ਦੁੱਖਾਂ ਦੇ ਦਰਿਆ ਤੋਂ ਸਫ਼ਲਤਾ ਦੇ ਕੰਢੇ ਤੱਕ - Harnam Kaur Success Story

ਪੰਜਾਬ ਦੇ ਇੱਕ ਪਿੰਡ ਦੀ ਵਿਧਵਾ ਹਰਨਾਮ ਕੌਰ ਦੀ ਭਾਵੁਕ ਅਤੇ ਪ੍ਰੇਰਨਾਦਾਇਕ ਕਹਾਣੀ। ਜਾਣੋ ਕਿਵੇਂ ਉਸਨੇ ਗਰੀਬੀ, ਇਕੱਲੇਪਣ ਅਤੇ ਸਮਾਜ ਦੇ ਤਾਹਨਿਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਹਿੰਮਤ ਨਾਲ ਬੱਚਿਆਂ ਨੂੰ ਪਾਲਿਆ ਅਤੇ ਜ਼ਿੰਦਗੀ ਦੇ ਦਰਿਆ ਨੂੰ ਤੈਰ ਕੇ ਪਾਰ ਕੀਤਾ।

Aug 13, 2026 - 10:20
 0  0

Share -

ਦੁੱਖਾਂ ਦੇ ਦਰਿਆ ਤੋਂ ਸਫ਼ਲਤਾ ਦੇ ਕੰਢੇ ਤੱਕ - Harnam Kaur Success Story
Harnam Kaur stitching clothes on a sewing machine in a small rural house in Punjab

ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਵਿਆਹੀ ਗਈ ਸੀ ਹਰਨਾਮ ਕੌਰ।
ਉਸਨੂੰ ਪਤਾ ਨਹੀਂ ਸੀ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਇਕੱਲੀ ਨੂੰ ਗੁਜ਼ਾਰਾ ਕਰਨਾ ਪੈਣਾ। ਛੋਟੀ ਜਹੀ ਉਮਰੇ ਵਿਆਹ ਹੋ ਗਿਆ।
ਤੇ ਅਗਲੇ ਸਾਲ ਹੀ ਉਹਦੀ, ਉਹਦੀ ਗੋਦ ਦੇ ਵਿੱਚ ਇੱਕ ਬੱਚਾ ਵੀ ਆ ਗਿਆ।
ਸਾਲ ਬੀਤਿਆ, ਤੇ ਬੱਚੇ ਇੱਕ ਤੋਂ ਦੋ ਹੋ ਗਏ। ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ।
ਪਰ ਇੱਕ ਦਿਨ ਅਚਾਨਕ ਇੱਕ ਐਸੀ ਖ਼ਬਰ ਆਉਂਦੀ ਹੈ ਕਿ ਸਾਰੀਆਂ ਖੁਸ਼ੀਆਂ ਜਾਂਦੀਆਂ ਰਹਿੰਦੀਆਂ।
ਬੰਬੇ ਦਾ ਗੇੜਾ ਲਾਉਣ ਗਿਆ ਉਹਦਾ, ਉਹਦਾ ਘਰਵਾਲਾ ਵਾਪਸ ਨਹੀਂ ਪਰਤਿਆ।
ਅਖ਼ਬਾਰ ਦੇ ਵਿੱਚ ਖ਼ਬਰ ਆਈ ਕਿ ਹਾਦਸਾ ਬੜਾ ਭਿਆਨਕ ਸੀ।
ਹਰਨਾਮ ਦੇ ਪੈਰਾਂ ਹੇਠੋਂ ਜਿੱਦਾਂ ਜ਼ਮੀਨ ਹੀ ਖਿਸਕ ਗਈ ਹੋਵੇ।
ਜ਼ਿੰਦਗੀ ਲੱਗੇ ਜਿੱਦਾਂ, ਜਿੱਦਾਂ ਹਨ੍ਹੇਰ ਛਾ ਗਿਆ ਹੋਵੇ।
ਜ਼ਿੰਦਗੀ ਇੱਦਾਂ ਲੱਗੇ ਜਿੱਦਾਂ ਬੇਰਸ ਹੋ ਗਈ ਹੋਵੇ, ਇੱਕ ਬੋਝ ਬਣ ਗਈ ਹੋਵੇ।
ਜੀਣ ਦੀ ਕੋਈ ਤਮੰਨਾ ਹੀ ਨਾ ਰਹੀ।
ਜੇ ਕੋਈ ਆਸ ਰਹੀ, ਕੋਈ ਤਮੰਨਾ ਰਹੀ ਤਾਂ ਉਹ ਸਿਰਫ਼ ਬੱਚਿਆਂ ਕਰਕੇ।
ਪਹਿਲੇ ਕੁਝ ਹਫ਼ਤੇ ਤਾਂ ਲੋਕ ਵੀ ਹਮਦਰਦੀ ਦੇਣ ਦੇ ਲਈ ਆਉਂਦੇ ਰਹੇ, ਗੁਆਂਢੀ ਖਾਣਾ ਭੇਜਦੇ ਰਹੇ, ਰਿਸ਼ਤੇਦਾਰ ਦਿਲਾਸਾ ਦੇਣ ਆਉਂਦੇ। ਪਰ ਹੌਲੀ-ਹੌਲੀ ਉਹ ਦੱਸਦੀ ਹੈ ਕਿ ਸਭ ਕੁਝ ਖ਼ਤਮ ਹੋ ਗਿਆ। ਹਮਦਰਦੀ ਦੀ ਥਾਂ ਦੇ ਉੱਤੇ ਲੋਕਾਂ ਦੀਆਂ ਨਜ਼ਰਾਂ, ਲੋਕਾਂ ਦੀਆਂ ਨਜ਼ਰਾਂ ਹੁਣ ਤਰਸ ਭਰੀਆਂ ਹੋ ਗਈਆਂ।
ਕੁਝ ਦੀਆਂ ਅੱਖਾਂ ਦੇ ਵਿੱਚ ਸ਼ੱਕ, ਕੁਝ ਦੀਆਂ ਅੱਖਾਂ ਦੇ ਵਿੱਚ ਲਾਲਚ।
ਤਰ੍ਹਾਂ-ਤਰ੍ਹਾਂ ਦੇ ਬੋਲ ਸੁਣਨ ਨੂੰ ਮਿਲਦੇ— ਹੁਣ ਇਕੱਲੀ ਔਰਤ ਕਿੱਦਾਂ ਪਾਲੇਗੀ ਬੱਚੇ, ਪਹਾੜ ਜਿੱਡੀ ਜ਼ਿੰਦਗੀ, ਹਾਲੇ ਉਮਰ ਹੀ ਕੀ ਆ ਤੇਰੀ। ਇਹ ਗੱਲਾਂ ਉਹਦੇ ਜ਼ਖ਼ਮਾਂ ਦੇ ਉੱਤੇ ਹੋਰ ਲੂਣ ਪਾਉਂਦੀਆਂ।
ਸਹੁਰੇ ਪਰਿਵਾਰ ਨੇ ਵੀ ਹੌਲੀ-ਹੌਲੀ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ।
ਜ਼ਮੀਨ ਜੋ ਦੀਹਦੀ ਸੀ, ਭਾਵੇਂ ਜ਼ਮੀਨ ਜ਼ਿਆਦਾ ਨਹੀਂ ਪਰ ਲਾਲਚ ਤਾਂ ਲਾਲਚ ਹੀ ਹੁੰਦਾ।
ਜ਼ਮੀਨ ਦੇ ਨਿੱਕੇ ਜਿਹੇ ਟੁਕੜੇ ਨੂੰ ਲੈ ਕੇ ਹੁਣ ਲੜਾਈ ਸ਼ੁਰੂ ਹੋ ਗਈ।
ਆਪੋ-ਧਾਪ ਪਈ। ਕਿਸੇ ਨੂੰ ਕੋਈ ਫ਼ਿਕਰ ਨਹੀਂ ਕਿ ਹਰਨਾਮ ਦੀ ਜ਼ਿੰਦਗੀ ਦੇ ਵਿੱਚ ਕੀ ਹੋਇਆ-ਵਾਪਰਿਆ।
ਕਿਸੇ ਨੂੰ ਕੋਈ ਫ਼ਿਕਰ ਨਹੀਂ ਕਿ ਉਹਦੇ, ਉਹਦੇ ਬੱਚੇ ਉਨ੍ਹਾਂ ਦੇ ਵੀ ਕੁਝ ਲੱਗਦੇ ਨੇ।
ਇੱਕ ਦਿਨ ਉਹਨੂੰ ਸਾਫ਼ ਕਹਿ ਦਿੱਤਾ ਗਿਆ, ਘਰ ਦਾ ਹਿੱਸਾ ਹੁਣ ਉਹਦਾ ਨਹੀਂ।
ਉਹ ਆਪਣੇ ਦੋ ਛੋਟੇ ਬੱਚਿਆਂ ਨੂੰ ਲੈ ਕੇ...
ਪਿੰਡ ਦੇ ਬਾਹਰਵਾਰ ਇੱਕ, ਇੱਕ ਟੁੱਟੀ ਜਹੀ ਕੋਠੜੀ ਦੇ ਵਿੱਚ ਆਣ ਵੱਸੀ।
ਰਾਤਾਂ ਜਿੱਦਾਂ ਹੋਰ ਲੰਮੀਆਂ ਹੋ ਗਈਆਂ।
ਬੱਚੇ ਭੁੱਖੇ ਜਦੋਂ ਰੋਂਦੇ ਉਹਦੇ ਕਾਲਜੇ ਨੂੰ ਧੂਹ ਪੈਂਦੀ।
ਕਈ ਵਾਰ ਉਹ ਸੋਚਦੀ, ਅੱਜ ਤਾਂ ਰੋਟੀ ਦੇ ਦਿੱਤੀ, ਕੱਲ੍ਹ ਕਿੱਦਾਂ ਗੁਜ਼ਾਰਾ ਚੱਲੂ? ਕਈ ਵਾਰ ਰਾਤਾਂ ਉਹ ਆਪ ਭੁੱਖੀ ਸੁੱਤੀ, ਬੱਚਿਆਂ ਦਾ ਢਿੱਡ ਭਰ ਜਾਏ।
ਇੱਕ ਰਾਤ ਜਦੋਂ ਦੋਵੇਂ ਬੱਚੇ ਸੌਂ ਗਏ ਤਾਂ ਉਹ ਬਾਹਰ ਵਿਹੜੇ ਦੇ ਵਿੱਚ ਬੈਠ ਕੇ ਉੱਪਰ ਅਸਮਾਨ ਵੱਲ ਵੇਖ ਕੇ ਰੱਬ ਨੂੰ ਮਿਹਣਾ ਮਾਰਨ ਲੱਗੀ।
"ਮੈਨੂੰ ਦੱਸ ਤਾਂ ਸਹੀ, ਮੇਰੇ ਹਿੱਸੇ ਸਿਰਫ਼ ਤੂੰ ਹਨ੍ਹੇਰਾ ਹੀ ਲਿਖਿਆ ਸੀ?"
ਉਸ ਰਾਤ ਉਹ ਬਹੁਤ ਰੋਈ।
ਉਹਨੂੰ ਇੱਦਾਂ ਲੱਗਾ ਜਿੱਦਾਂ... ਜਿੱਦਾਂ ਮੇਰੀਆਂ ਅੱਖਾਂ ਦੇ ਵਿੱਚੋਂ ਅੱਥਰੂ ਮੁੱਕ ਗਏ ਹੋਣ।
ਸ਼ਾਇਦ ਜ਼ਿੰਦਗੀ ਚ ਪਹਿਲੀ ਵਾਰ ਸੀ ਇੰਨਾ ਜ਼ਿਆਦਾ ਰੋਈ ਹੋਵੇ।
ਇੰਨਾ ਕਿ ਹੁਣ ਉਹਦੇ ਕੋਲ, ਉਹਦੇ ਕੋਲ ਰੋਇਆ ਵੀ ਨਹੀਂ ਗਿਆ।
ਕਦੋਂ ਹਨ੍ਹੇਰਾ ਹੋ ਗਿਆ, ਪਤਾ ਹੀ ਨਹੀਂ ਲੱਗਾ।
ਤਿੰਨ ਸਾਲ ਦੇ ਮੁੰਡੇ ਦੀ ਅੰਦਰੋਂ ਰੋਣ ਦੀ ਆਵਾਜ਼ ਸੁਣੀ ਤਾਂ ਫਿਰ ਪਤਾ ਲੱਗਾ ਇਹ ਤਾਂ ਦਿਨ ਚੜ੍ਹ ਗਿਆ।
ਕੁੱਲ ਮਿਲਾ ਕੇ ਉਹ ਆਪਣੇ ਗ਼ਮਾਂ ਦੇ, ਗ਼ਮਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਖੋ ਗਈ...
ਉਹਨੂੰ ਲੱਗਦਾ ਸੀ ਕਿ ਇਹ ਜ਼ਿੰਦਗੀ ਦਾ ਹੁਣ ਕੋਈ ਫ਼ਾਇਦਾ ਹੀ ਨਹੀਂ ਰਿਹਾ।
ਇਸ ਦੁਨੀਆ ਦੇ ਉੱਤੇ ਕੋਈ ਆਪਣਾ ਹੀ ਨਹੀਂ ਰਿਹਾ।
ਪਰ ਹਨ੍ਹੇਰੇ ਜਿਹੇ ਉੱਠ ਕੇ...
ਹਨ੍ਹੇਰੇ ਜਿਹੇ ਉੱਠ ਕੇ ਰੱਬ ਦਾ ਨਾਂ ਲਿਆ।
ਬਾਬੇ ਦੇ ਅੱਗੇ ਅਰਦਾਸ ਕੀਤੀ।
ਅਚਾਨਕ ਮਨ ਦੇ ਵਿੱਚ ਆਇਆ, ਮੈਂ ਕੋਈ ਕੰਮ-ਕਾਰ ਹੀ ਕਰ ਲੈਂਦੀ ਆਂ ਪਰ ਹੁਣ ਪਿੰਡ ਦੇ ਵਿੱਚ ਕੰਮ ਕਰੇ ਕਿਹੜਾ?
ਖੇਤ ਦੇ ਵਿੱਚ ਕਿਤੇ ਮਜ਼ਦੂਰੀ ਕਰਨ ਜਾਂਦੀ, ਕਿਤੇ ਲੋਕਾਂ ਦੇ ਭਾਂਡੇ ਮਾਂਜਣ ਜਾਂਦੀ।
ਲੋਕਾਂ ਦੇ ਘਰਾਂ ਦੀ ਸਾਫ਼-ਸਫ਼ਾਈ ਕਰਦੀ ਪਰ...
ਇੰਨਾ ਵੀ ਨਾ ਮਿਲਦਾ ਕਿ ਬੱਚਿਆਂ ਦਾ ਢਿੱਡ ਭਰ ਸਕੇ। ਹਰ ਕੋਈ ਉਹਦੀ ਮਜ਼ਬੂਰੀ ਦਾ ਫ਼ਾਇਦਾ ਉਠਾਉਂਦਾ, ਮਿਹਨਤ ਦਾ ਪੂਰਾ ਮੁੱਲ ਵੀ ਨਾ ਦਿੰਦਾ।
ਇੱਕ ਵਾਰ ਜਦੋਂ ਉਹ ਬੀਮਾਰ ਪੈ ਗਈ ਤਾਂ ਧੀ ਨੂੰ ਦਵਾਈ ਦਿਵਾਉਣ ਦੇ ਲਈ...
ਉਹਨੇ ਆਪਣੇ ਵਿਆਹ ਦੀਆਂ ਆਖ਼ਰੀ ਬਚੀਆਂ ਵਾਲੀਆਂ ਵੀ ਵੇਚ ਦਿੱਤੀਆਂ। ਉਸ ਦਿਨ ਉਹਨੂੰ ਮਹਿਸੂਸ ਹੋਇਆ ਕਿ ਹੁਣ...
ਹੁਣ ਇਸ ਤੋਂ ਵੱਧ ਦੁੱਖਾਂ ਦੀ ਵੀ ਹੱਦ ਮੁੱਕ ਚੁੱਕੀ ਹੈ।
ਇੱਕ ਦੁੱਖ ਮੁੱਕਦਾ ਤੇ ਦੂਸਰਾ ਹੋਰ ਸਾਹਮਣੇ ਆ ਜਾਂਦਾ।
ਇੱਕ ਟੋਆ ਲੰਘਦੀ ਤੇ ਅੱਗੇ ਹੋਰ ਡੂੰਘਾ ਟੋਆ ਉਹਦੇ ਸਾਹਮਣੇ ਆ ਜਾਂਦਾ।
ਜੀਣ ਦੇ ਲਈ ਆਸਰਾ ਸੀ ਤਾਂ ਸਿਰਫ਼ ਇਹ ਦੋ ਬਾਲ।
ਇੱਕ ਦੀ ਉਮਰ ਪੰਜ ਸਾਲ, ਇੱਕ ਦੀ ਉਮਰ ਤਿੰਨ ਸਾਲ।
ਇੱਕ ਦਿਨ ਜਦੋਂ ਉਹ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ...
ਤਾਂ ਜਿੱਦਾਂ...
ਰੱਬ ਕੋਈ ਰੂਪ ਧਾਰ ਕੇ ਆ ਗਿਆ ਹੋਵੇ।
ਪਿੰਡ ਦੀ ਇੱਕ ਬੁੱਢੀ ਦਾਦੀ ਔਖੀ-ਸੌਖੀ ਜਹੀ ਹੋ ਕੇ, ਗੋਡਿਆਂ ਤੋਂ ਤੁਰਿਆ ਨਾ ਜਾਵੇ...
ਪਤਾ ਨਹੀਂ ਕੀ ਮਨ ਦੇ ਵਿੱਚ ਆਈ?
ਬੇਬੇ ਨਿਹਾਲ ਕੌਰ ਨੇ ਆਣ ਬੂਹਾ ਖੜਕਾਇਆ।
"ਹਰਨਾਮ ਕੌਰ ਘਰੇ ਹੀ ਏਂ?"
"ਧੀਏ, ਮੇਰਾ ਬੜਾ ਦਿਲ ਕਰਦਾ ਸੀ ਤੈਨੂੰ ਮਿਲਣ।"
"ਪਤਾ ਨਹੀਂ ਕਿਉਂ ਖ਼ਿਆਲ ਆਈ ਜਾਂਦਾ..."
"ਕਿਹੜੇ ਹਾਲਾਤਾਂ ਦੇ ਵਿੱਚ ਹੋਵੇਂਗੀ?"
"ਹੁਣ ਤੂੰ ਥੋੜ੍ਹਾ ਜਿਹਾ ਬਾਹਰਵਾਰ ਆ ਗਈ ਐਂ ਨਾ..."
"ਬਸ ਤੁਰਨ-ਫ਼ਿਰਨੋਂ ਇੰਨੇ ਦਿਨ ਨਹੀਂ ਆਇਆ ਗਿਆ।"
ਸਾਰੀ...
ਸਾਰੀ ਦਰਦਾਂ ਦੀ ਦਾਸਤਾਨ ਉਹਨੇ ਜਿੱਦਾਂ ਬੇਬੇ ਨਿਹਾਲ ਕੌਰ ਨੂੰ ਸੁਣਾ ਦਿੱਤੀ ਹੋਵੇ। ਉਹ ਇੱਦਾਂ ਸੁਣਾ ਰਹੀ ਸੀ ਜਿੱਦਾਂ ਚਿਰਾਂ ਤੋਂ ਉਹਦਾ ਦੁੱਖ ਹੀ ਨਾ ਕਿਸੇ ਨੇ ਸੁਣਿਆ ਹੋਵੇ। ਉਹਨੂੰ ਇੱਦਾਂ ਮਹਿਸੂਸ ਹੋ ਰਿਹਾ ਸੀ ਜਿੱਦਾਂ, ਜਿੱਦਾਂ ਉਹਦੇ ਦੁੱਖ ਹਲਕੇ ਹੋ ਰਹੇ ਹੋਣ। ਨਿਹਾਲ ਕੌਰ ਉਹਦੇ ਲਈ ਰੱਬ ਬਣ ਕੇ ਆਈ ਸੀ।
ਚਾਹ ਦਾ ਪਿਆਲਾ ਪੀ ਕੇ ਕਹਿਣ ਲੱਗੀ, "ਵੇਖਦੀ ਏਂ, ਮੈਂ ਤੇਰਾ ਦੁੱਖ ਦੂਰ ਤਾਂ ਨਹੀਂ ਕਰ ਸਕਦੀ।"
"ਪਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਇੱਕ ਗੱਲ ਤੈਨੂੰ ਜ਼ਰੂਰ ਦੱਸ ਜਾਂਦੀ ਆਂ।"
"ਇਹ ਜਿਹੜਾ ਦੁੱਖ ਐ ਨਾ..."
"ਇਹ ਦਰਿਆ ਵਾਂਗੂੰ ਹੁੰਦਾ।"
"ਇਹ ਮੁੱਕਣਾ ਤੇ ਨਹੀਂ।"
"ਇਹ ਹਾਲਾਤ ਬਦਲ ਜਾਣਗੇ, ਇਹ ਦਿਨ ਲੰਘ ਜਾਣਗੇ, ਪਰ ਯਾਦ ਰੱਖੀਂ ਮੇਰਾ ਪੁੱਤ..."
"ਦਰਿਆ ਵੀ ਕਦੀ ਪੀਤੇ ਜਾਂਦੇ ਆ?"
"ਦਰਿਆ ਵੀ ਕਦੀ ਸੁੱਕਦੇ ਆ?"
"ਬੰਦੇ ਮੁੱਕ ਜਾਂਦੇ ਆ।"
"ਇਨ੍ਹਾਂ ਦੁੱਖਾਂ ਨੂੰ... ਇਨ੍ਹਾਂ ਗ਼ਮਾਂ ਨੂੰ ਮੁਕਾਉਣ ਦੀ ਕੋਸ਼ਿਸ਼ ਨਾ ਕਰ।"
"ਬਸ ਇੱਦਾਂ ਮੰਨ ਕਿ ਇਹ... ਇਹ ਦੁੱਖ ਇੱਕ ਦਰਿਆ ਵਾਂਗੂੰ ਆ।"
"ਜੇ ਤੂੰ ਇੱਕ ਕੰਢੇ ਖੜ੍ਹੀ ਰਹੀ, ਇਹਦੇ ਸੁੱਕਣ ਦਾ ਇੰਤਜ਼ਾਰ ਕੀਤਾ..."
"ਜਾਂ ਫਿਰ ਤੈਰਨਾ ਨਾ ਸਿੱਖਿਆ ਤਾਂ ਡੁੱਬ ਜਾਏਂਗੀ।"
"ਦਰਿਆਵਾਂ ਦੇ ਅੱਗੇ ਕਿਹਦਾ ਜ਼ੋਰ ਚੱਲਿਆ?"
"ਕੋਸ਼ਿਸ਼ ਕਰ ਤੇ ਤੈਰਨਾ ਸਿੱਖ ਲੈ।"
"ਇਹ ਦਰਿਆ ਤੇਰਾ ਕੁਝ ਨਹੀਂ ਵਿਗਾੜ ਸਕਦੇ। ਇਹ ਦੁੱਖਾਂ ਦਾ ਦਰਿਆ ਆਪੇ ਹੌਲਾ ਲੱਗਣ ਲੱਗ ਪੈਣਾ, ਤੈਨੂੰ ਆਸਰਾ ਲੱਗਣ ਲੱਗ ਪੈਣਾ ਜਦੋਂ ਤੂੰ ਤੈਰਨਾ ਸਿੱਖ ਲਿਆ, ਕਿਉਂਕਿ ਤੈਰਿਆਂ ਤਾਂ ਸਿਰਫ਼ ਪਾਣੀਆਂ 'ਚ ਜਾਂਦਾ।"
"ਇਨ੍ਹਾਂ ਦੁੱਖਾਂ ਨੂੰ ਆਪਣਾ ਆਸਰਾ ਬਣਾ ਲੈ ਤੇ ਯਾਦ ਰੱਖ..."
"ਦਰਿਆ ਜਿੰਨਾ ਡੂੰਘਾ ਹੁੰਦਾ ਨਾ..."
"ਉੰਨਾ ਹੀ ਤੂੰ ਜ਼ਿਆਦਾ ਵਧੀਆ ਤੈਰ ਸਕਦੀ ਐਂ।"
"ਉੰਨਾ ਹੀ ਦੂਸਰਾ ਕੰਢਾ ਜ਼ਿਆਦਾ ਖੂਬਸੂਰਤ ਹੁੰਦਾ।"
ਇਹ ਸ਼ਬਦ ਜਿੱਦਾਂ ਡੂੰਘੇ ਉਹਦੇ ਦਿਲ ਦੇ ਅੰਦਰ ਉੱਤਰ ਗਏ ਹੋਣ।
ਉਸ ਰਾਤ ਹਰਨਾਮ ਕੌਰ ਦੇ ਅੰਦਰ ਇਹ ਬੋਲ ਵਾਰ-ਵਾਰ ਗੂੰਜਦੇ ਰਹੇ। ਸੋਚਦੀ ਰਹੀ...
ਤੈਰਨਾ ਕਿੱਦਾਂ ਸਿੱਖਾਂ?
ਬਸ ਉਹ ਵੀ ਰਾਤ ਇਸੇ ਤਰ੍ਹਾਂ ਦੇ ਨਾਲ ਜਾਗਦਿਆਂ ਲੰਘੀ। ਹਨ੍ਹੇਰੇ ਜਿਹੇ ਜਦੋਂ ਪਾਠ ਕਰਨ ਲੱਗੀ...
ਬਾਬਾ ਜੀ ਦਾ ਗੁਟਕਾ ਫੜਿਆ ਤਾਂ ਅਚਾਨਕ...
ਸਾਈਡ ਤੇ ਪਈ ਸਲਾਈ ਮਸ਼ੀਨ ਯਾਦ ਆ ਗਈ। ਮਾਂ ਨੇ ਦਿੱਤੀ ਸੀ ਦਾਜ ਦੇ ਵਿੱਚ।
ਇਸ ਘਰ ਆ ਕੇ ਤਾਂ ਜਿੱਦਾਂ ਉਹਨੂੰ ਚੇਤਾ ਹੀ ਭੁੱਲ ਗਿਆ ਸੀ।
ਪਾਠ ਕੀਤਾ, ਬਾਬੇ ਅੱਗੇ ਅਰਦਾਸ ਕੀਤੀ। ਉਹਨੇ ਉਸ ਮਸ਼ੀਨ ਤੋਂ ਘੱਟਾ ਝਾੜਿਆ...
ਤੇ ਫਿਰ ਉਹਨੇ...
ਫ਼ਿਰ ਉਹਨੇ ਫ਼ੈਸਲਾ ਕਰ ਲਿਆ ਕਿ ਹੁਣ ਮੈਂ ਸਲਾਈ-ਕਢਾਈ ਕਰਕੇ ਆਪਣੇ ਬੱਚਿਆਂ ਦਾ ਢਿੱਡ ਪਾਲੂੰਗੀ।
ਪਰ ਇਹ ਵੀ ਸਫ਼ਰ ਕੋਈ ਆਸਾਨ ਨਹੀਂ ਸੀ। ਤੈਰਨਾ ਕਿਤੇ ਇੱਕੋ ਦਿਨ 'ਚ ਥੋੜ੍ਹੀ ਆ ਜਾਂਦਾ। ਸ਼ੁਰੂ-ਸ਼ੁਰੂ ਦੇ ਵਿੱਚ ਹਰਨਾਮ ਕੌਰ ਨੂੰ ਕੋਈ ਗਾਹਕ ਨਹੀਂ ਮਿਲਿਆ। ਲੋਕ ਸ਼ਹਿਰ ਦੀਆਂ ਦੁਕਾਨਾਂ ਤੋਂ ਜਾ ਕੇ ਸੁਆਉਂਦੇ, ਇਹਨੂੰ ਕੀ ਆਉਂਦਾ?
ਕੋਈ ਇਸ ਕਰਕੇ ਨਹੀਂ ਉਹਦੇ ਦਰ ਆਉਂਦਾ— ਇਹ ਕੁਲੱਛਣੀ ਆ, ਆਪਣਾ ਘਰਵਾਲਾ ਖਾ ਗਈ, ਇਹਤੋਂ ਕੱਪੜੇ ਸੁਆਉਣੇ?
ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ, ਪਰ ਉਹਨੇ ਹਾਰ ਨਹੀਂ ਮੰਨੀ।
ਅੱਜ ਇੱਕ, ਕੱਲ੍ਹ ਦੋ... ਇੱਕ-ਇੱਕ ਕਰਕੇ ਬੜੀ ਮਿਹਨਤ ਦੇ ਨਾਲ, ਬੜੀ ਸਫ਼ਾਈ ਦੇ ਨਾਲ ਉਹ ਲੋਕਾਂ ਦੇ ਕੱਪੜੇ ਸੀਉਂਦੀ।
ਹੌਲੀ-ਹੌਲੀ ਕੁਝ ਔਰਤਾਂ ਦਾ ਉਹਨੇ ਭਰੋਸਾ ਜਿੱਤਿਆ। ਇੱਕ ਤੋਂ ਦੋ, ਦੋ ਤੋਂ ਚਾਰ, ਦਸ ਗਾਹਕ ਹੋ ਗਏ।
ਰਾਤੋਂ-ਰਾਤ ਤਾਂ ਨਹੀਂ...
ਕੁਝ ਸਾਲ ਲੱਗੇ। ਹਰਨਾਮ ਕੌਰ...
ਹੁਣ ਆਪਣਾ ਠੀਕ-ਠਾਕ ਗੁਜ਼ਾਰਾ ਕਰਨ ਲੱਗ ਪਈ ਹੈ।
ਹੁਣ ਤਾਂ ਪਿੰਡ ਦੀਆਂ ਕੁਝ ਔਰਤਾਂ ਆਪਣੀਆਂ ਧੀਆਂ ਨੂੰ ਵੀ ਘੱਲ ਦਿੰਦੀਆਂ, "ਜਾਓ..."
"ਹਰਨਾਮੋ ਦੇ ਕੋਲੋਂ..."
"ਮਸ਼ੀਨ ਚਲਾਉਣੀ ਸਿੱਖ ਲਓ ਨੀ।"
"ਕੱਲ੍ਹ ਨੂੰ ਬਿਗਾਨੇ ਘਰ ਜਾਣਾ, ਜਾਓ..."
"ਉਹਦੇ ਕੋਲੋਂ ਪਹੁੰਚੇ ਬਣਾਉਣੇ ਸਿੱਖ ਲਓ।"
"ਹੋਰ ਨਹੀਂ ਕੁਝ..."
"ਤਾਂ ਆਪਣਾ ਸੂਟ ਵੱਡਾ-ਛੋਟਾ ਕਰਨਾ ਹੀ ਸਿੱਖ ਆਓ।"
ਬਸ ਇਸੇ ਤਰੀਕੇ ਦੇ ਨਾਲ ਹੁਣ ਹਰਨਾਮ ਕੌਰ ਦੇ ਘਰ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ।
ਹੌਲੀ-ਹੌਲੀ ਉਹਦੇ ਬੱਚੇ ਵੀ ਵੱਡੇ ਹੋ ਰਹੇ ਆ।
ਉਹ ਵੀ ਕੁਝ ਨਾ ਕੁਝ ਹੱਥ ਵੰਡਾ ਦਿੰਦੇ ਆ।
ਹੁਣ ਉਹਨੂੰ ਲੱਗਦਾ...
ਜਿੱਦਾਂ ਮੈਨੂੰ ਥੋੜ੍ਹੇ-ਥੋੜ੍ਹੇ ਹੱਥ-ਪੈਰ ਮਾਰਨੇ ਆ ਗਏ ਆ।
ਹੁਣ ਜਿੱਦਾਂ ਉਹ ਇਸ ਸਮੁੰਦਰ ਦੇ ਵਿੱਚ ਤੈਰਨਾ ਸਿੱਖ ਚੁੱਕੀ ਹੈ।
ਉਸਦੀ ਧੀ ਥੋੜ੍ਹੀ ਜਹੀ ਹੋਰ ਵੱਡੀ ਹੋਈ...
ਤੇ ਉਹਨੇ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ।
ਲਾਗੇ-ਬੰਨੇ ਦੇ ਛੋਟੇ-ਛੋਟੇ ਬਾਲ ਇਕੱਠੇ ਕਰਕੇ...
ਜਿੰਨਾ ਕੁ ਆਉਂਦਾ ਸੀ, ਉੰਨਾ ਕੁ ਬੜੀ, ਬੜੀ ਮਿਹਨਤ ਦੇ ਨਾਲ ਉਨ੍ਹਾਂ ਨੂੰ ਪੜ੍ਹਾਉਂਦੀ।
ਤੇ ਵੇਲੇ-ਕੁਵੇਲੇ ਮਾਂ ਦਾ ਹੱਥ ਵੰਡਾਉਂਦੀ।
ਲੋਕ ਕਹਿੰਦੇ ਨੇ, "ਇਹ ਤਰਪਾਈ ਬਹੁਤ ਸੋਹਣੀ ਕਰਦੀ ਆ।"
ਪੁੱਤ ਵੱਡਾ ਹੋਇਆ, ਪੜ੍ਹ-ਲਿਖ ਗਿਆ।
ਉਹਨੇ ਵੀ...
ਸੋਹਣੀ ਪੜ੍ਹਾਈ ਕਰਕੇ ਨੌਕਰੀ ਲੱਭਣੀ ਸ਼ੁਰੂ ਕਰ ਦਿੱਤੀ ਹੈ।
ਬਹੁਤ ਸਾਲ ਲੱਗ ਗਏ...
ਪਰ ਅੱਜ... ਅੱਜ ਹਰਨਾਮ ਕੌਰ ਹੱਸ ਲੈਂਦੀ ਹੈ।
ਉਹ ਪੁਰਾਣੇ ਦਰਦਾਂ ਨੂੰ ਯਾਦ ਕਰਕੇ...
ਗ਼ਮਗੀਨ ਤਾਂ ਜ਼ਰੂਰ ਹੁੰਦੀ ਆ, ਪਰ ਉਹਨੂੰ...
ਉਹਨੂੰ ਆਪਣੇ ਕੀਤੇ ਦੇ ਉੱਤੇ ਫ਼ਖ਼ਰ ਮਹਿਸੂਸ ਹੁੰਦਾ।
ਅੱਜ ਵੀ ਉਹਨੂੰ ਪਿੰਡ ਵਾਲੀ ਬੇਬੇ ਯਾਦ ਆ ਜਾਂਦੀ।
ਅੱਜ ਵੀ ਉਹਨੂੰ ਆਪਣੀ ਲੜੀ ਲੜਾਈ ਯਾਦ ਆ ਜਾਂਦੀ।
ਅੱਜ ਜਦੋਂ ਕਿਸੇ ਨੇ ਪੁੱਛਿਆ ਨਾ...
ਤਾਂ ਉਹ ਬੜੇ ਫ਼ਖ਼ਰ ਨਾਲ ਦੱਸਦੀ ਆ, "ਦੁੱਖਾਂ ਨੂੰ ਮੈਂ ਸਹਿਆ ਤੇ ਨਹੀਂ..."
"ਹਰ ਰਾਤ ਮੈਂ ਦੁੱਖਾਂ ਦੇ ਨਾਲ ਲੜੀ ਆਂ।"
"ਇਹ ਨਹੀਂ ਪਈ ਮੈਂ ਹਾਰੀ ਨਹੀਂ, ਮੈਂ ਹਰ ਰਾਤ ਹਾਰਦੀ ਆਂ।"
"ਮੈਂ ਹਰ ਰਾਤ ਡਿੱਗਦੀ ਆਂ, ਫਿਰ ਉੱਠਦੀ ਆਂ।"
"ਪਰ ਮੈਂ ਡਿੱਗ ਕੇ ਡਿੱਗੀ ਨਹੀਂ ਰਹੀ।"
"ਮੈਂ ਹਰ ਦਿਨ ਡਿੱਗ ਕੇ ਫਿਰ ਉੱਠ ਖੜ੍ਹਦੀ ਸੀ।"
"ਮੇਰੇ ਅੱਥਰੂਆਂ ਨੇ ਮੈਨੂੰ ਕਈ ਵਾਰੀ ਤੋੜਿਆ।"
"ਪਰ ਮੈਂ ਟੁੱਟੀ ਤਾਂ ਨਹੀਂ, ਮੈਂ ਫਿਰ ਆਪਣੇ ਆਪ ਨੂੰ ਸਮੇਟਦੀ। ਆਪਣੇ ਬੱਚਿਆਂ ਦੇ ਸਾਹਮਣੇ ਕਦੀ..."
"ਕਦੀ ਇਸ ਚੀਜ਼ ਨੂੰ ਨਸ਼ਰ ਨਹੀਂ ਹੋਣ ਦਿੱਤਾ।"
"ਅੱਜ ਮੈਨੂੰ ਵਾਕਈ ਲੱਗਦਾ..."
"ਕਿ ਦਰਿਆ ਤੈਰ ਕੇ ਲੰਘੇ ਜਾ ਸਕਦੇ ਨੇ।"
"ਜੇ ਮੈਂ ਹੱਥ-ਪੈਰ ਮਾਰਨਾ ਛੱਡ ਦੇਵਾਂ..."
"ਤਾਂ ਮੈਂ ਅੱਜ ਵੀ ਡੁੱਬ ਜਾਂ।"
"ਬਸ... ਹੱਥ-ਪੈਰ ਵੱਜਦੇ ਰਹਿਣ..."
"ਆਪਣੇ ਆਪ ਹੀ ਇਹ ਦੁੱਖਾਂ ਦਾ ਸਮੁੰਦਰ..."
"ਤੁਹਾਨੂੰ ਦੂਸਰੇ ਪਾਸੇ ਲਾ ਦਿੰਦਾ।"
"ਇਹ ਲਹਿਰਾਂ ਤੁਹਾਡੀ ਤਾਂ ਹੀ ਮਦਦ ਕਰਦੀਆਂ ਨੇ ਜੇਕਰ ਤੁਸੀਂ ਆਪ ਹੱਥ-ਪੈਰ ਮਾਰਨਾ ਸ਼ੁਰੂ ਕਰ ਦਿੰਦੇ ਹੋ।"
"ਦੁੱਖ ਕਦੇ ਵੀ ਇੱਕ ਵਾਰ 'ਚ ਥੋੜ੍ਹੀ ਟਲ ਜਾਂਦਾ।"
"ਇਹ ਹੌਲੀ-ਹੌਲੀ, ਕਦਮ ਦਰ ਕਦਮ ਸੰਘਰਸ਼ ਦੇ ਨਾਲ ਦੂਰ ਹੁੰਦਾ।"
"ਪਰ ਇਹ ਯਾਦ ਰਹੇ ਕਿ ਹਰ ਇੱਕ ਹਨ੍ਹੇਰੀ ਰਾਤ ਤੋਂ ਬਾਅਦ ਸਵੇਰਾ ਜ਼ਰੂਰ ਆਉਣਾ।"
"ਹਰ ਇੱਕ ਜਾਂਦੇ ਸਾਹ ਤੋਂ ਬਾਅਦ ਇੱਕ ਸਾਹ ਆਉਣਾ ਵੀ ਆ।"
"ਜੇ ਅਸੀਂ ਹੌਸਲਾ ਨਾ ਨਾ ਹਾਰੀਏ..."
"ਤੇ ਜਿਹੜਾ ਦਰਦ ਸਾਨੂੰ ਤੋੜਦਾ..."
"ਉਹੀ ਸਾਨੂੰ ਸਭ ਤੋਂ ਵੱਧ ਮਜ਼ਬੂਤ ਬਣਾ ਦਿੰਦਾ।"
"ਜੇਕਰ ਤੁਸੀਂ ਵੀ ਇਸ ਸਮੇਂ ਕਿਸੇ ਔਖੇ ਦੌਰ 'ਚੋਂ ਲੰਘ ਰਹੇ ਹੋ ਤੇ ਤੁਹਾਨੂੰ ਲੱਗਦਾ ਕਿ ਤੁਹਾਡਾ ਦੁੱਖ ਸਾਰਿਆਂ ਤੋਂ ਵੱਡਾ..."
"ਤਾਂ ਫਿਰ ਯਾਦ ਰਹੇ..."
"ਜਿੰਨਾ ਤੁਹਾਡਾ ਦੁੱਖ ਵੱਡਾ..."
"ਉੰਨੀ ਰੱਬ ਨੇ ਤੁਹਾਡੇ 'ਚ ਹਿੰਮਤ ਵੱਡੀ ਪਾ ਕੇ ਭੇਜੀ ਹੋਵੇਗੀ।"
"ਜਿੰਨਾ ਤੁਹਾਡਾ ਦੁੱਖ ਵੱਡਾ, ਇਹਦਾ ਮਤਲਬ ਕਿ ਉੰਨਾ ਵੱਡਾ ਦਰਿਆ, ਉੰਨਾ ਡੂੰਘਾ ਦਰਿਆ, ਉੰਨੇ ਡੂੰਘੇ ਪਾਣੀ।"
"ਤੇ ਯਾਦ ਰੱਖਿਓ, ਡੂੰਘਿਆਂ ਪਾਣੀਆਂ ਦੇ ਵਿੱਚ..."
"ਤਾਰੂ ਹੀ ਤਰਦੇ ਨੇ ਤੇ ਸੌਖਾ ਤਰ ਜਾਂਦੇ ਨੇ।"
"ਲੋਕ ਦੂਰੋਂ ਵੇਖ ਕੇ ਕਹਿੰਦੇ ਨੇ, 'ਓ ਵੇਖੋ!'"
"'ਉਹ ਕਿੱਡੇ ਡੂੰਘਿਆਂ ਪਾਣੀਆਂ ਦੇ ਵਿੱਚ ਤੈਰਦਾ!'"
"ਉਹੀ ਲੋਕ..."
"ਜਿਹੜੇ ਤੁਹਾਡੀ ਖਿੱਲੀ ਉਡਾਉਂਦੇ ਨੇ..."
"ਉਹੀ ਲੋਕ ਦੂਰੋਂ ਖੜ੍ਹ-ਖੜ੍ਹ ਕੇ ਮੁੜ ਕੇ ਵੀਡੀਓ ਵੀ ਬਣਾਉਣਗੇ।"
"ਆਮ ਲੋਕਾਂ ਨੂੰ ਵੀ ਦੱਸਣਗੇ।"
"ਪਰ ਇਹ ਰਾਤੋਂ-ਰਾਤ ਨਹੀਂ ਹੁੰਦਾ।"
"ਇਹਦੇ ਲਈ ਤੁਹਾਨੂੰ..."
"ਮਿਹਨਤ ਕਰਨੀ ਪੈਂਦੀ ਆ। ਇਹਦੇ ਲਈ ਤੁਹਾਨੂੰ..."
"ਸਿੜਕ ਕਰਨਾ ਪੈਂਦਾ, ਇਹਦੇ ਲਈ ਤੁਹਾਨੂੰ ਹੌਂਸਲਾ ਰੱਖਣਾ ਪੈਂਦਾ, ਪਰ ਜ਼ਿੰਦਗੀ..."
"ਜ਼ਿੰਦਗੀ ਤੁਹਾਡੀ ਮਿਹਨਤ ਦਾ ਮੁੱਲ ਮੋੜਦੀ ਜ਼ਰੂਰ ਆ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।"

Frequently Asked Questions

ਇਹ ਕਹਾਣੀ ਕਿਸ ਬਾਰੇ ਹੈ?
ਇਹ ਕਹਾਣੀ ਪੰਜਾਬ ਦੀ ਹਰਨਾਮ ਕੌਰ ਦੀ ਹੈ, ਜਿਸਨੇ ਪਤੀ ਦੀ ਹਾਦਸੇ ਵਿੱਚ ਮੌਤ ਤੋਂ ਬਾਅਦ ਗਰੀਬੀ, ਸਮਾਜਿਕ ਬੰਧਨਾਂ ਅਤੇ ਇਕੱਲੇਪਣ ਨਾਲ ਲੜਦੇ ਹੋਏ ਸਲਾਈ-ਕਢਾਈ ਰਾਹੀਂ ਆਪਣੇ ਦੋ ਬੱਚਿਆਂ ਨੂੰ ਪਾਲਿਆ ਅਤੇ ਇੱਕ ਸਫ਼ਲ ਜ਼ਿੰਦਗੀ ਬਣਾਈ।
ਬੇਬੇ ਨਿਹਾਲ ਕੌਰ ਨੇ ਹਰਨਾਮ ਕੌਰ ਨੂੰ ਕੀ ਸਮਝਾਇਆ ਸੀ?
ਬੇਬੇ ਨਿਹਾਲ ਕੌਰ ਨੇ ਹਰਨਾਮ ਨੂੰ ਸਮਝਾਇਆ ਕਿ ਦੁੱਖ ਇੱਕ ਦਰਿਆ ਵਾਂਗ ਹੁੰਦੇ ਹਨ ਜੋ ਕਦੇ ਸੁੱਕਦੇ ਨਹੀਂ। ਜੇਕਰ ਅਸੀਂ ਸੁੱਕਣ ਦਾ ਇੰਤਜ਼ਾਰ ਕਰਾਂਗੇ ਤਾਂ ਡੁੱਬ ਜਾਵਾਂਗੇ, ਇਸ ਲਈ ਸਾਨੂੰ ਦੁੱਖਾਂ ਦੇ ਇਸ ਦਰਿਆ ਵਿੱਚ ਤੈਰਨਾ ਸਿੱਖਣਾ ਪਵੇਗਾ।
ਹਰਨਾਮ ਕੌਰ ਨੇ ਆਪਣਾ ਗੁਜ਼ਾਰਾ ਚਲਾਉਣ ਲਈ ਕੀ ਕੰਮ ਕੀਤਾ?
ਹਰਨਾਮ ਕੌਰ ਨੇ ਆਪਣੇ ਦਾਜ ਵਿੱਚ ਮਿਲੀ ਪੁਰਾਣੀ ਸਲਾਈ ਮਸ਼ੀਨ ਤੋਂ ਕੱਪੜੇ ਸੀਣੇ ਸ਼ੁਰੂ ਕੀਤੇ। ਹੌਲੀ-ਹੌਲੀ ਮਿਹਨਤ ਨਾਲ ਉਸਨੇ ਪਿੰਡ ਦੀਆਂ ਔਰਤਾਂ ਦਾ ਭਰੋਸਾ ਜਿੱਤਿਆ ਅਤੇ ਕੁੜੀਆਂ ਨੂੰ ਸਲਾਈ ਸਿਖਾਉਣਾ ਵੀ ਸ਼ੁਰੂ ਕੀਤਾ।
ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ?
ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਿੱਡਾ ਵੀ ਵੱਡਾ ਦੁੱਖ ਆ ਜਾਵੇ, ਹੌਂਸਲਾ ਨਹੀਂ ਛੱਡਣਾ ਚਾਹੀਦਾ। ਜਿੰਨਾ ਵੱਡਾ ਦੁੱਖ ਹੁੰਦਾ ਹੈ, ਰੱਬ ਸਾਨੂੰ ਉਸ ਨਾਲ ਲੜਨ ਲਈ ਉੱਨੀ ਹੀ ਵੱਡੀ ਹਿੰਮਤ ਦਿੰਦਾ ਹੈ।

What's Your Reaction?

like

dislike

love

funny

angry

sad

wow