ਆਸਟ੍ਰੇਲੀਆ ਵੀਜ਼ਾ ਨਿਯਮਾਂ ਵਿੱਚ ਵੱਡੇ ਬਦਲਾਅ - The Talk Show - Preetinder Grewal & Ranjodh Singh
Host:-
Preetinder Grewal
Ranjodh Singh
ਰੇਡੀਓ ਹਾਂਜੀ 'The Talk Show' ਵਿੱਚ ਜਾਣੋ 1 ਜੁਲਾਈ ਤੋਂ ਆਸਟ੍ਰੇਲੀਆ ਸਕਿਲਡ ਵੀਜ਼ਾ, TSMIT ਤਨਖਾਹ ਸੀਮਾ ਅਤੇ ਵੀਜ਼ਾ ਹੌਪਿੰਗ 'ਤੇ ਲੱਗਣ ਵਾਲੀਆਂ ਨਵੀਆਂ ਪਾਬੰਦੀਆਂ ਦੇ ਵੱਡੇ ਬਦਲਾਅ।
ਆਸਟ੍ਰੇਲੀਆ ਵਿੱਚ 1 ਜੁਲਾਈ ਤੋਂ ਵੀਜ਼ਾ ਦੇ ਨਿਯਮਾਂ ਵਿੱਚ ਆ ਰਹੇ ਵੱਡੇ ਬਦਲਾਵਾਂ ਬਾਰੇ ਜਾਣਨ ਲਈ ਸੁਣੋ ਰੇਡੀਓ ਹਾਂਜੀ ਦੇ ਵਿਸ਼ੇਸ਼ ਸ਼ੋਅ 'The Talk Show' ਦਾ ਇਹ ਨਵਾਂ ਐਪੀਸੋਡ। ਮੇਜ਼ਬਾਨ ਪ੍ਰੀਤਇੰਦਰ ਗ੍ਰੇਵਾਲ ਅਤੇ ਰਣਜੋਧ ਸਿੰਘ ਤੁਹਾਡੇ ਨਾਲ ਸਾਂਝੀ ਕਰ ਰਹੇ ਹਨ ਬੇਹੱਦ ਅਹਿਮ ਜਾਣਕਾਰੀ ਜਿਵੇਂ ਕਿ ਘੱਟੋ-ਘੱਟ ਤਨਖਾਹ ਦੀ ਸੀਮਾ (TSMIT) ਦਾ ਵਧ ਕੇ $79,499 ਹੋਣਾ, ਸੁਪਰਐਨੂਏਸ਼ਨ ਦੇ ਵੱਖਰੇ ਖਰਚੇ, ਅਤੇ ਉੱਚ ਪੱਧਰੀ ਪੇਸ਼ੇਵਰਾਂ ਲਈ ਸਪੈਸ਼ਲਾਈਜ਼ਡ ਸਕਿਲ ਇਨਕਮ ਥ੍ਰੈਸ਼ਹੋਲਡ (SSIT) ਦੇ ਨਵੇਂ ਨਿਯਮ। ਇਸ ਦੇ ਨਾਲ ਹੀ ਜਾਣੋ ਕਿ ਕਿਵੇਂ ਸਰਕਾਰ ਨੇ ਟੀ.ਆਰ. (TR 485) ਤੋਂ ਬਾਅਦ ਦੁਬਾਰਾ ਸਟੂਡੈਂਟ ਵੀਜ਼ਾ ਲੈਣ ਯਾਨੀ ਵੀਜ਼ਾ ਹੌਪਿੰਗ 'ਤੇ ਮੁਕੰਮਲ ਰੋਕ ਲਗਾ ਦਿੱਤੀ ਹੈ ਅਤੇ 30 ਜੂਨ ਤੱਕ ਨੌਮੀਨੇਸ਼ਨ ਦਾਖਲ ਕਰਨ ਦੇ ਕੀ ਫਾਇਦੇ ਹਨ। ਆਪਣੇ ਦੋਸਤਾਂ ਨਾਲ ਇਸ ਮਹੱਤਵਪੂਰਨ ਅਪਡੇਟ ਨੂੰ ਜ਼ਰੂਰ ਸਾਂਝਾ ਕਰੋ।
What's Your Reaction?