ਸਭ ਰੱਬ ਦਾ ਏ - Sab Rabb Da Ae - Sabir Ali Sabir - Punjabi Kavita - Radio Haanji

Sabir Ali Sabir ਪਾਕਿਸਤਾਨ ਦੇ ਕਸੂਰ ਸ਼ਹਿਰ ਨਾਲ ਸੰਬੰਧਤ ਇੱਕ ਪ੍ਰਸਿੱਧ ਪੰਜਾਬੀ ਕਵੀ ਅਤੇ ਲਘੁ ਕਹਾਣੀਕਾਰ ਹਨ। ਉਨ੍ਹਾਂ ਨੇ ਕੁੱਲ 5 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ 3 ਕਾਵਿ-ਸੰਗ੍ਰਹਿ, 1 ਲਘੁ ਕਹਾਣੀ ਅਤੇ 1 ਬਾਲ ਸਾਹਿਤ ਦੀ ਕਿਤਾਬ ਸ਼ਾਮਲ ਹੈ। 2018 ਵਿੱਚ, ਉਨ੍ਹਾਂ ਨੇ ਭਾਰਤੀ ਪੰਜਾਬੀ ਫਿਲਮ "ਗੋਲਕ ਬੁੱਗਨੀ ਬੈਂਕ ਤੇ ਬਟੂਆ" ਲਈ "ਐਸੀ ਤੈਸੀ" ਗੀਤ ਵੀ ਲਿਖਿਆ ਸੀ

Aug 28, 2025 - 02:19
 0  552  0

Share -

ਸਭ ਰੱਬ ਦਾ ਏ - Sab Rabb Da Ae - Sabir Ali Sabir - Punjabi Kavita - Radio Haanji
ਸਭ ਰੱਬ ਦਾ ਏ - Sab Rabb Da Ae - Sabir Ali Sabir

ਸਭ ਦਾ ਰੱਬ ਏ ਰੱਬ ਦਾ ਸਭ ਏ,
ਕਿੱਥੋਂ ਆਇਆ ਗ਼ੈਰ
ਇੱਕੋ ਕੁਦਰਤ ਦੇ ਸਭ ਬੰਦੇ,
ਕਾਹਨੂੰ ਰੱਖੀਏ ਵੈਰ।
ਸਭ ਦਾ ਭਲਾ ਤੇ ਸਭ ਦੀ ਖ਼ੈਰ,
ਕੁਲ ਦਾ ਭਲਾ ਤੇ ਕੁੱਲ ਦੀ ਖ਼ੈਰ।

ਹਿੰਦੂ ਮੁਸਲਿਮ ਸਿੱਖ ਇਸਾਈ,
ਕਿਧਰੇ ਬੁੱਧੇ -ਬੱਧੇ।
ਧਰਮਾਂ ਦੇ ਵਿੱਚ ਫਸਕੇ ਜੀਵਣ,
ਰਹਿ ਗਏ ਅੱਧ ਪਚੱਧੇ।
ਮਨ ਤੋਤੇ ਦਾ ਖੋਲ ਕੇ ਪਿੰਜਰਾ,
ਬਾਗੀਂ ਕਰੀਏ ਸੈਰ,
ਸਭ ਦਾ ਭਲਾ ਤੇ ਸਭ ਦੀ ਖ਼ੈਰ,
ਕੁੱਲ ਦਾ ਭਲਾ ਤੇ ਕੁੱਲ ਦੀ ਖ਼ੈਰ।

ਚਾਰ ਚੁਫੇਰੇ ਲੀਕਾਂ ਦਿੱਸਣ,
ਲੀਕਾਂ ਅੰਦਰ ਚੀਕਾਂ।
ਨਾ ਲੀਕਾਂ ਤੇ ਲੀਕਾਂ ਲਗਣ,
ਕਿਹੜੀ-ਕਿਹੜੀ ਲੀਕਾਂ ?
ਲੀਕਾਂ ਤੇ ਬਸ ਲੀਕਾਂ ਈ ਨੇ,
ਨਹੀ ਲੀਕਾਂ ਦੇ ਪੈਰ।
ਸਭ ਦਾ ਭਲਾ ਤੇ ਸਭ ਦੀ ਖ਼ੈਰ,
ਕੁੱਲ ਦਾ ਭਲਾ ਤੇ ਕੁਲ ਦੀ ਖ਼ੈਰ।

ਮੂਰਖ, ਰੱਬ ਦੇ ਨਾਂ ਤੇ ਰੱਬ ਦੀ,
ਖ਼ਲਕਤ ਮਾਰੀ ਜਾਂਦੇ।
ਆਪਣੀ ਹਿਰਸ ਹਵਸ ਦਾ ਵੇਖੋ,
ਬੁੱਤਾ ਸਾਰੀ ਜਾਂਦੇ।
ਰੱਬ ਦੇ ਮੋਢੇ ਉੱਤੇ ਧਰਕੇ,
ਕਰਦੇ ਪਏ ਨੇ ਫੈਰ।
ਸਭ ਦਾ ਭਲਾ ਤੇ ਸਭ ਦੀ ਖ਼ੈਰ,
ਕੁੱਲ ਦਾ ਭਲਾ ਤੇ ਕੁਲ ਦੀ ਖ਼ੈਰ ।

What's Your Reaction?

like

dislike

love

funny

angry

sad

wow