ਅਹਿਸਾਨ ਦਾ ਕਰਜ਼ -  ਚੋਰ ਬਿੱਲੀ ਦੀ ਅਨੋਖੀ ਕਹਾਣੀ - Punjabi Audio Kahani

ਅਹਿਸਾਨ ਦਾ ਕਰਜ਼ - ਚੋਰ ਬਿੱਲੀ ਦੀ ਅਨੋਖੀ ਕਹਾਣੀ - Punjabi Audio Kahani

Jun 15, 2026 - 10:41
 0  0
Host:-
Ranjodh Singh

ਇੱਕ ਬਿੱਲੀ ਰੋਜ਼ ਕੰਸਟ੍ਰਕਸ਼ਨ ਸਾਈਟ ਤੋਂ ਗਲਵਜ਼ ਚੁੱਕ ਕੇ ਆਪਣੀ ਮਾਲਕਣ ਦੇ ਘਰ ਅੱਗੇ ਢੇਰੀ ਲਾ ਦਿੰਦੀ ਹੈ। CCTV ਨੇ ਖੋਲ੍ਹਿਆ ਅਹਿਸਾਨ ਚੁਕਾਉਣ ਦਾ ਦਿਲਛੂਹ ਰਾਜ਼ — ਸੁਣੋ ਇਹ ਪੰਜਾਬੀ ਆਡੀਓ ਕਹਾਣੀ Radio Haanji 'ਤੇ।

ਇਹ ਬਿੱਲੀ ਚੋਰ ਹੈ ਜਾਂ ਫਰਿਸ਼ਤਾ? ਕੰਸਟ੍ਰਕਸ਼ਨ ਸਾਈਟ 'ਤੇ ਰੋਜ਼ ਗੁੰਮ ਹੋ ਰਹੇ ਗਲਵਜ਼ ਦਾ ਅਜੀਬ ਰਾਜ਼

ਅੱਜ ਦੀ ਕਹਾਣੀ ਇੱਕ ਅਜਿਹੀ ਬਿੱਲੀ ਦੀ ਹੈ, ਜਿਹਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਹਨੇ ਲਾਗੇ ਦੀ ਇੱਕ ਕੰਸਟ੍ਰਕਸ਼ਨ ਸਾਈਟ ਤੋਂ ਗਲਵਜ਼ (gloves) ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇਹ ਕਹਾਣੀ ਸੁਣ ਕੇ ਤੁਹਾਨੂੰ ਯਕੀਨ ਨਹੀਂ ਆਵੇਗਾ ਕਿ ਜਾਨਵਰ ਵੀ ਕਿੰਨਾ ਸਮਝਦੇ ਨੇ।

ਰੋਜ਼ ਗਾਇਬ ਹੋ ਰਹੇ ਸਨ ਗਲਵਜ਼

ਹੋਇਆ ਕੁਝ ਇੱਦਾਂ ਕਿ ਇੱਕ ਦਿਨ ਕੰਸਟ੍ਰਕਸ਼ਨ ਸਾਈਟ 'ਤੇ ਕੁਝ ਟ੍ਰੇਡੀਜ਼ ਨੇ ਆਪਣੇ ਗਲਵਜ਼ ਰਾਤ ਨੂੰ ਲਾਹ ਕੇ ਰੱਖੇ, ਅਗਲੇ ਦਿਨ ਉਹ ਗਾਇਬ ਸੀ। ਇਹ ਵਰਤਾਰਾ ਵਾਰ-ਵਾਰ ਹੁੰਦਾ ਰਿਹਾ। ਪਹਿਲਾਂ ਉਹਨਾਂ ਨੇ ਆਮ ਜਿਹੀ ਗੱਲ ਸਮਝੀ — ਸ਼ਾਇਦ ਕਿਸੇ ਨੇ ਉਰੇ-ਪਰੇ ਕਰ ਦਿੱਤੇ, ਜਾਂ ਕਿਸੇ ਮਜ਼ਦੂਰ ਨੇ ਫੜ ਕੇ ਰੱਖ ਲਏ। ਪਰ ਇਹ ਹਰ ਰੋਜ਼ ਦਾ ਰੌਲਾ ਬਣ ਗਿਆ। ਆਖਿਰਕਾਰ ਪੰਗਾ ਉਦੋਂ ਪਿਆ ਜਦੋਂ ਕੰਟਰੈਕਟਰ ਨੂੰ ਵਾਰ-ਵਾਰ ਨਵੇਂ ਗਲਵਜ਼ ਮੰਗਵਾਉਣੇ ਪੈਂਦੇ ਕਿਉਂਕਿ ਪਹਿਲੇ ਗੁੰਮ ਹੋ ਜਾਂਦੇ ਸਨ।

CCTV ਕੈਮਰੇ ਦੀ ਫੁਟੇਜ ਨੇ ਖੋਲ੍ਹਿਆ ਰਾਜ਼

ਜਦੋਂ ਰੌਲਾ ਜ਼ਿਆਦਾ ਵਧ ਗਿਆ ਤਾਂ ਫੈਸਲਾ ਕੀਤਾ ਗਿਆ ਕਿ ਸਾਈਟ ਦੇ CCTV ਕੈਮਰੇ ਫੋਲੇ ਜਾਣ। ਸ਼ੁਰੂ ਵਿੱਚ ਕੋਈ ਖਾਸ ਪਤਾ ਨਹੀਂ ਲੱਗਾ, ਪਰ ਧਿਆਨ ਨਾਲ ਵੇਖਣ 'ਤੇ ਪਤਾ ਚੱਲਿਆ ਕਿ ਇੱਕ ਬਿੱਲੀ ਆਉਂਦੀ ਹੈ, ਗਲਵਜ਼ ਚੁੱਕਦੀ ਹੈ ਤੇ ਭੱਜ ਜਾਂਦੀ ਹੈ। ਕੈਮਰੇ ਦੀ ਡਾਇਰੈਕਸ਼ਨ ਥੋੜ੍ਹੀ ਬਦਲ ਕੇ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਲਾਗੇ ਹੀ ਇੱਕ ਘਰ ਦੇ ਬਾਹਰ ਗਲਵਜ਼ ਦੀ ਢੇਰੀ ਲਾ ਦਿੰਦੀ ਹੈ। ਉੱਥੇ ਜਾ ਕੇ ਵੇਖਿਆ ਤਾਂ ਕਾਫੀ ਵੱਡੀ ਗਿਣਤੀ ਵਿੱਚ ਗਲਵਜ਼ ਪਏ ਸਨ।

ਬਿੱਲੀ ਨੇ ਆਪਣਾ "ਕਰਜ਼" ਕਿਵੇਂ ਚੁਕਾਇਆ

ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਅੰਦਰ ਰਹਿੰਦੀ ਔਰਤ ਨੇ ਜੋ ਕਹਾਣੀ ਸੁਣਾਈ, ਉਹਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਦੱਸਿਆ ਕਿ ਮਹੀਨੇ ਪਹਿਲਾਂ ਜਦੋਂ ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇੱਕ ਬਹੁਤ ਬੀਮਾਰ ਹਾਲਤ ਵਿੱਚ ਬਿੱਲੀ ਬੈਠੀ ਸੀ। ਉਹਨੇ ਉਮੀਦ ਛੱਡ ਦਿੱਤੀ ਸੀ ਪਰ ਫਿਰ ਵੀ ਉਹਦੀ ਸੇਵਾ ਸ਼ੁਰੂ ਕੀਤੀ। ਹੌਲੀ-ਹੌਲੀ ਬਿੱਲੀ ਠੀਕ ਹੋ ਗਈ ਤੇ ਉਹਦਾ ਪੱਕਾ ਰੈਣ-ਬਸੇਰਾ ਇਹੋ ਘਰ ਬਣ ਗਿਆ।

ਠੀਕ ਹੋਣ ਤੋਂ ਬਾਅਦ ਬਿੱਲੀ ਰੋਜ਼ ਬਾਹਰੋਂ ਕੁਝ ਨਾ ਕੁਝ ਲਿਆ ਕੇ ਘਰ ਅੱਗੇ ਰੱਖਦੀ — ਕਦੇ ਮਰਿਆ ਚੂਹਾ, ਕਦੇ ਕੋਈ ਹੋਰ ਚੀਜ਼। ਔਰਤ ਚੁੱਕ ਕੇ ਬਿਨ ਵਿੱਚ ਸੁੱਟ ਦਿੰਦੀ ਅਤੇ ਹਲਕੀ ਜਿਹੀ ਝਿੜਕ ਵੀ ਦਿੰਦੀ। ਪਰ ਇੱਕ ਦਿਨ ਜਦੋਂ ਬਿੱਲੀ ਨੇ ਗਲਵਜ਼ ਲਿਆਏ ਤੇ ਔਰਤ ਨੇ ਉਹੀ ਗਲਵਜ਼ ਪਾ ਕੇ ਘਰ ਦੀ ਸਫਾਈ ਕੀਤੀ, ਮੁਸਕਰਾ ਕੇ ਬਿੱਲੀ ਵੱਲ ਵੇਖਿਆ ਅਤੇ ਉਹਦਾ ਸ਼ੁਕਰਾਨਾ ਵੀ ਕੀਤਾ। ਉਸ ਦਿਨ ਤੋਂ ਬਾਅਦ ਬਿੱਲੀ ਨੇ ਬਦਲ-ਬਦਲ ਕੇ ਚੀਜ਼ਾਂ ਲਿਆਉਣੀਆਂ ਬੰਦ ਕਰ ਦਿੱਤੀਆਂ ਤੇ ਸਿਰਫ ਗਲਵਜ਼ ਹੀ ਲਿਆਉਣ ਲੱਗ ਪਈ — ਆਸ-ਪਾਸ ਦੀਆਂ ਜਿੰਨੀਆਂ ਵੀ ਸਾਈਟਾਂ ਤੋਂ ਮਿਲਦੇ, ਉਹ ਸਾਰੇ ਘਰ ਦੇ ਬਾਹਰ ਢੇਰੀ ਕਰ ਦਿੰਦੀ।

ਜਾਨਵਰ ਵੀ ਸਮਝਦੇ ਨੇ "ਅਹਿਸਾਨ ਦਾ ਕਰਜ਼"

ਕੁਝ ਮੰਨਦੇ ਨੇ ਕਿ ਇਹ ਬਿੱਲੀ ਦਾ ਸਿਰਫ ਸ਼ਿਕਾਰੀ ਸੁਭਾਅ ਹੈ — ਸ਼ਿਕਾਰ ਕਰਕੇ ਘਰ ਲਿਆਉਣਾ ਉਹਦੀ ਫਿਤਰਤ ਹੈ। ਪਰ ਜਿਹੜੇ ਲੋਕ ਜਾਨਵਰਾਂ ਨਾਲ ਪਿਆਰ ਕਰਦੇ ਨੇ, ਉਹ ਮੰਨਦੇ ਨੇ ਕਿ ਜਾਨਵਰ ਵੀ ਪਿਆਰ ਅਤੇ ਅਹਿਸਾਨ ਨੂੰ ਉਸੇ ਤਰ੍ਹਾਂ ਮਹਿਸੂਸ ਕਰਦੇ ਨੇ ਜਿੱਦਾਂ ਬੱਚੇ ਆਪਣੇ ਮਾਂ-ਪਿਓ ਨਾਲ ਕਰਦੇ ਨੇ।

ਇਸ ਕਹਾਣੀ ਤੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਜਦੋਂ ਆਪਾਂ ਨਿਰਸੁਆਰਥ ਕਿਸੇ ਦਾ ਭਲਾ ਕਰਦੇ ਆਂ, ਤਾਂ ਉਹ ਭਲਾਈ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਪਰਤਦੀ ਹੈ — ਇਨਸਾਨ ਹੋਵੇ ਜਾਂ ਜਨੌਰ। ਇਹ ਇੱਕ ਲੌਂਗ ਟਰਮ ਇਨਵੈਸਟਮੈਂਟ ਹੈ, ਜੋ ਦੂਣੀ-ਚੌਣੀ ਹੋ ਕੇ ਵਾਪਸ ਆਉਂਦੀ ਹੈ। ਸੋ ਆਪਣੇ ਅੰਦਰ ਕਿਸੇ ਦੀ ਮਦਦ ਕਰਨ ਦੀ ਬਿਰਤੀ ਬਣਾਈ ਰੱਖੋ — ਕੱਲ੍ਹ ਨੂੰ ਇਹ ਚੰਗਾ ਜ਼ਰੂਰ ਮੁੜ ਕੇ ਆਉਂਦਾ ਹੈ।

Listen Now

ਜੇਕਰ ਤੁਸੀਂ ਇੱਦਾਂ ਦੀਆਂ ਹੋਰ ਦਿਲ ਨੂੰ ਛੂਹ ਜਾਣ ਵਾਲੀਆਂ ਪੰਜਾਬੀ ਕਹਾਣੀਆਂ (punjabi audio kahani) ਸੁਣਨਾ ਚਾਹੁੰਦੇ ਹੋ ਤਾਂ Radio Haanji ਐਪ ਡਾਊਨਲੋਡ ਕਰੋ ਅਤੇ ਪੋਡਕਾਸਟ ਸੈਕਸ਼ਨ 'ਤੇ ਜਾਓ। Listen free at haanji.com.au — Radio Haanji App available on iOS and Android.

ਹੋਰ ਪੜ੍ਹੋ

FAQs

Q1: ਇਹ ਕਹਾਣੀ ਕਿਸ ਬਾਰੇ ਹੈ?
ਇਹ ਕਹਾਣੀ ਇੱਕ ਬਿੱਲੀ ਬਾਰੇ ਹੈ ਜੋ ਆਪਣੀ ਜਾਨ ਬਚਾਉਣ ਵਾਲੀ ਔਰਤ ਦਾ ਅਹਿਸਾਨ ਚੁਕਾਉਣ ਲਈ ਨੇੜਲੀ ਕੰਸਟ੍ਰਕਸ਼ਨ ਸਾਈਟ ਤੋਂ ਰੋਜ਼ ਗਲਵਜ਼ ਚੁੱਕ ਕੇ ਉਸ ਦੇ ਘਰ ਅੱਗੇ ਢੇਰੀ ਲਾ ਦਿੰਦੀ ਹੈ। CCTV ਫੁਟੇਜ ਨੇ ਇਹ ਅਜੀਬ ਰਾਜ਼ ਖੋਲ੍ਹਿਆ ਅਤੇ ਪਤਾ ਲੱਗਾ ਕਿ ਜਾਨਵਰ ਵੀ ਅਹਿਸਾਨ ਨੂੰ ਯਾਦ ਰੱਖਦੇ ਨੇ।

Q2: ਬਿੱਲੀ ਨੇ ਗਲਵਜ਼ ਚੁੱਕਣੇ ਕਿਉਂ ਸ਼ੁਰੂ ਕੀਤੇ?
ਮਾਹਿਰ ਮੰਨਦੇ ਨੇ ਕਿ ਇਹ ਬਿੱਲੀ ਦੇ ਸ਼ਿਕਾਰੀ ਸੁਭਾਅ ਦਾ ਹਿੱਸਾ ਹੋ ਸਕਦਾ ਹੈ, ਪਰ ਮਾਲਕਣ ਦੇ ਮੁਸਕਰਾ ਕੇ ਸ਼ੁਕਰਾਨਾ ਕਰਨ ਤੋਂ ਬਾਅਦ ਬਿੱਲੀ ਨੇ ਸਿਰਫ ਗਲਵਜ਼ ਹੀ ਲਿਆਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਲੱਗਦਾ ਹੈ ਕਿ ਉਹ ਮਾਲਕਣ ਦੀ ਖੁਸ਼ੀ ਨੂੰ ਸਮਝ ਚੁੱਕੀ ਸੀ।

Q3: ਇਹ ਕਹਾਣੀ ਸਾਨੂੰ ਕੀ ਸਿਖਾਉਂਦੀ ਹੈ?
ਇਹ ਕਹਾਣੀ ਸਿਖਾਉਂਦੀ ਹੈ ਕਿ ਨਿਰਸੁਆਰਥ ਭਲਾਈ ਕਦੇ ਖਾਲੀ ਨਹੀਂ ਜਾਂਦੀ। ਚਾਹੇ ਇਨਸਾਨ ਹੋਵੇ ਜਾਂ ਜਾਨਵਰ, ਕਿਸੇ ਉੱਤੇ ਕੀਤਾ ਚੰਗਾ ਅਹਿਸਾਨ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਜ਼ਰੂਰ ਪਰਤਦਾ ਹੈ।

Q4: ਮੈਂ ਹੋਰ ਪੰਜਾਬੀ ਆਡੀਓ ਕਹਾਣੀਆਂ ਕਿੱਥੇ ਸੁਣ ਸਕਦਾ ਹਾਂ?
ਤੁਸੀਂ Radio Haanji ਦੀ ਵੈੱਬਸਾਈਟ haanji.com.au 'ਤੇ ਜਾਂ Radio Haanji App (iOS ਅਤੇ Android) ਡਾਊਨਲੋਡ ਕਰਕੇ Kitaab Kahani ਅਤੇ ਹੋਰ ਪੋਡਕਾਸਟ ਸੈਕਸ਼ਨਾਂ ਵਿੱਚ ਮੁਫ਼ਤ ਸੁਣ ਸਕਦੇ ਹੋ।

What's Your Reaction?

like

dislike

love

funny

angry

sad

wow