ਆਸਟਰੇਲੀਆ ਦੀ ਸ਼ਾਨਦਾਰ ਜਿੱਤ: ਭਾਰਤ 10 ਵਿਕਟਾਂ ਨਾਲ ਹਾਰਿਆ
ਗੁਲਾਬੀ ਗੇਂਦ ਨਾਲ ਆਸਟਰੇਲੀਆ ਦਾ ਸ਼ਾਨਦਾਰ ਰਿਕਾਰਡ ਜਾਰੀ ਹੈ, ਜਿਸ ਵਿੱਚ ਇਹ ਉਸ ਦੀ 13 ਮੈਚਾਂ ਵਿੱਚ 12ਵੀਂ ਜਿੱਤ ਹੈ। ਐਡੀਲੇਡ ਸਥਿਤ ਗੁਲਾਬੀ ਗੇਂਦ ਦੇ ਸਾਰੇ ਅੱਠ ਮੈਚ ਆਸਟਰੇਲੀਆ ਜਿੱਤ ਚੁੱਕੀ ਹੈ। ਭਾਰਤ ਦੀਆਂ ਦੋਵਾਂ ਪਾਰੀਆਂ ਕੁੱਲ 81 ਓਵਰਾਂ ਤੱਕ ਹੀ ਚੱਲ ਸਕੀਆਂ।
ਭਾਰਤੀ ਟੀਮ ਨੂੰ ਬਾਰਡਰ-ਗਾਵਸਕਰ ਟਰਾਫੀ (ਬੀਜੀਟੀ) ਦੇ ਦੂਜੇ ਟੈਸਟ ਵਿੱਚ ਆਸਟਰੇਲੀਆ ਤੋਂ 10 ਵਿਕਟਾਂ ਨਾਲ ਕਰਾਰੀ ਹਾਰ ਸਹਿਣੀ ਪਈ। ਗੁਲਾਬੀ ਗੇਂਦ ਨਾਲ ਖੇਡੇ ਗਏ ਇਸ ਮੈਚ ਵਿੱਚ ਭਾਰਤ ਦੀ ਬੱਲੇਬਾਜ਼ੀ ਬੇਹੱਦ ਨਿਰਾਸ਼ਾਜਨਕ ਰਹੀ। ਆਸਟਰੇਲੀਆ ਨੇ ਮੈਚ ਦੇ ਤੀਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਜਿੱਤ ਦਰਜ ਕਰਕੇ ਲੜੀ ਨੂੰ 1-1 ਨਾਲ ਬਰਾਬਰ ਕਰ ਲਿਆ।
ਗੁਲਾਬੀ ਗੇਂਦ ਨਾਲ ਆਸਟਰੇਲੀਆ ਦਾ ਸ਼ਾਨਦਾਰ ਰਿਕਾਰਡ ਜਾਰੀ ਹੈ, ਜਿਸ ਵਿੱਚ ਇਹ ਉਸ ਦੀ 13 ਮੈਚਾਂ ਵਿੱਚ 12ਵੀਂ ਜਿੱਤ ਹੈ। ਐਡੀਲੇਡ ਸਥਿਤ ਗੁਲਾਬੀ ਗੇਂਦ ਦੇ ਸਾਰੇ ਅੱਠ ਮੈਚ ਆਸਟਰੇਲੀਆ ਜਿੱਤ ਚੁੱਕੀ ਹੈ। ਭਾਰਤ ਦੀਆਂ ਦੋਵਾਂ ਪਾਰੀਆਂ ਕੁੱਲ 81 ਓਵਰਾਂ ਤੱਕ ਹੀ ਚੱਲ ਸਕੀਆਂ।
ਭਾਰਤੀ ਟੀਮ ਨੇ ਦੂਜੇ ਦਿਨ ਦਾ ਖੇਡ ਅੰਤ 128/5 ਦੌੜਾਂ ਨਾਲ ਕੀਤੀ, ਪਰ ਅੱਜ ਦੀ ਸ਼ੁਰੂਆਤ ਦੇ ਨਾਲ ਹੀ ਰਿਸ਼ਭ ਪੰਤ (28) ਦੀ ਵਿਕਟ ਗੁਆ ਦਿੱਤੀ। ਨਿਤੀਸ਼ ਕੁਮਾਰ ਰੈੱਡੀ (42) ਨੇ ਦੂਜੀ ਪਾਰੀ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਪਰ ਟੀਮ ਨੂੰ ਸਿਰਫ਼ 175 ਦੌੜਾਂ ਤੱਕ ਹੀ ਲੈ ਜਾ ਸਕੇ।
ਆਸਟਰੇਲੀਆ ਦੇ ਗੇਂਦਬਾਜ਼ ਪੈਟ ਕਮਿਨਸ ਨੇ ਆਪਣਾ ਬੇਹਤਰੀਨ ਪ੍ਰਦਰਸ਼ਨ ਜਾਰੀ ਰੱਖਦੇ ਹੋਏ 57 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਸਕੌਟ ਬੋਲੈਂਡ ਨੇ 51 ਦੌੜਾਂ ’ਤੇ ਤਿੰਨ ਵਿਕਟਾਂ ਅਤੇ ਮਿਸ਼ੇਲ ਸਟਾਰਕ ਨੇ 60 ਦੌੜਾਂ ’ਤੇ ਦੋ ਵਿਕਟਾਂ ਹਾਸਿਲ ਕੀਤੀਆਂ।
ਭਾਰਤੀ ਟੀਮ ਦੀ ਹਾਰ ਦੇ ਨਾਲ ਆਸਟਰੇਲੀਆ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਗੁਲਾਬੀ ਗੇਂਦ ਨਾਲ ਖੇਡਣਾ ਉਸਦਾ ਖਾਸ ਮੈਦਾਨ ਹੈ।