ਕੀ ਵਾਕਿਆ ਹੀ ਆਸਟ੍ਰੇਲੀਆ cashless ਦੇਸ਼ ਬਣ ਜਾਵੇਗਾ?
ਇਸਦੇ ਨਾਲ ਹੀ ਉਹ ਗ੍ਰਾਹਕ ਜਿਹੜੇ Complete Access ਸੇਵਾ ਵਰਤ ਰਹੇ ਸਨ, ਉਹ ਹੁਣ Smart Access 'ਚ ਤਬਦੀਲ ਹੋ ਜਾਏਗੀ। ਨਵੇਂ ਨਿਯਮ 6 ਜਨਵਰੀ 2025 ਤੋਂ ਲਾਗੂ ਹੋਣਗੇ।
Commonwealth Bank ਦੁਆਰਾ ਨਗਦੀ ਕਢਾਏ ਜਾਣ 'ਤੇ ਫੀਸ ਲਗਾਉਣ ਦਾ ਫ਼ੈਸਲਾ ਸਵਾਲੀਆ ਘੇਰੇ 'ਚ
ਬੀਤੀ ਦੁਪਿਹਰ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਬੈਂਕ ਨੇ ਇੱਕ ਐਸਾ ਫ਼ੈਸਲਾ ਲਿਆ ਕਿ ਸਭ ਹੈਰਾਨ ਰਹਿ ਗਏ। Commonwealth Bank ਅਨੁਸਾਰ ਹੁਣ ਬੈਂਕ ਬ੍ਰਾਂਚ ਵਿਚ ਜਾਕੇ ਪੈਸੇ ਕਢਾਉਣ 'ਤੇ $3 ਡਾਲਰ ਫੀਸ ਲੱਗੇਗੀ, ਜੇਕਰ ਤੁਸੀਂ ਸਟਾਫ ਦੀ ਮਦਦ ਲੈ ਕੇ ਕਾਉਂਟਰ ਤੋਂ withdraw ਕਰਵਾਉਂਦੇ ਹੋ।
ਇਸਦੇ ਨਾਲ ਹੀ ਉਹ ਗ੍ਰਾਹਕ ਜਿਹੜੇ Complete Access ਸੇਵਾ ਵਰਤ ਰਹੇ ਸਨ, ਉਹ ਹੁਣ Smart Access 'ਚ ਤਬਦੀਲ ਹੋ ਜਾਏਗੀ। ਨਵੇਂ ਨਿਯਮ 6 ਜਨਵਰੀ 2025 ਤੋਂ ਲਾਗੂ ਹੋਣਗੇ।
ਤਿੰਨ ਡਾਲਰ ਦੀ ਫੀਸ ਕੇਵਲ ਉਦੋਂ ਹੀ ਮਾਫ਼ ਹੋਵੇਗੀ, ਜਦੋਂ ਗ੍ਰਾਹਕ 18 ਸਾਲ ਤੋਂ ਘੱਟ ਉਮਰ ਦਾ ਹੈ, ਜਾਂ aged disability ਹੈ, ਜਾਂ ਫੇਰ pension 'ਤੇ ਲੱਗੇ war veterans ਹਨ।
ਦੂਸਰੇ ਪਾਸੇ ਅਜ਼ਾਦ MP Andrew Gee ਨੇ ਆਸਟ੍ਰੇਲੀਆ ਸਰਕਾਰ ਨੂੰ ਘੇਰਿਆ ਹੈ, ਕਿ ਇਸ ਤਰ੍ਹਾਂ ਅਸੀਂ cashless ਸਮਾਜ ਬਣਦੇ ਜਾ ਰਹੇ ਹਾਂ। ਪਿੰਡਾਂ ਵਿੱਚ ਅਤੇ ਬਜ਼ੁਰਗਾਂ ਦੁਆਰਾ ਅਕਸਰ ATM ਮਸ਼ੀਨਾਂ 'ਤੇ ਘੱਟ ਭਰੋਸਾ ਕੀਤਾ ਜਾਂਦਾ ਹੈ, ਸਟਾਫ ਦੀ ਮਦਦ ਨਾਲ ਲੱਗਣ ਵਾਲੀ ਫੀਸ ਨਿਰੀ ਲੁੱਟ ਹੈ।
MP ਦੀ ਤਰਫੋਂ Keeping Cash Transactions in Australia Bill 2024 ਪਿਛਲੇ ਜੂਨ ਮਹੀਨੇ 'ਚ ਲਿਆਂਦਾ ਗਿਆ ਸੀ।