
ਪੰਜਾਬ ਵਿੱਚ ਆਏ 2025 ਦੇ ਹੜ੍ਹਾਂ ਨੇ 1988 ਦੇ ਹੜ੍ਹਾਂ ਦਾ ਵੀ ਰਿਕਾਰਡ ਤੋੜ੍ਹ ਦਿੱਤਾ - Jodh Singh Samra - Radio Haanji
Host:-

2025 ਦੇ ਹੜ੍ਹਾਂ ਤੋਂ ਪਹਿਲਾਂ ਪੰਜਾਬ ਵਿੱਚ ਹਮੇਸ਼ਾਂ 1988 ਦੇ ਹੜ੍ਹਾਂ ਨੂੰ ਯਾਦ ਕੀਤਾ ਜਾਂਦਾ ਸੀ, ਜਦੋਂ ਵੀ ਕਿਤੇ ਪਾਣੀ ਆਉਣ ਦੀ ਗੱਲ ਹੁੰਦੀ ਸੀ ਤਾਂ ਵੱਡੇ ਕਹਿੰਦੇ ਸਨ ਕਿ ਪਾਣੀ ਤਾਂ 1988 ਵਿੱਚ ਆਇਆ ਸੀ, ਪਰ ਇਸ ਵਾਰ ਪੰਜਾਬ ਵਿੱਚ ਆਏ 2025 ਦੇ ਹੜ੍ਹਾਂ ਨੇ ਲੋਕਾਂ ਨੂੰ 1988 ਭੁਲਾ ਦਿੱਤੀ, ਇਸ ਵਾਰ ਪਾਣੀ ਦੀ ਮਾਰ ਏਨੇ ਜ਼ਿਆਦਾ ਵੱਡੇ ਪੱਧਰ ਤੇ ਪਈ ਕਿ ਲੋਕਾਂ ਦੇ ਘਰ, ਫ਼ਸਲਾਂ, ਸਮਾਨ, ਗੱਡੀਆਂ ਟ੍ਰੈਕਟਰ ਸਭ ਕੁੱਝ ਤਬਾਹ ਹੋ ਗਏ, ਜਿੱਥੇ ਕੁਦਰਤ ਆਪਣਾ ਰੂਪ ਦਿਖਾ ਰਹੀ ਹੈ, ਉਥੇ ਕੁੱਝ ਲੋਕ ਅਜਿਹੇ ਹਨ ਜੋ ਕੁਦਰਤ ਦੇ ਭਾਣੇ ਨੂੰ ਮਿਠਾ ਮੰਨ ਕੇ ਦਿਨ ਰਾਤ ਇਸ ਬਿਪਤਾ ਨਾਲ ਲੜ੍ਹਨ ਲਈ ਲੋਕਾਂ ਦੀ ਮਦਦ ਕਰ ਰਹੇ ਹਨ, ਉਹ ਜਮੀਨੀ ਪੱਧਰ ਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਅਤੇ ਵਸੇਬੇ ਲਈ ਮੁੜ ਕੋਸ਼ਿਸ਼ਾਂ ਕੀਤੀਆਂ ਜਾਣ, ਅਜਿਹੇ ਹੀ ਇੱਕ ਇਨਸਾਨ ਜੋਧ ਸਿੰਘ ਸਮਰਾ ਜਿੰਨਾ ਨਾਲ ਹੋਈ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਸ ਤੋਂ ਸਾਨੂੰ ਮੌਜੂਦਾ ਹਲਾਤਾਂ ਨੂੰ ਹੋਰ ਨੇੜਿਓਂ ਵੇਖਣ ਦਾ ਮੌਕਾ ਮਿਲੇਗਾ
What's Your Reaction?






