ਇੱਕ ਨਿੱਕਾ ਜਵਾਕ..ਦੋ ਕੂ ਘਰ ਹਟ ਕੇ ਨਵੇਂ ਆਏ ਸੀ..ਆਥਣੇ ਜਦੋਂ ਵੀ ਰੋਟੀ ਪਕਾਉਣ ਲੱਗਦੀ ਤਾਂ ਸਾਮਣੇ ਕੰਧ ਕੋਲ ਆ ਖਲੋ ਜਾਇਆ ਕਰਦਾ..ਘੜੀ ਕੂ ਮਗਰੋਂ ਪੁੱਛਦਾ ਕੀ ਪੱਕਿਆ..ਕਦੇ ਆਖਦੀ ਗੋਬੀ ਕਦੇ ਸਾਗ ਕਦੇ ਗੋਂਗਲੂ..ਫੇਰ ਸੁਲਾ ਮਾਰਦੀ ਆਜਾ ਖਾ ਲੈ..ਅੱਗਿਓਂ ਨਾਂਹ ਕਰ ਭੱਜ ਜਾਂਦਾ..!
ਪਰ ਜਾਂਦਾ ਜਾਂਦਾ ਏਨਾ ਜਰੂਰ ਦੱਸ ਜਾਂਦਾ ਕੇ ਓਹਨਾ ਘਰੇ ਕੀ ਬਣਿਆ!
ਇੱਕ ਦਿਨ ਆਇਆ..ਫੇਰ ਓਹੀ ਸਵਾਲ..ਆਖਿਆ ਸਰੋਂ ਦਾ ਸਾਗ..ਆਜਾ ਖਾ ਲੈ..ਓਸੇ ਵੇਲੇ ਕੋਲ ਪੀੜੀ ਤੇ ਨਿਆਣਿਆਂ ਕੋਲ ਆਣ ਬੈਠਾ..ਬੁਰਕੀਆਂ ਪਾਉਂਦੇ ਨੂੰ ਪੁੱਛਿਆ ਤੁਹਾਡੇ ਘਰੇ ਕੀ ਬਣਿਆ?
ਕਹਿੰਦਾ ਕੁਝ ਵੀ..ਮੰਮੀ ਲੜ ਕੇ ਚਲੀ ਗਈ..ਡੈਡੀ ਮਗਰ ਗਿਆ ਮਨਾਉਣ..!
ਸੋਚ ਰਹੀ ਸਾਂ ਭੁੱਖ ਨੇ ਤਾਂ ਲੱਗਣਾ ਹੀ ਹੁੰਦਾ..ਆਪਣੇ ਟਾਈਮ ਨਾਲ..ਇਸਨੂੰ ਕਿਸੇ ਦੇ ਰੁੱਸਣ ਮੰਨਣ ਦੀ ਕੀ ਪ੍ਰਵਾਹ!