ਸੁਰਮਾਂ - Raman Sandhu - Punjabi Kavita
ਰਗ ਸੁਰਮੇ ਦੀ ਟੋਹ ਕੇ ਵੇਖੋ ਜਰਾ,
ਅੰਦਰ ਰੱਖੇ ਨੇ ਓਸ ਗੁਬਾਰ ਲੋਕੋ
ਕਿੱਥੋਂ ਆਇਆ ਕਿੱਥੇ ਜਾ ਵਿਕਿਆ ,
ਜਾ ਵਿਕਿਆ ਸ਼ਰੇ ਬਾਜ਼ਾਰ ਲੋਕੋ
ਆਖੇ ਕੁੱਟ ਕੁੱਟ ਕੀਚਰ ਕਰ ਦਿੱਤਾ ,
ਮੇਰੀ ਸੁਣਦਾ ਕੌਣ ਪੁਕਾਰ ਲੋਕੋ
ਬੰਦ ਡੱਬੀਆਂ ਵਿੱਚ ਨੁਮਾਇਸ਼ ਹੋਈ
ਪਾ ਕੇ ਮੁੱਲ ਲੈ ਗਿਆ ਹੱਕਦਾਰ ਲੋਕੋ
ਕਿਸੇ ਅੱਖ ਵਿੱਚ ਪੈ ਮਾਣ ਹੋਇਆ ,
ਬਣਿਆ ਕਾਲਸ ਤੋਂ ਸ਼ਿੰਗਾਰ ਲੋਕੋ
ਛੇਤੀ ਟੁੱਟਿਆ ਫਿਰ ਭਰਮ ਓਹਦਾ,
ਕਹਿੰਦੇ ਫੱਬੇ ਸੋਹਣੀ ਮੁਟਿਆਰ ਲੋਕੋ
ਸੁਰਮਾਂ ਸ਼ਾਨ ਮਾਨਣਾ ਚਾਹੁੰਦਾ ਸੀ
ਰਹਿ ਗਿਆ ਹੁਸਣ ਦਾ ਪਹਿਰੇਦਾਰ ਲੋਕੋ
ਰਮਨਦੀਪ ਸੰਧੂ
What's Your Reaction?
