ਇੱਕ ਹੋਰ ਸੜਕੀ ਹਾਦਸੇ ਵਿੱਚ ਭਾਰਤੀ ਮੂਲ ਦੇ ਨੌਜਵਾਨ ਟਰੱਕ ਡਰਾਈਵਰ ਦੀ ਮੌਤ
ਟਰੱਕ ਚਾਲਕ 23 ਸਾਲਾਂ ਭਾਰਤੀ ਮੂਲ ਦਾ ਨੌਜਵਾਨ ਗੁਰਜਿੰਦਰ ਸਿੰਘ ਸੀ। ਗੁਰਜਿੰਦਰ ਹਾਲੇ ਡੇਢ ਸਾਲ ਪਹਿਲਾਂ ਹੀ ਅੰਬਾਲਾ ਲਾਗੇ ਪੈਂਦੇ ਲਾਡਵਾ (ਹਰਿਆਣਾ) ਤੋਂ ਆਸਟ੍ਰੇਲੀਆ ਆਇਆ ਸੀ।
ਲੰਘੇ ਸੋਮਵਾਰ 2 ਦਸੰਬਰ ਨੂੰ NSW ਦੇ Bulli Pass ਕੋਲ ਇੱਕ ਹਾਦਸਾ ਵਾਪਰਿਆ। ਬੜੇ ਹੀ ਤਿੱਖੇ ਮੌੜ ਤੋਂ ਘੁੰਮਦਾ ਇੱਕ ਟਰੱਕ ਖਾਈ ਵਿੱਚ ਜਾ ਡਿੱਗਾ।
ਟਰੱਕ ਚਾਲਕ 23 ਸਾਲਾਂ ਭਾਰਤੀ ਮੂਲ ਦਾ ਨੌਜਵਾਨ ਗੁਰਜਿੰਦਰ ਸਿੰਘ ਸੀ। ਗੁਰਜਿੰਦਰ ਹਾਲੇ ਡੇਢ ਸਾਲ ਪਹਿਲਾਂ ਹੀ ਅੰਬਾਲਾ ਲਾਗੇ ਪੈਂਦੇ ਲਾਡਵਾ (ਹਰਿਆਣਾ) ਤੋਂ ਆਸਟ੍ਰੇਲੀਆ ਆਇਆ ਸੀ।
ਆਰਥਿਕ ਪੱਖੋਂ ਗੁਰਜਿੰਦਰ ਦਾ ਪਰਿਵਾਰ ਬਹੁਤਾ ਖੁਸ਼ਹਾਲ ਨਹੀਂ ਹੈ।
ਗੁਰਜਿੰਦਰ ਨੂੰ ਕੁਝ ਦਿਨ ਆਪਣੇ ਰੇਸਤਰਾਂ ਵਿੱਚ ਕੰਮ ਦੇਣ ਵਾਲੇ ਹਰਸ਼ ਸ਼ਰਮਾ ਨੇ ਦੱਸਿਆ ਕਿ ਗੁਰਜਿੰਦਰ ਇਸ ਗੱਲ ਤੋਂ ਵਾਕਫ ਸੀ, ਕਿ ਉਸਦੇ ਘਰ ਦੀ ਮਾਲੀ ਹਾਲਤ ਵਧੀਆ ਨਹੀਂ ਹੈ, ਇਸ ਲਈ ਉਹ ਮਿਹਨਤ ਨਾਲ ਕੰਮ ਕਰਦਾ ਸੀ।