0447171674 | 0447171674 , 0393560344 | info@haanji.com.au

ਇਜ਼ਰਾਇਲ ਦੇ ਹਮਲੇ 'ਚ ਹਿਜ਼ਬੁੱਲ੍ਹਾ ਦਾ ਸਿਖਰਲਾ ਕਮਾਂਡਰ ਮਾਰਿਆ ਗਿਆ

ਹਿਜ਼ਬੁੱਲ੍ਹਾ ਨੇ ਇਸ ਹਾਲਾਤ ’ਚ ਉੱਤਰੀ ਇਜ਼ਰਾਈਲ 'ਤੇ ਰਾਕੇਟ ਤੇ ਮਿਜ਼ਾਈਲਾਂ ਦਾਗਣ ਜਾਰੀ ਰੱਖੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਜ਼ਰਾਈਲ ਦੀ ਸੁਰੱਖਿਆ ਪ੍ਰਣਾਲੀ ਨੇ ਰੋਕ ਲਏ। ਨਬੀਲ ਕੌਕ, ਜੋ 1980 ਦੇ ਦਹਾਕੇ ਤੋਂ ਹਿਜ਼ਬੁੱਲ੍ਹਾ ਦਾ ਹਿੱਸਾ ਸੀ, ਨੇ ਇਸ ਤੋਂ ਪਹਿਲਾਂ ਦੱਖਣੀ ਲਿਬਨਾਨ ’ਚ ਫੌਜੀ ਕਮਾਂਡਰ ਵਜੋਂ ਸੇਵਾ ਕੀਤੀ ਸੀ।

ਇਜ਼ਰਾਇਲ ਦੇ ਹਮਲੇ 'ਚ ਹਿਜ਼ਬੁੱਲ੍ਹਾ ਦਾ ਸਿਖਰਲਾ ਕਮਾਂਡਰ ਮਾਰਿਆ ਗਿਆ

ਇਜ਼ਰਾਇਲੀ ਸੈਨਾ ਨੇ ਅੱਜ ਦੱਸਿਆ ਕਿ ਉਨ੍ਹਾਂ ਦੇ ਹਵਾਈ ਹਮਲੇ ’ਚ ਹਿਜ਼ਬੁੱਲ੍ਹਾ ਦੇ ਇੱਕ ਹੋਰ ਸਿਖਰਲੇ ਕਮਾਂਡਰ ਨੂੰ ਮਾਰ ਦਿੱਤਾ ਗਿਆ ਹੈ। ਇਜ਼ਰਾਈਲ ਨੇ ਉੱਤਰ-ਪੂਰਬੀ ਲਿਬਨਾਨ ਵਿੱਚ ਕੀਤੇ ਹਮਲਿਆਂ ਦੌਰਾਨ ਕੁੱਲ 11 ਲੋਕਾਂ ਦੀ ਹਲਾਕਤ ਦੀ ਪੁਸ਼ਟੀ ਕੀਤੀ ਹੈ। ਇਸ ਹਮਲੇ ਵਿੱਚ ਹਿਜ਼ਬੁੱਲ੍ਹਾ ਦੀ ਸੈਂਟਰਲ ਕੌਂਸਲ ਦੇ ਉਪ ਮੁਖੀ ਨਬੀਲ ਕੌਕ ਦੀ ਵੀ ਮੌਤ ਹੋ ਗਈ ਹੈ। ਹਿਜ਼ਬੁੱਲ੍ਹਾ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ।

ਹਫ਼ਤਿਆਂ ਦੇ ਹਮਲਿਆਂ ਦੌਰਾਨ ਇਜ਼ਰਾਈਲ ਨੇ ਹਿਜ਼ਬੁੱਲ੍ਹਾ ਦੇ ਕਈ ਆਗੂਆਂ ਨੂੰ ਨਿਸ਼ਾਨਾ ਬਣਾਇਆ ਹੈ। ਲਿਬਨਾਨ ਨੇ ਵੀ ਹਿਜ਼ਬੁੱਲ੍ਹਾ ਦੇ ਇੱਕ ਹੋਰ ਆਗੂ ਅਲੀ ਕਾਰਕੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਹਿਜ਼ਬੁੱਲ੍ਹਾ ਦੇ ਮੁੱਖ ਆਗੂ ਹਸਨ ਨਸਰੱਲ੍ਹਾ ਵੀ ਬੈਰੂਤ ਵਿੱਚ ਹੋਏ ਹਮਲੇ ਦੌਰਾਨ ਮਾਰੇ ਗਏ ਸਨ।

ਹਿਜ਼ਬੁੱਲ੍ਹਾ ਨੇ ਇਸ ਹਾਲਾਤ ’ਚ ਉੱਤਰੀ ਇਜ਼ਰਾਈਲ 'ਤੇ ਰਾਕੇਟ ਤੇ ਮਿਜ਼ਾਈਲਾਂ ਦਾਗਣ ਜਾਰੀ ਰੱਖੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਜ਼ਰਾਈਲ ਦੀ ਸੁਰੱਖਿਆ ਪ੍ਰਣਾਲੀ ਨੇ ਰੋਕ ਲਏ। ਨਬੀਲ ਕੌਕ, ਜੋ 1980 ਦੇ ਦਹਾਕੇ ਤੋਂ ਹਿਜ਼ਬੁੱਲ੍ਹਾ ਦਾ ਹਿੱਸਾ ਸੀ, ਨੇ ਇਸ ਤੋਂ ਪਹਿਲਾਂ ਦੱਖਣੀ ਲਿਬਨਾਨ ’ਚ ਫੌਜੀ ਕਮਾਂਡਰ ਵਜੋਂ ਸੇਵਾ ਕੀਤੀ ਸੀ।

ਅਮਰੀਕਾ ਨੇ 2020 ਵਿੱਚ ਉਸ ਦੇ ਖ਼ਿਲਾਫ਼ ਪਾਬੰਦੀਆਂ ਲਗਾਈਆਂ ਸਨ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਲਿਬਨਾਨ ਵਿੱਚ ਜਾਰੀ ਹਮਲਿਆਂ ਕਾਰਨ ਬੇਘਰ ਹੋਣ ਵਾਲਿਆਂ ਦੀ ਗਿਣਤੀ 2,11,000 ਤੋਂ ਵੱਧ ਚੁੱਕੀ ਹੈ।

Facebook Instagram Youtube Android IOS