ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ - Punjabi Poetry - Sabir Ali Sabir
Sabir Ali Sabir ਪਾਕਿਸਤਾਨ ਦੇ ਕਸੂਰ ਸ਼ਹਿਰ ਨਾਲ ਸੰਬੰਧਤ ਇੱਕ ਪ੍ਰਸਿੱਧ ਪੰਜਾਬੀ ਕਵੀ ਅਤੇ ਲਘੁ ਕਹਾਣੀਕਾਰ ਹਨ। ਉਨ੍ਹਾਂ ਨੇ ਕੁੱਲ 5 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ 3 ਕਾਵਿ-ਸੰਗ੍ਰਹਿ, 1 ਲਘੁ ਕਹਾਣੀ ਅਤੇ 1 ਬਾਲ ਸਾਹਿਤ ਦੀ ਕਿਤਾਬ ਸ਼ਾਮਲ ਹੈ। 2018 ਵਿੱਚ, ਉਨ੍ਹਾਂ ਨੇ ਭਾਰਤੀ ਪੰਜਾਬੀ ਫਿਲਮ "ਗੋਲਕ ਬੁੱਗਨੀ ਬੈਂਕ ਤੇ ਬਟੂਆ" ਲਈ "ਐਸੀ ਤੈਸੀ" ਗੀਤ ਵੀ ਲਿਖਿਆ ਸੀ

ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ
ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ
ਮੇਰੇ ਦਿਲ ਚੋਂ ਨਿਕਲ ਵੀ ਸਕਨਾ ਏਂ
ਦਿਲ ਕੋਈ ਦਲਦਲ ਤੇ ਨਹੀਂ ਨਾ
ਇਸ਼ਕ ਤੋਂ ਮੈਂ ਅਨਜਾਣ ਹੀ ਸਹੀ ਪਰ
ਤੈਨੂੰ ਵੀ ਤੇ ਕੋਈ ਵੱਲ ਤੇ ਨਹੀਂ ਨਾ
ਮੰਨਿਆਂ ਬੰਦੇ ਇੱਕੋ ਜਹੇ ਨਈਂ
ਪਰ ਤੇਰੇ ਗਲ ਟੱਲ ਤੇ ਨਹੀਂ ਨਾ
ਮੈਂ ਕਹਿਨਾਂ ਲਹੂ ਇੱਕੋ ਜਿਹੇ ਨੇ
ਉਹ ਕਹਿੰਦਾ ਏ ਖੱਲ ਤੇ ਨਹੀਂ ਨਾ
ਤੇ ਦੁਨੀਆਂ ਮੈਥੋਂ ਬਾਗ਼ੀ “ਸਾਬਰ”
ਤੂੰ ਦੁਨੀਆਂ ਦੇ ਵੱਲ ਤੇ ਨਹੀਂ ਨਾ
What's Your Reaction?






