International Women's Day 'ਤੇ ਵਿਸ਼ੇਸ਼: Geelong ਦੀ ਮਾਣਮੱਤੀ ਸ਼ਖਸੀਅਤ - ਪ੍ਰੀਤ ਖਿੰਡਾ

International Women's Day 'ਤੇ Radio Haanji ਪ੍ਰੀਤ ਖਿੰਡਾ ਵਰਗੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਦਿਆਂ ਮਾਣ ਮਹਿਸੂਸ ਕਰਦਾ ਹੈ - ਅਸੀਂ ਤੁਹਾਡੀ ਹਿੰਮਤ, ਸਫਲਤਾ ਅਤੇ ਮਿਹਨਤ ਨੂੰ ਸਲਾਮ ਕਰਦੇ ਹਾਂ। ਸ਼ਾਲਾ ਤੁਸੀਂ ਹੋਰ ਤਰੱਕੀਆਂ ਕਰੋ ਅਤੇ ਭਾਈਚਾਰੇ ਵਿੱਚ ਮੋਢੀ ਭੂਮਿਕਾ ਨਿਭਾਓਂ!

Mar 8, 2025 - 15:13
 0  497  1

Share -

International Women's Day 'ਤੇ ਵਿਸ਼ੇਸ਼:  Geelong ਦੀ ਮਾਣਮੱਤੀ ਸ਼ਖਸੀਅਤ - ਪ੍ਰੀਤ ਖਿੰਡਾ
International Women's Day 'ਤੇ ਵਿਸ਼ੇਸ਼

ਅੱਜ ਦਾ ਦਿਨ ਅਸੀਂ ਉਨ੍ਹਾਂ ਔਰਤਾਂ ਨੂੰ ਸਪਰਪਿਤ ਕਰਦੇ ਹਾਂ ਜੋ ਆਪਣੇ ਜੋਸ਼, ਹੌਂਸਲੇ ਅਤੇ ਮਿਹਨਤ ਨਾਲ ਨਾ ਸਿਰਫ ਆਪਣੇ ਪਰਿਵਾਰ, ਪਰ ਸਮਾਜ ਅਤੇ ਭਾਈਚਾਰੇ ਲਈ ਵੀ ਇੱਕ ਰੋਲ ਮਾਡਲ ਬਣ ਰਹੀਆਂ ਹਨ।
ਇਨ੍ਹਾਂ ਸ਼ਖਸੀਅਤਾਂ ਵਿੱਚੋਂ ਇੱਕ ਹੈ ਪ੍ਰੀਤ ਖਿੰਡਾ, ਜਿਹਨਾਂ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਭਾਈਚਾਰੇ ਵਿੱਚ ਵਿਲੱਖਣ ਤੇ ਮਹੱਤਵਪੂਰਨ ਯੋਗਦਾਨ ਪਾਏ ਹਨ। 
 Geelong City Council ਵੱਲੋਂ ਉਨ੍ਹਾਂ ਨੂੰ Women in Community Life Award ਲਈ ਨਾਮਜ਼ਦ ਕਰਨਾ ਤੇ ਉਨ੍ਹਾਂ ਦਾ ਇਸ ਕੈਟੇਗਰੀ ਤਹਿਤ 'ਫਾਈਨਲਿਸਟ' ਬਣਨਾ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਲਈ ਮਾਣ ਦੀ ਗੱਲ ਹੈ!
Radio Haanji ਨਾਲ ਗੱਲ ਕਰਦਿਆਂ ਉਨ੍ਹਾਂ ਇਸ ਮਾਣਮੱਤੀ ਪ੍ਰਾਪਤੀ ਦਾ ਸੇਹਰਾ Geelong ਵਸਦੇ ਸਥਾਨਿਕ ਭਾਈਚਾਰੇ ਨੂੰ ਦਿੱਤਾ।  
"ਇਹ ਸਭ ਸਾਡੇ ਆਪਣੇ ਲੋਕਾਂ ਦੇ ਸਾਥ ਸਦਕਾ ਸੰਭਵ ਹੋ ਸਕਿਆ ਹੈ। ਅਸੀਂ ਸਾਂਝੇ ਤੌਰ 'ਤੇ ਪੰਜਾਬੀ ਭਾਈਚਾਰੇ ਦੀ ਵੱਖਰੀ ਤੇ ਵਧੀਆ ਪਹਿਚਾਣ ਲਈ ਯਤਨਸ਼ੀਲ ਹਾਂ," ਉਨ੍ਹਾਂ ਕਿਹਾ। 
ਪਿੰਡ ਥੋਥੀਆਂ, ਜਿਲਾ ਅੰਮ੍ਰਿਤਸਰ ਦੀ ਜੰਮਪਲ ਪ੍ਰੀਤ ਖਿੰਡਾ ਸਨ 2009 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਈ ਸੀ। 
ਉਨ੍ਹਾਂ ਨੇ Dehradun ਤੋਂ MTech in Computer Science ਦੀ ਪੜ੍ਹਾਈ ਕੀਤੀ ਅਤੇ ਫਿਰ ਆਸਟ੍ਰੇਲੀਆ ਆਕੇ Masters of Accounting ਤੇ Masters in Education ਮੁਕੰਮਲ ਕੀਤੀ। 
ਸਿਖਿਆ ਖੇਤਰ ਵਿੱਚ ਹਾਸਿਲ ਕੀਤੀ ਇਸ ਤਾਲੀਮ ਸਦਕਾ ਉਹ ਹੁਣ ਇੱਕ ਸਥਾਨਿਕ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਣ ਦੇ ਨਾਲ-ਨਾਲ ਇੱਕ ਸਫ਼ਲ Tuition Centre ਵੀ ਚਲਾ ਰਹੇ ਹਨ।
2016 ਵਿੱਚ Geelong ਸ਼ਹਿਰ ਨੂੰ ਅਪਨਾਉਣ ਮਗਰੋਂ, ਉਨ੍ਹਾਂ ਨੇ ਭਾਈਚਾਰੇ ਨੂੰ ਇਕੱਠੇ ਕਰਨ ਹਿਤ Punjabi Swag Geelong Inc. ਦੀ ਸਥਾਪਨਾ ਕੀਤੀ। 
ਇਸੇ ਕੜੀ ਤਹਿਤ 2019 ਵਿੱਚ, ਉਨ੍ਹਾਂ ਨੇ Punjabi Heritage School Geelong ਦੀ ਸ਼ੁਰੂਆਤ ਕੀਤੀ, ਜਿਸ ਰਾਹੀਂ ਉਨ੍ਹਾਂ ਨਵੀਂ ਪਨੀਰੀ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ-ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।
2021 ਵਿੱਚ Geelong ਵਿੱਚ Virasati Punjabi School ਦੀ ਸ਼ੁਰੂਆਤ ਕੀਤੀ ਗਈ, ਜੋ ਹਰ ਸ਼ੁੱਕਰਵਾਰ ਸ਼ਾਮ 5-7 ਵਜੇ ਤੱਕ ਚਲਾਇਆ ਜਾਂਦਾ ਹੈ। 
ਉਨ੍ਹਾਂ ਦੇ ਇਸ ਯਤਨ ਨੂੰ Geelong ਦੀ Local MP Ella George ਵੱਲੋਂ Victorian Parliament ਵਿੱਚ ਵੀ ਸਰਾਹਿਆ ਗਿਆ ਸੀ।
ਦੱਸਣਯੋਗ ਹੈ ਕਿ Geelong ਵਿੱਚ ਹਰ ਸਾਲ 'ਪੰਜਾਬੀ ਮੇਲਾ' ਕਰਵਾਉਣ ਵਿੱਚ ਵੀ ਪ੍ਰੀਤ ਖਿੰਡਾ ਮੋਢੀ ਭੂਮਿਕਾ ਨਿਭਾਉਂਦੇ ਹਨ। 
Geelong ਵਿੱਚ ਹਰ ਸਾਲ ਹੁੰਦੇ ਸਥਾਨਿਕ ਸੱਭਿਆਚਾਰਕ ਮੇਲੇ Pako Festa ਵਿੱਚ ਪੰਜਾਬੀਆਂ ਦੀ ਲੱਗਦੀ 'ਭਰਭੂਰ' ਹਾਜ਼ਰੀ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਦਾ ਵੀ ਇਥੇ ਜ਼ਿਕਰ ਕਰਨਾ ਬਣਦਾ ਹੈ।
International Women's Day 'ਤੇ Radio Haanji ਪ੍ਰੀਤ ਖਿੰਡਾ ਵਰਗੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਦਿਆਂ ਮਾਣ ਮਹਿਸੂਸ ਕਰਦਾ ਹੈ - ਅਸੀਂ ਤੁਹਾਡੀ ਹਿੰਮਤ, ਸਫਲਤਾ ਅਤੇ ਮਿਹਨਤ ਨੂੰ ਸਲਾਮ ਕਰਦੇ ਹਾਂ। ਸ਼ਾਲਾ ਤੁਸੀਂ ਹੋਰ ਤਰੱਕੀਆਂ ਕਰੋ ਅਤੇ ਭਾਈਚਾਰੇ ਵਿੱਚ ਮੋਢੀ ਭੂਮਿਕਾ ਨਿਭਾਓਂ! ???? 
#HappyWomensDay #WomenEmpowerment #PunjabiWomen #InspiringWomen #WomenInLeadership #RadioHaanji

What's Your Reaction?

like

dislike

love

funny

angry

sad

wow