ਕੈਨੇਡਾ: 38 ਹਜ਼ਾਰ ਗੈਰਕਨੂੰਨੀ ਰਹਿ ਰਹੇ ਲੋਕਾਂ ਦੇ ਵਾਰੰਟ ਜਾਰੀ
ਇਸ ਕੰਮ ਵਿੱਚ ਤੇਜ਼ੀ ਲਿਆਉਣ ਲਈ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਦੇ ਅਮਲੇ ਨੂੰ 15 ਫੀਸਦ ਵਧਾ ਦਿੱਤਾ ਗਿਆ ਹੈ ਅਤੇ ਨਵੀਆਂ ਸ਼ਕਤੀਆਂ ਸੌਂਪੀਆਂ ਗਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਹੁਣ ਤੱਕ 38,030 ਗੈਰਕਨੂੰਨੀ ਰਹਿ ਰਹੇ ਲੋਕਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਉਹ ਹਨ ਜੋ ਸੈਲਾਨੀ ਵੀਜ਼ੇ ’ਤੇ ਕੈਨੇਡਾ ਆਏ ਅਤੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇੱਥੇ ਟਿਕ ਗਏ। ਕੁਝ ਲੋਕ ਅਣਅਧਿਕਾਰਤ ਤੌਰ ’ਤੇ ਕੰਮ ਕਰਦੇ ਹੋਏ ਫੜੇ ਗਏ ਹਨ।
ਕੈਨੇਡਾ ਵਿੱਚ ਗੈਰਕਨੂੰਨੀ ਇਮੀਗ੍ਰੇਸ਼ਨ ਦੇ ਮਾਮਲੇ ਤੀਬਰ ਬਣੇ ਹੋਏ ਹਨ। ਇਮੀਗ੍ਰੇਸ਼ਨ ਮੰਤਰੀ ਮਾਈਕ ਮਿਲਰ ਦੀ ਅਗਵਾਈ ਵਿੱਚ, ਸਰਕਾਰ ਨੇ ਇਮੀਗ੍ਰੇਸ਼ਨ ਸਿਸਟਮ ਨੂੰ ਮਜਬੂਤ ਕਰਨ ਅਤੇ ਗੈਰਕਨੂੰਨੀ ਪਰਵਾਸੀਆਂ ਨੂੰ ਮੁਲਕ ਤੋਂ ਬਾਹਰ ਭੇਜਣ ਲਈ ਕਈ ਨਵੇਂ ਕਦਮ ਚੁੱਕੇ ਹਨ। ਅਗਲੇ ਸਾਲ ਤੱਕ 12 ਲੱਖ ਗੈਰਕਨੂੰਨੀ ਲੋਕਾਂ ਨੂੰ ਕੈਨੇਡਾ ਤੋਂ ਕੱਢਣ ਦੀ ਯੋਜਨਾ ਹੈ।
ਇਸ ਕੰਮ ਵਿੱਚ ਤੇਜ਼ੀ ਲਿਆਉਣ ਲਈ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਦੇ ਅਮਲੇ ਨੂੰ 15 ਫੀਸਦ ਵਧਾ ਦਿੱਤਾ ਗਿਆ ਹੈ ਅਤੇ ਨਵੀਆਂ ਸ਼ਕਤੀਆਂ ਸੌਂਪੀਆਂ ਗਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ, ਹੁਣ ਤੱਕ 38,030 ਗੈਰਕਨੂੰਨੀ ਰਹਿ ਰਹੇ ਲੋਕਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਉਹ ਹਨ ਜੋ ਸੈਲਾਨੀ ਵੀਜ਼ੇ ’ਤੇ ਕੈਨੇਡਾ ਆਏ ਅਤੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇੱਥੇ ਟਿਕ ਗਏ। ਕੁਝ ਲੋਕ ਅਣਅਧਿਕਾਰਤ ਤੌਰ ’ਤੇ ਕੰਮ ਕਰਦੇ ਹੋਏ ਫੜੇ ਗਏ ਹਨ।
ਇਥੇ ਪੱਕੇ ਰਿਹਾਇਸ਼ੀ ਸਟੇਟਸ (ਪੀਆਰ) ਲਈ ਲੱਗੀਆਂ ਫਾਈਲਾਂ ਦੀ ਗਿਣਤੀ ਢਾਈ ਲੱਖ ਤੋਂ ਵੱਧ ਚੁੱਕੀ ਹੈ। ਆਮ ਤੌਰ ’ਤੇ ਇਸਨੂੰ ਨਿਪਟਾਉਣ ਲਈ 4-5 ਸਾਲ ਲੱਗਦੇ ਹਨ, ਪਰ ਹੁਣ ਵਿਭਾਗ ਨੇ ਨਵੀਆਂ ਰਣਨੀਤੀਆਂ ਅਤੇ ਜ਼ਰੂਰੀ ਪ੍ਰਕਿਰਿਆਵਾਂ ਨਾਲ ਇਹ ਸਮਾਂ ਘਟਾ ਕੇ ਕੁਝ ਮਹੀਨਿਆਂ ਤੱਕ ਕਰ ਦਿੱਤਾ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਨੂੰ ਸੰਸਦੀ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤੋਂ ਬਾਅਦ ਸਰਕਾਰ ਨੇ ਸਖ਼ਤ ਪਾਲਿਸੀਆਂ ਲਾਗੂ ਕਰਨ ਦੀਆਂ ਯੋਜਨਾਵਾਂ ਬਣਾਈਆਂ ਹਨ। ਦੇਸ਼ ਵਿੱਚ ਮੌਜੂਦਾ 12,62,801 ਗੈਰਕਨੂੰਨੀ ਪਰਵਾਸੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਦੇ ਮੱਦੇਨਜ਼ਰ ਇਹ ਕਦਮ ਉਠਾਏ ਜਾ ਰਹੇ ਹਨ। ਇਹ ਸਾਰੇ ਕਦਮ ਸਿਹਤ, ਰਿਹਾਇਸ਼, ਅਤੇ ਰੁਜ਼ਗਾਰ ਦੇ ਸੰਤੁਲਨ ਨੂੰ ਮੁੜ ਸਥਾਪਿਤ ਕਰਨ ਦੀ ਯੋਜਨਾ ਦਾ ਹਿੱਸਾ ਹਨ।