ਆਪਣਾ ਵਿਰਸਾ ਕਲੱਬ ਮੈਲਬੌਰਨ ਵੱਲੋਂ 7ਵੇਂ ਸੀਪ ਟੂਰਨਾਮੈਂਟ ਲਈ ਸਭ ਨੂੰ ਖੁੱਲ੍ਹਾ ਸੱਦਾ
Host:-
Preetinder Grewal
ਨਾਜਰਾ ਲਾ ਸੀਪ ਦੀ ਬਾਜ਼ੀ, ਓ ਸੱਥਾਂ ਖਾਲੀ ਹੋ ਚੱਲੀਆਂ ♠️
ਆਪਣਾ ਵਿਰਸਾ ਕਲੱਬ ਮੈਲਬੌਰਨ ਵੱਲੋਂ ਲਗਾਤਾਰ 7ਵੇਂ ਸਾਲ ਸੀਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
ਪ੍ਰਬੰਧਕ ਖੁਸ਼ ਗਰੇਵਾਲ ਨੇ ਰੇਡੀਓ ਹਾਂਜੀ ਨਾਲ਼ ਗੱਲ ਕਰਦਿਆਂ ਦੱਸਿਆ ਕਿ ਤਾਸ਼ ਦੇ ਸ਼ੌਕੀਨਾਂ ਲਈ ਇਹ ਵਧੀਆ ਮੌਕਾ ਹੋਵੇਗਾ ਜਿਸ ਦੌਰਾਨ ਜੇਤੂ ਟੀਮਾਂ ਨੂੰ ਨਗਦ ਇਨਾਮ ਤੇ ਟਰਾਫੀਆਂ ਦਿੱਤੀਆਂ ਜਾਣਗੀਆਂ।
ਇਸ ਮੌਕੇ ਕਲੱਬ ਵੱਲੋਂ ਖਾਣ-ਪੀਣ ਸਮੇਤ ਬਜ਼ੁਰਗਾਂ ਨੂੰ ਸਟੇਸ਼ਨ ਤੋਂ ਲੈਕੇ ਤੇ ਛੱਡਕੇ ਆਉਣ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਤੋਂ ਆਏ ਬਜ਼ੁਰਗਾਂ ਲਈ ਸੱਥਾਂ-ਚੌਰਾਹਿਆਂ ਦੀ ਇਹ ਖੇਡ ਹੁਣ ਆਸਟ੍ਰੇਲੀਆ ਵਿੱਚ ਵੀ ਉਨ੍ਹਾਂ ਦੇ ਮਨਪ੍ਰਚਾਵੇ ਦਾ ਜ਼ਰੀਆ ਬਣ ਰਹੀ ਹੈ।
ਪ੍ਰਬੰਧਕ ਖੁਸ਼ ਗਰੇਵਾਲ, ਅਵੀ ਪੰਧੇਰ ਅਤੇ ਪਾਲ ਗਰੇਵਾਲ ਨੇ ਆਪਣਾ ਵਿਰਸਾ ਕਲੱਬ ਦੇ ਸਮੂਹ ਸਾਥੀਆਂ ਵੱਲੋਂ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ। ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ।..
#AustralianPunjabiCommunity #Seep #playingcards #radiohaanji
What's Your Reaction?