ਇੱਜ਼ਤ ਦਾ ਮੁੱਲ — Anton Chekhov ਦੀ ਕਹਾਣੀ An Inquiry ਪੰਜਾਬੀ ਵਿੱਚ। Punjabi audio kahani about corruption, dignity and human respect. Free on Spotify, Apple & haanji.com.au — Kitaab Kahani.
ਸੋਚੋ — ਤੁਸੀਂ ਕਿਸੇ ਸਰਕਾਰੀ ਦਫ਼ਤਰ ਵਿੱਚ ਗਏ ਹੋ। ਕੰਮ ਜਾਇਜ਼ ਹੈ, ਕਾਗਜ਼ ਦਰੁਸਤ ਨੇ, ਬੇਨਤੀ ਅਦਬ ਵਾਲੀ। ਪਰ ਸਾਹਮਣੇ ਬੈਠਾ ਕਲਰਕ ਤੁਹਾਡੀ ਆਵਾਜ਼ ਤੱਕ ਨਹੀਂ ਸੁਣਦਾ। ਜਿਵੇਂ ਤੁਸੀਂ ਉੱਥੇ ਹੋ ਹੀ ਨਹੀਂ।
ਇਹ ਕਿਸੇ ਅੱਜ ਦੇ ਤਜ਼ਰਬੇ ਦੀ ਗੱਲ ਨਹੀਂ। ਇਹ Anton Chekhov ਦੀ ਕਹਾਣੀ "An Inquiry" ਦੀ ਗੱਲ ਆ — ਜੋ 1880ਵਿਆਂ ਵਿੱਚ ਰੂਸ ਵਿੱਚ ਲਿਖੀ ਗਈ ਸੀ। ਪਰ ਜਿਸ ਨੂੰ ਪੜ੍ਹਦਿਆਂ ਲੱਗਦਾ ਆ ਜਿਵੇਂ ਕੱਲ੍ਹ ਦੀ ਗੱਲ ਹੋਵੇ।
Radio Haanji ਦੇ Kitaab Kahani show ਵਿੱਚ ਇਸ ਪੰਜਾਬੀ audio kahani ਨੂੰ ਪੇਸ਼ ਕੀਤਾ ਗਿਆ ਹੈ — ਉਹਨਾਂ ਸਭ ਲਈ ਜੋ ਦੁਨੀਆ ਭਰ ਦੇ ਸਾਹਿਤ ਨੂੰ ਆਪਣੀ ਜ਼ੁਬਾਨ ਵਿੱਚ ਸੁਣਨਾ ਚਾਹੁੰਦੇ ਨੇ।
ਕਹਾਣੀ — ਕਲਰਕ ਜਿਸਦੇ ਕੰਨ ਰੂਬਲਾਂ ਨਾਲ ਖੁੱਲ੍ਹਦੇ ਨੇ
ਇੱਕ ਸਾਦਾ ਜਿਮੀਂਦਾਰ ਸਰਕਾਰੀ ਦਫ਼ਤਰ ਵਿੱਚ ਦਾਖ਼ਲ ਹੁੰਦਾ ਹੈ। ਉਸਨੂੰ ਅਦਾਲਤ ਦੇ ਕੇਸ ਲਈ ਇੱਕ ਦਸਤਾਵੇਜ਼ ਦੀ ਕਾਪੀ ਚਾਹੀਦੀ ਆ — ਵਕੀਲ ਵਾਰ-ਵਾਰ ਮੰਗ ਰਿਹਾ ਹੈ। ਚਾਰ ਚੁਫ਼ੇਰੇ ਲੋਕ ਆਪੋ-ਆਪਣੇ ਕੰਮਾਂ ਵਿੱਚ ਲੱਗੇ ਨੇ। ਕੋਈ ਤਵੱਜੋ ਨਹੀਂ, ਕੋਈ ਨਜ਼ਰ ਨਹੀਂ।
ਚਪੜਾਸੀ ਨੇ ਇਸ਼ਾਰਾ ਕੀਤਾ — ਉਸ ਬਾਰੀ ਵੱਲ ਜਿੱਥੇ ਇੱਕ ਪਤਲਾ ਕਲਰਕ ਬੈਠਾ ਆ। ਲੰਮਾ ਨੱਕ, ਗੰਭੀਰ ਚਿਹਰਾ, ਕਲਮ ਸਿਆਹੀ ਵਿੱਚ ਡੁਬੋਂਦਾ, ਕਾਗਜ਼ਾਂ 'ਤੇ ਕੁਝ ਲਿਖਦਾ — ਤੇ ਵਾਰ-ਵਾਰ ਉਸਦੇ ਨੱਕ 'ਤੇ ਆ ਕੇ ਬਹਿੰਦੀ ਮੱਖੀ ਨੂੰ ਫੂਕ ਮਾਰ ਕੇ ਉਡਾਉਂਦਾ। ਉਹ ਇੰਨਾ ਮਸਰੂਫ਼ ਕਿ ਦੁਨੀਆ ਦੀ ਉਸਨੂੰ ਕੋਈ ਖ਼ਬਰ ਨਹੀਂ।
ਜਿਮੀਂਦਾਰ ਨੇ ਅਦਬ ਨਾਲ ਪੁੱਛਿਆ — "ਸ੍ਰੀਮਾਨ ਜੀ, ਮੈਨੂੰ ਇੱਕ ਕੰਮ ਸੀ।" ਕੋਈ ਜਵਾਬ ਨਹੀਂ। ਦੁਬਾਰਾ ਕਿਹਾ। ਫਿਰ ਕਿਹਾ। ਕਲਰਕ ਨੇ ਸੁਣਿਆ ਹੀ ਨਹੀਂ — ਜਿਵੇਂ ਬੋਲ਼ਾ ਹੋਵੇ।
ਅੱਕੇ ਥੱਕੇ ਜਿਮੀਂਦਾਰ ਨੇ ਜੇਬ ਵਿੱਚੋਂ ਇੱਕ ਰੂਬਲ ਕੱਢਿਆ ਤੇ ਕਲਰਕ ਦੇ ਸਾਹਮਣੇ ਰੱਖੀ ਕਿਤਾਬ ਉੱਤੇ ਰੱਖ ਦਿੱਤਾ। ਕਲਰਕ ਦਾ ਹੱਥ — ਕਾਂ ਦੇ ਰੋਟੀ ਦੀ ਬੁਰਕੀ 'ਤੇ ਝਪੱਟੇ ਵਾਂਗ — ਝੱਟ ਉਸ ਰੂਬਲ 'ਤੇ ਡਿੱਗਾ ਤੇ ਕਿਤਾਬ ਵਿੱਚ ਘੁੱਟ ਲਿਆ। ਪਰ ਸੁਣਨ ਦੀ ਕੋਈ ਖ਼ਬਰ ਨਹੀਂ।
ਦੂਸਰਾ ਰੂਬਲ ਮੇਜ਼ 'ਤੇ ਪਿਆ। ਉਹੀ ਝਪੱਟਾ, ਉਹੀ ਚੁੱਪ।
ਚਪੜਾਸੀ ਨੇ ਹੱਸ ਕੇ ਸਮਝਾਇਆ — "ਸਰ, ਤਿੰਨ ਰੂਬਲ ਦੇ ਦਿਓ। ਫਿਰ ਸੁਣੇਗਾ ਵੀ, ਬੋਲੇਗਾ ਵੀ, ਇੱਜ਼ਤ ਵੀ ਕਰੇਗਾ।"
ਤੀਸਰਾ ਰੂਬਲ ਮੇਜ਼ 'ਤੇ ਪਿਆ।
ਤੇ ਇੱਕਦਮ — ਜਾਦੂ।
ਤਿੰਨ ਰੂਬਲ ਤੋਂ ਬਾਅਦ ਦੀ ਦੁਨੀਆ
ਕਲਰਕ ਦਾ ਰਵੱਈਆ ਇੱਕ ਪਲ ਵਿੱਚ ਪਲਟ ਗਿਆ।
"ਹਾਂਜੀ, ਤੁਸੀਂ ਕੁਝ ਕਹਿ ਰਹੇ ਸੀ? ਪਲੀਜ਼ ਬੈਠੋ।" ਚਾਹ ਮੰਗਾਈ ਗਈ। ਅਸਿਸਟੈਂਟ ਨੂੰ ਝਾੜ ਪਾਈ ਗਈ — "ਇਹ ਸ੍ਰੀਮਾਨ ਕਿੰਨੀ ਦੇਰ ਦੇ ਖੜ੍ਹੇ ਨੇ ਤੇ ਤੁਹਾਨੂੰ ਦਿਖਿਆ ਨਹੀਂ?" 10 ਮਿੰਟ ਵਿੱਚ ਫ਼ਾਈਲ ਤਿਆਰ। ਕਲਰਕ ਖ਼ੁਦ ਉੱਠ ਕੇ ਬਾਹਰਲੇ ਦਰਵਾਜ਼ੇ ਤੱਕ ਛੱਡਣ ਆਇਆ — ਜਿਵੇਂ ਕੋਈ ਬਹੁਤ ਖ਼ਾਸ ਰਿਸ਼ਤੇਦਾਰ ਹੋਵੇ।
ਜਿਮੀਂਦਾਰ ਨੂੰ ਇੰਨਾ ਵਧੀਆ ਲੱਗਾ ਕਿ ਉਸਨੇ ਖ਼ੁਦ ਚੌਥਾ ਰੂਬਲ ਕੱਢ ਕੇ ਦਿੱਤਾ — "ਸ੍ਰੀਮਾਨ, ਬੁਰਾ ਨਾ ਮਨਾਇਓ, ਤੁਹਾਡੀ ਸਰਵਿਸ ਬਹੁਤ ਵਧੀਆ ਲੱਗੀ।"
ਕਲਰਕ ਨੇ ਕਾਂ ਵਾਲੇ ਝਪੱਟੇ ਦੀ ਆਦਤ ਨਾਲ ਚੌਥਾ ਰੂਬਲ ਵੀ ਜੇਬ ਵਿੱਚ ਕਰ ਲਿਆ। ਤੇ ਜਿਮੀਂਦਾਰ ਨੇ ਕਾਫ਼ੀ ਦੂਰ ਆ ਕੇ ਜਦੋਂ ਪਿੱਛੇ ਮੁੜ ਕੇ ਵੇਖਿਆ — ਕਲਰਕ ਹਾਲੇ ਵੀ ਖੜ੍ਹਾ ਹੱਥ ਹਿਲਾ ਰਿਹਾ ਸੀ, ਬੜੀ ਸੋਹਣੀ ਸਮਾਈਲ ਦੇ ਨਾਲ।
ਇਨਸਾਨ ਇੱਜ਼ਤ-ਮਾਣ ਦਾ ਭੁੱਖਾ — ਕਹਾਣੀ ਦਾ ਅਸਲ ਸੁਨੇਹਾ
ਘਰ ਵੱਲ ਜਾਂਦਿਆਂ ਜਿਮੀਂਦਾਰ ਨੂੰ ਆਪ ਸਮਝ ਨਹੀਂ ਸੀ ਆ ਰਿਹਾ ਕਿ ਉਹ ਕਿਸ ਚੀਜ਼ ਤੋਂ ਖੁਸ਼ ਹੈ। ਕਾਗਜ਼ਾਂ ਤੋਂ? ਰਿਸ਼ਵਤ ਦੇਣ ਤੋਂ? ਜਾਂ ਉਸ ਇੱਜ਼ਤ ਤੋਂ ਜੋ ਤਿੰਨ ਰੂਬਲਾਂ ਤੋਂ ਬਾਅਦ ਮਿਲੀ?
Chekhov ਦੀ ਕਲਮ ਦੀ ਤਿੱਖ ਇੱਥੇ ਆ — ਕਹਾਣੀ ਕਹਿੰਦੀ ਆ: ਸ਼ਾਇਦ ਇਨਸਾਨ ਇੱਜ਼ਤ ਤੇ ਮਾਣ ਦਾ ਭੁੱਖਾ।
ਸੋਚੋ — ਕਿੰਨੀ ਵਾਰ ਅਸੀਂ ਕਿਸੇ parking ਅਟੈਂਡੈਂਟ ਨੂੰ ਵਾਧੂ ਪੈਸੇ ਦਿੱਤੇ ਕਿਉਂਕਿ ਉਸਨੇ ਸਲੂਟ ਮਾਰਿਆ? ਕਿੰਨੀ ਵਾਰ ਵਿਆਹ ਵਿੱਚ waiter ਨੂੰ ਵੱਧ tip ਦਿੱਤੀ ਕਿਉਂਕਿ ਉਸਨੇ ਪੁੱਛਿਆ — "ਹੋਰ ਕੁਝ ਚਾਹੀਦਾ?" ਉਹ ਸਲੂਟ, ਉਹ ਸਵਾਲ — ਉਹ ਇੱਜ਼ਤ ਸੀ। ਤੇ ਇੱਜ਼ਤ ਲਈ ਇਨਸਾਨ ਕੁਝ ਵੀ ਕਰ ਸਕਦਾ ਆ।
ਕਹਾਣੀ ਇੱਕ ਸਵਾਲ ਛੱਡ ਜਾਂਦੀ ਆ — ਜੇ ਆਪਾਂ ਜਾਣਦੇ ਆਂ ਕਿ ਇਨਸਾਨ ਇੱਜ਼ਤ-ਮਾਣ ਦਾ ਭੁੱਖਾ — ਤਾਂ ਫਿਰ ਬਿਨਾਂ ਮੰਗਿਆਂ ਕਿਉਂ ਨਹੀਂ ਦਿੰਦੇ? ਇੱਕ-ਦੂਸਰੇ ਨੂੰ — ਬਿਨਾਂ ਕਿਸੇ ਰੂਬਲ ਦੇ — ਮਾਣ-ਸਨਮਾਨ ਦੇਣ ਵਿੱਚ ਕੀ ਖ਼ਰਚ ਆ?
Anton Chekhov — ਉਹ ਲੇਖਕ ਜੋ ਸੌ ਸਾਲਾਂ ਬਾਅਦ ਵੀ ਸੱਚਾ ਲੱਗਦਾ
Anton Chekhov (1860–1904) ਰੂਸ ਦੇ ਉਹ ਲੇਖਕ ਸਨ ਜਿਨ੍ਹਾਂ ਨੇ ਕਦੇ ਵੱਡੇ ਦਾਅਵੇ ਨਹੀਂ ਕੀਤੇ — ਬੱਸ ਜ਼ਿੰਦਗੀ ਜਿਵੇਂ ਹੈ ਉਵੇਂ ਦਿਖਾਈ। ਪੇਸ਼ੇ ਦੇ ਤੌਰ 'ਤੇ ਡਾਕਟਰ, ਉਨ੍ਹਾਂ ਨੇ ਆਮ ਲੋਕਾਂ ਦੇ ਦਰਦ ਨੂੰ ਬਹੁਤ ਨੇੜੇ ਤੋਂ ਵੇਖਿਆ। "An Inquiry" ਵਰਗੀਆਂ ਉਨ੍ਹਾਂ ਦੀਆਂ short stories ਸਿਰਫ਼ ਕੁਝ ਸੌ ਸ਼ਬਦਾਂ ਦੀਆਂ ਨੇ — ਪਰ ਅਸਰ ਸਾਰੀ ਉਮਰ ਵਾਲਾ।
ਇਹ ਕਹਾਣੀ ਭਿ੍ਰਸ਼ਟਾਚਾਰ ਦੀ ਨਿਰਪੱਖ ਤਸਵੀਰ ਆ — ਜਿੱਥੇ ਕਲਰਕ ਵੀ ਬੁਰਾ ਨਹੀਂ, ਸਿਸਟਮ ਉਸਨੂੰ ਵੀ ਇਸੇ ਤਰ੍ਹਾਂ ਘੜਿਆ ਆ। ਜਿਮੀਂਦਾਰ ਵੀ ਅੱਗੇ ਤੋਂ ਜੇਬ ਵਿੱਚ ਪੈਸੇ ਲੈ ਕੇ ਆਵੇਗਾ — ਤੇ ਇਹ ਗੱਲ ਪੀੜ੍ਹੀਆਂ ਤੱਕ ਜਾਵੇਗੀ। ਕਿਸੇ ਖਲਨਾਇਕ ਤੋਂ ਬਿਨਾਂ, ਸਿਸਟਮ ਚੱਲਦਾ ਰਹਿੰਦਾ।
ਕਿਉਂ ਇਹ Punjabi Emotional Kahani ਤੁਹਾਡੀ ਆਪਣੀ ਲੱਗੇਗੀ
Melbourne ਹੋਵੇ, Sydney ਹੋਵੇ, Singapore ਹੋਵੇ ਜਾਂ Toronto — ਸਰਕਾਰੀ ਕੰਮ ਕਰਵਾਉਣ ਵਾਲੇ ਹਰ ਪੰਜਾਬੀ ਨੂੰ ਇਹ ਕਹਾਣੀ ਜਾਣੀ-ਪਛਾਣੀ ਲੱਗੇਗੀ। Diaspora ਦੇ ਲੋਕ ਦੋ ਦੁਨੀਆਵਾਂ ਵਿਚਕਾਰ ਜਿਉਂਦੇ ਨੇ — ਇੱਕ ਪਾਸੇ ਉਹ ਮੁਲਕ ਜਿੱਥੇ ਹੁਣ ਰਹਿੰਦੇ ਨੇ, ਦੂਸਰੇ ਪਾਸੇ ਉਹ ਯਾਦਾਂ ਜੋ ਪਿੱਛੇ ਛੱਡ ਕੇ ਆਏ। Chekhov ਦੀ ਇਹ ਕਹਾਣੀ ਦੋਵਾਂ ਦੁਨੀਆਵਾਂ ਵਿੱਚ ਫਿੱਟ ਬੈਠਦੀ ਆ।
ਇਹ ਇੱਕ punjabi motivational audio kahani ਵੀ ਆ — ਇਸ ਅਰਥ ਵਿੱਚ ਕਿ ਇਹ ਤੁਹਾਨੂੰ ਮਨੁੱਖੀ ਸੁਭਾਅ ਦੀ ਇੱਕ ਜ਼ਰੂਰੀ ਸੱਚਾਈ ਯਾਦ ਕਰਾਉਂਦੀ ਆ — ਕਿ ਇੱਜ਼ਤ ਦੇਣਾ ਕੋਈ ਅਹਿਸਾਨ ਨਹੀਂ, ਇਹ ਸਭ ਤੋਂ ਸਸਤਾ ਤੋਹਫ਼ਾ ਆ ਜੋ ਸਭ ਤੋਂ ਵੱਧ ਕੀਮਤ ਰੱਖਦਾ।
Kitaab Kahani — ਰੋਜ਼ਾਨਾ Punjabi Audio Story, ਮੁਫ਼ਤ
Kitaab Kahani Radio Haanji 1674 AM ਦਾ daily Punjabi audio story series ਆ। ਹਰ ਵੀਕਡੇਅ ਸਵੇਰੇ ਇੱਕ ਨਵੀਂ ਕਹਾਣੀ — world literature ਤੋਂ ਲੈ ਕੇ Punjabi classics ਤੱਕ। Emotional, motivational, philosophical — ਹਰ ਰੰਗ ਦੀ ਕਹਾਣੀ।
ਇਸਨੂੰ listen punjabi audio story online ਕਰਨ ਲਈ:
- haanji.com.au 'ਤੇ ਮੁਫ਼ਤ ਸੁਣੋ
- Radio Haanji App — iOS ਤੇ Android
- Spotify ਤੇ Apple Podcasts 'ਤੇ subscribe ਕਰੋ
ਅਕਸਰ ਪੁੱਛੇ ਜਾਂਦੇ ਸਵਾਲ
ਇੱਜ਼ਤ ਦਾ ਮੁੱਲ ਕਹਾਣੀ ਕਿਸ ਬਾਰੇ ਆ?
"ਇੱਜ਼ਤ ਦਾ ਮੁੱਲ" Anton Chekhov ਦੀ ਕਹਾਣੀ "An Inquiry" ਦਾ ਪੰਜਾਬੀ ਰੂਪਾਂਤਰਣ ਆ। ਇੱਕ ਕਿਸਾਨ ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਜਾਂਦਾ ਹੈ, ਪਰ ਕਲਰਕ ਉਸਨੂੰ ਉਦੋਂ ਤੱਕ ਨਜ਼ਰਅੰਦਾਜ਼ ਕਰਦਾ ਆ ਜਦੋਂ ਤੱਕ ਰਿਸ਼ਵਤ ਨਹੀਂ ਮਿਲਦੀ। ਕਹਾਣੀ ਭਿ੍ਰਸ਼ਟਾਚਾਰ ਤੇ ਇਨਸਾਨ ਦੀ ਇੱਜ਼ਤ-ਮਾਣ ਦੀ ਭੁੱਖ ਨੂੰ ਸਾਹਮਣੇ ਰੱਖਦੀ ਆ।
Kitaab Kahani ਸ਼ੋਅ ਕਿੱਥੇ ਸੁਣ ਸਕਦੇ ਹਾਂ?
Kitaab Kahani, Radio Haanji 1674 AM ਦਾ daily Punjabi audio story podcast ਆ। ਇਸਨੂੰ haanji.com.au ਤੇ ਮੁਫ਼ਤ ਸੁਣੋ, Radio Haanji App (iOS ਅਤੇ Android) ਡਾਊਨਲੋਡ ਕਰੋ, ਜਾਂ Spotify ਅਤੇ Apple Podcasts ਤੇ subscribe ਕਰੋ। ਹਰ ਵੀਕਡੇਅ ਸਵੇਰੇ ਨਵੀਂ ਕਹਾਣੀ ਆਉਂਦੀ ਆ।
Anton Chekhov ਕੌਣ ਸਨ?
Anton Chekhov (1860–1904) ਰੂਸ ਦੇ ਮਹਾਨ ਕਹਾਣੀਕਾਰ ਤੇ ਨਾਟਕਕਾਰ ਸਨ। ਉਹ ਪੇਸ਼ੇ ਦੇ ਤੌਰ ਤੇ ਡਾਕਟਰ ਸਨ ਤੇ ਉਨ੍ਹਾਂ ਦੀਆਂ ਕਹਾਣੀਆਂ ਆਮ ਲੋਕਾਂ ਦੇ ਜੀਵਨ ਤੋਂ ਪ੍ਰੇਰਿਤ ਸਨ। "An Inquiry" ਵਰਗੀਆਂ ਕਹਾਣੀਆਂ ਵਿੱਚ ਉਹ ਭਿ੍ਰਸ਼ਟਾਚਾਰ ਤੇ ਸਮਾਜਿਕ ਅਸਮਾਨਤਾ ਦੀ ਸੱਚੀ ਤਸਵੀਰ ਖਿੱਚਦੇ ਸਨ।
ਇਹ ਪੰਜਾਬੀ ਕਹਾਣੀ ਅੱਜ ਦੇ ਸਮੇਂ ਨਾਲ ਕਿਵੇਂ ਜੁੜਦੀ ਆ?
ਭਾਵੇਂ ਕਹਾਣੀ 100 ਸਾਲ ਤੋਂ ਵੱਧ ਪੁਰਾਣੀ ਆ, ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਦਾ ਤਜ਼ਰਬਾ ਅੱਜ ਵੀ ਬਹੁਤਿਆਂ ਨੂੰ ਜਾਣਿਆ-ਪਛਾਣਿਆ ਲੱਗਦਾ ਆ। ਕਹਾਣੀ ਦਾ ਅਸਲ ਸੁਨੇਹਾ — ਕਿ ਇਨਸਾਨ ਇੱਜ਼ਤ ਤੇ ਮਾਣ ਚਾਹੁੰਦਾ ਆ — ਉਹ ਹਰ ਦੇਸ਼, ਹਰ ਪੀੜ੍ਹੀ ਵਿੱਚ ਉੱਨਾ ਹੀ ਸੱਚਾ ਆ।
What's Your Reaction?