ਨਵਦੀਪ ਕੌਰ ਨੇ ਪੱਛਮੀ ਆਸਟ੍ਰੇਲੀਆ ਵਿੱਚ ਕੌਂਸਲ ਚੋਣ ਜਿੱਤਕੇ ਇਤਿਹਾਸ ਰਚਿਆ - The Talk Show

ਨਵਦੀਪ ਕੌਰ ਨੇ ਪੱਛਮੀ ਆਸਟ੍ਰੇਲੀਆ ਵਿੱਚ ਕੌਂਸਲ ਚੋਣ ਜਿੱਤਕੇ ਇਤਿਹਾਸ ਰਚਿਆ - The Talk Show

Nov 10, 2025 - 14:04
 0  4.2k  0
Host:-
Balkirat Singh
Preetinder Grewal

Haanji Melbourne is Radio Haanji's Prime Time Talkback Show which broadcasts live from our Melbourne studio from Monday to Friday at 10:00 AM. This show is hosted by prime host Preetinder Grewal and his co-hosts are Balkirat Singh. This show has different themes on different days. Show hosts bring new topics to talk about and callers share their views and life experiences about the same content or topics.

ਸਾਡੇ ਭਾਈਚਾਰੇ ਲਈ "ਮਾਣ ਵਾਲ਼ੀ ਗੱਲ਼" ਹੈ ਕਿ ਨਵ ਕੌਰ ਪੱਛਮੀ ਆਸਟ੍ਰੇਲੀਆ ਦੀ 'ਸਿਟੀ ਆਫ਼ ਸਵਾਨ' ਦੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਕੌਂਸਲਰ ਬਣ ਗਈ ਹੈ। 

ਨਵ ਕੌਰ ਨੇ ਪੱਛਮੀ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ 'ਸਿਟੀ ਆਫ਼ ਸਵਾਨ' ਦੀ ਕੌਂਸਲ ਚੋਣ ਵਿੱਚ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ ਹੈ। 

ਰੇਡੀਓ ਹਾਂਜੀ ਦੇ ਪ੍ਰੀਤਇੰਦਰ ਸਿੰਘ ਗਰੇਵਾਲ ਨਾਲ਼ ਗੱਲ ਕਰਦਿਆਂ ਨਵ ਕੌਰ ਦੇ ਦੱਸਿਆ ਕਿ ਉਨ੍ਹਾਂ ਨੂੰ ਵੈਸਟਰਨ ਆਸਟ੍ਰੇਲੀਆ ਵਿੱਚ ਕੰਮ ਕਰਦੇ ਹੋਏ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁਕਿਆ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਦੇ ਤਿੰਨੋ ਪੱਧਰਾਂ — ਫੈਡਰਲ, ਸਟੇਟ ਅਤੇ ਲੋਕਲ ਗਵਰਨਮੈਂਟ — ਵਿੱਚ ਤਜਰਬਾ ਹਾਸਲ ਕੀਤਾ ਹੈ।

ਉਹ Department of Treasury, Department of Finance, Department of Training and Workforce Development, Department of Regional Development, Department of Agriculture and Food, Department of Fisheries, Department of Education, ਅਤੇ Department of Water ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕੀ ਹੈ।

ਨਵ ਕੌਰ ਨੇ ਫੈਡਰਲ ਸਰਕਾਰ ਨਾਲ ਮਿਲਕੇ Kaleidoscope Initiative ‘ਤੇ ਵੀ ਕੰਮ ਕੀਤਾ ਹੈ ਅਤੇ ਉਹ City of Canning, City of Stirling, ਅਤੇ City of Swan ਨਾਲ ਮਜ਼ਬੂਤ ਸਬੰਧ ਰੱਖਦੀ ਹੈ। ਉਸਦਾ ਸਰਕਾਰੀ ਤਜਰਬਾ, ਪ੍ਰਬੰਧਕੀ ਸਮਰੱਥਾ ਅਤੇ ਕਮਿਊਨਿਟੀ ਪ੍ਰਤੀ ਸਮਰਪਣ ਉਸਨੂੰ ਇੱਕ ਪ੍ਰੇਰਣਾਦਾਇਕ ਨੇਤਾ ਬਣਾਉਂਦੇ ਹਨ। 

ਨਵ ਕੌਰ ਦੇ ਪਤੀ ਜਤਿੰਦਰ ਸਿੰਘ ਭੰਗੂ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਅਤੇ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਵਿੱਚ ਪ੍ਰਿੰਸੀਪਲ ਆਰਕੀਟੈਕਟ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਆਸਟ੍ਰੇਲੀਅਨ ਆਰਮੀ — ਨਾਲ ਵੀ ਜੁੜੇ ਰਹੇ ਹਨ।

ਨਵ ਕੌਰ ਨੇ ਆਪਣੀ ਮੁੱਢਲੀ ਸਿੱਖਿਆ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਜੀ.ਜੀ.ਐਸ. ਜਰਨਲ ਗੁਰਨਾਮ ਸਿੰਘ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਤੋਂ ਹਾਸਲ ਕੀਤੀ, ਜਿੱਥੇ ਉਹ ਸੂਬਾ ਪੱਧਰ 'ਤੇ ਗੋਲਡ ਮੈਡਲਿਸਟ ਰਹੀ ਅਤੇ ਆਪਣੀ ਪੂਰੀ ਇੰਜੀਨੀਅਰਿੰਗ ਦੌਰਾਨ ਕਈ ਵਜ਼ੀਫ਼ੇ (ਸਕਾਲਰਸ਼ਿਪ) ਪ੍ਰਾਪਤ ਕੀਤੇ। 

ਇਸ ਤੋਂ ਬਾਅਦ ਆਸਟ੍ਰੇਲੀਆ ਆਉਂਦਿਆਂ ਉਨ੍ਹਾਂ ਕਰਟਿਨ ਗ੍ਰੈਜੂਏਟ ਸਕੂਲ ਆਫ਼ ਬਿਜ਼ਨਸ, ਵੈਸਟਰਨ ਆਸਟ੍ਰੇਲੀਆ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ। 

ਪੰਜਾਬ ਵਿੱਚ ਭਾਈਕੇ ਪਿਸ਼ੌਰੇ, ਜ਼ਿਲ੍ਹਾ ਸੰਘਰੂਰ ਹੈ ਨਾਲ਼ ਸਬੰਧ ਰੱਖਦੇ ਇਸ ਪਰਿਵਾਰ ਨੇ ਸਮਾਜ ਸੇਵਾ ਨੂੰ ਅਪਣਾਉਂਦਿਆਂ, ਖੁੱਲ੍ਹੇ ਦਿਲ ਅਤੇ ਸਾਫ ਨੀਤੀ ਨਾਲ਼ ਅੱਗੇ ਵਧਣ ਦਾ ਪ੍ਰਣ  ਲਿਆ ਹੈ। 

ਹੋਰ ਜਾਣਕਾਰੀ ਲਈ ਰੇਡੀਓ ਹਾਂਜੀ ਦੀ ਇਹ ਆਡੀਓ ਪੇਸ਼ਕਾਰੀ ਸੁਣੋ......

What's Your Reaction?

like

dislike

love

funny

angry

sad

wow