
Radio Haanij Afternoon section is dedicated to Indian NEWS and Anayalis with Pritam Singh Rupal
ਚੋਣ ਕਮਿਸ਼ਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। 5 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 8 ਫਰਵਰੀ ਨੂੰ ਜਾਰੀ ਹੋਣਗੇ। ਦਿੱਲੀ ਵਿੱਚ 'ਆਪ', ਭਾਜਪਾ ਅਤੇ ਕਾਂਗਰਸ ਵਿਚ ਤਿਕੋਣਾ ਮੁਕਾਬਲਾ ਹੋਵੇਗਾ। ਸਾਲ 2020 ਵਿੱਚ 'ਆਪ' ਨੇ 62 ਸੀਟਾਂ ਜਿੱਤੀਆਂ ਸੀ। ਦੋ ਹੋਰ ਹਲਕਿਆਂ ਇਰੋਡ ਅਤੇ ਮਿਲਕੀਪੁਰ ਵਿੱਚ ਵੀ 5 ਫਰਵਰੀ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਬਡਗਾਮ ਅਤੇ ਨਗਰੋਟਾ ਵਿੱਚ ਚੋਣਾਂ ਠੰਢ ਕਾਰਨ ਬਾਅਦ ਵਿੱਚ ਹੋਣਗੀਆਂ।
ਦਿੱਲੀ ਵਿੱਚ 1.55 ਕਰੋੜ ਵੋਟਰ ਹਨ, ਜਿਸ ਵਿੱਚ 25.89 ਲੱਖ ਨੌਜਵਾਨ ਅਤੇ 2.08 ਲੱਖ ਪਹਿਲੀ ਵਾਰ ਵੋਟ ਪਾਉਣਗੇ। 17 ਜਨਵਰੀ ਤੱਕ ਨਾਮਜ਼ਦਗੀ ਦਾ ਆਖਰੀ ਦਿਨ ਹੈ। 100 ਸਾਲ ਤੋਂ ਉਮਰ ਵਾਲੇ 830 ਵੋਟਰ ਵੀ ਹਨ।
What's Your Reaction?






