ਸੁਰਪ੍ਰੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ - Australia News
ਸੁਰਪ੍ਰੀਤ ਸਿੰਘ ਇੱਕ ਮੋਟਰਸਾਈਕਲ ਕਲੱਬ ਦਾ ਮੈਂਬਰ ਸੀ ਅਤੇ ਬੈਂਕ ਵਿੱਚ ਨੌਕਰੀ ਕਰਦਾ ਸੀ । NSW ਦੇ ਖੇਤਰੀ ਇਲਾਕੇ Taree ਦੇ ਵਿੱਚ ਸੜਕੀ ਐਕਸੀਡੈਂਟ ਵਿੱਚ ਸੁਰਪ੍ਰੀਤ ਸਿੰਘ ਆਪਣੀ ਜ਼ਿੰਦਗੀ ਗਵਾ ਗਿਆ ਅਤੇ ਆਪਣੇ ਪਿੱਛੇ ਆਪਣੀ ਮਾਤਾ ਅਤੇ ਭਰਾ ਨੂੰ ਛੱਡ ਗਿਆ ਹੈ ।
ਸਿਡਨੀ ਦੇ ਇੱਕ ਨੌਜਵਾਨ ਸੁਰਪ੍ਰੀਤ ਸਿੰਘ ਦੀ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਮੌਤ ਦੀ ਖਬਰ ਨੇ ਸਾਰੇ ਪਾਸੇ ਸੋਗ ਦੀ ਲਹਿਰ ਫੈਲਾ ਦਿੱਤੀ ਹੈ।
ਸੁਰਪ੍ਰੀਤ ਸਿੰਘ ਇੱਕ ਮੋਟਰਸਾਈਕਲ ਕਲੱਬ ਦਾ ਮੈਂਬਰ ਸੀ ਅਤੇ ਬੈਂਕ ਵਿੱਚ ਨੌਕਰੀ ਕਰਦਾ ਸੀ । NSW ਦੇ ਖੇਤਰੀ ਇਲਾਕੇ Taree ਦੇ ਵਿੱਚ ਸੜਕੀ ਐਕਸੀਡੈਂਟ ਵਿੱਚ ਸੁਰਪ੍ਰੀਤ ਸਿੰਘ ਆਪਣੀ ਜ਼ਿੰਦਗੀ ਗਵਾ ਗਿਆ ਅਤੇ ਆਪਣੇ ਪਿੱਛੇ ਆਪਣੀ ਮਾਤਾ ਅਤੇ ਭਰਾ ਨੂੰ ਛੱਡ ਗਿਆ ਹੈ ।
ਸਾਬਤ ਸੂਰਤ ਦਿੱਖ ਵਾਲਾ ਸੁਰਪ੍ਰੀਤ ਸਿੰਘ ਬਹੁਤ ਹੀ ਮਿਲਣਸਾਰ ਅਤੇ ਡਰਾਈਵਿੰਗ ਨੂੰ ਪਿਆਰ ਕਰਨ ਵਾਲਾ ਸੀ ਉਹ ਸਮੇਂ ਸਮੇਂ ਤੇ ਮੋਟਰਸਾਈਕਲ ਦੀ ਰਾਈਡ ਤੇ ਵੀ ਜਾਂਦਾ ਰਹਿੰਦਾ ਸੀ ਤੇ ਇਸ ਐਕਸੀਡੈਂਟ ਵਿੱਚ ਉਸ ਦੀ ਮੌਤ ਨੇ ਸਭ ਚਾਹੁਣ ਵਾਲਿਆਂ ਨੂੰ ਅਸਿਹ ਦੁੱਖ ਪਹੁੰਚਿਆ ਹੈ ।