
Australia News on Radio Haanji keeps you in the know about the nation’s most important events. Whether it’s politics, economy, or community stories, we deliver crisp updates that matter to you, every single day. Please tune in to our daily Australia NEWS for the latest updates at 10:30 AM
London, New Delhi ਅਤੇ Paris ਵਰਗੇ ਕੌਮਾਂਤਰੀ ਸ਼ਹਿਰਾਂ ਵਿੱਚ ਇੱਕ ਚੀਜ਼ ਸਾਂਝੀ ਹੈ, ਓਥੋਂ ਦੀ ਮੈਟਰੋ ਟ੍ਰੇਨਾਂ ਵਿਚ ਸਫਰ ਕਰਨ ਲਈ ਤੁਹਾਨੂੰ ਟਿਕਟਾਂ 'ਤੇ ਨਿਰਭਰ ਰਹਿਣ ਦੀ ਲੋੜ ਨਹੀਂ। ਤੁਸੀਂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਜਾਂ ਸਮਾਰਟ ਫੋਨ/ਘੜੀ ਰਾਹੀਂ ਵੀ ਭੁਗਤਾਨ ਕਰ ਸਫਰ ਕਰ ਸਕਦੇ ਹੋ। ਅਜਿਹੀ ਹੀ ਵਿਵਸਥਾ ਆਸਟ੍ਰੇਲੀਆ ਦੇ world class cities ਸਿਡਨੀ ਅਤੇ ਬ੍ਰਿਸਬੇਨ ਵਿੱਚ ਵੀ ਹੈ।
ਯਾਨੀ ਕਿ ਪਬਲਿਕ ਟ੍ਰਾਂਸਪੋਰਟ ਵਿੱਚ ਸਫਰ ਕਰਨ ਲਈ ਆਧੁਨਿਕ ਦੌਰ ਪੇਮੈਂਟ ਸਿਸਟਮ ਨੂੰ ਲਾਗੂ ਕਰ ਘਰੇਲੂ ਯਾਤਰੀ ਅਤੇ ਸੈਲਾਨੀਆਂ ਲਈ ਸੁਖਾਲਾ ਬਣਾਉਣਾ। ਪਰ ਸ਼ਾਇਦ ਵਿਕਟੋਰੀਆ ਨੂੰ ਸਰਕਾਰ ਇੰਟਰਨੈਸ਼ਨਲ ਸ਼ਹਿਰ ਦੇ ਮਿਆਰ ਦਾ ਨਹੀਂ ਬਣਾ ਪਾ ਰਹੀ। ਇੱਥੇ ਹਾਲੇ ਵੀ ਦਹਾਕੇ ਪੁਰਾਣੀ myki card ਵਿਵਸਥਾ ਚੱਲਦੀ ਹੈ।
ਇੱਕ ਯਾਤਰੀ ਨੂੰ ਰੇਲ ਨੈੱਟਵਰਕ ਇਸਤੇਮਾਲ ਕਰਨ ਤੋਂ ਪਹਿਲਾਂ $6 myki ਕਾਰਡ 'ਤੇ ਖਰਚਣੇ ਪੈਂਦੇ ਹਨ, ਪਰ ਵਿਕਟੋਰੀਆ ਦੇ $1.5 ਬਿਲੀਅਨ ਡਾਲਰ ਦੇ ਇਸ ਟਿਕਟਿੰਗ ਸਿਸਟਮ 'ਤੇ ਸਰਕਾਰ ਲੱਖਾਂ ਡਾਲਰ ਖਰਚ ਚੁੱਕੀ ਹੈ। ਭੁਗਤਾਨ ਕਰਨ ਦੇ ਤਰੀਕੇ ਨੂੰ ਅਸਾਨ ਬਣਾਉਣਾ ਸ਼ਾਇਦ Victoria ਸਰਕਾਰ ਲਈ ਇੱਕ ਮੁਸ਼ਕਲ ਕੰਮ ਹੈ।
Herald Sun ਮੁਤਾਬਕ ਇਸ ਸਿਸਟਮ ਨੂੰ ਲਾਗੂ ਕਰਨ ਲਈ ਜਵਾਬਦੇਹ ਇੱਕ contractor company ਇਸ ਪ੍ਰੋਜੈਕਟ ਵਿੱਚੋਂ ਹੀ ਬਾਹਰ ਹੋ ਚੁੱਕੀ ਹੈ। ਹਾਲਾਂਕਿ Wangaratta (ਵਿਕਟੋਰੀਆ ਦਾ ਪੇਂਡੂ ਇਲਾਕਾ) ਵਿੱਚ ਬੱਸ ਅੰਦਰ myki ਦੇ ਵਿਕਲਪ ਦਾ ਟ੍ਰਾਇਲ ਸਫਲ ਰਹਿ ਚੁੱਕਿਆ ਹੈ। ਪਰ ਇਸ ਨੂੰ ਸੂਬੇ ਭਰ ਦੇ ਪਬਲਿਕ ਟ੍ਰਾਂਸਪੋਰਟ ਵਿੱਚ ਲਾਗੂ ਕਰਨਾ ਹੁਣ ਸੁਫਨਾ ਹੀ ਬਣ ਕੇ ਰਹਿ ਗਿਆ ਹੈ
What's Your Reaction?






