
Australia News on Radio Haanji keeps you in the know about the nation’s most important events. Whether it’s politics, economy, or community stories, we deliver crisp updates that matter to you, every single day. Please tune in to our daily Australia NEWS for the latest updates at 10:30 AM
ਆਸਟਰੇਲੀਆ ਦੇ ਵਿੱਚ ਨਵੇਂ ਸਾਲ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਤੇ ਹਰ ਜਗ੍ਹਾ ਆਤਿਸ਼ਬਾਜ਼ੀ ਦੀਆਂ ਤਿਆਰੀਆਂ ਵੀ। ਇਸੇ ਦੇ ਦਰਮਿਆਨ ਪਿਛਲਾ ਸਾਲ ਵੀ ਯਾਦ ਆ ਜਾਂਦਾ ਜਦੋਂ ਆਸਟਰੇਲੀਆ ਭਰ ਵਿੱਚ ਕਾਫੀ ਗੈਰਕਨੂੰਨੀ ਪਟਾਕੇ ਚਲਾਏ ਗਏ ਸੀ ਅਤੇ ਵਿਕਰੀ ਆਮ ਸੀ। ਇਸੇ ਨੂੰ ਲੈ ਕੇ ਆਸਟਰੇਲੀਆ ਭਰ ਦੇ ਵਿੱਚ ਸਾਰੇ ਰਾਜਾਂ ਨੇ ਆਪਣੇ ਆਪਣੇ ਕਾਨੂੰਨ ਲਾਗੂ ਕਰ ਦਿੱਤੇ ਨੇ ਭਾਰੀ ਜਰਮਾਨੇ ਤੇ ਜੇਲ੍ਹ ਦੀ ਸਜ਼ਾ ਲਾਗੂ ਕਰ ਦਿੱਤੀ ਹੈ । ਵਿਕਟੋਰੀਆ ਵਿੱਚ ਜੇਕਰ ਤੁਸੀਂ ਗੈਰਕਨੂੰਨੀ ਪਟਾਕੇ ਚਲਾਉਂਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਹਜ਼ਾਰਾਂ ਡਾਲਰਾਂ ਦਾ ਜੁਰਮਾਨਾ ਹੋ ਸਕਦਾ ਤੇ ਨਾਲ ਦੀ ਨਾਲ 15 ਸਾਲ ਤੱਕ ਦੀ ਸਜ਼ਾ ਜੇਲ੍ਹ ਵੀ ਹੋ ਸਕਦੀ ਹੈ।
ਇਸੇ ਤਰ੍ਹਾਂ ਦੇ ਨਾਲ ਨਿਊ ਸਾਊਥ ਵੇਲ ਦੀ ਗੱਲ ਕਰੀਏ ਤੇ $27,500 ਤੱਕ ਦੀ ਤੁਹਾਨੂੰ ਜੁਰਮਾਨੇ ਭੁਗਤਣੇ ਪੈ ਸਕਦੇ ਨੇ। ਆਸਟ੍ਰੇਲੀਆ ਚ ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਜੁਰਮਾਨੇ ਵੱਖਰੇ ਹਨ ਪਰ ਟੀਚਾ ਇੱਕੋ, ਗੈਰ ਕਾਨੂੰਨੀ ਆਤਿਸ਼ਬਾਜ਼ੀ ਨੂੰ ਰੋਕਣਾ।
What's Your Reaction?






