Australia’s Visa: Temporary and Permanent Parent Visa Options
Australia’s Parent Visa program, designed to help parents of Australian citizens and permanent residents reunite with their families, is facing unprecedented delays.

The Aged Parent Visa, which costs $5,125, now has a staggering 31-year wait time, making it virtually inaccessible for many applicants. Meanwhile, the Contributory Parent Visa, a faster alternative, comes with a $48,495 fee and still takes up to 14 years to process.
These extended wait times have raised serious concerns among families eager to bring their loved ones to Australia. With migration backlogs continuing to grow, calls for urgent policy reforms are intensifying, as many demand a more efficient and accessible visa system.
ਪਿਛਲੇ ਦਿਨੀ ਰੇਡੀਓ ਹਾਂਜੀ ਦੇ ਇੱਕ ਸਰੋਤੇ ਨੇ ਸੁਆਲ ਕੀਤਾ ਕਿ ਕੀ ਪ੍ਰਵਾਸੀ ਭਾਈਚਾਰੇ ਨੂੰ ਪੈਰੇਂਟ ਵੀਜ਼ਾ ਸਿਸਟਮ ਵਿੱਚ ਬੇਹਤਰੀ ਦੀ ਆਸ ਛੱਡ ਦੇਣੀ ਚਾਹੀਦੀ ਹੈ ਜਾਂ ਅਜੇ ਵੀ ਕੁਝ 'ਚੰਗਾ' ਹੋ ਸਕਦਾ ਹੈ ਬਸ਼ਰਤੇ ਕਿ ਲੋਕ ਇਸਨੂੰ ਅਗਾਮੀ ਫੈਡਰਲ ਚੋਣਾਂ ਵਿੱਚ ਅਹਿਮ ਮੁੱਦਾ ਬਣਾਉਣ ਅਤੇ ਆਪਣੇ ਇਲਾਕੇ ਤੋਂ ਖੜ੍ਹੇ ਉਮੀਦਵਾਰਾਂ ਦੀ ਜੁਆਬਦੇਹੀ ਤਹਿ ਕਰਨ? ਤੁਹਾਡਾ ਕੀ ਖਿਆਲ ਹੈ?
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ 'ਏਜਡ ਪੈਰੇਂਟ ਵੀਜ਼ਾ' ਦੀ ਉਡੀਕ ਹੁਣ ਵਧਕੇ 31 ਸਾਲ ਹੋ ਗਈ ਹੈ। ਸੋ ਕਹਿਣ ਦਾ ਭਾਵ ਲੱਗਭਗ 67 ਸਾਲ ਦੀ ਉਮਰ ਵਿੱਚ ਪੈਂਦਾ ਇਹ ਵੀਜ਼ਾ ਬਿਨੈਕਾਰ ਨੂੰ 98 ਸਾਲ ਦੀ ਉਮਰ ਵਿੱਚ ਮਿਲੇਗਾ ਜਾਂ ਇਹ ਕਹਿਲੋ ਕਿ ਜਿਓਂਦੇ ਜੀ ਇਹ ਵੀਜ਼ਾ ਮਿਲਣਾ ਲੱਗਭਗ ਅਸੰਭਵ ਹੈ!
ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਮਾਪਿਆਂ ਦੇ ਵੀਜ਼ਾ ਲਈ ਲੰਬੇ ਪ੍ਰੋਸੈਸਿੰਗ ਸਮੇਂ ਬਾਰੇ ਕੁਝ ਅੰਕੜੇ ਦੱਸੇ ਹਨ ਜੋ ਚਿੰਤਾਜਨਕ ਹਨ - ਦੱਸਣਯੋਗ ਹੈ ਕਿ ਲੱਗਭਗ 2,300 ਬਿਨੈਕਾਰ ਵੀਜ਼ਾ ਮਿਲਣ ਤੋਂ ਪਹਿਲਾਂ ਹੀ ਜਹਾਨੋ ਰੁਖਸਤ ਹੋ ਚੁੱਕੇ ਹਨ।
ਇਹ ਅੰਕੜੇ ਸੈਨੇਟ ਦੀ ਸੁਣਵਾਈ ਦੌਰਾਨ ਸਾਮਣੇ ਆਏ ਹਨ ਅਤੇ ਆਸਟ੍ਰੇਲੀਆ ਦੀ ਵੀਜ਼ਾ ਪ੍ਰੋਸੈਸਿੰਗ ਪ੍ਰਣਾਲੀ ਵਿੱਚ ਸੁਧਾਰ ਦੀ ਤੁਰੰਤ ਲੋੜ ਨੂੰ ਉਜਾਗਰ ਕਰਦੇ ਹਨ। #RadioHaanji
ਇੱਥੇ ਹੀ ਬੱਸ ਨਹੀਂ ਬਲਕਿ Contributory Parent Visa ਜੋ $48,495 ਦੀ ਭਾਰੀ ਫੀਸ ਤਾਰਕੇ ਮਿਲਦਾ ਹੈ, ਲਈ ਉਡੀਕ ਹੁਣ ਵਧਕੇ 14 ਸਾਲ ਦੀ ਹੋ ਗਈ ਹੈ।
ਆਮ ਮਾਪਿਆਂ ਦੀ ਵੀਜ਼ਾ ਫੀਸ $5,125 ਹੈ ਪਰ ਇੰਤਜ਼ਾਰ ਸਮਾਂ 31 ਸਾਲ ਤੋਂ ਵੀ ਪਾਰ ਹੋ ਗਿਆ ਹੈ ਹਾਲਾਂਕਿ 'ਫੈਮਿਲੀ ਬੈਲੰਸ ਟੈਸਟ' ਸ਼ਰਤਾਂ ਪੂਰੀਆਂ ਕਰਨੀਆਂ ਵੀ ਅਕਸਰ ਪ੍ਰਵਾਸੀ ਭਾਈਚਾਰੇ ਨੂੰ ਚੁਭਦੀਆਂ ਹਨ।
ਇਸਤੋਂ ਇਲਾਵਾ ਗ੍ਰੀਨਜ਼ ਪਾਰਟੀ ਨੂੰ ਛੱਡਕੇ ਲੇਬਰ ਅਤੇ ਲਿਬਰਲ ਦਾ ਰੱਵਈਆ ਲੱਗਭੱਗ ਇੱਕੋ ਜਿਹਾ ਰਿਹਾ ਹੈ ਜਿਸਤੋਂ ਪ੍ਰਤੀਤ ਹੁੰਦਾ ਹੈ ਕਿ ਵੀਜ਼ੇ ਦੇਣ ਦੀ ਜਗਾਹ ਵੀਜ਼ੇ 'ਵੇਚਣ' ਨੂੰ ਤਰਜੀਹ ਦਿੱਤੀ ਗਈ ਹੈ ਜਿਸ ਵਿੱਚ ਆਰਜ਼ੀ ਵੀਜ਼ਾ ਸਬਕਲਾਸ 870 ਵੀ ਸ਼ਾਮਿਲ ਹੈ।
ਤੁਹਾਡੇ ਯਾਦ ਹੋਣਾ ਕਿ ਪੈਰੇਂਟ ਵੀਜ਼ਾ ਲਈ 2015 ਤੋਂ ਪਟੀਸ਼ਨਾਂ ਪਾਕੇ ਭਾਈਚਾਰੇ ਵੱਲੋਂ ਇੱਕ ਵੱਡੀ ਲਾਮਬੰਦੀ ਕੀਤੀ ਗਈ ਸੀ ਜਿਸਦੇ ਨਤੀਜੇ ਵਜੋਂ 870 ਵੀਜ਼ਾ ਹੋਂਦ ਵਿੱਚ ਆਇਆ ਸੀ, ਜਿਸ ਵਿੱਚ ਫੈਮਿਲੀ ਬੈਲੈਂਸ ਟੈਸਟ ਨਹੀਂ ਹੈ ਹੈ ਪਰ ਇਸ ਲਈ ਕਾਫੀ ਕੀਮਤ ਤਾਰਨੀ ਪੈਂਦੀ ਹੈ।
ਜੇ ਅੱਜ ਦੀ ਗੱਲ ਕਰੀਏ ਤਾਂ ਮਾਪਿਆਂ ਦੇ ਵੀਜ਼ਿਆਂ ਦੀ ਵਧਦੀ ਮੰਗ ਦੇ ਜਵਾਬ ਵਿੱਚ, ਲੇਬਰ ਸਰਕਾਰ ਨੇ ਸਾਲਾਨਾ ਸੀਮਾ ਭਾਵੇਂ 4,500 ਤੋਂ ਵਧਾਕੇ 8,500 ਕਰ ਦਿੱਤੀ ਹੈ ਪਰ ਇਸ ਨਾਲ ਬੈਕਲਾਗ ਨੂੰ ਘੱਟ ਨਹੀਂ ਕੀਤਾ, ਕਿਉਂਕਿ ਅਰਜ਼ੀਆਂ ਦੀ ਗਿਣਤੀ ਤਾਂ ਲਗਾਤਾਰ ਵਧਦੀ ਜਾ ਰਹੀ ਹੈ।
2023 ਦੇ ਮੱਧ ਤੱਕ ਲਗਭਗ 140,000 ਤੋਂ ਵੱਧ ਅਰਜ਼ੀਆਂ ਲਾਈਆਂ ਜਾ ਚੁੱਕੀਆਂ ਹਨ।
ਮਾਈਗ੍ਰੇਸ਼ਨ 'ਤੇ 'ਸਮੀਖਿਆ' ਨੇ ਇਸ ਸਮੱਸਿਆ ਨੂੰ ਇਹ ਨੋਟ ਕਰਦੇ ਹੋਏ ਉਜਾਗਰ ਕੀਤਾ ਹੈ, ਕਿ ਬਹੁਤ ਸਾਰੇ ਲੋਕਾਂ ਲਈ, ਸਫਲਤਾਪੂਰਵਕ ਮਾਈਗ੍ਰੇਸ਼ਨ ਦੀਆਂ ਸੰਭਾਵਨਾਵਾਂ ਅਮਲੀ ਤੌਰ 'ਤੇ ਮੌਜੂਦ ਹੀ ਨਹੀਂ ਹਨ।
ਰਿਪੋਰਟ ਵਿੱਚ ਗ੍ਰੀਨ-ਕਾਰਡ ਸ਼ੈਲੀ 'ਤੇ ਲਾਟਰੀ ਪ੍ਰਣਾਲੀ ਦੀ ਸ਼ੁਰੂਆਤ ਜਾਂ ਮਾਪਿਆਂ ਲਈ ਸਥਾਈ ਨਿਵਾਸ ਵਿਕਲਪਾਂ ਨੂੰ ਹਟਾਕੇ ਅਸਥਾਈ ਮਾਈਗ੍ਰੇਸ਼ਨ ਵਿੱਚ ਸੁਧਾਰ ਦੇ ਸੁਝਾਅ ਵੀ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਮਾਪਿਆਂ ਲਈ ਸਬਕਲਾਸ 804, 864, 884,103, 143, 173, ਅਤੇ 870 ਤਹਿਤ ਆਸਟ੍ਰੇਲੀਅਨ ਵੀਜ਼ਾ ਵਿਕਲਪ ਮੌਜੂਦ ਹਨ।
ਇਹ ਵੀਜ਼ਾ ਸਬਕਲਾਸ ਸਥਾਈ ਅਤੇ ਅਸਥਾਈ ਨਿਵਾਸ ਲਈ ਵਰਤੇ ਜਾ ਸਕਦੇ ਹਨ ਜਿੰਨ੍ਹਾਂ ਵਿੱਚ ਕੰਟਰੀਬਿਊਟਰੀ ਏਜਡ ਪੇਰੈਂਟ ਵੀਜ਼ਾ ਵੀ ਸ਼ਾਮਿਲ ਹੈ।
ਇਸ ਸਬੰਧੀ ਸਲਾਹ ਲੈਣ ਲਈ ਤੁਸੀਂ Grewal Visa Solutions ਤੋਂ Preetinder Singh Grewal (Mobile 0490 054 596 - MARN# 2418381) ਨਾਲ ਜਾਂ ਆਪਣੇ ਰਜਿਸਟਰਡ ਮਾਈਗ੍ਰੇਸ਼ਨ ਏਜੇਂਟ ਨਾਲ ਰਾਬਤਾ ਕਰ ਸਕਦੇ ਹੋ।
What's Your Reaction?






