ਸੋਹਣੀ ਜੇਹੀ ਨੂਹ
ਸ਼ਿੰਦਰ ਮਾਂ ਬਣਨ ਵਾਲੀ ਹੈ ਇਹ ਖ਼ਬਰ ਸੁਣ ਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ।

ਸ਼ਿੰਦਰ ਮਾਂ ਬਣਨ ਵਾਲੀ ਹੈ ਇਹ ਖ਼ਬਰ ਸੁਣ ਕੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਸਾਰੇ ਖੁਸ਼ ਸਨ ਕਿ ਘਰ ਵਿੱਚ ਇਕ ਨਿੱਕਾ ਜਿਹਾ ਨਵਾਂ ਮਹਿਮਾਨ ਆਉਣ ਵਾਲਾ ਹੈ। ਸ਼ਿੰਦਰ ਦੇ ਪਤੀ ਹਰਨਾਮ ਨੂੰ ਇਸ ਗੱਲ ਨੇ ਐਨੀ ਖੁਸ਼ੀ ਦਿੱਤੀ ਕਿ ਉਹ ਤਾਂ ਹਰ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸਾਰੀਆਂ ਵੇਉਂਤਾ ਬਣਾਉਣ ਲੱਗ ਗਿਆ। ਪਰ ਹਰਨਾਮ ਦੀ ਮਾਤਾ ਦੇ ਦਿਲ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ, ਉਹ ਚਾਉਂਦੀ ਸੀ ਕਿ ਆਉਣ ਵਾਲਾ ਬੱਚਾ ਮੁੰਡਾ ਹੀ ਹੋਵੇ, ਆਪਣੀ ਨੂੰਹ ਨੂੰ ਸੋਹਣੀ ਜਿਹੀ ਤਾਕੀਦ ਕਰਦਿਆਂ ਉਸਨੇ ਕਿਹਾ ਕਿ ਕਲ ਡਾਕਟਰ ਕੋਲ ਜਾ ਕੇ ਚੈੱਕ ਕਰਵਾਓ, ਕੁਝ ਵੀ ਹੋਵੇ ਉਸਨੂੰ ਪੋਤਾ ਹੀ ਚਾਹੀਦਾ ਹੈ, ਉਸਦੇ ਬੜੇ ਅਰਮਾਨ ਨੇ ਕਿ ਉਹ ਆਪਣੇ ਪੋਤੇ ਦਾ ਵਿਆਹ ਦੇਖੇ ਅਤੇ ਇਕ ਸੋਹਣੀ ਜਿਹੀ ਨੂੰਹ ਆਪਣੇ ਘਰ ਲੈ ਕੇ ਆਵੇ। ਇਹ ਸੁਣ ਕੇ ਸਾਰੇ ਸੁੰਨ ਹੋ ਗਏ।
What's Your Reaction?






