ਹਿੰਦ ਦੀ ਚਾਦਰ: ਅਦੁੱਤੀ ਕੁਰਬਾਨੀ - Shri Guru Teg Bahadar Sahib Ji - Radio Haanji
Host:-
Preetinder Grewal
ਅੱਜ, ਸ਼ਹੀਦੀ ਦਿਵਸ ਦੇ ਪਵਿੱਤਰ ਮੌਕੇ 'ਤੇ, ਰੇਡੀਓ ਹਾਂਜੀ 1674 AM ਵਿਖੇ ਨੌਵੇਂ ਪਾਤਸ਼ਾਹ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ
ਗੁਰੂ ਸਾਹਿਬ ਨੇ ਕੇਵਲ ਸਿੱਖ ਧਰਮ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਅਤੇ ਧਰਮ ਦੀ ਆਜ਼ਾਦੀ ਦੀ ਰਾਖੀ ਲਈ ਆਪਣਾ ਸੀਸ ਵਾਰਿਆ, ਜਿਸ ਕਾਰਨ ਉਹਨਾਂ ਨੂੰ 'ਹਿੰਦ ਦੀ ਚਾਦਰ' ਦਾ ਖਿਤਾਬ ਮਿਲਿਆ। ਚਾਂਦਨੀ ਚੌਂਕ ਵਿੱਚ ਦਿੱਤੀ ਗਈ ਇਹ ਮਹਾਨ ਕੁਰਬਾਨੀ ਇਤਿਹਾਸ ਦਾ ਉਹ ਅਦੁੱਤੀ ਅਧਿਆਏ ਹੈ ਜੋ ਜ਼ੁਲਮ ਦੇ ਸਾਹਮਣੇ ਅਡੋਲ ਖੜ੍ਹੇ ਰਹਿਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪ੍ਰੋਗਰਾਮ ਦੌਰਾਨ ਗੁਰੂ ਸਾਹਿਬ ਦੀ ਜੀਵਨ-ਕਥਾ ਅਤੇ ਫ਼ਲਸਫ਼ੇ 'ਤੇ ਡੂੰਘੀ ਚਰਚਾ ਕੀਤੀ ਜਾਵੇਗੀ। ਆਓ, ਇਸ ਵਿਸ਼ੇਸ਼ ਪ੍ਰਸਾਰਣ ਵਿੱਚ ਸ਼ਾਮਲ ਹੋ ਕੇ, ਗੁਰੂ ਜੀ ਦੇ ਮਹਾਨ ਬੋਲਾਂ "ਸੀਸ ਦੀਆ ਪਰ ਸਿਰਰੁ ਨ ਦੀਆ" ਦੇ ਅਰਥਾਂ ਨੂੰ ਸਮਝੀਏ ਅਤੇ ਉਹਨਾਂ ਦੇ ਤਿਆਗ, ਬਹਾਦਰੀ ਅਤੇ ਮਨੁੱਖਤਾ ਪ੍ਰਤੀ ਸਮਰਪਣ ਤੋਂ ਪ੍ਰੇਰਨਾ ਲਈਏ।
What's Your Reaction?