ਪੰਜਾਬ ਸਰਕਾਰ ਨੇ ਮਨਿੰਦਰਜੀਤ ਸਿੰਘ ਬੇਦੀ ਨੂੰ ਨਵਾਂ ਐਡਵੋਕੇਟ ਜਨਰਲ (ਏਜੀ) ਨਿਯੁਕਤ ਕੀਤਾ

ਸਾਡੇ ਪਰਿਵਾਰ ਲਈ ਇਹ ਅਹੁਦਾ ਵੱਡੇ ਮਾਣ ਵਾਲੀ ਗੱਲ ਹੈ। ਮੈਨੂੰ ਪੂਰਨ ਉਮੀਦ ਹੈ ਕਿ ਮਨਿੰਦਰ ਇਸ ਅਹੁਦੇ ਨੂੰ ਜਿੰਮੇਵਾਰੀ ਤੇ ਪੂਰੀ ਤਨਦੇਹੀ ਨਾਲ਼ ਨਿਭਾਏਗਾ ਅਤੇ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਸੇਵਾ-ਸਮਰਪਣ ਨੂੰ ਹਮੇਸ਼ਾਂ ਪਹਿਲ ਦੇਵੇਗਾ

Apr 2, 2025 - 14:02
 0  639  0

Share -

ਪੰਜਾਬ ਸਰਕਾਰ ਨੇ ਮਨਿੰਦਰਜੀਤ ਸਿੰਘ ਬੇਦੀ ਨੂੰ ਨਵਾਂ ਐਡਵੋਕੇਟ ਜਨਰਲ (ਏਜੀ) ਨਿਯੁਕਤ ਕੀਤਾ
Maninderjit Singh

ਜ਼ਿਕਰਯੋਗ ਹੈ ਮਨਿੰਦਰਜੀਤ, ਸਾਹਿਤਕ ਸੱਥ ਮੈਲਬੌਰਨ ਦੇ ਪ੍ਰਧਾਨ Bikkar Bai Phul ਦੇ ਛੋਟੇ ਭਰਾ ਹਨ, ਜਿੰਨਾਂ ਰੇਡੀਓ ਹਾਂਜੀ ਨਾਲ਼ ਇਹ ਜਾਣਕਾਰੀ ਸਾਂਝੀ ਕਰਦਿਆਂ ਖੁਸ਼ੀ ਤੇ ਮਾਣ ਦਾ ਪ੍ਰਗਟਾਵਾ ਕੀਤਾ ਹੈ।
"ਸਾਡੇ ਪਰਿਵਾਰ ਲਈ ਇਹ ਅਹੁਦਾ ਵੱਡੇ ਮਾਣ ਵਾਲੀ ਗੱਲ ਹੈ। ਮੈਨੂੰ ਪੂਰਨ ਉਮੀਦ ਹੈ ਕਿ ਮਨਿੰਦਰ ਇਸ ਅਹੁਦੇ ਨੂੰ ਜਿੰਮੇਵਾਰੀ ਤੇ ਪੂਰੀ ਤਨਦੇਹੀ ਨਾਲ਼ ਨਿਭਾਏਗਾ ਅਤੇ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਸੇਵਾ-ਸਮਰਪਣ ਨੂੰ ਹਮੇਸ਼ਾਂ ਪਹਿਲ ਦੇਵੇਗਾ।" 
"ਸਾਡੇ ਪਿਤਾ ਜੀ, ਸਾਡੇ ਬਚਪਨ ਵਿੱਚ ਹੀ ਜਹਾਨੋ ਰੁਖਸਤ ਹੋ ਗਏ ਸਨ। ਸਾਡੀ ਮਾਤਾ ਜੀ ਨੇ ਬੜੇ ਚੁਣੌਤੀ ਭਰੇ ਮਾਹੌਲ ਵਿੱਚ ਸਾਡੀ ਪ੍ਰਵਰਿਸ਼ ਕੀਤੀ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਇਹ ਸਭ ਉਨ੍ਹਾਂ ਦੀ ਮੇਹਨਤ ਅਤੇ ਦੁਆਵਾਂ ਦਾ ਅਸਰ ਹੈ," ਉਨ੍ਹਾਂ ਕਿਹਾ।
ਦੱਸਣਯੋਗ ਹੈ ਕਿ ਨਵੇਂ ਏਜੀ ਮਨਿੰਦਰਜੀਤ ਸਿੰਘ ਬੇਦੀ ਰਾਮਪੁਰਾ ਫੂਲ ਦੇ ਮਰਹੂਮ ਐਡਵੋਕੇਟ ਇੰਦਰਜੀਤ ਸਿੰਘ ਬੇਦੀ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਦਾਦਾ ਵੀ ਮੰਨੇ-ਪ੍ਰਮੰਨੇ ਵਕੀਲ ਰਹੇ ਹਨ। 
ਏਜੀ ਬੇਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੜ੍ਹੇ ਹੋਏ ਹਨ; ਉਨ੍ਹਾਂ 2004 ਵਿੱਚ ਰਾਮਪੁਰਾ ਫੂਲ ਤੋਂ ਵਕਾਲਤ ਸ਼ੁਰੂ ਕੀਤੀ ਅਤੇ 2015-16 ਤੋਂ ਹਾਈਕੋਰਟ ’ਚ ਪ੍ਰੈਕਟਿਸ ਕਰ ਰਹੇ ਹਨ। 

What's Your Reaction?

like

dislike

love

funny

angry

sad

wow