੋਲ ਤਲਾਸ਼ੀ ਲੈਣ, ਬਰਾਮਦਗੀ ਕਰਨ ਤੇ ਗ੍ਰਿਫ਼ਤਾਰੀ (ਜਿੱਥੇ ਲੋੜ ਹੋਵੇ) ਕਰਨ ਦਾ ਅਧਿਕਾਰ ਹੋਵੇਗਾ ਜਦਕਿ ਏਜੰਸੀ ਦੋ ਮਹੀਨਿਆਂ ਵਿੱਚ ਅਦਾਲਤ ਕੋਲ ਮੁੱਢਲੀ ਰਿਪੋਰਟ ਜਮ੍ਹਾਂ ਕਰਵਾਏਗੀ। ਬੈਂਚ ਨੇ ਕਿਹਾ,‘ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਉਦੇਸ਼ ਲਈ ਦੋਵਾਂ ਸੂਬਿਆਂ ਦੇ ਸਬੰਧਤ ਡੀਜੀਪੀਜ਼ ਤੋਂ ਇਲਾਵਾ ਯੂਟੀ ਦੇ ਡੀਜੀਪੀ ਨੂੰ ਵੀ ਲੋੜੀਂਦੇ ਮੁਲਾਜ਼ਮ ਤੇ ਅੰਕੜੇ ਮੁਹੱਈਆ ਕਰਵਾਉਣੇ ਪੈਣਗੇ। ਸੀਬੀਆਈ ਮਾਮਲਿਆਂ ਦੀ ਪ੍ਰਭਾਵਸ਼ਾਲੀ ਜਾਂਚ ਲਈ ਗੁਆਂਢੀ ਸੂਬਿਆਂ ਦੇ ਸਬੰਧਤ ਪੁਲੀਸ ਅਧਿਕਾਰੀਆਂ ਤੋਂ ਸਹਾਇਤਾ ਲੈਣ ਲਈ ਵੀ ਆਜ਼ਾਦ ਹੋਵੇਗੀ। ਇਸ ਦੌਰਾਨ ਸੀਬੀਆਈ ਦੇ ਵਕੀਲ ਦੀਪਕ ਸਭਰਵਾਲ ਨੇ ਦੱਸਿਆ ਕਿ ਜੇ ਅਦਾਲਤ ਨਿਰਦੇਸ਼ ਦੇਵੇਗੀ ਤਾਂ ਸੀਬੀਆਈ ਮੁੱਢਲੀ ਜਾਂਚ ਕਰ ਸਕੇਗੀ ਤੇ ਆਜ਼ਾਦਾਨਾ ਤੌਰ ’ਤੇ ਵੀ ਮਾਮਲੇ ਦੀ ਜਾਂਚ ਕਰ ਸਕੇਗੀ। ਉਨ੍ਹਾਂ ਕਿਹਾ ਕਿ ਲੋੜੀਂਦੀ ਫੀਡਬੈਕ ਅਤੇ ਮਦਦ ਲਈ ਹਰਿਆਣਾ ਤੇ ਪੰਜਾਬ ਦੇ ਐੱਨਸੀਬੀ ਸੈੱਲਾਂ ਤੋਂ ਮਦਦ ਲਈ ਜਾਵੇਗੀ। ਦਵਾਈ ਨਿਰਮਾਤਾ ਕੰਪਨੀਆਂ ਦੇ ਵੱਖ-ਵੱਖ ਸੂਬਿਆਂ ਵਿੱਚ ਹੋਣ ਕਾਰਨ ਬੈਂਚ ਨੇ ਸੀਬੀਆਈ ਨੂੰ ਉੱਚ ਇਖਲਾਕ ਵਾਲੇ ਜ਼ਿੰਮੇਵਾਰ ਅਫ਼ਸਰਾਂ ਦੀ ਟੀਮ ਬਣਾਉਣ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਟੀਮ ਵਿੱਚ ਐੱਨਸੀਬੀ ਦੇ ਕੁਝ ਅਧਿਕਾਰੀ ਸ਼ਾਮਲ ਕੀਤੇ ਜਾ ਸਕਣਗੇ ਜੋ ਵਿਸ਼ੇਸ਼ ਜਾਣਕਾਰੀ ਦੇਣ ਦੇ ਸਮਰੱਥ ਹੋਣਗੇ। ਹਾਲਾਂਕਿ, ਸੂਬੇ ਦੀ ਪੁਲੀਸ ਤੋਂ ਵੀ ਅਧਿਕਾਰੀ ਲਏ ਜਾ ਸਕਣਗੇ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਸਾਰੇ ਅਧਿਕਾਰੀਆਂ ’ਤੇ ਸੀਬੀਆਈ ਦਾ ਕੰਟਰੋਲ ਰਹੇਗਾ ਤੇ ਏਜੰਸੀ ਆਪਣੇ ਤਰੀਕੇ ਨਾਲ ਜਾਂਚ ਕਰਨ ਮਗਰੋਂ ਅਦਾਲਤ ਕੋਲ ਰਿਪੋਰਟ ਜਮ੍ਹਾਂ ਕਰਵਾ ਸਕੇਗੀ। The Punjab and Haryana High Court has directed the CBI to form a Special Investigation Team (SIT) to tackle the drug menace by investigating the production and distribution of banned medicines by pharmaceutical companies. The court emphasized that CBI would have full authority to conduct searches, seize evidence, and make arrests if necessary. The SIT will operate across Punjab, Haryana, and neighboring states, with support from relevant police departments. The CBI is tasked with submitting a preliminary report to the court within two months.

Learn More

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ ਕਿ ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਦੌਰਾਨ ਮਰਨ ਵਰਤ ਦੀ ਘੋਸ਼ਣਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਹਨ, ਨੇ ਖਾਣਾ-ਪੀਣਾ ਬਿਲਕੁਲ ਬੰਦ ਕਰ ਦਿੱਤਾ ਹੈ। ਇਸ ਕਾਰਨ ਉਨ੍ਹਾਂ ਦੇ ਸ਼ੂਗਰ ਦਾ ਪੱਧਰ ਕਾਫੀ ਵੱਧ ਗਿਆ ਹੈ। ਡਾਕਟਰਾਂ ਨੇ ਮੰਗਲਵਾਰ ਤੋਂ ਲਗਾਤਾਰ ਉਨ੍ਹਾਂ ਨੂੰ ਖਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਨ੍ਹਾਂ ਨੇ ਸਿਰਫ਼ ਪਾਣੀ ਪੀਣ ਦਾ ਫੈਸਲਾ ਕੀਤਾ। ਮੰਗਲਵਾਰ ਰਾਤ ਨੂੰ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਉਨ੍ਹਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ, ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ। ਇਸ ਦੇ ਬਾਅਦ ਖਾਲਸਾ ਹਸਪਤਾਲ ਦੇ ਬਾਹਰ ਕੁਝ ਸਮਾਂ ਬੈਠੇ ਰਹੇ ਅਤੇ ਫਿਰ ਵਾਪਸ ਪਰਤ ਗਏ। ਡੀਐੱਮਸੀ ਹਸਪਤਾਲ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੁੱਖ ਗੇਟ, ਐਮਰਜੈਂਸੀ ਵਾਰਡ ਅਤੇ ਉਸ ਵਾਰਡ ਦੇ ਬਾਹਰ ਜਿਥੇ ਡੱਲੇਵਾਲ ਦਾਖ਼ਲ ਹਨ, ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਹਸਪਤਾਲ ਦੇ ਸਟਾਫ ਅਤੇ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਡੱਲੇਵਾਲ ਕੁਝ ਖਾਣ-ਪੀਣ ਲਈ ਤਿਆਰ ਹੋਣ। ਦੂਜੇ ਪਾਸੇ, ਕਿਸਾਨਾਂ ਦੇ ਹੱਕ ਵਿੱਚ ਚਲ ਰਹੇ ਇਸ ਮਾਮਲੇ ’ਤੇ ਲੋਕਾਂ ਦੇ ਵਿਚਾਰ ਵੱਧ ਰਹੇ ਹਨ। ਹਸਪਤਾਲ ਦੇ ਸਖ਼ਤ ਪ੍ਰਬੰਧਾਂ ਦੇ ਬਾਵਜੂਦ ਡੱਲੇਵਾਲ ਦੇ ਸਿਹਤ ਸੰਬੰਧੀ ਚਿੰਤਾਵਾਂ ਦਿਨੋ-ਦਿਨ ਵਧ ਰਹੀਆਂ ਹਨ।

Learn More

ਪੰਜਾਬ ਵਿੱਚ ਰਿਸ਼ਵਤਖੋਰੀ ਦੇ ਇੱਕ ਹੋਰ ਮਾਮਲੇ ਨੇ ਰੈਵੀਨਿਊ ਵਿਭਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵਿਜੀਲੈਂਸ ਬਿਊਰੋ ਨੇ ਬਰਨਾਲਾ ਜ਼ਿਲ੍ਹੇ ਦੀ ਤਪਾ ਮੰਡੀ ਦੇ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਇਸ ਗ੍ਰਿਫ਼ਤਾਰੀ ਦੇ ਜਵਾਬ ਵਿੱਚ ਪੰਜਾਬ ਰੈਵੀਨਿਊ ਅਫ਼ਸਰ ਯੂਨੀਅਨ ਨੇ ਪ੍ਰਧਾਨ ਦੇ ਹੱਕ ਵਿਚ ਮਜ਼ਬੂਤ ਰੁਖ ਅਖਤਿਆਰ ਕਰਦੇ ਹੋਏ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ। ਯੂਨੀਅਨ ਵੱਲੋਂ ਇੱਕ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਕਿ ਸੂਬੇ ਦੇ ਸਾਰੇ ਮਾਲ ਅਧਿਕਾਰੀ, ਜਿਵੇਂ ਕਿ ਜ਼ਿਲ੍ਹਾ ਮਾਲ ਅਫ਼ਸਰ, ਸਬ ਰਜਿਸਟਰਾਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ, 28 ਨਵੰਬਰ ਨੂੰ ਕੰਮਕਾਜ ਬੰਦ ਰੱਖਣਗੇ। ਇਸ ਦਿਨ, ਸਾਰੇ ਦਫ਼ਤਰ, ਰਜਿਸਟਰੀ ਦਫ਼ਤਰਾਂ ਸਮੇਤ, ਬੰਦ ਰਹਿਣਗੇ। ਇਸ ਮਾਮਲੇ ਵਿੱਚ ਯੂਨੀਅਨ ਨੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਜਥੇਬੰਦੀ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਨੇ ਸੂਬੇ ਭਰ ਦੇ ਮਾਲ ਅਧਿਕਾਰੀਆਂ ਦੀ ਮੀਟਿੰਗ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਘਟਨਾ ਦੇ ਰੋਸ ਵਿੱਚ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਚੰਨੀ ਦੀ ਗ੍ਰਿਫ਼ਤਾਰੀ ਅਨਿਆਇਕ ਹੈ। ਡੀਐੱਸਪੀ ਵਿਜੀਲੈਂਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਰੀਕ ਸਿੰਘ ਨੇ ਦੋਸ਼ ਲਗਾਇਆ ਕਿ 2 ਕਨਾਲ 4 ਮਰਲੇ ਦੀ ਰਜਿਸਟਰੀ ਲਈ ਤਹਿਸੀਲਦਾਰ ਨੇ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਜਾਲ ਬਿਛਾ ਕੇ ਚੰਨੀ ਨੂੰ ਰੰਗੇ ਹੱਥੀਂ ਕਾਬੂ ਕੀਤਾ।

Learn More

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫ਼ਤਾਰੀ ਮਾਮਲੇ ਨੇ ਸਿਆਸੀ ਤਾਪਮਾਨ ਵਧਾ ਦਿੱਤਾ ਹੈ। ਖਨੌਰੀ ਸਰਹੱਦੀ ਪੁਆਇੰਟ ਤੋਂ ਪੁਲੀਸ ਵੱਲੋਂ ਡੱਲੇਵਾਲ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਇਹ ਗ੍ਰਿਫ਼ਤਾਰੀ ਭਗਵੰਤ ਮਾਨ ਸਰਕਾਰ ਦੇ ਰਚੇ ਗਏ ਸਾਜ਼ਿਸ਼ ਦਾ ਹਿੱਸਾ ਹੈ। ਬਿੱਟੂ ਨੇ ਕਿਹਾ ਕਿ ਡੱਲੇਵਾਲ ਦੀ ਨਜ਼ਰਬੰਦੀ ਸੂਬਾ ਪੁਲੀਸ ਵੱਲੋਂ ਕੀਤੀ ਗਈ ਹੈ, ਜਿਸ ਨਾਲ ਕੇਂਦਰ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ ਅਤੇ ਅਜਿਹੇ ਕਦਮਾਂ ਵਿੱਚ ਸ਼ਾਮਲ ਨਹੀਂ ਹੁੰਦੀ। ਡੱਲੇਵਾਲ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ ਉਹ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਮੇਤ ਹੋਰ ਕਿਸਾਨ ਮੰਗਾਂ ਲਈ ਮੰਗਲਵਾਰ ਤੋਂ ਮਰਨ ਵਰਤ ਸ਼ੁਰੂ ਕਰਨਗੇ। ਉਨ੍ਹਾਂ ਜ਼ਿਕਰ ਕੀਤਾ ਸੀ ਕਿ ਉਹ ਕਿਸਾਨਾਂ ਦੇ ਹੱਕ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹਨ। ਤਿਆਰੀਆਂ ਵਿਚ ਲਗੇ ਡੱਲੇਵਾਲ ਨੂੰ ਪੁਲੀਸ ਨੇ ਤੜਕੇ ਹੀ ਮੌਕੇ ਤੋਂ ਜ਼ਬਰਦਸਤੀ ਹਟਾ ਦਿੱਤਾ। ਇਸ ਘਟਨਾ ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸਖ਼ਤ ਪ੍ਰਤੀਕ੍ਰਿਆ ਦਿੰਦਿਆਂ ਡੱਲੇਵਾਲ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

Learn More

ਗੱਲ ਸ਼ੁਰੂ ਸਾਬਕਾ ਪ੍ਰੀਮੀਅਰ Daniel Andrews ਦੇ ਕਾਰਜਕਾਲ ਤੋਂ ਹੋਈ ਸੀ, Labor ਸਰਕਾਰ ਨੇ $100 ਬਿਲੀਅਨ ਡਾਲਰ ਖਰਚਣਾ ਸੀ। ਹੁਣ ਤੱਕ ਵਿਕਟੋਰੀਆ ਸਰਕਾਰ ਨੇ ਕੀ ਕੁਝ ਹਾਸਲ ਕੀਤਾ ਹੈ ਅਤੇ ਕਿੱਥੇ ਕਿੱਥੇ ਜੇਬ ਫੱਟਣ ਲੱਗੀ ਹੈ, ਇਸ ਬਾਰੇ ਅਖਬਾਰ ਹੈਰਲਡ ਸੰਨ ਨੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਹੈ।ਵਿਕਟੋਰੀਆ ਸਰਕਾਰ ਨੇ ਹੁਣ ਤੱਕ 47 ਵੱਡੇ ਸੜਕੀ ਪ੍ਰੋਜੈਕਟ ਮੁਕਮੰਲ ਕੀਤੇ ਹਨ, 75 ਨਵੇਂ ਸਕੂਲ ਖੋਲ੍ਹੇ ਹਨ,  84 level crossing ਹਟਾਈਆਂ ਹਨ। ਪਰ ਮੈਲਬੋਰਨ ਮੈਟਰੋ ਦੇ ਸ਼ੁਰੂਆਤੀ ਪ੍ਰੋਜੈਕਟ 'ਤੇ ਜਿਹੜਾ ਖਰਚ $10.9 ਬਿਲੀਅਨ ਡਾਲਰ ਸੀ, ਉਹ ਹੁਣ ਵੱਧ ਕੇ $15.6 ਬਿਲੀਅਨ ਡਾਲਰ ਹੋ ਚੁੱਕਾ ਹੈ।  West Gate Tunnel ਨਿਰਮਾਣ $6.3 ਬਿਲੀਅਨ ਤੋਂ ਵਧਕੇ $10.2 ਬਿਲੀਅਨ ਡਾਲਰ ਜਾ ਚੁੱਕਾ ਹੈ ਅਤੇ ਮੁਕਮੰਲ ਹੋਣ ਦਾ ਸਮਾਂ ਵੀ 2022 ਦੀ ਬਜਾਏ 2025 ਤੱਕ ਚਲਾ ਗਿਆ ਹੈ।  Murray Basin ਰੇਲ ਪ੍ਰੋਜੈਕਟ ਹੁਣ $440 ਮਿਲੀਅਨ ਡਾਲਰ ਦੀ ਬਜਾਏ $807 ਮਿਲੀਅਨ ਡਾਲਰ ਦਾ ਬਣ ਚੁੱਕਾ ਹੈ।

Learn More

ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਇਸਲਾਮਾਬਾਦ ਵਿੱਚ, ਇਮਰਾਨ ਖਾਨ ਦੇ ਹਮਾਇਤੀਆਂ ਅਤੇ ਪੁਲੀਸ ਦਰਮਿਆਨ ਹੋਈਆਂ ਝੜਪਾਂ ਵਿੱਚ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ 70 ਹੋਰ ਜ਼ਖ਼ਮੀ ਹੋ ਗਏ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 24 ਨਵੰਬਰ ਨੂੰ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਸੀ ਅਤੇ ਸੰਵਿਧਾਨ ਦੀ 26ਵੀਂ ਸੋਧ ਦੀ ਨਿੰਦਾ ਕੀਤੀ ਸੀ। ਪੀਟੀਆਈ ਨੇ ਇਸਲਾਮਾਬਾਦ ਵਿੱਚ ਧਰਨਾ ਦੇਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਪੁਲੀਸ ਵੱਲੋਂ ਖ਼ੁਦਕਸ਼ੀ ਗੈਸ ਦੇ ਗੋਲੇ ਫੈਂਕੇ ਗਏ। ਪੰਜਾਬ ਦੇ ਸੂਚਨਾ ਮੰਤਰੀ ਅਜ਼ਮਾ ਬੋਖਾਰੀ ਨੇ ਦੱਸਿਆ ਕਿ ਝੜਪ ਵਿੱਚ ਜ਼ਖ਼ਮੀ ਹੋਏ ਪੰਜ ਪੁਲੀਸ ਮੁਲਾਜ਼ਮਾਂ ਦੀ ਹਾਲਤ ਗੰਭੀਰ ਹੈ। ਪੀਟੀਆਈ ਨੇ ਦੱਸਿਆ ਕਿ 3500 ਤੋਂ ਵੱਧ ਵਰਕਰ ਅਤੇ ਆਗੂ ਗ੍ਰਿਫ਼ਤਾਰ ਹੋ ਚੁੱਕੇ ਹਨ। ਮਾਰਚ ਤਦ ਤੱਕ ਜਾਰੀ ਰਹੇਗਾ ਜਦ ਤੱਕ ਇਮਰਾਨ ਖਾਨ ਅਤੇ ਹੋਰ ਆਗੂਆਂ ਦੀ ਰਿਹਾਈ ਨਹੀਂ ਹੁੰਦੀ।

Learn More

26/11 ਮੁੰਬਈ ਹਮਲੇ ਦੀ ਬਰਸੀ ਮੌਕੇ ਅੱਜ ਦੇਸ਼ ਭਰ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ ਹੋਏ। ਰਾਸ਼ਟਰਪਤੀ ਦਰੋਪਦੀ ਮੁਰਮੂ, ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੇ ਆਪਣੇ ਟਵੀਟਸ ਰਾਹੀਂ ਅਤਿਵਾਦ ਦੇ ਖਿਲਾਫ਼ ਸਖ਼ਤ ਸੰਦਰਸ਼ ਕਰਦਿਆਂ ਸ਼ਹੀਦਾਂ ਨੂੰ ਸਨਮਾਨ ਦਿਤਾ। ਰਾਸ਼ਟਰਪਤੀ ਨੇ ਕਿਹਾ ਕਿ ਇਹ ਹਮਲੇ ਸਿਰਫ਼ ਭਾਰਤ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਇੱਕ ਸਿਖਾਈ ਦੇਣ ਵਾਲੀ ਚੇਤਾਵਨੀ ਸਨ। ਉਹਨਾਂ ਕਿਹਾ ਕਿ ਮੁੰਬਈ ਹਮਲਿਆਂ ਨੇ ਦ੍ਰਿੜ ਨਿਸ਼ਚੇ ਦੀ ਨਵੀਨ ਮਿਸਾਲ ਕਾਇਮ ਕੀਤੀ, ਜਿੱਥੇ ਸੁਰੱਖਿਆ ਬਲਾਂ ਅਤੇ ਸਧਾਰਨ ਲੋਕਾਂ ਨੇ ਇੱਕਜੁਟ ਹੋ ਕੇ ਅਤਿਵਾਦ ਦੇ ਖਿਲਾਫ਼ ਲੜਾਈ ਲੜੀ। ਅਮਿਤ ਸ਼ਾਹ ਨੇ ਕਿਹਾ ਕਿ ਅੱਜ ਭਾਰਤ ਅਤਿਵਾਦ ਵਿਰੋਧੀ ਲਹਿਰ ਵਿੱਚ ਸਵੇਰ ਦੇ ਸੂਰਜ ਵਾਂਗ ਅੱਗੇ ਵਧ ਰਿਹਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ‘ਜ਼ੀਰੋ ਟਾਲਰੈਂਸ’ ਨੀਤੀ ਨੇ ਦੁਨੀਆ ਭਰ ਵਿੱਚ ਪ੍ਰਸ਼ੰਸਾ ਹਾਸਿਲ ਕੀਤੀ ਹੈ। 26 ਨਵੰਬਰ 2008 ਨੂੰ ਮੁੰਬਈ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਹਮਲੇ 166 ਲੋਕਾਂ ਦੀ ਮੌਤ ਦਾ ਕਾਰਨ ਬਣੇ। ਲਸ਼ਕਰ-ਏ-ਤੋਇਬਾ ਦੇ ਦਸ ਅਤਿਵਾਦੀਆਂ ਨੇ ਸਥਾਨਾਂ ਤੇ ਹਮਲੇ ਕਰਦਿਆਂ ਸੁਰੱਖਿਆ ਪ੍ਰਬੰਧਾਂ ਨੂੰ ਢਾਹ ਦਿੱਤਾ। ਤਾਜ ਹੋਟਲ, ਓਬਰਾਏ ਟ੍ਰਾਈਡੈਂਟ, ਸੀਐਸਟੀ ਸਟੇਸ਼ਨ ਅਤੇ ਨਰੀਮਨ ਹਾਊਸ ਵਰਗੀਆਂ ਥਾਵਾਂ ਹਮਲਿਆਂ ਦੇ ਕੇਂਦਰ ਸਨ। ਇਸ ਘਟਨਾ ਨੇ ਦੇਸ਼ ਨੂੰ ਅਤਿਵਾਦ ਵਿਰੁੱਧ ਮਜ਼ਬੂਤ ਕਦਮ ਚੁੱਕਣ ਲਈ ਪ੍ਰੇਰਿਆ।

Learn More

ਸਾਲ 2024 ਭਾਰਤ ਦੇ 100 ਸਭ ਤੋਂ ਅਮੀਰ ਕਾਰੋਬਾਰੀਆਂ ਲਈ ਇੱਕ ਰਿਕਾਰਡ ਤੋੜਨ ਵਾਲਾ ਸਾਲ ਸੀ, ਜਿਨ੍ਹਾਂ ਦੀ ਸਮੂਹਿਕ ਦੌਲਤ ਨੇ ਪਹਿਲੀ ਵਾਰ ਟ੍ਰਿਲੀਅਨ ਡਾਲਰ ਦੇ ਮੀਲ ਪੱਥਰ ਨੂੰ ਪਾਰ ਕੀਤਾ ਹੈ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੂਨ ਵਿੱਚ ਤੀਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ 'ਚ ਨਿਵੇਸ਼ਕਾਂ ਦੇ ਉਤਸ਼ਾਹ ਨੇ, ਸਟਾਕ ਮਾਰਕੀਟ ਨੂੰ ਵੀ ਨਵੇਂ ਅੰਜਾਮ ਤੱਕ ਲਿਆਂਦਾ। ਬੈਂਚਮਾਰਕ BSE ਸੈਂਸੈਕਸ 30% ਵਧਿਆ। ਭਾਰਤ ਵਿੱਚ ਸਿਖਰਲੇ ਅਮੀਰਾਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਪਹਿਲੇ, ਗੌਤਮ ਅਡਾਨੀ ਦੂਸਰੇ, ਸਵਿਤਰੀ ਜਿੰਦਲ ਅਤੇ ਪਰਿਵਾਰ ਦਾ ਸਰਮਾਇਆ ਤੀਸਰੇ ਸਥਾਨ 'ਤੇ ਰਹੇ

Learn More

ਸਿਡਨੀ ਦੇ ਇੱਕ ਨੌਜਵਾਨ ਸੁਰਪ੍ਰੀਤ ਸਿੰਘ ਦੀ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਦੀ ਖਬਰ ਨੇ ਸਾਰੇ ਪਾਸੇ ਸੋਗ ਦੀ ਲਹਿਰ ਫੈਲਾ ਦਿੱਤੀ ਹੈ।   ਸੁਰਪ੍ਰੀਤ ਸਿੰਘ ਇੱਕ ਮੋਟਰਸਾਈਕਲ ਕਲੱਬ ਦਾ ਮੈਂਬਰ ਸੀ ਅਤੇ ਬੈਂਕ ਵਿੱਚ ਨੌਕਰੀ ਕਰਦਾ ਸੀ । NSW ਦੇ ਖੇਤਰੀ  ਇਲਾਕੇ Taree ਦੇ ਵਿੱਚ ਸੜਕੀ  ਐਕਸੀਡੈਂਟ ਵਿੱਚ ਸੁਰਪ੍ਰੀਤ ਸਿੰਘ ਆਪਣੀ ਜ਼ਿੰਦਗੀ ਗਵਾ ਗਿਆ ਅਤੇ ਆਪਣੇ ਪਿੱਛੇ ਆਪਣੀ ਮਾਤਾ ਅਤੇ ਭਰਾ ਨੂੰ ਛੱਡ ਗਿਆ ਹੈ ।  ਸਾਬਤ ਸੂਰਤ ਦਿੱਖ ਵਾਲਾ ਸੁਰਪ੍ਰੀਤ ਸਿੰਘ ਬਹੁਤ ਹੀ ਮਿਲਣਸਾਰ ਅਤੇ ਡਰਾਈਵਿੰਗ ਨੂੰ ਪਿਆਰ ਕਰਨ ਵਾਲਾ ਸੀ ਉਹ ਸਮੇਂ ਸਮੇਂ ਤੇ ਮੋਟਰਸਾਈਕਲ ਦੀ ਰਾਈਡ ਤੇ ਵੀ ਜਾਂਦਾ ਰਹਿੰਦਾ ਸੀ ਤੇ ਇਸ ਐਕਸੀਡੈਂਟ ਵਿੱਚ ਉਸ ਦੀ ਮੌਤ ਨੇ ਸਭ  ਚਾਹੁਣ ਵਾਲਿਆਂ ਨੂੰ ਅਸਿਹ ਦੁੱਖ ਪਹੁੰਚਿਆ ਹੈ ।

Learn More

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ’ਤੇ ਕਾਰਵਾਈ ਕਰਦੇ ਹੋਏ 5,203 ਕਿਸਾਨਾਂ ਨੂੰ ਕੁੱਲ 1,99,62,500 ਰੁਪਏ ਦਾ ਜੁਰਮਾਨਾ ਕੀਤਾ ਹੈ, ਜਿਸ ਵਿੱਚੋਂ 11,93,5,000 ਰੁਪਏ ਜਮ੍ਹਾਂ ਕੀਤੇ ਜਾ ਚੁੱਕੇ ਹਨ। ਇਸ ਸਾਲ 5,320 ਮਾਮਲੇ ਦਰਜ ਕੀਤੇ ਗਏ ਹਨ, ਜਦ ਕਿ 5,159 ਕਿਸਾਨਾਂ ਦੇ ਨਾਮ ਰੈੱਡ ਐਂਟਰੀ ਵਿੱਚ ਸ਼ਾਮਲ ਕੀਤੇ ਗਏ ਹਨ। ਪੀਪੀਸੀਬੀ ਦੇ ਚੇਅਰਮੈਨ ਆਦਰਸ਼ਪਾਲ ਵਿਗ ਦੇ ਮੁਤਾਬਕ, ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਦਿੱਲੀ ਜਾਂ ਹੋਰ ਗੁਆਂਢੀ ਸੂਬਿਆਂ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਪੰਜਾਬ ਨਹੀਂ ਹੈ। ਅੱਜ ਦੇ ਦਿਨ 77 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਪਿਛਲੇ ਸਾਲ ਇਸੇ ਦਿਨ 191 ਮਾਮਲੇ ਸਾਹਮਣੇ ਆਏ ਸਨ। ਕੁਝ ਜ਼ਿਲ੍ਹਿਆਂ ਜਿਵੇਂ ਕਿ ਹੁਸ਼ਿਆਰਪੁਰ, ਪਠਾਨਕੋਟ, ਪਟਿਆਲਾ, ਰੋਪੜ, ਅਤੇ ਮੁਹਾਲੀ ਵਿੱਚ ਇਸ ਸਾਲ ਪਰਾਲੀ ਸਾੜਨ ਦੀ ਇਕ ਵੀ ਘਟਨਾ ਦਰਜ ਨਹੀਂ ਕੀਤੀ ਗਈ। ਇਸਦੇ ਉਲਟ, ਫ਼ਿਰੋਜ਼ਪੁਰ ਵਿੱਚ 10, ਮੋਗਾ ਅਤੇ ਬਠਿੰਡਾ ਵਿੱਚ 8-8, ਅੰਮ੍ਰਿਤਸਰ ਵਿੱਚ 5, ਅਤੇ ਫ਼ਾਜ਼ਿਲਕਾ ਵਿੱਚ 7 ਮਾਮਲੇ ਸਾਹਮਣੇ ਆਏ। ਇਸ ਸਾਰੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਕੁੱਲ 10,682 ਮਾਮਲੇ ਦਰਜ ਕੀਤੇ ਗਏ, ਜਦਕਿ ਪਿਛਲੇ ਸਾਲ ਇਹ ਗਿਣਤੀ 36,514 ਸੀ। ਅੰਮ੍ਰਿਤਸਰ (167), ਪਟਿਆਲਾ (155), ਬਠਿੰਡਾ (128), ਜਲੰਧਰ (209), ਲੁਧਿਆਣਾ (260), ਚੰਡੀਗੜ੍ਹ (223), ਅਤੇ ਦਿੱਲੀ (308) ਦੇ ਏਕਿਊਆਈ ਅੰਕੜੇ ਵੀ ਇਸ ਘਟਾਓ ਦਾ ਸਬੂਤ ਦਿੰਦੇ ਹਨ।

Learn More

ਸੰਭਲ ਵਿੱਚ ਜਾਮਾ ਮਸਜਿਦ ਦੇ ਦੂਜੇ ਸਰਵੇਖਣ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਭੜਕਣ ਦੇ ਨਤੀਜੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 20 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ’ਤੇ ਪਥਰਾਅ ਕੀਤਾ ਗਿਆ ਅਤੇ ਕੁਝ ਸ਼ਰਾਰਤੀ ਅਨਸਰਾਂ ਨੇ ਗੋਲੀਆਂ ਵੀ ਚਲਾਈਆਂ। ਇਨ੍ਹਾਂ ਹਲਾਕਤਾਂ ਦੇ ਮਗਰੋਂ ਸਥਿਤੀ ਤਣਾਓਪੂਰਨ ਹੈ। ਪ੍ਰਸ਼ਾਸਨ ਨੇ ਸੰਭਲ ਤਹਿਸੀਲ ਵਿੱਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਸਾਰੇ ਸਕੂਲ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਹੈ। ਪੁਲੀਸ ਨੇ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਮਦਦ ਨਾਲ ਭੀੜ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 21 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਮਾ ਮਸਜਿਦ ਦਾ ਸਰਵੇਖਣ ਸਥਾਨਕ ਅਦਾਲਤ ਦੇ ਹੁਕਮਾਂ ਤਹਿਤ ਕੀਤਾ ਜਾ ਰਿਹਾ ਸੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸਜਿਦ ਜਿਸ ਜਗ੍ਹਾ ਬਣੀ ਹੈ, ਉੱਥੇ ਪਹਿਲਾਂ ਇੱਕ ਹਰੀਹਰ ਮੰਦਰ ਸੀ। ਮ੍ਰਿਤਕਾਂ ਦੀ ਪਛਾਣ ਨਈਮ, ਬਿਲਾਲ, ਅਤੇ ਨੌਮਾਨ ਵਜੋਂ ਹੋਈ ਹੈ। ਪੁਲੀਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ ਅਤੇ ਸਾਰੇ ਸਮਾਜ ਵਿਰੋਧੀ ਅਨਸਰਾਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਂਦਾ ਜਾਵੇਗਾ। ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਘਟਨਾ ਬਾਰੇ ਪੂਰੀ ਜਾਂਚ ਜਾਰੀ ਹੈ।

Learn More

ਇਜ਼ਰਾਇਲ ਨੇ ਐਤਵਾਰ ਨੂੰ ਦੱਸਿਆ ਕਿ ਯੂਏਈ ਵਿੱਚ ਲਾਪਤਾ ਹੋਏ ਇਕ ਇਜ਼ਰਾਇਲੀ-ਮੌਲਡੋਵੀ ਧਰਮ ਗੁਰੂ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਦੀ ਲਾਸ਼ ਵੀ ਬਰਾਮਦ ਹੋ ਗਈ ਹੈ। ਇਸ ਘਟਨਾ ਨੂੰ ਇਜ਼ਰਾਇਲ ਨੇ ਇੱਕ ਯਹੂਦੀ ਵਿਰੋਧੀ ਅਪਰਾਧ ਦੱਸਿਆ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਵਚਨ ਦਿੱਤਾ ਹੈ ਕਿ ਇਸ ਹੱਤਿਆ ਦੇ ਜ਼ਿੰਮੇਵਾਰਾਂ ਨੂੰ ਕਾਨੂੰਨ ਦੇ ਅਗੇ ਲਿਆਉਣ ਲਈ ਜ਼ੋਰ ਲਗਾਇਆ ਜਾਵੇਗਾ। ਲਾਪਤਾ ਧਰਮ ਗੁਰੂ, ਜ਼ਵੀ ਕੋਗਾਨ, ਜੋ ਦੁਬਈ ’ਚ ਇਕ ਦੁਕਾਨ ਦੇ ਮਾਲਕ ਸਨ, ਪਿਛਲੇ ਵੀਰਵਾਰ ਤੋਂ ਲਾਪਤਾ ਸਨ। ਇਹ ਹਾਦਸਾ 2020 ਦੇ ਅਬਰਾਹਮ ਸਮਝੌਤਿਆਂ ਤੋਂ ਬਾਅਦ ਦਾ ਹੈ, ਜਦੋਂ ਇਜ਼ਰਾਇਲ ਅਤੇ ਯੂਏਈ ਦੇ ਰਿਸ਼ਤੇ ਆਧਿਕਾਰਿਕ ਤੌਰ ’ਤੇ ਸੁਧਰੇ। ਕੋਗਾਨ ਦੀ ਪਤਨੀ ਰਿਵਕੀ, ਜੋ ਅਮਰੀਕੀ ਨਾਗਰਿਕ ਹੈ, ਉਨ੍ਹਾਂ ਨਾਲ ਯੂਏਈ ਵਿੱਚ ਰਹਿੰਦੀ ਸੀ। ਉਹ ਮੁੰਬਈ ਦੇ 2008 ਦੇ ਹਮਲਿਆਂ ’ਚ ਮਾਰੇ ਗਏ ਧਰਮ ਗੁਰੂ ਗੈਵਰੀਅਲ ਹੌਲਟਜ਼ਬਰਗ ਦੀ ਭਾਣਜੀ ਹੈ। ਯੂਏਈ ਸਰਕਾਰ ਵੱਲੋਂ ਇਸ ਵਾਰਦਾਤ ’ਤੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਗਈ।

Learn More

ਸੰਸਦ ਦਾ ਸਰਦ ਰੁੱਤ ਇਜਲਾਸ ਭਲਕੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਕਈ ਮੁੱਦਿਆਂ ’ਤੇ ਤਿੱਖੀ ਚਰਚਾ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੇ ਅਡਾਨੀ ਗਰੁੱਪ ’ਤੇ ਅਮਰੀਕੀ ਅਦਾਲਤ ਵਿੱਚ ਲੱਗੇ ਦੋਸ਼ਾਂ ਅਤੇ ਮਨੀਪੁਰ ਦੇ ਤਣਾਅਪੂਰਨ ਹਾਲਾਤ ਨੂੰ ਸੰਸਦ ਵਿੱਚ ਚਰਚਾ ਲਈ ਮਹੱਤਵਪੂਰਨ ਵਿਸ਼ੇ ਬਣਾ ਦਿੱਤਾ ਹੈ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਸਪੱਸ਼ਟ ਕੀਤਾ ਹੈ ਕਿ ਚਰਚਾ ਦੀ ਰੂਪਰੇਖਾ ਦੋਵੇਂ ਸਦਨਾਂ ਦੀਆਂ ਕੰਮਕਾਰ ਕਮੇਟੀਆਂ ਦੁਆਰਾ ਤੈਅ ਕੀਤੀ ਜਾਵੇਗੀ। ਸਰਦ ਰੁੱਤ ਇਜਲਾਸ 20 ਦਸੰਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ 16 ਨਵੇਂ ਬਿੱਲ ਪੇਸ਼ ਕਰਨ ਦੀ ਯੋਜਨਾ ਹੈ। ਇਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ, ਸਰਬ ਦਲ ਮੀਟਿੰਗ ਹੋਈ ਜਿਸ ਵਿੱਚ 30 ਪਾਰਟੀਆਂ ਦੇ 42 ਪ੍ਰਤੀਨਿਧੀਆਂ ਨੇ ਹਿਸਾ ਲਿਆ। ਇਸ ਮੀਟਿੰਗ ਵਿੱਚ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਦੋਵੇਂ ਸਦਨਾਂ ਦੀ ਕਾਰਵਾਈ ਸਫ਼ਲਤਾ ਨਾਲ ਚਲਾਉਣ ਲਈ ਸਹਿਯੋਗ ਦੀ ਮੰਗ ਕੀਤੀ। ਕਾਂਗਰਸ ਨੇ ਮਨੀਪੁਰ ਵਿੱਚ ਜਨ-ਵਿਰੋਧ ਅਤੇ ਅਡਾਨੀ ਮੁੱਦੇ ਦੀ ਚਰਚਾ ਨੂੰ ਤਰਜੀਹ ਦੇਣ ਦੀ ਮੰਗ ਕੀਤੀ। ਕਾਂਗਰਸ ਦੇ ਆਗੂ ਗੌਰਵ ਗੋਗੋਈ ਨੇ ਅਡਾਨੀ ਮਾਮਲੇ ਨੂੰ ਵੱਡੇ ਘੁਟਾਲੇ ਦੇ ਰੂਪ ਵਿੱਚ ਪੇਸ਼ ਕੀਤਾ, ਜਿਸ ਨਾਲ ਦੇਸ਼ ਦੀ ਆਰਥਿਕਤਾ ਅਤੇ ਸੁਰੱਖਿਆ ਹਿੱਤ ਜੁੜੇ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਨੇ ਮਨੀਪੁਰ ਵਿੱਚ ਹਿੰਸਾ ਅਤੇ ਸੂਬੇ ਦੇ ਮੁੱਖ ਮੰਤਰੀ ’ਤੇ ਕਈ ਗੰਭੀਰ ਦੋਸ਼ ਲਗਾਏ। ਇਸ ਮੀਟਿੰਗ ਵਿੱਚ ਹੋਰ ਪਾਰਟੀਆਂ ਨੇ ਵੀ ਆਪਣੇ ਮੁੱਦੇ ਚੁੱਕੇ। ਡੀਐੱਮਕੇ ਨੇ ਵਕਫ਼ ਸੋਧ ਬਿੱਲ ਵਾਪਸ ਲੈਣ ਦੀ ਮੰਗ ਕੀਤੀ, ਜਦਕਿ ਐਲਜੇਪੀ ਨੇ ਬਿਹਾਰ ਵਿੱਚ ਹੜ੍ਹਾਂ ਲਈ ਰਾਹਤ ਪੈਕੇਜ ਦੀ ਗੱਲ ਕੀਤੀ। ਸਰਦ ਰੁੱਤ ਇਜਲਾਸ ਨੇ ਪਹਿਲੇ ਹੀ ਦਿਨ ਤੋਂ ਗਰਮ ਹੋਣ ਦੇ ਸੰਕੇਤ ਦਿੱਤੇ ਹਨ। ਵਿਰੋਧੀ ਧਿਰ ਵੱਲੋਂ ਅਡਾਨੀ ਅਤੇ ਮਨੀਪੁਰ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਖਿਲਾਫ਼ ਸਖ਼ਤ ਰੁਖ ਅਪਣਾਉਣ ਦੀ ਯੋਜਨਾ ਹੈ।

Learn More

Kitaab Kahani

Join us for Exciting Experiences

View All

Our Sponsors

Join us for Exciting Experiences

View All
Hawkesbury-Education-Services

Hawkesbury-Education-Services

Creative Events Australia

Creative Events Australia

Dev.Jewellers

Dev.Jewellers

CherabsIndian Bakery

CherabsIndian Bakery

Upright Imigration

Upright Imigration

Gold Leaf Dairy

Gold Leaf Dairy

Linx Australia Group

Linx Australia Group

ALL in 1 Party World

ALL in 1 Party World

Dhunna Jewellers Mel

Dhunna Jewellers Mel

Royyal Ride Limousine

Royyal Ride Limousine

Victory Group Australia

Victory Group Australia

Pakenham Truck And Car Wash

Pakenham Truck And Car Wash

Mera Desh Grocery

Mera Desh Grocery

Mind Blowing Films

Mind Blowing Films

This site uses cookies. By continuing to browse the site you are agreeing to our use of cookies.

radio-station-logo-mobile

radio-wave-mobile
skip_previous play_arrow skip_next playlist_play
volume_up
play_arrow

Sydney

Australia's No. 1 Indian Radio Station

play_arrow

Melbourne

Australia's No. 1 Indian Radio Station 

play_arrow

Gurbani

Australia's No. 1 Indian Radio Station

radio-wave skip_previous play_arrow skip_next download-ad playlist_play
volume_up
play_arrow

Sydney

Australia's No. 1 Indian Radio Station

play_arrow

Melbourne

Australia's No. 1 Indian Radio Station 

play_arrow

Gurbani

Australia's No. 1 Indian Radio Station