ਆਸਟ੍ਰੇਲੀਆ 'ਚ ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ: ਪੈਟਰੋਲ-ਡੀਜ਼ਲ $3 ਤੱਕ ਜਾਣ ਦਾ ਖਦਸ਼ਾ - 07 March 2026
ਮੱਧ ਪੂਰਬ ਦੀ ਜੰਗ ਕਾਰਨ ਆਸਟ੍ਰੇਲੀਆ ਵਿੱਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਮੈਲਬੌਰਨ, ਸਿਡਨੀ ਤੇ ਬ੍ਰਿਸਬੇਨ ਵਿੱਚ ਪੈਟਰੋਲ $2.40 ਤੋਂ ਪਾਰ। ਜਾਣੋ ਰੇਡੀਓ ਹਾਂਜੀ ਦੀ ਵਿਸ਼ੇਸ਼ ਰਿਪੋਰਟ ਅਤੇ ਤੇਲ ਸਸਤਾ ਖਰੀਦਣ ਦੇ ਤਰੀਕੇ।
ਆਸਟ੍ਰੇਲੀਆ ਵਿੱਚ ਤੇਲ (ਪੈਟਰੋਲ ਅਤੇ ਡੀਜ਼ਲ) ਦੀਆਂ ਕੀਮਤਾਂ ਵਿੱਚ ਇਸ ਵੇਲੇ ਵੱਡਾ ਉਛਾਲ ਦੇਖਿਆ ਜਾ ਰਿਹਾ ਹੈ। 7 ਮਾਰਚ 2026 ਦੇ ਪਹਿਲੇ ਹਫ਼ਤੇ ਦੀ ਤਾਜ਼ਾ ਜਾਣਕਾਰੀ ਮੁਤਾਬਕ, ਮੱਧ ਪੂਰਬ (Middle East) ਵਿੱਚ ਚੱਲ ਰਹੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ।
ਇਸ ਖੇਤਰ ਵਿੱਚ ਕਾਰੋਬਾਰੀ ਜਗਰੂਪ ਸਿੰਘ ਨੇ ਰੇਡੀਓ ਹਾਂਜੀ ਨਾਲ ਗੱਲਬਾਤ ਚ ਦੱਸਿਆ ਕਿ ਪ੍ਰਤੀ ਦਿਨ ਡੀਜ਼ਲ ਦੀਆਂ ਕੀਮਤਾਂ 10-15 Cents ਅਤੇ ਪੈਟਰੋਲ ਦੀਆਂ 5-6 Cents ਵਧ ਰਹੀਆਂ ਹਨ।
ਇਸ ਤੋਂ ਇਲਾਵਾ ਗ੍ਰਾਹਕਾਂ ਦੀ ਪੈਟਰੋਲ ਸਟੇਸ਼ਨਾਂ ਤੇ ਖਰੀਦੋ ਫਰੋਖਤ 30-40% ਘੱਟ ਹੋਈ ਹੈ। ਕਈ ਕੰਪਨੀਆਂ ਦੀਆਂ ਤੇਲ ਦੀਆਂ ਕੀਮਤਾਂ ਹਰ ਘੰਟੇ ਵੀ ਅੱਪਡੇਟ (ਵੱਧ) ਰਹੀਆਂ ਹਨ।
ਮੈਲਬੌਰਨ, ਸਿਡਨੀ ਅਤੇ ਬ੍ਰਿਸਬੇਨ ਸ਼ਹਿਰਾਂ ਵਿੱਚ ਪੈਟਰੋਲ (Unleaded 91) ਦੀ ਕੀਮਤ $2.10 ਤੋਂ $2.40 ਪ੍ਰਤੀ ਲੀਟਰ ਦੇ ਆਸ-ਪਾਸ ਪਹੁੰਚ ਗਈ ਹੈ।
ਐਡੀਲੇਡ ਤੇ ਪਰਥ ਵਿੱਚ ਕੀਮਤਾਂ ਫਿਲਹਾਲ ਕੁਝ ਘੱਟ ($1.75 - $2.02) ਹਨ, ਪਰ ਇੱਥੇ ਵੀ ਆਉਣ ਵਾਲੇ ਦਿਨਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਡੀਜ਼ਲ ਦੀਆਂ ਕੀਮਤਾਂ ਜਿਆਦਾ ਵਧ ਰਹੀਆਂ ਹਨ, ਜੋ ਕਿ ਵੱਖ-ਵੱਖ ਰਾਜਾਂ ਵਿੱਚ $1.90 ਤੋਂ $2.40 ਦੇ ਵਿਚਕਾਰ ਚੱਲ ਰਹੀਆਂ ਹਨ।
ਈਰਾਨ ਅਤੇ ਮੱਧ ਪੂਰਬ ਵਿੱਚ ਟਕਰਾਅ ਕਾਰਨ ਕੱਚੇ ਤੇਲ (Crude Oil) ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਜੇਕਰ ਸਪਲਾਈ ਜ਼ਿਆਦਾ ਸਮਾਂ ਰੁਕੀ ਰਹੀ, ਤਾਂ ਮਾਹਰਾਂ ਦਾ ਮੰਨਣਾ ਹੈ ਕਿ ਪੈਟਰੋਲ $2.50 ਤੋਂ $3.00 ਤੱਕ ਵੀ ਜਲਦ ਜਾ ਸਕਦਾ ਹੈ।
Strait of Hormuz' ਵਰਗੇ ਮਹੱਤਵਪੂਰਨ ਸਮੁੰਦਰੀ ਰਸਤਿਆਂ ਵਿੱਚ ਸਮੱਸਿਆ ਵਧਣ ਦਾ ਡਰ ਹੈ, ਜਿੱਥੋਂ ਦੁਨੀਆ ਦਾ 20% ਤੇਲ ਲੰਘਦਾ ਹੈ।
ਆਸਟ੍ਰੇਲੀਅਨ ਡਾਲਰ ਦੀ ਕੀਮਤ ਵਿੱਚ ਉਤਾਰ-ਚੜ੍ਹਾਅ ਵੀ ਤੇਲ ਦੀਆਂ ਕੀਮਤਾਂ 'ਤੇ ਅਸਰ ਪਾ ਰਿਹਾ ਹੈ।
ਤੁਸੀਂ ਤੇਲ ਭਰਵਾਉਣ ਤੋਂ ਪਹਿਲਾਂ 7-Eleven Fuel Lock, My NRMA, ਜਾਂ PetrolSpy ਵਰਗੀਆਂ ਐਪਸ ਤੋਂ ਕੀਮਤ ਵੇਖ ਤੇ compare ਕਰ ਸਕਦੇ ਹੋ।
ਕਈ ਖੇਤਰੀ ਇਲਾਕਿਆਂ ਵਿੱਚ ਤੇਲ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ।
ਮਾਹਰ ਕਹਿ ਰਹੇ ਹਨ ਕਿ ਅਗਲੇ 7 ਤੋਂ 10 ਦਿਨਾਂ ਵਿੱਚ ਕੀਮਤਾਂ ਹੋਰ ਵਧ ਸਕਦੀਆਂ ਹਨ, ਇਸ ਲਈ ਜੇਕਰ ਤੁਹਾਨੂੰ ਸਸਤਾ ਤੇਲ ਮਿਲਦਾ ਹੈ, ਤਾਂ ਟੈਂਕੀ ਫੁੱਲ ਕਰਵਾ ਲੈਣੀ ਬਿਹਤਰ ਹੈ।
What's Your Reaction?