ਇਮਰਾਨ ਖਾਨ ਨੂੰ ਜੇਲ੍ਹ ਵਿੱਚ ਮਿਲੀ ਭੈਣ ਡਾ. ਉਜ਼ਮਾ ਖਾਨਮ; ਕਿਹਾ: 'ਸਾਬਕਾ PM 'ਤੇ ਮਾਨਸਿਕ ਤਸ਼ੱਦਦ ਢਾਹਿਆ ਜਾ ਰਿਹਾ ਹੈ'

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਈ ਹਫ਼ਤਿਆਂ ਦੀਆਂ ਅਫਵਾਹਾਂ ਮਗਰੋਂ ਅੱਜ ਉਨ੍ਹਾਂ ਦੀ ਭੈਣ ਡਾ. ਉਜ਼ਮਾ ਖਾਨਮ ਨੂੰ ਅਡਿਆਲਾ ਜੇਲ੍ਹ ਵਿੱਚ ਮਿਲਣ ਦੀ ਇਜਾਜ਼ਤ ਮਿਲੀ। ਲਗਭਗ ਅੱਧੇ ਘੰਟੇ ਦੀ ਮੁਲਾਕਾਤ ਤੋਂ ਬਾਅਦ, ਉਜ਼ਮਾ ਖਾਨਮ ਨੇ ਪੁਸ਼ਟੀ ਕੀਤੀ ਕਿ ਇਮਰਾਨ ਖਾਨ ਸਿਹਤ ਪੱਖੋਂ ਠੀਕ ਹਨ ਪਰ ਉਹਨਾਂ 'ਤੇ 'ਮਾਨਸਿਕ ਤਸ਼ੱਦਦ' ਢਾਹਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਥਿਤੀ ਲਈ ਪਾਕਿਸਤਾਨ ਦੇ ਫੌਜ ਮੁਖੀ ਨੂੰ ਜ਼ਿੰਮੇਵਾਰ ਠਹਿਰਾਇਆ।

Dec 3, 2025 - 01:30
 0  2.7k  0

Share -

ਇਮਰਾਨ ਖਾਨ ਨੂੰ ਜੇਲ੍ਹ ਵਿੱਚ ਮਿਲੀ ਭੈਣ ਡਾ. ਉਜ਼ਮਾ ਖਾਨਮ; ਕਿਹਾ: 'ਸਾਬਕਾ PM 'ਤੇ ਮਾਨਸਿਕ ਤਸ਼ੱਦਦ ਢਾਹਿਆ ਜਾ ਰਿਹਾ ਹੈ'
Imran Khan File Photo

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਆਖਰਕਾਰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹਵਿੱਚ ਉਨ੍ਹਾਂ ਦੀ ਭੈਣ ਡਾ. ਉਜ਼ਮਾ ਖਾਨਮ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ ਹੈ। ਲਗਭਗ ਅੱਧੇ ਘੰਟੇ ਦੀ ਇਸ ਮੁਲਾਕਾਤ ਨੇ ਇਮਰਾਨ ਖਾਨ ਦੀ ਸਿਹਤ ਬਾਰੇ ਚੱਲ ਰਹੀਆਂ ਕਈ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ। ਜੇਲ੍ਹ ਤੋਂ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਉਜ਼ਮਾ ਖਾਨਮ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸਿਹਤ ਪੱਖੋਂ ਬਿਲਕੁਲ ਠੀਕ ਹੈ ਪਰ ਉਹ ਬਹੁਤ ਗੁੱਸੇ ਵਿੱਚ ਹਨ ਕਿਉਂਕਿ ਉਨ੍ਹਾਂ 'ਤੇ ਲਗਾਤਾਰ 'ਮਾਨਸਿਕ ਤਸ਼ੱਦਦ' ਢਾਹਿਆ ਜਾ ਰਿਹਾ ਹੈ।

ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਇਸ ਲਈ ਪਾਕਿਸਤਾਨ ਦੇ ਫੌਜ ਮੁਖੀ ਨੂੰ ਜ਼ਿੰਮੇਵਾਰ ਠਹਿਰਾਇਆ। ਉਜ਼ਮਾ ਨੇ ਦੱਸਿਆ ਕਿ ਇਮਰਾਨ ਖਾਨ ਦਿਨ ਦਾ ਜ਼ਿਆਦਾਤਰ ਸਮਾਂ ਆਪਣੇ ਕਮਰੇ ਵਿੱਚ ਇਕੱਲੇ ਲੰਘਾਉਂਦੇ ਹਨ ਅਤੇ ਉਨ੍ਹਾਂ ਦਾ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਹੈ। ਜ਼ਿਕਰਯੋਗ ਹੈ ਕਿ 73 ਸਾਲਾ ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਹਨ, ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸੇ ਦੌਰਾਨ, ਪੀਟੀਆਈ ਦੇ ਵੱਡੀ ਗਿਣਤੀ ਸਮਰਥਕ ਜੇਲ੍ਹ ਦੇ ਬਾਹਰ ਇਕੱਠੇ ਹੋਏ ਹਨ, ਜਿਸ ਕਾਰਨ ਪੰਜਾਬ ਸਰਕਾਰ ਨੇ ਅਡਿਆਲਾ ਜੇਲ੍ਹ ਰੋਡ 'ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ ਅਤੇ ਰਾਵਲਪਿੰਡੀ ਤੇ ਇਸਲਾਮਾਬਾਦ ਵਿੱਚ ਧਾਰਾ 144 ਲਾਗੂ ਹੈ।

The founder of Pakistan Tehreek-e-Insaf (PTI) and former Prime Minister Imran Khan was finally permitted today to meet his sister, Dr Uzma Khanam, in Adiala Jail in Rawalpindi. This half-hour meeting put an end to many rumors circulating about Imran Khan's health. Speaking to the media after leaving the jail, Dr Uzma Khanam confirmed that her brother is perfectly fine in terms of health, but he is very angry because 'mental torture' is constantly being inflicted upon him.

She explicitly held the Pakistan Army Chief responsible for this situation. Uzma stated that Imran Khan spends most of his day alone in his room and has no contact with the outside world. It is noteworthy that the 73-year-old former cricketer-turned-politician, who is a key figure in Pakistan Politics, has been incarcerated since August 2023, and restrictions had been placed on his family members visiting him. Meanwhile, a large number of PTI supporters have gathered outside the jail, leading the Punjab government to deploy police forces on the Adiala Jail road, with Section 144 currently imposed in Rawalpindi and Islamabad.

What's Your Reaction?

like

dislike

love

funny

angry

sad

wow