ਵੱਡਾ ਘੱਲੂਘਾਰਾ, ਸਿੰਘਾਂ ਦੀ ਵੀਰਤਾ ਅਤੇ ਚੜ੍ਹਦੀਕਲਾ ਦੀ ਅਭੁੱਲ ਦਾਸਤਾਨ | ਦੇਸ ਪੰਜਾਬ ਦੀ ਗੱਲ ਕੀਚੈ | Radio Haanji

ਵੱਡਾ ਘੱਲੂਘਾਰਾ, ਸਿੰਘਾਂ ਦੀ ਵੀਰਤਾ ਅਤੇ ਚੜ੍ਹਦੀਕਲਾ ਦੀ ਅਭੁੱਲ ਦਾਸਤਾਨ | ਦੇਸ ਪੰਜਾਬ ਦੀ ਗੱਲ ਕੀਚੈ | Radio Haanji

Feb 9, 2024 - 01:07
 0  12  0
Host:-
Gautam Kapil

ਵੱਡਾ ਘੱਲੂਘਾਰਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਕਾਂਡ ਹੈ। ਸਿੱਖ ਇਤਿਹਾਸ ਦੀ ਅਹਿਮ ਘਟਨਾ ਹੈ। ਇਸ ਦੌਰਾਨ ਸਿੱਖਾਂ ਨੂੰ ਸਮੂਹਿਕ ਤੌਰ ’ਤੇ ਸ਼ਹੀਦ ਕਰ ਕੇ ਉਨ੍ਹਾਂ ਦੀਆਂ ਜੜ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਾਹਨੂੰਵਾਨ ਦੇ ਛੰਭ ਵਿਚ 1746 ਈ. ਨੂੰ ਛੋਟਾ ਘੱਲੂਘਾਰਾ ਵਾਪਰਦਾ ਹੈ ਅਤੇ ਪੂਰੇ 16 ਸਾਲ ਬਾਅਦ 5 ਫਰਵਰੀ, 1762 ਈਸਵੀ ‘ਚ ਕੁੱਪ-ਰਹੀੜੇ ਵਿੱਚ ਵੱਡਾ ਘੱਲੂਘਾਰਾ

ਅਹਿਮਦ ਸ਼ਾਹ ਅਬਦਾਲੀ (1722-1772) ਨਾਦਰ ਸ਼ਾਹ ਦੇ ਕਤਲ ਤੋਂ ਬਾਅਦ 1747 ਵਿਚ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ। ਉਸ ਨੇ 1748 ਤੋਂ 1771 ਦੇ ਦਰਮਿਆਨ ਹਿੰਦੁਸਤਾਨ ਉਪਰ 12 ਹਮਲੇ ਕੀਤੇ ਤੇ ਇਥੋਂ ਦੀ ਧਨ-ਦੌਲਤ ਤੇ ਅਸਮਤ ਨੂੰ ਖੂਬ ਲੁੱਟਿਆ। ਅਬਦਾਲੀ ਨੇ ਹਿੰਦੁਸਤਾਨ ਨੂੰ ਰਾਜਨੀਤਕ ਤੌਰ ’ਤੇ ਆਪਣਾ ਦਬੇਲ ਬਣਾਉਣ ਦਾ ਸਿਰਤੋੜ ਯਤਨ ਕੀਤਾ, ਪਰ ਗੁਰੂ ਕੇ ਦੂਲੇ ਸ਼ੇਰਾਂ ਨੇ ਉਸ ਦਾ ਇਹ ਸੁਪਨਾ ਪੂਰਾ ਨਾ ਹੋਣ ਦਿੱਤਾ। ਉਹ ਜਦੋਂ ਵੀ ਆਪਣੇ ਲਾਓ-ਲਸ਼ਕਰ ਨਾਲ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਪਰਤਦਾ ਤਾਂ ਸਿੰਘ ਗੁਰੀਲਾ ਯੁੱਧ ਨੀਤੀ ਤਹਿਤ ਅੱਧੀ ਰਾਤ ਨੂੰ ਉਸ ਦੇ ਮੁਕਾਮੀ ਕੈਂਪਾਂ ’ਤੇ ਹਮਲਾ ਕਰ ਕੇ ਧਨ-ਪਦਾਰਥ, ਮਾਲ-ਅਸਬਾਬ, ਅਸਤਰ-ਸ਼ਾਸਤਰ ਤੇ ਘੋੜੇ ਆਦਿ ਲੁੱਟ ਲਿਜਾਂਦੇ। ਇਸ ਵਿਰੋਧ ਤੋਂ ਖੁਫਾ ਹੋ ਕੇ ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਦੇ ਕੁੱਪਿਆਂ ਨਾਲ ਉਡਾਇਆ ਤੇ ਪਵਿੱਤਰ ਅੰਮ੍ਰਿਤ ਸਰੋਵਰ ਦੀ ਵੀ ਬੇਹੁਰਮਤੀ ਕੀਤੀ। ਫਿਰ ਛੇਵੇਂ ਹੱਲੇ ਦੌਰਾਨ 1762 ਵਿਚ ਉਸ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਣ ਲਈ ਸਿੱਖ ਦਲਾਂ ਨੂੰ ਪਰਿਵਾਰ ਸਮੇਤ ਕੁੱਪ ਰਹੀੜੇ ਦੇ ਮੈਦਾਨ ਵਿਚ ਘੇਰ ਕੇ ਤਕਰੀਬਨ 25 ਹਜ਼ਾਰ ਸਿੰਘ ਸ਼ਹੀਦ ਕਰ ਦਿੱਤੇ।

What's Your Reaction?

like

dislike

love

funny

angry

sad

wow