ਆਸਟਰੇਲੀਆ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਨੂੰ ਰਾਸ਼ਟਰ ਵਜੋਂ ਮਾਨਤਾ ਦੇਵੇਗਾ: ਐਲਬਨੀਜ਼
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਐਲਾਨ ਕੀਤਾ ਕਿ ਆਸਟਰੇਲੀਆ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਫਲਸਤੀਨ ਨੂੰ ਰਾਸ਼ਟਰ ਵਜੋਂ ਮਾਨਤਾ ਦੇਵੇਗਾ। ਇਹ ਫੈਸਲਾ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਦੋ-ਰਾਸ਼ਟਰੀ ਹੱਲ ਨੂੰ ਉਤਸ਼ਾਹਿਤ ਕਰਨ ਲਈ ਲਿਆ ਗਿਆ ਹੈ। ਵਿਰੋਧੀ ਲਿਬਰਲ ਪਾਰਟੀ ਅਤੇ ਇਸਰਾਈਲ ਨੇ ਇਸ ਦੀ ਆਲੋਚਨਾ ਕੀਤੀ, ਜਦਕਿ ਫਲਸਤੀਨੀ ਸਮਰਥਕਾਂ ਨੇ ਸਵਾਗਤ ਕੀਤਾ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਐਲਾਨ ਕੀਤਾ ਹੈ ਕਿ ਆਸਟਰੇਲੀਆ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੀ ਮਹਾਸਭਾ ਵਿੱਚ ਫਲਸਤੀਨ ਨੂੰ ਰਾਸ਼ਟਰ ਵਜੋਂ ਮਾਨਤਾ ਦੇਵੇਗਾ। ਇਹ ਫੈਸਲਾ ਕੈਨਬਰਾ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਐਲਬਨੀਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਫਲਸਤੀਨ ਨੂੰ ਰਾਸ਼ਟਰ ਵਜੋਂ ਮਾਨਤਾ ਦੇਣਾ ਮੱਧ ਪੂਰਬ ਵਿੱਚ ‘ਦੋ-ਰਾਸ਼ਟਰੀ ਹੱਲ’ ਅਤੇ ਗਾਜ਼ਾ ਵਿੱਚ ਸ਼ਾਂਤੀ ਸਥਾਪਤ ਕਰਨ ਦਾ ਸਭ ਤੋਂ ਵਧੀਆ ਰਾਹ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਾਨਤਾ ਗਾਜ਼ਾ ਵਿੱਚ ਜੰਗ, ਦੁੱਖ ਅਤੇ ਭੁੱਖਮਰੀ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ। ਇਸ ਫੈਸਲੇ ਦਾ ਉਦੇਸ਼ ਹਮਾਸ ਨੂੰ ਅਲੱਗ-ਥਲੱਗ ਕਰਨਾ ਅਤੇ ਫਲਸਤੀਨੀ ਅਥਾਰਟੀ ਦੀਆਂ ਸੁਧਾਰ ਸੰਬੰਧੀ ਵਚਨਬੱਧਤਾਵਾਂ ਨੂੰ ਮਜ਼ਬੂਤ ਕਰਨਾ ਹੈ, ਜਿਸ ਵਿੱਚ ਹਮਾਸ ਦੀ ਭਵਿੱਖ ਦੀ ਸਰਕਾਰ ਵਿੱਚ ਕੋਈ ਸ਼ਮੂਲੀਅਤ ਨਾ ਹੋਣ ਅਤੇ ਗਾਜ਼ਾ ਦਾ ਨਿਸ਼ਸਤਰੀਕਰਨ ਸ਼ਾਮਲ ਹੈ।
ਐਲਬਨੀਜ਼ ਨੇ ਦੱਸਿਆ ਕਿ ਉਨ੍ਹਾਂ ਨੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ ਅਤੇ ਜ਼ੋਰ ਦਿੱਤਾ ਕਿ ਮੱਧ ਪੂਰਬ ਵਿੱਚ ਸ਼ਾਂਤੀ ਲਈ ਸਿਆਸੀ ਹੱਲ ਦੀ ਲੋੜ ਹੈ, ਨਾ ਕਿ ਫੌਜੀ। ਉਨ੍ਹਾਂ ਨੇ ਨੇਤਨਯਾਹੂ ਦੀ ਨੀਤੀਆਂ ਦੀ ਆਲੋਚਨਾ ਕੀਤੀ, ਜਿਨ੍ਹਾਂ ਨੂੰ ਉਹ ਗੈਰ-ਕਾਨੂੰਨੀ ਬਸਤੀਆਂ ਦੇ ਵਿਸਥਾਰ ਅਤੇ ਫਲਸਤੀਨੀ ਰਾਸ਼ਟਰ ਦੀ ਸੰਭਾਵਨਾ ਨੂੰ ਖਤਮ ਕਰਨ ਵਾਲੀਆਂ ਮੰਨਦੇ ਹਨ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਫਲਸਤੀਨੀ ਅਥਾਰਟੀ ਨੇ ਆਸਟਰੇਲੀਆ ਨੂੰ ਵਚਨ ਦਿੱਤਾ ਹੈ ਕਿ ਉਹ ਇਸਰਾਈਲ ਦੀ ਹੋਂਦ ਨੂੰ ਮਾਨਤਾ ਦੇਵੇਗੀ, ਗਾਜ਼ਾ ਨੂੰ ਨਿਸ਼ਸਤਰੀਕਰਨ ਕਰੇਗੀ ਅਤੇ ਚੋਣਾਂ ਕਰਵਾਏਗੀ।
ਆਸਟਰੇਲੀਆ ਦੀ ਮੁੱਖ ਵਿਰੋਧੀ ਪਾਰਟੀ ਲਿਬਰਲ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਅਮਰੀਕਾ-ਆਸਟਰੇਲੀਆ ਸਬੰਧਾਂ ਲਈ ਨੁਕਸਾਨਦੇਹ ਅਤੇ ਕਾਹਲੀ ਵਿੱਚ ਚੁੱਕਿਆ ਕਦਮ ਦੱਸਿਆ। ਇਸਰਾਈਲ ਦੇ ਰਾਜਦੂਤ ਅਮੀਰ ਮੈਮੌਨ ਨੇ ਵੀ ਇਸ ਮਾਨਤਾ ਨੂੰ ਇਸਰਾਈਲ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੀ ਅਤੇ ਹਮਾਸ ਨੂੰ ਉਤਸ਼ਾਹਿਤ ਕਰਨ ਵਾਲੀ ਕਰਾਰ ਦਿੱਤਾ। ਦੂਜੇ ਪਾਸੇ, ਆਸਟਰੇਲੀਆ ਦੇ ਪ੍ਰਮੁੱਖ ਅੰਤਰਰਾਸ਼ਟਰੀ ਕਾਨੂੰਨ ਮਾਹਿਰ ਡੋਨਲਡ ਰੋਥਵੈਲ ਨੇ ਕਿਹਾ ਕਿ ਇਹ ਮਾਨਤਾ ਆਸਟਰੇਲੀਆ ਨੂੰ ਗਾਜ਼ਾ ਦੀ ਪੁਨਰ ਨਿਰਮਾਣ ਅਤੇ ਸਹਾਇਤਾ ਪ੍ਰਦਾਨ ਕਰਨ ਵਿੱਚ ਸਿੱਧੀ ਭੂਮਿਕਾ ਨਿਭਾਉਣ ਦੀ ਸਹੂਲਤ ਦੇਵੇਗੀ। ਫਲਸਤੀਨੀ ਅਧਿਕਾਰ ਸਮਰਥਕਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ, ਪਰ ਨਾਲ ਹੀ ਮੰਗ ਕੀਤੀ ਕਿ ਆਸਟਰੇਲੀਆ ਇਸਰਾਈਲ ਨਾਲ ਵਪਾਰ ਅਤੇ ਸੰਬੰਧ ਖਤਮ ਕਰੇ।
Australia’s Prime Minister Anthony Albanese has announced that Australia will recognize Palestine as a nation at the United Nations General Assembly next month. This decision was made following a cabinet meeting in Canberra. Speaking to journalists, Albanese said that recognizing Palestine as a nation is the best way to achieve a two-state solution and establish peace in Gaza in the conflict-ridden Middle East. He stated that this recognition is a crucial step toward ending the war, suffering, and starvation in Gaza. The decision aims to isolate Hamas and strengthen the Palestinian Authority’s commitments to reforms, including ensuring no role for Hamas in the future government and demilitarizing Gaza.
Albanese revealed that he discussed the matter with Israeli Prime Minister Benjamin Netanyahu, emphasizing the need for a political solution rather than a military one in the Middle East. He criticized Netanyahu’s policies, which he believes promote illegal settlements and undermine the prospect of a Palestinian nation. Australia’s Foreign Minister Penny Wong informed US Secretary of State Marco Rubio about this decision. The Palestinian Authority has assured Australia that it will recognize Israel’s existence, demilitarize Gaza, and hold elections.
Australia’s main opposition, the Liberal Party, criticized the decision, calling it damaging to Australia-US relations and a hasty move. Israel’s Ambassador Amir Maimon also condemned the recognition, stating it weakens Israel’s security and encourages Hamas. On the other hand, prominent Australian international law expert Donald Rothwell said this recognition would enable Australia to play a direct role in Gaza’s reconstruction and provide aid. Palestinian rights supporters welcomed the decision but demanded that Australia end trade and relations with Israel.
What's Your Reaction?






