ਨਾਰਸਿਸਸ ਤੇ ਈਕੋ ਦੀ ਕਹਾਣੀ: ਹੰਕਾਰ, ਪਿਆਰ ਤੇ ਸਵੈ-ਮਾਣ ਦੀ ਸਿੱਖਿਆ - Kitaab Kahani

ਯੂਨਾਨੀ ਮਿਥਿਹਾਸ ਦੀ ਪ੍ਰਸਿੱਧ ਕਹਾਣੀ ਨਾਰਸਿਸਸ ਅਤੇ ਈਕੋ। ਪੜ੍ਹੋ ਕਿਵੇਂ ਹੰਕਾਰ ਇਨਸਾਨ ਦੀ ਆਪਣੀ ਤਬਾਹੀ ਦਾ ਕਾਰਨ ਬਣਦਾ ਹੈ ਅਤੇ ਰਿਸ਼ਤਿਆਂ ਵਿੱਚ ਸਵੈ-ਮਾਣ ਤੇ ਦੂਜਿਆਂ ਦੀ ਕਦਰ ਕਿਉਂ ਲਾਜ਼ਮੀ ਹੈ।

Sep 15, 2026 - 10:16
 0  0

Share -

ਨਾਰਸਿਸਸ ਤੇ ਈਕੋ ਦੀ ਕਹਾਣੀ: ਹੰਕਾਰ, ਪਿਆਰ ਤੇ ਸਵੈ-ਮਾਣ ਦੀ ਸਿੱਖਿਆ - Kitaab Kahani
ਤਲਾਬ ਦੇ ਕੰਢੇ ਆਪਣੇ ਹੀ ਅਕਸ ਨੂੰ ਨਿਹਾਰਦਾ ਨਾਰਸਿਸਸ ਅਤੇ ਪਿੱਛੇ ਰੁੱਖਾਂ ਦੇ ਓਹਲੇ ਖੜ੍ਹੀ ਉਦਾਸ ਈਕੋ

ਅੱਜ ਦੀ ਕਹਾਣੀ ਯੂਨਾਨੀ ਮਿਥਿਹਾਸ ਦੇ ਵਿੱਚੋਂ ਲਈ ਗਈ। ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਨਾਲ ਵੀ ਰਲਦੀਆਂ-ਮਿਲਦੀਆਂ ਨੇ। ਸੋ, ਅੱਜ ਦੀ ਕਹਾਣੀ ਨਾਰਸਿਸਸ ਤੇ ਈਕੋ ਦੀ ਕਹਾਣੀ। ਈਕੋ, ਯਾਨੀ ਕਿ ਗੂੰਜ।
ਬਹੁਤ ਸਮਾਂ ਪਹਿਲਾਂ ਕਹਿੰਦੇ ਨੇ ਕਿ ਯੂਨਾਨ ਦੇ ਵਿੱਚ ਇੱਕ ਕਹਾਣੀ ਆਮ ਮਸ਼ਹੂਰ ਸੀ। ਆਮ ਸੁਣਾਈ ਜਾਂਦੀ ਸੀ ਕਿ ਨਾਰਸਿਸਸ ਨਾਮ ਦਾ ਇੱਕ ਨੌਜਵਾਨ ਸੀ ਜਿਹੜਾ ਬਹੁਤ ਸੋਹਣਾ ਸੀ। ਇੰਨਾ ਕੁ ਜ਼ਿਆਦਾ ਸੋਹਣਾ ਕਿ ਉਹਨੂੰ ਜੇਕਰ ਕੋਈ ਮਰਦ ਵੀ ਵੇਖ ਲਏ ਤੇ ਉਹ ਵੀ ਉਹਦੇ 'ਤੇ ਮੋਹਿਤ ਹੋ ਜਾਵੇ, ਜ਼ਨਾਨੀ ਤਾਂ ਬੜੀ ਦੂਰ ਦੀ ਗੱਲ। ਜੋ ਵੀ ਕੁੜੀ ਉਹਨੂੰ ਵੇਖਦੀ, ਉਹ ਮੁੜ ਕੇ ਪਾਗਲਾਂ ਵਾਂਗ ਉਹਦੇ ਪਿੱਛੇ-ਪਿੱਛੇ ਤੁਰੀ ਫਿਰਦੀ। ਇੰਨਾ ਕੁ ਜ਼ਿਆਦਾ ਸੋਹਣਾ ਸੀ ਉਹ। ਵੈਸੇ, ਸੋਹਣਾ ਹੋਣ ਦਾ ਕਾਰਨ ਇੱਕ ਹੋਰ ਵੀ ਦੱਸਦੇ ਨੇ ਕਿਉਂਕਿ ਉਹ ਆਮ ਇਨਸਾਨ ਨਹੀਂ ਸੀ। ਉਹਦੇ ਮਾਂ-ਪਿਓ ਦੇ ਵਿੱਚੋਂ ਕੁਝ ਗ਼ੈਬੀ ਸ਼ਕਤੀਆਂ ਵੀ ਰੱਖਣ ਵਾਲਾ ਸੀ ਅੱਗੇ ਖ਼ੂਨ ਤੁਰਿਆ ਸੀ। ਇਸ ਵਜ੍ਹਾ ਦੇ ਕਰਕੇ ਉਹ ਬਹੁਤ ਜ਼ਿਆਦਾ ਸੋਹਣਾ ਸੀ।
ਇਸੇ ਸੋਹਣੇਪਨ ਦੇ ਕਰਕੇ ਹੁਣ ਨਾਰਸਿਸਸ ਦੇ ਮਨ ਦੇ ਵਿੱਚ ਹੰਕਾਰ ਵੀ ਬੜਾ ਸੀ ਕਿ ਮੈਂ ਬਹੁਤ ਜ਼ਿਆਦਾ ਸੋਹਣਾ। ਥੋੜ੍ਹੀ ਕੀਤਿਆਂ ਉਹ ਕਿਸੇ ਨੂੰ ਚੱਜ ਦੇ ਨਾਲ ਬੁਲਾਉਂਦਾ ਵੀ ਨਾ, ਜਿਹਨੂੰ ਆਪਾਂ ਕਹਿ ਦਿੰਨੇ ਆਂ ਨਾ ਘਾਹ ਨਾ ਪਾਉਂਦਾ। ਇਹ ਸੋਹਣਾਪਣ ਉਹਦੇ ਉਹਦੇ ਮਨ ਦੇ ਉੱਤੇ ਬੁਰੀ ਤਰ੍ਹਾਂ ਦੇ ਨਾਲ ਹਾਵੀ ਸੀ। ਉਹ ਸੋਚਦਾ ਸੀ ਕਿ ਸੰਸਾਰ ਦੇ ਵਿੱਚ ਉਹ ਸਭ ਤੋਂ ਸੋਹਣਾ ਤੇ ਉਹਦੇ ਪਿਆਰ ਦੇ ਲਾਇਕ ਹਾਲੇ ਕੋਈ ਜੰਮਿਆ ਹੀ ਨਹੀਂ।
ਇਸ ਲਈ ਕੋਈ ਵੀ ਕੁੜੀ ਆ ਕੇ ਉਹਨੂੰ ਪਿਆਰ ਦਾ ਇਜ਼ਹਾਰ ਕਰਦੀ, ਉਹਦੀ ਤਾਰੀਫ਼ ਕਰਦੀ ਤਾਂ ਬੜੇ ਬੁਰੇ ਤਰੀਕੇ ਦੇ ਨਾਲ ਉਹਦਾ ਪਿਆਰ ਠੁਕਰਾਉਂਦਾ ਤੇ ਉਸ ਤੋਂ ਬਾਅਦ ਉਹਦੀ ਰੱਜ ਕੇ ਬੇਇੱਜ਼ਤੀ ਕਰਦਾ। ਬੂਥੀ ਵੇਖੀ ਆਪਣੀ? ਤੈਨੂੰ ਕੀ ਲੱਗਦਾ ਤੂੰ ਮੇਰੇ ਕਾਬਲ ਐਂ? ਜਾਂ ਫਿਰ ਹੋ ਸਕਦਾ ਇਸ ਤੋਂ ਵੀ ਕਿਤੇ ਵਧੇਰੇ ਬੋਲ ਬੋਲਦਾ ਹੋਵੇ। ਕੁਝ ਕੁ ਹਵਾਲੇ ਇੱਦਾਂ ਦੇ ਵੀ ਆਉਂਦੇ ਨੇ ਕਿ ਕਈ ਕੁੜੀਆਂ ਨੇ ਇਸੇ ਵਜ੍ਹਾ ਦੇ ਕਰਕੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਖ਼ੁਦਕੁਸ਼ੀ ਕਰ ਲਈ। ਹੋਰ ਤੇ ਹੋਰ, ਇੱਕ ਮੁੰਡੇ ਦਾ ਵੀ ਹਵਾਲਾ ਆਉਂਦਾ ਜਿਹੜਾ ਨਾਰਸਿਸਸ ਦੇ ਉੱਤੇ ਮੋਹਿਤ ਹੋ ਗਿਆ। ਉਹਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਨਾਰਸਿਸਸ ਨੇ ਅੱਗੋਂ ਜਵਾਬ ਦਿੱਤਾ, "ਤੇਰੇ ਨਾਲ? ਤੇਰੇ ਨਾਲ ਸਾਂਝ ਪਾਉਣ ਤੋਂ ਚੰਗਾ ਮੈਂ ਆਪਣੇ ਆਪ ਨੂੰ ਕਤਲ ਨਾ ਕਰ ਲਵਾਂ?" ਤੇ ਇੰਨਾ ਕਹਿ ਕੇ ਉਹਦੀ ਖ਼ੂਬ ਖਿੱਲੀ ਉਡਾਈ। ਤੇ ਕਹਿੰਦੇ ਨੇ ਅੱਗੋਂ ਉਸ ਨੌਜਵਾਨ ਨੇ ਕਿਹਾ, "ਜੇਕਰ ਮੈਨੂੰ ਤੇਰੇ ਤੋਂ ਬਗ਼ੈਰ ਜੀਣਾ ਪਿਆ ਤਾਂ ਮੈਂ ਮੈਂ ਤਲਵਾਰ ਦੇ ਨਾਲ ਆਪਣਾ ਸਿਰ ਹੀ ਕੱਟ ਦਊਂਗਾ।" ਤੇ ਨਾਰਸਿਸਸ ਨੇ ਕਹਿੰਦੇ ਨੇ ਆਪਣੀ ਕਿਰਪਾਨ ਕੱਢ ਕੇ ਉਹਦੇ ਵੱਲ ਨੂੰ ਉਲਾਰ ਦਿੱਤੀ, "ਆ ਲੈ, ਕੱਟ ਲਾ ਫਿਰ।" ਤੇ ਉਹਨੇ ਕੱਟ ਲਿਆ। ਪਰ ਉਹਨੇ ਆਪਣੀ ਜਾਨ ਦੇਣ ਤੋਂ ਪਹਿਲਾਂ ਕਿਹਾ, "ਤੂੰ ਹੀ ਮੇਰੇ ਵਾਂਗੂੰ ਤੜਪੇਂਗਾ ਕਿਸੇ ਨਾ ਕਿਸੇ ਦੇ ਪਿਆਰ ਦੇ ਵਿੱਚ।" ਕੁਲ ਮਿਲਾ ਕੇ ਕਹਿ ਲਈਏ ਕਿ ਉਹ ਸ਼ਰਾਪ ਦੇ ਕੇ ਚਲਾ ਗਿਆ। ਵੈਸੇ ਇਹ ਇਕਲੌਤਾ ਸ਼ਰਾਪ ਨਹੀਂ ਸੀ, ਹੋਰ ਵੀ ਬੜੇ ਸ਼ਰਾਪ ਜਿਹੜੇ ਕਹਿੰਦੇ ਨੇ ਕਿ ਨਾਰਸਿਸਸ ਦੇ ਹਿੱਸੇ ਆਏ।
ਇੱਕ ਦਿਨ ਉਹ ਜੰਗਲ ਦੇ ਵਿੱਚ ਘੁੰਮ ਰਿਹਾ ਸੀ। ਜੰਗਲ ਦੇ ਵਿੱਚ ਈਕੋ ਨਾਮ ਦੀ ਇੱਕ ਇੱਕ ਸੁੰਦਰੀ ਵੀ ਰਹਿੰਦੀ ਸੀ। ਉਹ ਵੀ ਆਪਣੇ ਹੁਸਨ ਦੇ ਕਰਕੇ ਬਹੁਤ ਮਸ਼ਹੂਰ। ਵੈਸੇ ਉਹ ਵੀ ਆਮ ਇਨਸਾਨ ਨਹੀਂ ਸੀ। ਉਹ ਅਪਸਰਾ ਸੀ, ਉਹ ਪਰੀ ਸੀ, ਇੱਦਾਂ ਦੇ ਹਵਾਲੇ ਮਿਲਦੇ ਨੇ। ਇੱਕ ਵਾਰੀ ਕਹਿੰਦੇ ਨੇ ਕਿ ਈਕੋ ਨੇ ਕਿਸੇ ਦੇਵੀ ਨੂੰ ਬਹੁਤ ਜ਼ਿਆਦਾ ਸਤਾਇਆ। ਦੇਵੀ ਹੇਰਾ ਨੂੰ ਇਸ ਗੱਲ ਦੇ ਉੱਤੇ ਬਹੁਤ ਗੁੱਸਾ ਆਇਆ। ਵਜ੍ਹਾ ਇਹ ਸੀ ਕਿ ਈਕੋ ਨੇ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਈ ਰੱਖਿਆ। ਉਹ ਜਦੋਂ ਇੱਕ ਗੱਲ ਕਰਦੀ ਤਾਂ ਉਹਨੂੰ ਦੂਸਰੇ ਪਾਸੇ ਉਲਝਾ ਦਿੰਦੀ। ਉਹਦਾ ਧਿਆਨ ਕਾਫ਼ੀ ਸਮੇਂ ਦੇ ਲਈ ਇਸੇ ਤਰ੍ਹਾਂ ਦੇ ਨਾਲ ਭਟਕਾ ਕੇ ਰੱਖਿਆ। ਤੇ ਜਦੋਂ ਹੇਰਾ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨੇ ਵੀ ਗੁੱਸੇ ਦੇ ਵਿੱਚ ਆ ਕੇ ਇੱਧਰ ਈਕੋ ਨੂੰ ਸ਼ਰਾਪ ਦੇ ਦਿੱਤਾ।
ਸ਼ਰਾਪ ਦਿੱਤਾ ਕਿ ਹੁਣ ਈਕੋ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਕਹਿ ਸਕਦੀ। ਉਹ ਸਿਰਫ਼ ਦੂਸਰਿਆਂ ਦੇ ਆਖ਼ਰੀ ਸ਼ਬਦ ਹੀ ਦੋਹਰਾ ਸਕੂਗੀ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅੱਜ ਆਪਾਂ ਵੇਂਹਨੇ ਆਂ ਈਕੋ ਆਉਂਦੀ ਆ, ਆਵਾਜ਼ ਦੀ ਗੂੰਜ ਸਾਨੂੰ ਸੁਣਦੀ ਆ, ਸਿਰਫ਼ ਪਿਛਲੇ ਜਿਹੇ ਸ਼ਬ- ਸ਼ਬਦ ਸੁਣਦੇ ਨੇ। ਉਹ ਆ ਈਕੋ। ਫਿਰ ਕੀ ਸੀ, ਇੱਕ ਦਿਨ ਈਕੋ ਤੇ ਨਾਰਸਿਸਸ ਦਾ ਜੰਗਲ ਦੇ ਵਿੱਚ ਮੇਲ ਹੋ ਗਿਆ। ਮੇਲ ਆਹਮੋ-ਸਾਹਮਣੇ ਤੇ ਨਹੀਂ ਸੀ ਹੋਇਆ ਹਾਲੇ, ਪਰ ਈਕੋ ਨੇ ਨਾਰਸਿਸਸ ਨੂੰ ਵੇਖ ਲਿਆ।
ਨਾਰਸਿਸਸ ਜਿਹੜਾ ਪਹਿਲਾਂ ਹੀ ਹੰਕਾਰ ਦੇ ਵਿੱਚ ਸੀ, ਆਪਣੇ ਸੋਹਣੇਪਨ ਦੇ ਆਪਣੇ ਸੋਹਣੇਪਨ ਦੇ ਕਰਕੇ ਬਹੁਤ ਸਾਰੇ ਦਿਲ ਤੋੜ ਚੁੱਕਾ ਸੀ। ਈਕੋ ਦਾ ਉਹਦੇ ਉੱਤੇ ਦਿਲ ਆ ਗਿਆ। ਹੁਣ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੀ ਆ, ਪਰ ਉਹਨੂੰ ਕਹਿੰਦੇ ਨੇ ਸ਼ਰਾਪ ਹੋਇਆ ਵਾ। ਉਹਨੂੰ ਹੇਰਾ ਦੇਵੀ ਨੇ ਸ਼ਰਾਪ ਦਿੱਤਾ। ਇਸ ਵਜ੍ਹਾ ਕਰਕੇ ਉਹ ਚੱਜ ਦੇ ਨਾਲ ਬੋਲ ਕੇ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੀ। ਪਰ ਹੁਣ ਕਰੇ ਕੀ, ਪਿਆਰ ਤੇ ਹੋ ਗਿਆ।
ਨਾਰਸਿਸਸ ਨੇ ਜ਼ੋਰ ਦੀ ਆਵਾਜ਼ ਦੇ ਕੇ ਪੁੱਛਿਆ, "ਇਹ ਜਿਹੜਾ ਹਿਲਜੁਲ ਹੁੰਦੀ ਆ, ਇਹ ਜਿਹੜਾ ਪਲਟਪਲੀਆਂ ਮਾਰੀ ਜਾਂਦਾ, ਕੌਣ ਆ ਇੱਥੇ?" ਤਾਂ ਅੱਗੋਂ ਈਕੋ ਨੇ ਈਕੋ ਨੇ ਜਵਾਬ ਤਾਂ ਦੇਣਾ ਚਾਹਿਆ ਪਰ ਸ਼ਰਾਪ ਦੇ ਕਰਕੇ ਅੱਗੋਂ ਅੱਗੋਂ ਸ਼ਬਦ ਗੂੰਜੇ, "ਇੱਥੇ, ਇੱਥੇ, ਇੱਥੇ।" "ਜੇ ਹਿੰਮਤ ਹੈ ਤਾਂ ਮੇਰੇ ਸਾਹਮਣੇ ਆ।" "ਸਾਹਮਣੇ ਆ, ਸਾਹਮਣੇ ਆ, ਸਾਹਮਣੇ ਆ।" ਸ਼ਰਾਪ ਦੇ ਕਰਕੇ ਕਹਿੰਦੇ ਨੇ ਈਕੋ ਦੀਆਂ ਸਾਰੀਆਂ ਗੱਲਾਂ ਇਸ ਤਰੀਕੇ ਦੇ ਨਾਲ ਵਾਪਸ ਸੁਣਦੀਆਂ ਰਹੀਆਂ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਬੱਚੇ ਇੱਕ ਦੂਸਰੇ ਨੂੰ ਚੜ੍ਹਾਉਣ ਦੇ ਲਈ ਇੱਦਾਂ ਦੀ ਗੇਮ ਖੇਡਦੇ ਨੇ। ਇਸੇ ਵਜ੍ਹਾ ਦੇ ਕਰਕੇ ਨਾਰਸਿਸਸ ਵੀ ਖਿੱਝ ਗਿਆ।
ਪਰ ਆਖ਼ਰਕਾਰ ਆਖ਼ਰਕਾਰ ਈਕੋ ਨੇ ਫ਼ੈਸਲਾ ਕੀਤਾ ਕਿ ਉਹ ਉਹਦੇ ਸਾਹਮਣੇ ਆ ਜਾਵੇ। ਉਹ ਆਪਣੇ ਪਿਆਰ ਦਾ ਇਜ਼ਹਾਰ ਕਰੇ। ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ। ਕਹਿੰਦੇ ਨੇ ਈਕੋ ਜਦੋਂ ਸਾਹਮਣੇ ਆਈ ਉਹਨੂੰ ਇਸ ਗੱਲ ਦਾ ਅਹਿਸਾਸ ਤਾਂ ਹੋ ਚੁੱਕਾ ਸੀ ਕਿ ਉਹ ਬੋਲ ਕੇ ਆਪਣਾ ਇਜ਼ਹਾਰ ਨਹੀਂ ਕਰ ਪਾਊਗੀ। ਇਸ ਕਰਕੇ ਉਹਨੇ ਸਾਹਮਣੇ ਆ ਕੇ ਆਪਣੀਆਂ ਬਾਹਵਾਂ ਖੋਲ੍ਹ ਦਿੱਤੀਆਂ। ਆਪਣੇ ਪਿਆਰ ਦਾ ਇਜ਼ਹਾਰ ਕਰਨ ਦਾ ਸ਼ਾਇਦ ਉਹਨੂੰ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਲੱਭਾ।
ਪਰ ਇਸ ਗੱਲ ਦੇ ਉੱਤੇ ਇਸ ਗੱਲ ਦੇ ਉੱਤੇ ਨਾਰਸਿਸਸ ਨੇ ਹੋਰ ਗੁੱਸਾ ਕੀਤਾ। ਉਹਨੂੰ ਲੱਗਾ ਇਹ ਤਾਂ ਬੜੀ ਬੇਸ਼ਰਮ ਐ। ਇਹ ਤਾਂ ਆ ਕੇ ਆ ਕੇ ਸਿੱਧਾ ਹੀ ਮੇਰੇ ਗਲ ਲੱਗਣਾ ਚਾਹੁੰਦੀ ਐ। ਨਾਰਸਿਸਸ ਨੇ ਬੜੀ ਬੇਰਹਿਮੀ ਦੇ ਨਾਲ ਉਹਨੂੰ ਉਹਨੂੰ ਮੰਦੇ-ਚੰਗੇ ਬੋਲ ਬੋਲ ਦਿੱਤੇ। ਈਕੋ ਨੇ ਬਥੇਰਾ ਕੋਸ਼ਿਸ਼ ਕੀਤੀ ਕਿ ਉਹ ਵੀ ਅੱਗੋਂ ਆਪਣੇ ਦਿਲ ਦੀ ਗੱਲ ਦੱਸੇ, ਪਰ ਉਹ ਦੱਸ ਨਹੀਂ ਪਾਈ। ਜੋ ਵੀ ਕਿਹਾ ਹੋਊਗਾ, ਜਿੱਦਾਂ ਵੀ ਕਿਹਾ ਹੋਊਗਾ, ਕਹਿੰਦੇ ਨੇ ਕਿ ਉਹ ਬੋਲ ਬੜੇ ਦੁਖਦਾਈ ਸੀ। ਬੜੀ ਬੁਰੀ ਤਰ੍ਹਾਂ ਦੇ ਨਾਲ ਉਹਨੇ ਬੇਇੱਜ਼ਤੀ ਕੀਤੀ। ਇੰਨੀ ਕੁ ਜ਼ਿਆਦਾ ਬੇਇੱਜ਼ਤੀ ਕੀਤੀ ਕਿ ਈਕੋ ਉਹ ਬੇਇੱਜ਼ਤੀ ਸਹਾਰ ਨਹੀਂ ਸਕੀ ਤੇ ਈਕੋ ਦਾ ਦਿਲ ਟੁੱਟ ਗਿਆ।
ਸ਼ਰਮ ਦੇ ਮਾਰੇ, ਦੁੱਖ ਦੀ ਭਰੀ ਉਹ ਜੰਗਲਾਂ ਦੇ ਵਿੱਚ ਜਾ ਕੇ ਗੁਫ਼ਾਵਾਂ ਦੇ ਵਿੱਚ ਲੁੱਕ ਗਈ। ਸ਼ਾਇਦ ਇਸ ਕਰਕੇ ਕਿਉਂਕਿ ਸਹੀ ਤਰੀਕੇ ਦੇ ਨਾਲ ਬੋਲ ਨਾ ਸਕਣ ਕਰਕੇ, ਸਿਰਫ਼ ਗੂੰਜ ਸੁਣਾਈ ਦੇਣ ਦੇ ਕਰਕੇ ਕੁਝ ਕੁ ਗੱਲਾਂ ਉਹਦੇ ਕੋਲੋਂ ਇੱਦਾਂ ਦੀਆਂ ਹੋ ਗਈਆਂ ਸੀ ਕਿ ਉਹ ਆਪਣੀਆਂ ਨਜ਼ਰਾਂ ਦੇ ਵਿੱਚੋਂ ਹੀ ਡਿੱਗ ਪਈ ਸੀ। ਹੌਲੀ-ਹੌਲੀ ਉਹਦਾ ਸਰੀਰ ਗਲਦਾ ਗਿਆ। ਕਈ ਹਵਾਲੇ ਇੱਦਾਂ ਦੇ ਆਉਂਦੇ ਨੇ ਕਿ ਫਿਰ ਉਹ ਫਿਰ ਉਹਦਾ ਸਰੀਰ ਸਾਰਾ ਹੀ ਗਲ ਗਿਆ, ਸਿਰਫ਼ ਆਵਾਜ਼ ਰਹਿ ਗਈ। ਉਹ ਆਵਾਜ਼ ਜਿਹੜੀ ਅੱਜ ਵੀ ਆਪਾਂ ਸੁਣਦੇ ਆਂ। ਉਹ ਆਵਾਜ਼ ਜਿਹੜੀ ਪਹਾੜਾਂ ਦੇ ਵਿੱਚ ਗੂੰਜਦੀ ਫਿਰਦੀ ਐ। ਈਕੋ ਦੀ ਆਵਾਜ਼ ਕਹਿੰਦੇ ਨੇ ਕਹਿੰਦੇ ਨੇ ਅੱਜ ਵੀ ਸੁਣਦੀ ਆ। ਯੂਨਾਨੀ ਲੋਕ ਲੰਮਾ ਸਮਾਂ ਇਸ ਚੀਜ਼ ਦੇ ਵਿੱਚ ਸ਼ਾਇਦ ਵਿਸ਼ਵਾਸ ਵੀ ਕਰਦੇ ਰਹੇ।
ਪਰ ਉੱਧਰ ਜਦੋਂ ਈਕੋ ਦੀਆਂ ਸਹੇਲੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਬੜਾ ਦੁੱਖ ਲੱਗਾ। ਉਹਨਾਂ ਨੂੰ ਲੱਗਾ ਕਿ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਨਾਰਸਿਸਸ ਨੂੰ ਨਹੀਂ ਸੀ ਕਰਨਾ ਚਾਹੀਦਾ। ਇਹਨੂੰ ਵੀ ਇਹਨੂੰ ਵੀ ਇਹਦੇ ਕੀਤੇ ਦਾ ਸਬਕ ਮਿਲਣਾ ਚਾਹੀਦਾ। ਸੋ ਇਸ ਕਰਕੇ ਉਹ ਵੀ ਇਕੱਠੀਆਂ ਹੋ ਕੇ ਇਕੱਠੀਆਂ ਹੋ ਕੇ ਉਹ ਵੀ ਬਦਲੇ ਦੀ ਦੇਵੀ ਕੋਲ ਪਹੁੰਚ ਗਈਆਂ। ਉਹ ਦੇਵੀ ਜਿਹੜੀ ਬਦਲਾ ਲੈਂਦੀ, ਰਿਵੈਂਜ ਦੇਵੀ। ਤੇ ਦੇਵੀ ਨੂੰ ਹਾਰ ਕੇ ਉਹਨਾਂ ਦੇ ਨਾਲ ਵਾਅਦਾ ਕਰਨਾ ਪਿਆ ਕਿ ਉਹ ਉਹਨਾਂ ਦੀ ਸਹੇਲੀ ਦਾ ਜ਼ਰੂਰ ਇਨਸਾਫ਼ ਕਰਨਗੇ।
ਇੱਕ ਦਿਨ ਨਾਰਸਿਸਸ ਸ਼ਿਕਾਰ ਖੇਡਦਾ-ਖੇਡਦਾ ਇੰਨਾ ਜ਼ਿਆਦਾ ਥੱਕ ਗਿਆ, ਕਹਿੰਦੇ ਨੇ ਪਾਣੀ ਪੀਣ ਦੇ ਲਈ ਇੱਕ ਉਹ ਸ਼ੀਸ਼ੇ ਵਰਗੇ ਸਾਫ਼ ਤਲਾਬ ਦੇ ਕੋਲ ਰੁਕਿਆ। ਪਰ ਉਹਨੂੰ ਨਹੀਂ ਸੀ ਪਤਾ ਇਹ ਸਾਰਾ ਕੁਝ ਇਹ ਸਾਰਾ ਕੁਝ ਉਹਦੇ ਕਰਕੇ ਹੀ ਬੁਣਿਆ ਗਿਆ। ਜਦੋਂ ਉਹਨੇ ਪਾਣੀ ਪੀਣ ਦੇ ਲਈ ਆਪਣਾ ਸਿਰ ਹੇਠਾਂ ਝੁਕਾਇਆ ਤਾਂ ਪਾਣੀ ਦੇ ਵਿੱਚ ਉਹ ਪਾਣੀ ਦੇ ਵਿੱਚ ਆਪਣਾ ਹੀ ਪ੍ਰਤੀਬਿੰਬ ਵੇਖ ਕੇ ਆਪਣੇ ਆਪ ਦੇ ਉੱਤੇ ਮੋਹਿਤ ਹੋ ਗਿਆ। ਉਹ ਜਿਹੜਾ ਬੜਿਆਂ ਦੇ ਦਿਲ ਤੋੜ ਚੁੱਕਾ ਸੀ, ਉਹ ਜਿਹੜਾ ਹੰਕਾਰ ਦਾ ਮਾਰਿਆ ਸੀ, ਹੋਰ ਕਿਸੇ 'ਤੇ ਨਹੀਂ ਅੱਜ ਉਹ ਆਪਣੇ ਆਪ ਦੇ ਉੱਤੇ ਹੀ ਮੋਹਿਤ ਹੋ ਗਿਆ।
ਉਹਨੂੰ ਪਾਣੀ ਦੇ ਵਿੱਚ ਆਪਣਾ ਪ੍ਰਤੀਬਿੰਬ ਦਿਖਾਈ ਦਿੰਦਾ। ਉਹ ਅੱਗੇ ਹੱਥ ਵਧਾਉਂਦਾ, ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ, ਪਾਣੀ ਹਿੱਲ ਜਾਂਦਾ, ਉਹਦਾ ਅਕਸ ਧੁੰਦਲਾ ਪੈ ਜਾਂਦਾ। ਉਹ ਫਿਰ ਦੁਬਾਰਾ ਤੋਂ ਇੰਤਜ਼ਾਰ ਕਰਦਾ। ਉਹਨੇ ਇੰਨੀ ਸੁੰਦਰਤਾ ਕਦੀ ਨਹੀਂ ਸੀ ਵੇਖੀ। ਉਹਨੇ ਇੰਨਾ ਸੋਹਣਾ ਕੋਈ ਸ਼ਖ਼ਸ ਕਦੀ ਨਹੀਂ ਸੀ ਵੇਖਿਆ। ਉਹ ਬੱਸ ਵੇਂਹਦਾ ਤੇ ਵੇਂਹਦਾ ਹੀ ਰਹਿ ਗਿਆ। ਵੈਸੇ ਇੱਥੇ ਇੱਥੇ ਕੁਝ ਕੁ ਹਵਾਲੇ ਹੋਰ ਵੀ ਮਿਲਦੇ ਨੇ, ਕਹਿੰਦੇ ਨੇ ਕਿ ਜਦੋਂ ਇਹ ਜੰਮਿਆ ਸੀ ਉਸ ਸਮੇਂ ਭਵਿੱਖਬਾਣੀ ਹੋਈ ਸੀ। ਉਸ ਸਮੇਂ ਜਿਹੜੇ ਵੀ ਉਹਨਾਂ ਦੇ ਯੂਨਾਨੀ ਸਮਾਜ ਦੇ ਵਿੱਚ ਭਵਿੱਖਬਾਣੀਆਂ ਕਰਦੇ ਹੋਣਗੇ ਉਹਨਾਂ ਨੇ ਇਹ ਕਿਹਾ ਸੀ ਕਿ ਜਿੰਨਾ ਚਿਰ ਇਹ ਆਪਣੇ ਆਪ ਤੋਂ ਅਣਜਾਣ ਐ, ਜਿੰਨਾ ਚਿਰ ਇਹ ਆਪਣੇ ਆਪ ਨੂੰ ਨਹੀਂ ਜਾਣ ਲੈਂਦਾ, ਆਪਣੇ ਆਪ ਨੂੰ ਨਹੀਂ ਵੇਖ ਲੈਂਦਾ, ਬੱਸ ਉੱਨਾ ਚਿਰ ਇਹਦੀ ਚੜ੍ਹਾਈ ਆ। ਜਿੱਦਣ ਇਹਨੇ ਆਪਣੇ ਆਪ ਨੂੰ ਵੇਖ ਲਿਆ, ਉਸ ਤੋਂ ਬਾਅਦ ਇਹ ਖ਼ਤਮ ਐ। ਤੇ ਅੱਜ ਸ਼ਾਇਦ ਉਹ ਗੱਲ ਸੱਚ ਹੋ ਗਈ।
ਕਹਿੰਦੇ ਨੇ ਨਾਰਸਿਸਸ ਉਸ ਜਗ੍ਹਾ ਤੋਂ ਹਿੱਲ ਹੀ ਨਹੀਂ ਪਾਇਆ। ਉਹ ਤਲਾਬ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਗੋਡਿਆਂ ਭਾਰ ਗੋਡਾ ਹੋ ਕੇ ਬੈਠਾ ਰਿਹਾ। ਵਾਰ-ਵਾਰ ਉਹ ਜਿਹਨੂੰ ਪਿਆਰ ਕਰਦਾ ਸੀ, ਯਾਨੀ ਕਿ ਆਪਣਾ ਹੀ ਉਹਦਾ ਅਕਸ ਪਾਣੀ ਦੇ ਵਿੱਚ, ਉਹਨੂੰ ਉਹ ਫੜਨ ਦੀ ਕੋਸ਼ਿਸ਼ ਕਰਦਾ, ਨਿਹਾਰਨ ਦੀ ਕੋਸ਼ਿਸ਼ ਕਰਦਾ, ਫਿਰ ਦੁਬਾਰਾ ਇੰਤਜ਼ਾਰ ਕਰਦਾ ਜਦੋਂ ਪਾਣੀ ਹਿੱਲ ਜਾਂਦਾ ਤੇ ਇਸੇ ਤਰ੍ਹਾਂ ਦੇ ਨਾਲ ਉੱਥੇ ਹੀ ਬੈਠੇ ਨੇ ਦਮ ਤੋੜ ਦਿੱਤਾ। ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਲੱਗਾ ਕਿ ਇਹ ਮੈਂ ਹੀ ਆਂ, ਇਹ ਮੇਰਾ ਹੀ ਅਕਸ ਐ ਤੇ ਮੈਂ ਆਪਣੇ ਆਪ ਦੇ ਉੱਤੇ ਮੋਹਿਤ ਹੋਇਆ ਫਿਰਦਾਂ। ਹਿੱਲ ਨਾ ਸਕਿਆ ਉੱਥੋਂ, ਖਾਣਾ-ਪਾਣੀ ਨਾ ਖਾਧਾ, ਪਾਣੀ ਨਾ ਪੀ ਸਕਿਆ, ਨੀਂਦ ਨਾ ਲੈ ਸਕਿਆ। ਰਾਤ ਸੌਂਦਾ ਵੀ ਨਾ ਕਿ ਕਿਤੇ ਇਹ ਕਿਤੇ ਚਲਿਆ ਨਾ ਜਾਵੇ। ਨਾ ਉਹ ਕਿਤੇ ਜਾਂਦਾ, ਨਾ ਇਹ ਕਿਤੇ ਜਾਂਦਾ। ਹੌਲੀ-ਹੌਲੀ ਸਰੀਰ ਇਹਦਾ ਵੀ ਕਮਜ਼ੋਰ ਪੈ ਗਿਆ ਤੇ ਈਕੋ ਵਾਂਗੂੰ ਆਖ਼ਰਕਾਰ ਇਹਨੇ ਵੀ ਦਮ ਤੋੜ ਦਿੱਤਾ।
ਵੈਸੇ ਕਈ ਤੇ ਇੱਦਾਂ ਵੀ ਲਿਖਦੇ ਨੇ ਕਿ ਈਕੋ ਉਸ ਸਮੇਂ ਉਸ ਜਗ੍ਹਾ 'ਤੇ ਮੌਜੂਦ ਸੀ। ਦਰੱਖ਼ਤ ਦੇ ਓਹਲੇ ਖੜ੍ਹ ਕੇ ਉਹ ਸਾਰਾ ਕੁਝ ਵੇਖੀ ਤੇ ਖ਼ੁਸ਼ ਹੋਈ। ਖ਼ੁਸ਼ ਹੋਈ ਕਿ ਜਿੱਦਾਂ ਮੈਂ ਇਹਦੇ ਪਿਆਰ ਦੇ ਵਿੱਚ ਤੜਫ਼ੀ ਸੀ, ਅੱਜ ਇਹ ਵੀ ਮੇਰੇ ਪਿਆਰ ਦੇ ਵਿੱਚ ਤੜਫ਼ਿਆ। ਇਸ ਤਰੀਕੇ ਦੇ ਨਾਲ ਈਕੋ ਤੇ ਨਾਰਸਿਸਸ ਦੋਵਾਂ ਦਾ ਅੰਤ ਹੋ ਗਿਆ। ਕਹਿੰਦੇ ਨੇ ਜਿਹੜੀ ਜਗ੍ਹਾ ਦੇ ਉੱਤੇ ਨਾਰਸਿਸਸ ਦੀ ਮੌਤ ਹੋਈ ਸੀ, ਉਸੇ ਜਗ੍ਹਾ ਦੇ ਉੱਤੇ ਇੱਕ ਸੁੰਦਰ ਫੁੱਲ ਉੱਗਿਆ ਤੇ ਇਸੇ ਫੁੱਲ ਦਾ ਨਾਂ ਨਾਰਸਿਸਸ ਯਾਨੀ ਕਿ ਆਪਾਂ ਆਪਣੇ ਹਿਸਾਬ ਦੇ ਨਾਲ ਕਹਿ ਲਈਏ ਤੇ ਨਰਗਿਸ ਦਾ ਫੁੱਲ। ਪਾਣੀ ਦੇ ਕੰਢੇ ਸਿਰ ਝੁਕਾਈ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਖੜ੍ਹਾ ਰਹਿੰਦਾ, ਆਪਣੇ ਪ੍ਰਤੀਬਿੰਬ ਨੂੰ ਪਾਣੀ ਦੇ ਵਿੱਚ ਵੇਖਦਾ ਰਹਿੰਦਾ। ਪਤਾ ਨਹੀਂ ਫੁੱਲ ਨੂੰ ਵੇਖ ਕੇ ਕਹਾਣੀ ਘੜੀ ਗਈ ਜਾਂ ਕਹਾਣੀ ਦੇ ਵਿੱਚੋਂ ਫੁੱਲ ਨਿਕਲਿਆ।
ਖ਼ੈਰ, ਇਹ ਪੁਰਾਣੇ ਸਮਾਜ ਦੇ ਵਿੱਚੋਂ ਕਹਾਣੀਆਂ ਸਾਨੂੰ ਇੱਦਾਂ ਦੀਆਂ ਹੀ ਮਿਲਦੀਆਂ ਨੇ। ਪਰ ਉਹਦੇ ਵਿੱਚੋਂ ਆਪਾਂ ਵੇਖਣਾ ਵਾ ਬਈ ਕੱਢਣਾ ਕੀ ਐ। ਇਹ ਕਹਾਣੀਆਂ ਚਾਹੇ ਸੱਚੀਆਂ ਸਾਨੂੰ ਨਹੀਂ ਲੱਗਦੀਆਂ, ਮਿਥਿਹਾਸ ਲੱਗਦੀਆਂ ਨੇ ਪਰ ਇਹਨਾਂ ਇਹਨਾਂ ਕਹਾਣੀਆਂ ਦੇ ਵਿੱਚੋਂ ਰਸ ਜ਼ਰੂਰ ਆਉਂਦਾ ਸੁਣਨ ਵਾਲੇ ਨੂੰ। ਇਨਸਾਨ ਦੀ ਅੰਦਰ ਦੀ ਬਿਰਤੀ ਜ਼ਰੂਰ ਪਤਾ ਲੱਗਦੀ ਐ। ਕਈ ਕਹਿੰਦੇ ਨੇ ਕਿ ਕਹਾਣੀਆਂ ਇਸ ਕਰਕੇ ਬਣਾ ਦਿੱਤੀਆਂ ਜਾਂਦੀਆਂ ਜਦੋਂ ਇਨਸਾਨ ਦੇ ਦਿਮਾਗ਼ ਦੇ ਵਿੱਚ ਸਵਾਲ ਆਉਂਦਾ ਕਿ ਆਹ ਪਹਾੜਾਂ ਦੇ ਵਿੱਚੋਂ ਗੂੰਜ ਕਿਉਂ ਆਉਂਦੀ ਆ? ਤੇ ਫਿਰ ਜਿਹੜੇ ਜਿਹੜੇ ਕ੍ਰਿਏਟਿਵ ਦਿਮਾਗ਼ ਸੀ ਉਹ ਫਿਰ ਉਸ ਪਿੱਛੇ ਇੱਕ ਕਹਾਣੀ ਘੜ ਲੈਂਦੇ। ਖ਼ੈਰ, ਅਲੱਗ-ਅਲੱਗ ਤਰੀਕੇ ਦੇ ਨਾਲ ਇਸ ਸਭ ਕੁਝ ਨੂੰ ਬਿਆਨ ਕੀਤਾ ਜਾਂਦਾ।
ਪਰ ਆਪਾਂ ਇਹ ਵੇਖਣਾ ਇਸ ਕਹਾਣੀ ਦੇ ਵਿੱਚ ਕਿਹੜੀ ਗੱਲੋਂ ਦੋਵੇਂ ਮਾਰੇ ਗਏ। ਵੇਖਿਆ ਜਾਵੇ ਤਾਂ ਨਾਰਸਿਸਸ ਦੇ ਮਨ ਦੇ ਉੱਤੇ ਹੰਕਾਰ। ਜੇ ਰੱਬ ਨੇ ਤੁਹਾਨੂੰ ਸੁਹਾਪਣ ਦੇ ਹੀ ਦਿੱਤਾ, ਸੋਹਣਾਪਣ ਦੇ ਦਿੱਤਾ, ਜੇ ਰੱਬ ਨੇ ਤੁਹਾਨੂੰ ਪੈਸਾ ਦੇ ਹੀ ਦਿੱਤਾ, ਜੇ ਰੱਬ ਨੇ ਤੁਹਾਨੂੰ ਅਮੀਰ ਘਰ ਦੇ ਵਿੱਚ ਭੇਜ ਹੀ ਦਿੱਤਾ, ਦੂਸਰਿਆਂ ਦੇ ਨਾਲੋਂ ਕੁਝ ਮੰਨ ਲਓ ਵੱਖਰਾ ਦੇ ਹੀ ਦਿੱਤਾ ਤਾਂ ਫਿਰ ਮਨ ਦੇ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ। ਜਾਂ ਫਿਰ ਸ਼ਾਇਦ ਕਹਾਣੀਕਾਰ ਇਹ ਵੀ ਦੱਸਣਾ ਚਾਹੁੰਦਾ ਕਿ ਇਨਸਾਨ ਜਦੋਂ ਵੀ ਮਾਰਿਆ ਜਾਂਦਾ, ਉਹਦੇ ਪਿੱਛੇ ਕਾਰਨ ਉਹ ਆਪ ਹੀ ਹੁੰਦਾ। ਬਹੁਤ ਸਾਰੀਆਂ ਬਹੁਤ ਸਾਰੀਆਂ ਇੱਦਾਂ ਦੇ ਕਹਾਣੀਆਂ, ਇੱਦਾਂ ਦੇ ਹਵਾਲੇ ਸਾਨੂੰ ਮਿਲ ਜਾਂਦੇ ਐ ਜਿਹਦੇ ਵਿੱਚ ਕਿਸੇ ਦੇ ਮਾਰਿਆਂ ਇਨਸਾਨ ਨਹੀਂ ਮਰਦਾ। ਨਾਰਸਿਸਸ ਆਪਣੇ ਮਾਰਿਆਂ ਆਪੇ ਮਰਿਆ। ਉਹਨੂੰ ਉਹਨੂੰ ਆਪਣੇ ਆਪ ਨੇ ਮਾਰਿਆ। ਤੇ ਵੈਸੇ ਵੇਖਿਆ ਜਾਵੇ ਤਾਂ ਇਨਸਾਨ ਦੀ ਕਹਾਣੀ ਵੀ ਇਹੋ ਹੀ ਐ। ਇਨਸਾਨ ਜਦੋਂ ਵੀ ਮਰਦਾ ਉਹ ਆਪਣੀ ਕਰਤੂਤੀਂ ਮਰਦਾ।
ਕਿਸੇ ਵੀ ਬੰਦੇ ਨੂੰ ਤੁਸੀਂ ਵੇਖ ਲਓ। ਜੇ ਕੋਈ ਲੱਖ ਕਹੇ ਮੰਡੀ ਡੁੱਬ ਗਈ, ਕਾਰੋਬਾਰ ਤਾਂ ਚਲਿਆ ਗਿਆ, ਪਰ ਵੇਖਿਆ ਜਾਵੇ ਤਾਂ ਇਨਸਾਨ ਦੇ ਆਪਣੇ ਗ਼ਲਤ ਲਏ ਗਏ ਫ਼ੈਸਲੇ ਹੁੰਦੇ ਐ ਜਿਹਦੀ ਵਜ੍ਹਾ ਦੇ ਕਰਕੇ ਉਹ ਕੰਗਾਲ ਹੁੰਦਾ। ਚਾਹੇ ਉਹ ਪੜ੍ਹਾਈ-ਲਿਖਾਈ ਹੋਵੇ, ਚਾਹੇ ਫਿਰ ਉਹ ਪਰਿਵਾਰਕ ਪੱਧਰ ਦੇ ਉੱਤੇ ਹੀ ਬੰਦਾ ਫ਼ੇਲੀਅਰ ਹੋਵੇ। ਉੱਥੇ ਵੀ ਵੇਖਿਆ ਜਾਵੇ ਤਾਂ ਉਹਦੀ ਗ਼ਲਤੀ ਕੋਈ ਨਾ ਕੋਈ ਆਪਣੀ ਹੀ ਨਿਕਲੂਗੀ। ਚਾਹੇ ਉਹ ਬੱਚਿਆਂ ਨੂੰ ਲੈ ਕੇ ਲਏ ਗਏ ਫ਼ੈਸਲੇ ਹੋਣ, ਚਾਹੇ ਆਪਣੇ ਆਪ ਨੂੰ ਲੈ ਕੇ ਲਏ ਗਏ ਫ਼ੈਸਲੇ ਹੋਣ, ਚਾਹੇ ਫਿਰ ਆਪਣੇ ਕੈਰੀਅਰ ਨੂੰ ਲੈ ਕੇ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੰਦ ਕਿਸੇ ਵੀ ਪਾਸਿਓਂ ਫੜ ਲਓ, ਕੁਲ ਮਿਲਾ ਕੇ ਹਰ ਇੱਕ ਫ਼ੇਲੀਅਰ ਦੇ ਪਿੱਛੇ ਇਨਸਾਨ ਦੀ ਆਪਣੀ ਹੀ ਗ਼ਲਤੀ ਨਿਕਲਦੀ ਐ। ਆਪਣਾ ਹੀ ਹੰਕਾਰ, ਗ਼ਲਤ ਲਏ ਗਏ ਫ਼ੈਸਲੇ ਉਹੀ ਇਨਸਾਨ ਨੂੰ ਬਰਬਾਦ ਕਰ ਦਿੰਦੇ ਨੇ। ਬਿਲਕੁਲ ਉੱਦਾਂ ਜਿੱਦਾਂ ਨਾਰਸਿਸਸ ਆਪਣੀ ਸੁੰਦਰਤਾ ਦੇ ਨਸ਼ੇ ਦੇ ਵਿੱਚ ਦੂਸਰਿਆਂ ਨੂੰ ਐਵੇਂ ਟਿੱਚ ਸਮਝਦਾ ਰਿਹਾ ਤੇ ਜੇ ਉਹਨੂੰ ਮਾਰਿਆ ਤੇ ਮਾਰਿਆ ਉਹਨੂੰ ਆਪਣੇ ਆਪ ਨੇ।
ਕਿਸੇ ਨੂੰ ਲੱਗਦਾ ਹੋਊਗਾ ਸੁਣ ਕੇ ਕਿ ਉਹ ਆਪਣੀ ਮੂਰਖਤਾ ਦੀ ਭੇਟ ਚੜ੍ਹ ਗਿਆ, ਪਰ ਨਹੀਂ। ਉਹ ਆਪਣੀ ਹੰਕਾਰ ਦੀ ਭੇਟ ਚੜ੍ਹਿਆ। ਜਾਂ ਫਿਰ ਇੱਦਾਂ ਕਹਿ ਲਓ ਕਿ ਇਨਸਾਨ ਇਨਸਾਨ ਇੱਕ ਇੱਕ ਇੱਦਾਂ ਦੀ ਸ਼ੈਅ ਜਿਹੜਾ ਸਿਰਫ਼ ਪਿਆਰ ਆਪਣੇ ਆਪ ਨੂੰ ਹੀ ਕਰਦਾ। ਜਿੱਥੇ ਵੀ ਕਿਤੇ ਜਿੱਦਾਂ ਵੀ ਕਿਤੇ ਕੋਈ ਕਿਸੇ ਵੀ ਕਿਸਮ ਦਾ ਮੌਕਾ ਬਣਦਾ ਅਸੀਂ ਹਮੇਸ਼ਾ ਹੀ ਵੇਖਦੇ ਆਂ ਕਿ ਇਨਸਾਨ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਉਹ ਲੋਕ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਨੇ, ਉਹ ਲੋਕ ਜਿਹੜੇ ਸਾਡੀ ਬਹੁਤ ਕਦਰ ਕਰਦੇ ਨੇ, ਆਪਾਂ ਅਕਸਰ ਹੀ ਵੇਖਦੇ ਆਂ ਕਿ ਉਹਨਾਂ ਨੂੰ ਆਪਾਂ ਫ਼ਾਰ ਗ੍ਰਾਂਟਿਡ ਲੈਨੇ ਆਂ। ਇਹਦੀ ਕਿਹੜੀ ਗੱਲ ਐ, ਇਹਨੇ ਤਾਂ ਇੱਥੇ ਹੀ ਰਹਿਣਾ। ਜੇ ਮੈਂ ਠੁਕਰਾ ਵੀ ਦਿੱਤਾ, ਇਹਨੇ ਤਾਂ ਮੇਰੇ ਮਗਰ-ਮਗਰ ਹੀ ਆਉਣਾ। ਜੇ ਮੈਂ ਚਾਰ ਬੋਲ ਮੰਦੇ ਬੋਲ ਵੀ ਦਿੱਤੇ, ਇਹਨੇ ਅਗਲੇ ਦਿਨ ਆਪ ਖ਼ੁਦ ਮੁਆਫ਼ੀ ਮੰਗ ਲੈਣੀ ਆ ਕਿਉਂਕਿ ਇਹ ਮੇਰੇ ਤੋਂ ਬਗ਼ੈਰ ਨਹੀਂ ਰਹਿ ਸਕਦਾ, ਕਿਉਂਕਿ ਇਹ ਮੇਰੇ ਤੋਂ ਬਗ਼ੈਰ ਨਹੀਂ ਰਹਿ ਸਕਦੀ, ਕਿਉਂਕਿ ਇਹ ਮੇਰੇ 'ਤੇ ਨਿਰਭਰ ਐ। ਪੈਸੇ ਨੂੰ ਲੈ ਕੇ, ਮੇਰੇ ਅਹੁਦੇ ਨੂੰ ਲੈ ਕੇ ਮੇਰੇ 'ਤੇ ਨਿਰਭਰ ਐ, ਮੇਰੇ ਹੁਸਨ ਨੂੰ ਲੈ ਕੇ ਮੇਰੇ 'ਤੇ ਨਿਰਭਰ ਐ, ਮੇਰੀ ਸਿਆਣਪ ਨੂੰ ਲੈ ਕੇ ਇਹ ਮੇਰੇ 'ਤੇ ਨਿਰਭਰ ਐ, ਮੇਰੇ ਸਮਾਜ ਦੇ ਵਿੱਚ ਜੋ ਰੁਤਬੇ ਨੇ ਉਸ ਨੂੰ ਲੈ ਕੇ ਮੇਰੇ 'ਤੇ ਨਿਰਭਰ ਐ। ਤੇ ਅੱਜ-ਕੱਲ੍ਹ ਤੇ ਹੋਰ ਵੀ ਇੱਕ ਕੰਮ ਤੁਰ ਪਿਆ, ਮੇਰੀ ਸੋਸ਼ਲ ਮੀਡੀਆ ਦੇ ਉੱਤੇ ਧਾਕ ਨੂੰ ਲੈ ਕੇ, ਮੇਰੇ ਦਬਦਬੇ ਨੂੰ ਲੈ ਕੇ, ਮੇਰੇ ਵਧੇ ਫ਼ਾਲੋਅਰਜ਼ ਨੂੰ ਲੈ ਕੇ ਇਹ ਮੇਰੇ ਮੇਰੇ ਉੱਤੇ ਨਿਰਭਰ ਐ।
ਇਹਨਾਂ ਸਾਰੇ ਨਸ਼ਿਆਂ ਦੇ ਵਿੱਚ ਚੂਰ ਇਨਸਾਨ ਦੂਸਰੇ ਦੀ ਭਾਵਨਾਵਾਂ ਨੂੰ ਸਮਝ ਹੀ ਨਹੀਂ ਪਾਉਂਦਾ ਤੇ ਆਖ਼ਰਕਾਰ ਅੰਤ ਇਹ ਹੁੰਦਾ ਕਿ ਉਹ ਇਕੱਲਾ ਰਹਿ ਜਾਂਦਾ। ਉਹ ਜਿਹੜਾ ਪਿਆਰ ਉਹਨੂੰ ਕਦੀ ਸੱਚਾ ਪਿਆਰ ਲੱਗਦਾ ਹੀ ਨਹੀਂ, ਉਹ ਨਿਮਰਤਾ ਜਿਹੜੀ ਕਦੀ ਉਹਨੂੰ ਨਿਮਰਤਾ ਲੱਗੀ ਨਹੀਂ। ਉਹ ਹਮੇਸ਼ਾ ਜਦੋਂ ਵੀ ਦਿਲ ਤੋੜਦਾ ਉਹਨਾਂ ਦਾ ਤੋੜਦਾ ਜਿਹੜੇ ਸਭ ਤੋਂ ਵੱਧ ਉਹਦੇ ਲਈ ਕਰਦੇ ਨੇ। ਹੰਕਾਰ ਇਹਨਾਂ ਸਿਰ ਚੜ੍ਹ ਜਾਂਦਾ ਕਿ ਆਪਾਂ ਆਪਾਂ ਵੇਖਦੇ ਈ ਆਂ ਇਨਸਾਨ ਸਾਰਿਆਂ ਦੇ ਨਾਲੋਂ ਕੱਟ ਕੇ ਰਹਿ ਜਾਂਦਾ, ਸਾਰਿਆਂ ਦੇ ਨਾਲੋਂ ਦੂਰ ਰਹਿ ਜਾਂਦਾ ਤੇ ਫਿਰ ਅਖ਼ੀਰ ਦੇ ਵਿੱਚ ਉਹ ਆਪਣੇ ਆਪ ਦੇ ਨਾਲੋਂ ਵੀ ਕੱਟ ਕੇ ਰਹਿ ਜਾਂਦਾ। ਇੱਦਾਂ ਦੀਆਂ ਸਮਾਜ ਦੇ ਵਿੱਚ ਅੱਜ ਵੀ ਅਨੇਕਾਂ ਈ ਇਗਜ਼ੈਂਪਲਾਂ ਆਪਾਂ ਵੇਖਦੇ ਆਂ।
ਸੋ ਕੁਲ ਮਿਲਾ ਕੇ ਚਾਹੀਦਾ ਕੀ ਐ ਕਿ ਜਿਹੜੇ ਲੋਕ ਸਾਡੀ ਕਦਰ ਕਰਦੇ ਨੇ, ਜਿਹੜੇ ਸਾਡੇ ਨਾਲ ਪਿਆਰ ਕਰਦੇ ਨੇ, ਜ਼ਰੂਰੀ ਨਹੀਂ ਕਿ ਉਹਨਾਂ ਨੂੰ ਦੱਸਣਾ ਆਉਂਦਾ ਹੋਵੇ ਜਾਂ ਫਿਰ ਜਿਹੜਾ ਤਰੀਕਾ ਤੁਹਾਨੂੰ ਪਸੰਦ ਐ ਉਸ ਤਰੀਕੇ ਦੇ ਨਾਲ ਉਹ ਬਿਆਨ ਕਰਨਾ ਜਾਣਦੇ ਹੋਣ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਉਹਨਾਂ ਦਾ ਪਿਆਰ ਤੁਹਾਡੇ ਲਈ ਸਹੀ ਨਹੀਂ, ਸੱਚਾ ਨਹੀਂ। ਜੇ ਤੁਹਾਡੇ ਨਾਲ ਕੋਈ ਪਿਆਰ ਕਰਦਾ, ਤੁਹਾਡਾ ਕੋਈ ਸਤਿਕਾਰ ਕਰਦਾ ਤਾਂ ਸਾਡਾ ਫ਼ਰਜ਼ ਬਣਦਾ ਉਹਦੀ ਕਦਰ ਕਰਨੀ। ਜ਼ਰੂਰੀ ਨਹੀਂ ਕਿ ਹਰ ਇੱਕ ਦੇ ਨਾਲ ਸਾਡੀ ਗੂੜ੍ਹੀ ਸਾਂਝ ਹੋ ਜਾਊਗੀ, ਪਰ ਜੇਕਰ ਆਪਾਂ ਆਪਾਂ ਕਿਸੇ ਨੂੰ ਮਨ੍ਹਾ ਵੀ ਕਰਨਾ ਤੇ ਉਹਦੇ ਲਈ ਵੀ ਸਾਡੇ ਕੋਲ ਵਾਜਬ ਸ਼ਬਦਾਵਲੀ, ਸਲੀਕਾ ਚਾਹੀਦਾ ਹੁੰਦਾ। ਜ਼ਰੂਰੀ ਨਹੀਂ ਕਿ ਕਿਸੇ ਨੂੰ ਦਿਲ ਤੋੜ ਕੇ ਹੀ ਆਪਣੇ ਨਾਲੋਂ ਵੱਖਰਾ ਕਰਨਾ।
ਸੋ ਸ਼ਾਇਦ ਇਹ ਸ਼ਾਇਦ ਇਹ ਸਲੀਕੇ ਨੇ ਜਿਹੜੇ ਇਨਸਾਨ ਨੂੰ ਸਿੱਖ ਲੈਣੇ ਚਾਹੀਦੇ ਆ। ਇਹਨਾਂ ਸਲੀਕਿਆਂ ਦੇ ਕਰਕੇ ਹੀ ਇਨਸਾਨ ਇਨਸਾਨ ਤੋਂ ਦੂਰ ਹੁੰਦਾ, ਫਿਰ ਆਪਣੇ ਆਪ ਤੋਂ ਦੂਰ ਹੁੰਦਾ, ਫਿਰ ਟੁੱਟ ਜਾਂਦਾ ਤੇ ਫਿਰ ਖ਼ਤਮ ਹੋ ਜਾਂਦਾ। ਤੇ ਸ਼ਾਇਦ ਇਹ ਕਹਾਣੀਆਂ ਇਨਸਾਨ ਦੀ ਅੰਦਰ ਦੀ ਬਿਰਤੀ ਨੂੰ ਹੀ ਪ੍ਰਗਟਾਉਂਦੀਆਂ ਨੇ। ਤੇ ਦੂਸਰੇ ਪਾਸਿਓਂ ਜੇਕਰ ਆਪਾਂ ਉੱਧਰੋਂ ਵੀ ਝਾਤੀ ਮਾਰ ਲਈਏ ਤੇ ਜੇਕਰ ਕਿਸੇ ਦੇ ਉੱਤੇ ਮਨ ਆ ਵੀ ਜਾਵੇ ਤੇ ਇੰਨਾ ਕੁ ਜ਼ਿਆਦਾ ਕਿਸੇ ਦੇ ਪਿੱਛੇ-ਪਿੱਛੇ ਨਾ ਫਿਰੋ ਕਿ ਆਪਣੀ ਕਦਰ ਹੀ ਗਵਾ ਲਓ। ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਨੇ ਸੈਲਫ਼-ਰਿਸਪੈਕਟ। ਸਾਨੂੰ ਇਹ ਪਤਾ ਹੋਣਾ ਚਾਹੀਦਾ ਸਾਡੀਆਂ ਬਾਊਂਡਰੀਜ਼ ਕੀ ਨੇ, ਸਾਡਾ ਦਾਇਰਾ ਕੀ ਐ, ਅਸੀਂ ਅਸੀਂ ਆਪਣੇ ਆਪ ਦੀ ਇੱਜ਼ਤ ਕਿਵੇਂ ਬਣਾ ਕੇ ਰੱਖਣੀ ਐ। ਕੁਲ ਮਿਲਾ ਕੇ ਸਾਨੂੰ ਸਲੀਕਾ ਸਿੱਖਣਾ ਚਾਹੀਦਾ ਇਸ ਸਮਾਜ ਦੇ ਵਿੱਚ ਵਿਚਰਨ ਦੇ ਲਈ।
ਉੱਨੀ ਕੁ ਗੱਲ ਜਿਹਦੇ ਨਾਲ ਸਾਡਾ ਆਪਣੇ ਆਪ ਦਾ ਆਪਣੇ ਆਪ ਦਾ ਅਭਿਮਾਨ ਬਣਿਆ ਰਵੇ, ਸਨਮਾਨ ਆਪਣੀਆਂ ਨਜ਼ਰਾਂ ਦੇ ਵਿੱਚ ਬਣਿਆ ਰਵੇ। ਇਹੋ ਜਿਹੀ ਕੋਈ ਗੱਲ ਇਨਸਾਨ ਕਿਸੇ ਦੂਸਰੇ ਦੇ ਨਾਲ ਨਾ ਕਰੇ ਜਿਹਦੇ ਨਾਲ ਉਹ ਆਪਣੀਆਂ ਨਜ਼ਰਾਂ ਦੇ ਵਿੱਚੋਂ ਆਪ ਹੀ ਡਿੱਗ ਪਵੇ ਤੇ ਫਿਰ ਈਕੋ ਦੇ ਵਾਂਗੂੰ ਜਾ ਕੇ ਪਹਾੜੀਆਂ ਦੇ ਵਿੱਚ ਆਪਣੇ ਆਪ ਨੂੰ ਖ਼ਤਮ ਕਰ ਲਵੇ। ਕੁਲ ਮਿਲਾ ਕੇ ਇਹ ਕਹਾਣੀਆਂ ਜ਼ਿੰਦਗੀ ਜਿਊਣ ਦੇ ਸਲੀਕੇ ਨੇ ਜਿਹੜੇ ਇਨਸਾਨ ਸਾਰੀ ਜ਼ਿੰਦਗੀ ਸਿੱਖਦੇ ਰਹਿੰਦੇ। ਕਈ ਵਾਰ ਇੱਦਾਂ ਜ਼ਰੂਰ ਹੁੰਦਾ ਕਿ ਇੱਦਾਂ ਦੀਆਂ ਕਹਾਣੀਆਂ ਸੁਣ ਕੇ ਉਹ ਸਲੀਕਾ ਆਪਾਂ ਅਪਣਾ ਜ਼ਰੂਰ ਲੈਨੇ ਆਂ। ਸ਼ਾਇਦ ਇਸ ਪਾਸੇ ਨੂੰ ਇਹ ਕਹਾਣੀਆਂ ਜ਼ਰੂਰ ਹੈਲਪ ਕਰ ਦਿੰਦੀਆਂ ਨੇ।

Frequently Asked Questions

ਨਾਰਸਿਸਸ ਅਤੇ ਈਕੋ ਕੌਣ ਸਨ?
ਨਾਰਸਿਸਸ ਯੂਨਾਨੀ ਮਿਥਿਹਾਸ ਦਾ ਇੱਕ ਬੇਹੱਦ ਸੁੰਦਰ ਨੌਜਵਾਨ ਸੀ ਜਿਸ ਨੂੰ ਆਪਣੇ ਰੂਪ 'ਤੇ ਬਹੁਤ ਹੰਕਾਰ ਸੀ, ਅਤੇ ਈਕੋ ਇੱਕ ਅਪਸਰਾ ਸੀ ਜਿਸ ਨੂੰ ਦੇਵੀ ਹੇਰਾ ਵੱਲੋਂ ਸਿਰਫ਼ ਦੂਜਿਆਂ ਦੇ ਆਖ਼ਰੀ ਸ਼ਬਦ ਦੁਹਰਾਉਣ ਦਾ ਸਰਾਪ ਮਿਲਿਆ ਹੋਇਆ ਸੀ।
ਨਾਰਸਿਸਸ ਦੀ ਮੌਤ ਕਿਵੇਂ ਹੋਈ?
ਨਾਰਸਿਸਸ ਨੇ ਸਾਫ਼ ਤਲਾਬ ਦੇ ਪਾਣੀ ਵਿੱਚ ਆਪਣਾ ਹੀ ਪ੍ਰਤੀਬਿੰਬ ਵੇਖਿਆ ਅਤੇ ਆਪਣੇ ਆਪ 'ਤੇ ਮੋਹਿਤ ਹੋ ਗਿਆ। ਉਹ ਉਸ ਅਕਸ ਦੇ ਮੋਹ ਵਿੱਚ ਉੱਥੋਂ ਹਿੱਲ ਨਾ ਸਕਿਆ ਅਤੇ ਭੁੱਖ-ਪਿਆਸ ਨਾਲ ਉੱਥੇ ਹੀ ਦਮ ਤੋੜ ਦਿੱਤਾ।
ਨਾਰਸਿਸਸ ਦੇ ਨਾਂ ਤੋਂ ਕਿਹੜਾ ਫੁੱਲ ਜਾਣਿਆ ਜਾਂਦਾ ਹੈ?
ਮਾਨਤਾ ਅਨੁਸਾਰ ਜਿਸ ਜਗ੍ਹਾ ਨਾਰਸਿਸਸ ਨੇ ਦਮ ਤੋੜਿਆ ਸੀ, ਉੱਥੇ ਪਾਣੀ ਵੱਲ ਝੁਕਿਆ ਹੋਇਆ ਇੱਕ ਸੁੰਦਰ ਫੁੱਲ ਉੱਗਿਆ, ਜਿਸ ਨੂੰ ਨਾਰਸਿਸਸ ਯਾਨੀ ਨਰਗਿਸ ਦਾ ਫੁੱਲ ਕਿਹਾ ਜਾਂਦਾ ਹੈ।
ਇਸ ਕਹਾਣੀ ਤੋਂ ਸਾਨੂੰ ਕੀ ਨੈਤਿਕ ਸਿੱਖਿਆ ਮਿਲਦੀ ਹੈ?
ਇਹ ਕਹਾਣੀ ਸਿਖਾਉਂਦੀ ਹੈ ਕਿ ਹੰਕਾਰ ਇਨਸਾਨ ਦੀ ਬਰਬਾਦੀ ਦਾ ਮੁੱਖ ਕਾਰਨ ਬਣਦਾ ਹੈ। ਇਸ ਦੇ ਨਾਲ ਹੀ, ਕਿਸੇ ਦੇ ਪਿੱਛੇ ਲੱਗ ਕੇ ਆਪਣਾ ਸਵੈ-ਮਾਣ (Self-respect) ਕਦੇ ਨਹੀਂ ਗਵਾਉਣਾ ਚਾਹੀਦਾ ਅਤੇ ਦੂਜਿਆਂ ਦੀਆਂ ਭਾਵਨਾਵਾਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ।

What's Your Reaction?

like

dislike

love

funny

angry

sad

wow