ਮਾਨਸਿਕ ਸਿਹਤ ਸੰਭਾਲ: ਆਓ ਹਨ੍ਹੇਰੇ ਵਿਚੋਂ ਨਿੱਕਲਕੇ ਚਾਨਣ ਦੇ ਹਾਣੀ ਬਣੀਏ - The Talk Show
Host:-
Balkirat Singh
Preetinder Grewal
Haanji Melbourne is Radio Haanji's Prime Time Talkback Show which broadcasts live from our Melbourne studio from Monday to Friday at 10:00 AM. This show is hosted by prime host Preetinder Grewal and his co-hosts are Balkirat Singh. This show has different themes on different days. Show hosts bring new topics to talk about and callers share their views and life experiences about the same content or topics.
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਨਸਿਕ ਸਿਹਤ ਦਾ ਚੰਗਾ ਹੋਣਾ ਨਿਹਾਇਤ ਜ਼ਰੂਰੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਲਗਭਗ 42.9% ਆਸਟ੍ਰੇਲੀਅਨ ਲੋਕਾਂ (ਉਮਰ 16–85) ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਿਸੇ ਮਾਨਸਿਕ ਵਿਗਾੜ (mental disorder) ਦਾ ਸਾਮਣਾ ਕੀਤਾ ਹੈ। ਪਿਛਲੇ 12-ਮਹੀਨੇ ਵਿੱਚ ਪਾਇਆ ਗਿਆ ਕਿ 17.2% ਲੋਕ ਚਿੰਤਾਗ੍ਰਸਤ (anxiety) ਹਨ ਅਤੇ ਨੌਜਵਾਨ ਵਰਗ (ਉਮਰ 16-24 ਸਾਲ) ਦੇ 38.8% ਲੋਕ ਕਿਸੇ ਨਾ ਕਿਸੇ ਮਾਨਸਿਕ ਵਿਗਾੜ ਤੋਂ ਪੀੜ੍ਹਤ ਸਨ।
ਹਾਂਜੀ ਮੈਲਬੌਰਨ ਤੋਂ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਨੇ ਇਸ ਆਡੀਓ ਸ਼ੋ ਵਿੱਚ ਜਿਥੇ ਸਟੂਡੀਓ ਗੈਸਟ, ਮੋਟਿਵੇਸ਼ਨਲ ਸਪੀਕਰ ਅਤੇ ਯੋਗਾ ਟੀਚਰ ਕਮਲ ਰਾਏ ਢਿੱਲੋਂ ਨਾਲ ਮਾਨਸਿਕ ਸਿਹਤ ਸੰਭਾਲ ਦੀ ਅਹਿਮੀਅਤ ਅਤੇ ਇਸਨੂੰ ਬੇਹਤਰ ਕਰਨ ਬਾਰੇ ਗੱਲਬਾਤ ਕੀਤੀ ਓਥੇ ਸਾਡੇ ਸੁਣਨ ਵਾਲਿਆਂ ਨੇ ਵੀ ਆਪਣੇ ਤਜ਼ੁਰਬੇ ਅਤੇ ਵਿਚਾਰ ਸਾਂਝੇ ਕੀਤੇ। ਦੱਸਣਯੋਗ ਹੈ ਕਿ ਕਮਲ ਨੇ ਖੁਦ ਵੀ ਮਾਨਸਿਕ ਅਤੇ ਹੋਰ ਸਿਹਤ ਸਮੱਸਿਆਵਾਂ ਨੂੰ ਆਪਣੀਆਂ ਆਦਤਾਂ ਅਤੇ ਇੱਛਾ ਸ਼ਕਤੀ ਨਾਲ਼ ਸਹੀ ਕਰਨ ਵੱਲ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ।
ਇਸ ਐਪੀਸੋਡ ਵਿੱਚ ਤੁਸੀਂ ਸੁਣੋਗੇ:
- ਮਾਨਸਿਕ ਸਿਹਤ ਦੀ ਅਹਿਮੀਅਤ, ਸਾਡਾ ਮਨ ਕਿਵੇਂ ਸਾਡੀ ਜ਼ਿੰਦਗੀ ਦੀ ਦਿਸ਼ਾ ਅਤੇ ਲੈਅ ਤੈਅ ਕਰਦਾ ਹੈ
- ਯੋਗਾ ਸਮੇਤ ਪ੍ਰਭਾਵਸ਼ਾਲੀ ਤਕਨੀਕਾਂ ਜਿਨ੍ਹਾਂ ਨਾਲ ਜ਼ਿੰਦਗੀ ਵਿੱਚ ਸ਼ਾਂਤੀ ਅਤੇ ਮਾਨਸਿਕ ਤਬਦੀਲੀ ਲਿਆਈ ਜਾ ਸਕਦੀ ਹੈ
- ਸਾਡੇ ਸੁਣਨ ਵਾਲਿਆਂ ਦੇ ਤਜ਼ੁਰਬੇ – ਜੀਵਨ ਦੇ ਉਤਾਰ-ਚੜਾਅ ਅਤੇ ਉਹ ਮਾਨਸਿਕ ਤਣਾਅ ਦੀ ਦਲਦਲ ਵਿੱਚੋਂ ਕਿਵੇਂ ਨਿੱਕਲੇ
ਮਾਨਸਿਕ ਸਿਹਤ ਹੈਲਪਲਾਈਨ ਨੰਬਰ (24/7)
Lifeline Australia: 13 11 14 ਅਤੇ Beyond Blue Support Service: 1300 22 4636 (ਚਿੰਤਾ, ਡਿਪ੍ਰੈਸ਼ਨ, ਅਤੇ ਮਾਨਸਿਕ-ਸਿਹਤ ਸਹਾਇਤਾ)
Suicide Call Back Service: 1300 659 467
(ਆਤਮਹੱਤਿਆ ਸਬੰਧੀ ਸੋਚਾਂ, ਸਹਾਇਤਾ ਜਾਂ ਕਰਾਈਸਿਸ ਸਥਿਤੀਆਂ ਲਈ)
Kids Helpline: 1800 55 1800
(ਬੱਚਿਆਂ ਲਈ)
MensLine Australia: 1300 78 99 78
(ਮਰਦਾਂ ਲਈ ਕਾਉਂਸਲਿੰਗ ਅਤੇ ਸਪੋਰਟ)
Emergency (ਖਤਰਨਾਕ ਸਥਿਤੀ): 000
(ਜੇ ਜ਼ਿੰਦਗੀ ਨੂੰ ਤੁਰੰਤ ਖਤਰਾ ਹੋਵੇ)
ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ....
What's Your Reaction?