ਗਿਆਨ ਦਾ ਅਹੰਕਾਰ ਅਤੇ ਮਨ ਦੀ ਸ਼ਾਂਤੀ: ਇੱਕ ਜੈਨ ਭਿਕਸ਼ੂ ਦੀ ਪ੍ਰੇਰਨਾਦਾਇਕ ਕਹਾਣੀ

ਕੀ ਅਧਿਆਤਮਿਕ ਗਿਆਨ ਵੀ ਅਹੰਕਾਰ ਦਾ ਰੂਪ ਲੈ ਸਕਦਾ ਹੈ? ਪੜ੍ਹੋ ਇਹ ਪ੍ਰੇਰਨਾਦਾਇਕ ਕਹਾਣੀ ਜੋ ਮਨ ਦੇ ਵਿਚਾਰਾਂ, ਅਹੰਕਾਰ ਦੇ ਤਿਆਗ ਅਤੇ ਸੱਚੀ ਆਤਮਿਕ ਸ਼ਾਂਤੀ ਦਾ ਰਾਜ਼ ਸਮਝਾਉਂਦੀ ਹੈ।

Jul 28, 2026 - 10:39
 0  0

Share -

ਗਿਆਨ ਦਾ ਅਹੰਕਾਰ ਅਤੇ ਮਨ ਦੀ ਸ਼ਾਂਤੀ: ਇੱਕ ਜੈਨ ਭਿਕਸ਼ੂ ਦੀ ਪ੍ਰੇਰਨਾਦਾਇਕ ਕਹਾਣੀ
An elderly Zen master sits calmly in meditation inside a peaceful wooden monastery while a young monk bows in humility

ਕਹਿੰਦੇ ਨੇ ਕਿ ਇੱਕ ਵਾਰੀ, ਇੱਕ ਵਾਰੀ ਇੱਕ ਜੈਨ ਭਿਕਸ਼ੂ ਜਿਹੜਾ ਹੋਣਾ, ਕਾਫੀ ਦੂਰ-ਦੁਰਾਡੇ ਤੱਕ ਘੁੰਮ ਫਿਰ ਆਇਆ ਹੈ। ਉਹਨੇ ਜੰਗਲਾਂ ਦੇ ਵਿੱਚ ਰਹਿ ਕੇ ਅਲੱਗ-ਅਲੱਗ ਗੁਰੂਆਂ ਦੇ ਕੋਲ ਘੁੰਮ ਕੇ ਕੁਝ ਐਸੀਆਂ, ਐਸੀਆਂ ਸਿੱਧੀਆਂ ਐਸੀਆਂ ਰਿੱਧੀਆਂ ਉਹਨੇ ਪ੍ਰਾਪਤ ਕੀਤੀਆਂ ਕਿ ਹੁਣ ਉਹ ਬਾਕੀਆਂ ਦੇ ਨਾਲੋਂ ਕੁਝ ਵਧੇਰੇ ਜਾਣਦਾ ਸੀ।
ਉਹ ਜਾਣਦਾ ਸੀ ਕਿ ਆਪਣੇ ਸਾਹਾਂ ਨੂੰ ਕਿੱਦਾਂ ਕਾਬੂ ਦੇ ਵਿੱਚ ਕਰਨਾ। ਉਹ ਜਾਣਦਾ ਸੀ ਕਿ ਆਪਣੇ ਵਿਚਾਰਾਂ ਨੂੰ ਕਿੱਦਾਂ ਕਾਬੂ ਦੇ ਵਿੱਚ ਕਰਨਾ। ਉਹ ਜਾਣਦਾ ਸੀ ਕਿ ਕਿੱਦਾਂ ਆਪਣੇ ਆਪ ਦੇ ਉੱਤੇ ਕੰਟਰੋਲ ਰੱਖਣਾ। ਉਹ ਜਾਣਦਾ ਸੀ ਕਿ ਕਿੱਦਾਂ ਉਨ੍ਹਾਂ ਗਲਤੀਆਂ ਦਾ ਧਿਆਨ ਰੱਖਣਾ ਜਿਹੜੀਆਂ ਦੂਸਰੇ ਕਰਦੇ ਨੇ।
ਦੂਸਰਿਆਂ ਦੇ ਨਾਲੋਂ ਕੁਝ ਵਧੇਰੇ ਜਾਣ ਕੇ ਜਦੋਂ ਵਾਪਸ ਪਰਤਿਆ, ਤਾਂ ਜਾਪਾਨ ਦੇ ਵਿੱਚ ਇੱਕ ਉਸ ਸਮੇਂ ਦੇ ਸਭ ਤੋਂ ਵੱਡੇ ਮੱਠ ਦੇ ਵਿੱਚ ਪਹੁੰਚਿਆ, ਜਿੱਥੇ ਇੱਕ ਬੜਾ ਬਜ਼ੁਰਗ ਗੁਰੂ ਉਸ ਮੱਠ ਨੂੰ ਰਨ ਕਰਦਾ ਹੈ। ਉਮਰ ਹੋਵੇਗੀ ਕੋਈ ਲਗਭਗ 110 ਸਾਲ।
ਤੇ ਜਦੋਂ ਆਪ ਤੋਂ ਵੱਡਾ ਕਹਿੰਦੇ ਨੇ ਕੋਈ ਟੱਕਰ ਪੈਂਦਾ, ਫਿਰ ਆਪਾਂ ਹਮੇਸ਼ਾ ਆਪਣੇ ਵੱਡੇ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਵੀ ਬਹੁਤ ਕੁਝ ਆਉਂਦਾ। ਸ਼ਾਇਦ ਇਸੇ ਕੋਸ਼ਿਸ਼ ਦੇ ਵਿੱਚ ਇੱਕ ਦਿਨ, ਇੱਕ ਦਿਨ ਜਾ ਕੇ ਗੁਰੂ ਨੂੰ ਕਹਿਣ ਲੱਗਾ— ਜਿਹੜਾ ਤੁਸੀਂ ਕੱਲ੍ਹ ਪ੍ਰਵਚਨ ਦਿੱਤਾ ਸੀ ਕਿ ਆਪਣੇ ਮਨ ਦੇ ਵਿੱਚ ਜਿੰਨੇ ਵੀ ਵਿਚਾਰ ਆਉਂਦੇ ਨੇ, ਉਨ੍ਹਾਂ ਨੂੰ ਹੌਲੀ-ਹੌਲੀ ਕਰਕੇ ਇੱਕ ਪਾਸੇ ਕਰੀ ਜਾਓ। ਆਪਣੇ ਮਨ ਦੇ ਵਿਚਾਰਾਂ ਨੂੰ ਹੌਲੀ-ਹੌਲੀ ਮਾਈਨਸ ਕਰੀ ਜਾਓ, ਮਨਫੀ ਕਰੀ ਜਾਓ ਤੇ ਫਿਰ ਤੁਸੀਂ, ਫਿਰ ਤੁਸੀਂ ਸੱਚ ਜਾਣ ਲਓਗੇ।
"ਪਰ ਗੁਰੂ ਜੀ, ਮੈਂ ਜਾਣਨਾ ਚਾਹੁੰਦਾ ਕਿ ਮੇਰੇ ਲਈ ਕੀ ਅਭਿਆਸ ਹੈ? ਕਿਉਂਕਿ ਮੇਰੇ ਮਨ ਦੇ ਵਿੱਚ ਤਾਂ ਵਿਚਾਰ ਪਹਿਲਾਂ ਹੀ ਨਹੀਂ। ਮੈਂ ਕਾਫੀ ਲੰਮਾ ਸਮਾਂ ਫਲਾਂ-ਫਲਾਂ ਥਾਵਾਂ ਦੇ ਉੱਤੇ ਰਹਿ ਕੇ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬੜਾ ਸੋਹਣਾ ਕਾਬੂ ਪਾਇਆ। ਮੈਂ ਜਾਣਨਾ ਚਾਹੁੰਦਾ ਕਿ ਬਾਕੀਆਂ ਦੇ ਨਾਲੋਂ ਵੱਖਰਾ ਮੈਂ ਕੀ ਕਰਾਂ? ਇਹ ਤਾਂ ਉਸ ਅਭਿਆਸ ਦੇ ਵਿੱਚ ਲੱਗੇ ਰਹਿਣਗੇ, ਪਰ ਮੇਰੇ ਲਈ ਤੁਸੀਂ ਕੀ ਕਹੋਗੇ?"
ਤਾਂ ਗੁਰੂ ਨੇ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਬੋਲਿਆ— "ਤੂੰ ਇਹਨੂੰ ਵੀ ਪਾਸੇ ਸੁੱਟ ਦੇ।"
ਇੰਨਾ ਕਹਿ ਕੇ ਗੁਰੂ ਨੇ ਫਿਰ ਦੋਬਾਰਾ ਤੋਂ ਅੱਖਾਂ ਮੀਟ ਲਈਆਂ। ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਹੁਣ ਉਮਰ ਜ਼ਿਆਦਾ ਹੋ ਗਈ ਹੈ, ਇਸ ਕਰਕੇ ਗੁਰੂ ਬਹੁਤ ਘੱਟ ਬੋਲਦਾ। ਉਹਨੂੰ ਵੀ ਇਹੋ ਹੀ ਲੱਗਾ। ਪਰ ਉਹਨੂੰ ਇਹ ਗੱਲ ਸਮਝ ਨਾ ਆਈ।
ਫਿਰ ਅਗਲੇ ਦਿਨ ਆ ਗਿਆ— "ਮੈਂ ਗੁਰੂ ਜੀ ਕੱਲ੍ਹ ਦੇ ਦਿਨ ਤੁਹਾਡੇ ਨਾਲ ਇੱਕ ਸਵਾਲ ਸਾਂਝਾ ਕੀਤਾ ਸੀ। ਜਿਹੜਾ ਤੁਸੀਂ ਇਹ ਕਹਿੰਦੇ ਹੋ ਕਿ ਆਪਣੇ ਮਨ ਦੇ ਵਿਚਾਰ ਹੌਲੀ-ਹੌਲੀ ਕਰਕੇ ਮਨਫੀ ਕਰਨੇ ਸ਼ੁਰੂ ਕਰ ਦਿਓ, ਮਨ ਦੇ ਵਿੱਚ ਐਵੇਂ ਬੇਲੋੜੇ ਵਿਚਾਰ ਨਹੀਂ ਆਉਣੇ ਚਾਹੀਦੇ। ਜੇ ਮਨ ਦੇ ਵਿਚਾਰਾਂ ਨੂੰ ਤੁਸੀਂ ਕਾਬੂ ਦੇ ਵਿੱਚ ਕਰ ਲਓ, ਤਾਂ ਫਿਰ ਤੁਸੀਂ ਉਹ ਪ੍ਰਾਪਤ ਕਰ ਲਓਗੇ ਜੋ ਤੁਸੀਂ ਇੱਥੇ ਕਰਨ ਆਏ ਹੋ। ਤਾ ਮੇਰਾ ਸਵਾਲ ਇਹ ਹੈ ਕਿ ਮੈਂ, ਮੈਂ ਤਾਂ ਪਹਿਲਾਂ ਤੋਂ ਹੀ ਆਪਣੇ ਮਨ ਦੇ ਵਿੱਚ ਵਿਚਾਰਾਂ ਨੂੰ ਆਉਣ ਹੀ ਨਹੀਂ ਦਿੰਦਾ। ਮੇਰੇ ਮਨ ਦੇ ਵਿੱਚੋਂ ਹੁਣ ਵਿਚਾਰ ਖਾਲੀ ਹੋ ਚੁੱਕੇ ਨੇ। ਮੇਰੇ ਲਈ ਕੀ ਆਗਿਆ?"
ਤਾਂ ਗੁਰੂ ਨੇ ਫਿਰ ਦੋਬਾਰਾ ਕਿਹਾ— "ਇਹ ਵਿਚਾਰ ਕਿ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਹੈ, ਇਹਨੂੰ ਵੀ ਕੱਢ ਕੇ ਪਾਸੇ ਸੁੱਟ ਦੇ।"
ਇੰਨਾ ਕਹਿ ਕੇ ਗੁਰੂ ਫਿਰ ਦੋਬਾਰਾ ਸਮਾਧੀ ਦੇ ਵਿੱਚ ਲੀਨ ਹੋ ਗਿਆ। ਪਰ ਹੁਣ ਜਿੱਦਾਂ ਇਸ ਨੌਜਵਾਨ ਦੇ ਅਹੰਕਾਰ ਨੂੰ ਸੱਟ ਵੱਜੀ ਸੀ। ਉਹ ਆਪਣੇ ਗਿਆਨ ਦਾ ਅਹੰਕਾਰ ਆਪਣੇ ਮਨ ਦੇ ਉੱਤੇ ਲੱਦ ਕੇ ਘੁੰਮਦਾ ਹੈ। ਉਹਨੂੰ ਲੱਗਦਾ ਸੀ ਕਿ ਮੈਂ ਆਪਣੇ ਮਨ ਦੇ ਵਿੱਚੋਂ ਸਾਰੇ ਵਿਚਾਰ ਮਨਫੀ ਕਰ ਚੁੱਕਾ।
ਤੇ ਹੁਣ ਉਹਨੇ ਇੱਧਰ-ਉੱਧਰ ਹੌਲੀ-ਹੌਲੀ ਸਾਰਿਆਂ ਨੂੰ ਆਸ਼ਰਮ ਦੇ ਵਿੱਚ ਕਹਿਣਾ ਸ਼ੁਰੂ ਕੀਤਾ— "ਗੁਰੂ ਜ਼ਿਆਦਾ ਬਜ਼ੁਰਗ ਹੋ ਗਏ ਨੇ ਲੱਗਦਾ। ਮੈਨੂੰ ਲੱਗਦਾ ਮੇਰਾ ਸਵਾਲ ਉਨ੍ਹਾਂ ਨੂੰ ਸਮਝ ਨਹੀਂ ਆਇਆ। ਮੈਂ ਫਿਰ ਦੋਬਾਰਾ ਪੁੱਛਾਂਗਾ।"
ਕਿਸੇ ਨੇ ਕਿਹਾ— "ਹਾਂ, ਤੈਨੂੰ ਪੁੱਛ ਲੈਣਾ ਚਾਹੀਦਾ।" ਕਿਸੇ ਨੇ ਕਿਹਾ— "ਨਹੀਂ, ਗੁਰੂ ਗੱਲ ਹੀ ਇੰਨੀ ਕੁ ਕਰਦੇ ਹੁੰਦੇ ਆ।"
ਮੂੰਹ ਤੇ ਕਿਸੇ ਨੂੰ ਗਲਤ ਕਹਿਣ ਦੀ ਹਿੰਮਤ ਤਾਂ ਕਿਸੇ-ਕਿਸੇ 'ਚ ਹੁੰਦੀ ਆ। ਉਹ ਆਪਣੇ ਆਪ ਨੂੰ ਠੀਕ ਸਮਝੀ ਜਾਂਦਾ, ਹੋਰ ਉਹਨੂੰ ਕੁਝ ਕੋਈ ਦੱਸਣ ਜੋਗਾ ਨਹੀਂ। ਕਿਉਂਕਿ ਬਾਕੀਆਂ ਦੇ ਨਾਲੋਂ ਉਹ, ਬਾਕੀਆਂ ਦੇ ਨਾਲੋਂ ਉਹ ਵਧੇਰੇ ਜਾਣਦਾ। ਜੋ ਉਹ ਕਰਦਾ, ਉਹ ਬੜਾ ਕੁਝ ਬਾਕੀਆਂ ਨੂੰ ਤਾਂ ਆਉਂਦਾ ਨਹੀਂ। ਇਸ ਕਰਕੇ ਕਾਫੀ ਦਿਨ ਇਹ ਕਸ਼ਮਕਸ਼ ਚੱਲਦੀ ਰਹੀ।
ਆਖਰਕਾਰ ਇੱਕ ਦਿਨ, ਇੱਕ ਦਿਨ ਆਸ਼ਰਮ ਦੇ ਵਿੱਚ ਇੱਕ ਬਿਲਕੁਲ ਨਵਾਂ ਜਿਹਾ ਆਇਆ ਨੌਜਵਾਨ, ਉਹਨੂੰ ਜਾ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ— "ਜਦੋਂ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਹੈ ਹੀ ਨਹੀਂ, ਤੇ ਫਿਰ ਮੈਂ ਉਹਨੂੰ ਕੱਢ ਕੇ ਪਾਸੇ ਕਿੱਦਾਂ ਰੱਖ ਦੇਵਾਂ? ਮੈਨੂੰ ਸਮਝ ਨਹੀਂ ਆਉਂਦੀ ਇਹ ਸਾਰੇ ਇਸ ਗੁਰੂ ਦੇ ਪਿੱਛੇ ਲੱਗੇ ਕਿਉਂ ਆ। ਇੱਕ ਉਮਰ ਕਹਿੰਦੇ ਨੇ ਆਉਂਦੀ ਆ, ਜਦੋਂ ਤੁਹਾਡੀ ਸਮਝ ਕੰਮ ਕਰਨਾ ਬੰਦ ਕਰ ਦਿੰਦੀ ਆ। ਇੱਕ ਉਮਰ ਐਸੀ ਆਉਂਦੀ ਆ ਜਦੋਂ ਸਾਨੂੰ ਕਈ ਚੀਜ਼ਾਂ ਭੁੱਲਣੀਆਂ ਸ਼ੁਰੂ ਕਰ ਦਿੰਦੀਆਂ। ਇੱਕ ਅਵਸਥਾ ਐਸੀ ਆਉਂਦੀ ਆ ਜਦੋਂ ਸਾਡੇ ਕੰਨ ਵੀ ਜਵਾਬ ਦੇ ਜਾਂਦੇ ਨੇ। ਇੱਕ ਅਵਸਥਾ ਕਹਿੰਦੇ ਨੇ ਕਿ ਐਸੀ ਆਉਂਦੀ ਆ ਜੋ ਅਸੀਂ ਸੁਣਦੇ ਹਾਂ, ਉਹਦਾ ਤਾਲਮੇਲ ਸਾਡੀ ਬੁੱਧੀ ਦੇ ਨਾਲ ਬਹੁਤਾ ਬਣ ਨਹੀਂ ਪਾਉਂਦਾ।"
ਤਾਂ ਉਸ ਨੌਜਵਾਨ ਨੇ ਕਿਹਾ— "ਮੈਨੂੰ ਬਹੁਤ ਤਾਂ ਨਹੀਂ ਪਤਾ, ਮੈਂ ਹਾਲੇ ਨਵਾਂ-ਨਵਾਂ ਆਇਆ ਹਾਂ। ਹਾਲੇ ਤਾਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਵਿਚਾਰ ਹੁੰਦੇ ਕੀ ਨੇ? ਇਹ ਆਉਂਦੇ ਕਿੱਥੋਂ ਨੇ? ਇਹ ਕਿੱਦਾਂ ਮਨ ਨੂੰ ਪਰੇਸ਼ਾਨ ਕਰਦੇ ਨੇ? ਤੇ ਕੀ ਇਹਨਾਂ ਨੂੰ ਦੂਰ ਕਰਨ ਦੇ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ? ਹਾਲੇ ਤਾਂ ਮੈਨੂੰ ਇਹੋ ਹੀ ਨਹੀਂ ਸਮਝ ਆ ਰਿਹਾ ਕਿ ਇਹਨਾਂ ਵਿਚਾਰਾਂ ਨੂੰ ਰੋਕਣਾ ਕਿੱਦਾਂ। ਪਰ ਹਾਂ, ਮੈਨੂੰ ਇੰਨਾ ਕੁ ਜ਼ਰੂਰ ਸਮਝ ਆ ਰਿਹਾ ਕਿ ਜੋ ਤੁਸੀਂ ਮੇਰੇ ਨਾਲ ਗੱਲਾਂ ਕਰ ਰਹੇ ਹੋ, ਇਹ ਵੀ ਤਾਂ ਸ਼੍ਰੀਮਾਨ ਵਿਚਾਰ ਹੀ ਨੇ। ਆਪਾਂ ਕਿਹੜੀ ਤਰ੍ਹਾਂ ਦੇ ਵਿਚਾਰਾਂ ਦੀ ਗੱਲ ਕਰ ਰਹੇ ਹਾਂ?"
ਵੈਸੇ ਵੇਖਿਆ ਜਾਵੇ ਤਾਂ ਇਹ ਉਸ ਨਵੇਂ ਸਿਖਾਂਦਰੂ ਦਾ ਬਿਲਕੁਲ ਸਾਧਾਰਨ ਜਿਹਾ ਕੁਐਸਚਨ ਸੀ। ਕੋਈ ਬਹੁਤ ਵੱਡੀ ਗੱਲ ਨਹੀਂ ਸੀ ਉਹਨੇ ਕਹੀ। ਕੋਈ ਬਹੁਤ ਜ਼ਿਆਦਾ ਗਿਆਨ ਨਹੀਂ ਸੀ ਉਹਨੂੰ ਕਿਸੇ ਗੱਲ ਦਾ। ਪਰ ਇਹ ਜਿਹੜੀਆਂ ਗੱਲਾਂ ਬਿਲਕੁਲ ਸਾਧਾਰਨ ਰੂਪ ਦੇ ਵਿੱਚ ਨਿਕਲਦੀਆਂ ਨੇ, ਅਸਲ ਦੇ ਵਿੱਚ ਉਹੀ ਸੱਚੀਆਂ ਹੁੰਦੀਆਂ।
ਜਿੱਦਾਂ-ਜਿੱਦਾਂ ਆਪਾਂ ਗਿਆਨ ਹਾਸਲ ਕਰ ਲੈਂਦੇ ਹਾਂ, ਜਿੱਦਾਂ-ਜਿੱਦਾਂ ਆਪਾਂ ਬਹੁਤਾ ਪੜ੍ਹ ਲੈਂਦੇ ਹਾਂ, ਜਿੱਦਾਂ-ਜਿੱਦਾਂ ਆਪਾਂ ਡਿਗਰੀਆਂ ਲੈ ਲੈਂਦੇ ਹਾਂ, ਉੱਦਾਂ-ਉੱਦਾਂ ਤਾਂ ਅਹੰਕਾਰ ਵਧਦਾ। ਗਿਆਨ ਤਾਂ ਕਿਸੇ ਵਿਰਲੇ ਦਾ ਵਧਦਾ।
ਇਸ ਕਰਕੇ ਉਸ, ਉਸ ਨਵੇਂ-ਨਵੇਂ ਆਏ ਨੌਜਵਾਨ ਨੇ ਬਿਲਕੁਲ ਸਿੱਧੀ-ਸਿੱਧੀ ਜਹੀ ਸਪਸ਼ਟ ਗੱਲ ਕੀਤੀ ਸੀ ਕਿ ਜੋ ਤੂੰ ਮੇਰੇ ਨਾਲ ਸਾਂਝਾ ਕਰ ਰਿਹਾ, ਕੀ ਇਹ ਵਿਚਾਰ ਨਹੀਂ ਆ? ਕੀ ਇਹ ਮਨ ਦੇ ਵਿੱਚ ਆਇਆ ਫੁਰਨਾ ਨਹੀਂ ਆ? ਤੇ ਜੇ ਨਹੀਂ ਆ, ਫਿਰ ਆਪਾਂ ਕਿਹੜੀ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚੋਂ ਪਾਸੇ ਕਰਨ ਦੀ ਗੱਲ ਕਰ ਰਹੇ ਹਾਂ?
ਉਹ ਬੜੇ ਭੋਲੇਪਨ ਦੇ ਨਾਲ ਸਮਝਣਾ ਚਾਹੁੰਦਾ ਸੀ, ਪਰ ਉਹਦੀ ਇਸ ਸਮਝਣ ਨੇ, ਉਹਦੇ ਇਸ ਕੁਐਸਚਨ ਨੇ ਜਿੱਦਾਂ ਉਸ ਨੌਜਵਾਨ ਨੂੰ ਝੰਜੋੜ ਕੇ ਰੱਖ ਦਿੱਤਾ। ਜਿਵੇਂ ਉਹਨੂੰ ਇੱਕ, ਇੱਕ ਜੋਰ ਦੀ ਕਿਸੇ ਨੇ ਧੱਕਾ ਮਾਰਿਆ ਹੋਵੇ ਤੇ ਉਹ ਮੂਧੇ-ਮੂੰਹ ਕਿਤੇ ਦਲਦਲ ਦੇ ਵਿੱਚ ਡਿੱਗਿਆ ਹੋਵੇ, ਤੇ ਹੁਣ ਉਹਨੂੰ ਅਹਿਸਾਸ ਹੋਇਆ ਹੋਵੇ ਕਿ ਮੈਂ ਤਾਂ ਲਿਬੜ ਗਿਆ। ਹੁਣ ਉਹਨੂੰ ਅਹਿਸਾਸ ਹੋਇਆ ਹੋਵੇ ਕਿ ਹਾਂ, ਮੈਂ ਤਾਂ ਵਾਕਈ ਦਲਦਲ ਦੇ ਕੰਢੇ ਖੜ੍ਹਾ ਸੀ, ਲੋੜ ਸੀ ਸਿਰਫ਼ ਮੈਨੂੰ ਧੱਕਾ ਦੇਣ ਦੀ।
ਕਈ ਗੱਲਾਂ ਜਿਹੜੀਆਂ, ਜਿਹੜੀਆਂ ਗੁਰੂ ਦੇ ਕਹੇ ਦੇ ਉੱਤੇ ਮੈਨੂੰ ਸਮਝ ਨਹੀਂ ਆਈਆਂ, ਉਹ ਸ਼ਾਇਦ ਇਸ ਨੌਜਵਾਨ ਦੇ ਕਹਿਣ ਤੇ ਮੈਨੂੰ ਸਮਝ ਆ ਗਈਆਂ। ਕਹਿ ਤਾਂ ਇਹ ਸੱਚ ਹੀ ਰਿਹਾ, ਹੈ ਤਾਂ ਇਹ ਵੀ ਵਿਚਾਰ। ਕੀ ਇਹ ਮੇਰਾ ਭਰਮ ਹੀ ਸੀ ਕਿ ਮੇਰੇ ਮਨ ਦੇ ਵਿੱਚੋਂ ਸਾਰੇ ਵਿਚਾਰ ਚਲੇ ਗਏ ਨੇ?
ਤੇ ਅੱਜ ਪਹਿਲੀ ਵਾਰੀ ਉਹ ਸੱਚੇ ਮਨੋਂ ਜਾ ਕੇ ਗੁਰੂ ਦੇ ਸਾਹਮਣੇ ਸਮਰਪਣ ਕਰਦਾ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਉੱਤੇ ਅਰਪਣ ਕਰਦਾ। ਮਾਫੀ ਮੰਗਦਾ, ਰੋਂਦਾ ਤੇ ਅਗਲੀ ਕਾਰਵਾਈ ਪੁੱਛਦਾ।
ਤੇ ਗੁਰੂ ਨੇ ਫਿਰ ਉਹੀ ਜਵਾਬ ਦਿੱਤਾ— "ਜੋ ਤੇਰੇ ਕੋਲ ਹੁਣ ਆ, ਇਹਨੂੰ ਵੀ ਲਾਹ ਕੇ ਇੱਕ ਪਾਸੇ ਸੁੱਟ ਦੇ।"
ਸ਼ਾਇਦ ਉਹਨੇ ਸੁੱਟ ਦਿੱਤਾ ਹੋਵੇ।
ਪਰ ਸਾਡੇ ਵਰਗੇ ਦੁਨਿਆਵੀ ਬੰਦਿਆਂ ਦੇ ਲਈ ਇਹਦੇ ਵਿੱਚੋਂ ਕੀ ਸਿੱਖਣ ਵਾਲਾ? ਸਾਡੇ ਲਈ ਸ਼ਾਇਦ ਇਹ ਸਿੱਖਣ ਵਾਲਾ ਕਿ ਜਦੋਂ, ਜਦੋਂ ਆਪਾਂ ਮਨ ਦੇ ਵਿੱਚ ਬਹੁਤ ਜ਼ਿਆਦਾ ਅਹੰਕਾਰ ਲੱਦ ਲੈਂਦੇ ਹਾਂ, ਬਹੁਤ ਜ਼ਿਆਦਾ ਸਿੱਖਿਆਵਾਂ ਜਦੋਂ ਆਪਾਂ ਲੱਦ ਲੈਂਦੇ ਹਾਂ, ਤੇ ਫਿਰ ਸੱਚ ਦੀ ਥਾਂ ਬੜੀ ਘੱਟ ਬਚਦੀ ਆ।
ਵੈਸੇ ਵੇਖਿਆ ਜਾਵੇ ਤਾਂ ਜਿਹੜਾ ਬੰਦਾ ਦੁਨੀਆਦਾਰੀ ਦੇ ਵਿੱਚ ਵਿਚਰ ਰਿਹਾ, ਉਹਦਾ ਕੀ ਟੀਚਾ ਹੋਊਗਾ? ਸਾਡੇ ਵਰਗਿਆਂ ਦਾ ਕੀ ਟੀਚਾ ਵਾ? ਅਸੀਂ ਕਿਹੜੀ ਚੀਜ਼ ਇਕੱਠੀ ਕਰ ਰਹੇ ਹਾਂ?
ਤੇ ਅਧਿਆਤਮ ਦੀ ਦੁਨੀਆ ਦੇ ਵਿੱਚ ਕਹਿੰਦੇ ਨੇ ਇਹ ਚੀਜ਼ ਮੰਨੀ ਜਾਂਦੀ ਆ ਕਿ ਜਿੱਦਾਂ ਇੱਕ ਗ੍ਰਹਿਸਥੀ ਬੰਦਾ ਧਨ-ਦੌਲਤ ਇਕੱਠੀ ਕਰਦਾ, ਅੰਨ ਇਕੱਠਾ ਕਰਦਾ ਤੇ ਉਹਨੂੰ ਇਸ ਚੀਜ਼ ਦਾ ਅਹੰਕਾਰ ਹੁੰਦਾ। ਉਹਦਾ ਕੰਪੀਟੀਸ਼ਨ ਚੱਲਦਾ ਇੱਕ ਦੂਸਰੇ ਦੇ ਨਾਲ ਜਿੱਦਾਂ ਸਾਡਾ ਚੱਲਦਾ। ਉਹਦੇ ਕੋਲ ਵੱਧ ਆ, ਮੈਨੂੰ ਉਹਦੇ ਤੋਂ ਵੱਧ ਕਮਾਉਣਾ ਪਊਗਾ। ਉਹਦੇ ਕੋਲ ਘਰ ਆ, ਮੈਨੂੰ ਉਹਤੋਂ ਵੱਡਾ ਘਰ ਲੈਣਾ ਪਊਗਾ। ਇਹ ਕਾਰਾਂ ਦੀਆਂ ਦੌੜਾਂ, ਇਹ ਜ਼ਮੀਨ-ਜਾਇਦਾਦ ਵਧਾਉਣ ਦੀਆਂ ਦੌੜਾਂ, ਇਹ ਰੁਤਬਾ ਵਧਾਉਣ ਦੀਆਂ ਦੌੜਾਂ। ਇੱਕ ਗ੍ਰਹਿਸਥੀ ਬੰਦਾ ਜਿੱਦਾਂ ਇਹਨਾਂ ਚੀਜ਼ਾਂ ਦੇ ਵਿੱਚ ਪੈ ਕੇ ਇੱਕ ਦੂਸਰੇ ਦੇ ਨਾਲ ਕੰਪੀਟੀਸ਼ਨ ਕਰਦਾ, ਮੁਕਾਬਲਾ ਕਰਦਾ, ਤੁਲਨਾ ਕਰਦਾ ਵਾ, ਤੇ ਉਹ ਇਸੇ ਚੱਕਰਵਿਊ ਦੇ ਵਿੱਚ ਪੈ ਕੇ ਆਪਣੀ ਸਾਰੀ ਜ਼ਿੰਦਗੀ ਖਰਾਬ ਕਰਦਾ।
ਪਰ ਅਧਿਆਤਮ ਵਾਲੇ ਕਹਿੰਦੇ ਨੇ ਜਦੋਂ ਸਾਰਾ ਕੁਝ ਛੱਡ ਕੇ ਇਨਸਾਨ ਉਸ ਰਾਹ ਦੇ ਉੱਤੇ ਤੁਰਦਾ ਨਾ, ਤੇ ਉੱਥੇ ਗਿਆਨ ਇਸ ਧਨ-ਦੌਲਤ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੁੰਦਾ।
ਗੱਲ ਸੁਣਨ 'ਚ ਕਿਸੇ ਨੂੰ ਸ਼ਾਇਦ ਬੁਰੀ ਲੱਗੇ ਪਰ ਜੇ ਤੁਸੀਂ ਗੌਰ ਦੇ ਨਾਲ ਵੇਖੋ, ਤੇ ਸਾਡੇ ਘਰਾਂ ਦੇ ਵਿੱਚੋਂ ਉਹ ਜੀਅ ਜਿਹੜੇ ਹੁਣ ਕੰਮ-ਕਾਰ ਛੱਡ ਕੇ, ਬਹੁਤੇ ਜਿਹੜੇ ਉਹ ਮਾਇਆ ਦਾ ਮੋਹ ਉਸ ਤਰੀਕੇ ਦੇ ਨਾਲ ਨਹੀਂ ਕਰਦੇ। ਇੱਕ ਉਮਰ ਆਉਂਦੀ ਆ ਜਦੋਂ ਆਪਾਂ ਇੱਕ ਅਵਸਥਾ ਦੇ ਵਿੱਚ ਜਾ ਕੇ, ਇੱਕ ਬੁਢਾਪੇ ਦੇ ਵਿੱਚ ਜਾ ਕੇ ਵੇਖਦੇ ਹਾਂ ਕਿ ਕਈ ਲੋਕ ਸਿਰਫ਼ ਪਾਠ-ਪੂਜਾ ਕਰਦੇ ਨੇ। ਉਹ ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਲਾ ਚੁੱਕੇ ਹੁੰਦੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੇ ਮਨ ਦੇ ਵਿੱਚੋਂ ਅਹੰਕਾਰ ਚਲਾ ਗਿਆ। ਇਹਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੇ ਸਭ ਕੁਝ ਛੱਡ ਦਿੱਤਾ, ਉਨ੍ਹਾਂ ਨੂੰ ਵਾਕਈ ਗੁਰੂ ਦੀ ਸਮਝ ਆ ਰਹੀ ਆ।
ਇਹ ਸਿਰਫ਼ ਇੱਕ ਅਹੰਕਾਰ ਛੱਡ ਕੇ ਦੂਸਰੀ ਤਰ੍ਹਾਂ ਦਾ ਅਹੰਕਾਰ ਗੱਲ ਲਾਉਣ ਵਾਲੀ ਗੱਲ ਆ। ਇਹ ਅਹੰਕਾਰ ਕਿ ਅਸੀਂ ਹੁਣ ਗੁਰੂ ਦੇ ਲੜ ਲੱਗ ਗਏ। ਇਹ ਅਹੰਕਾਰ ਕਿ ਹੁਣ ਅਸੀਂ ਪਾਠ ਬਹੁਤ ਕਰਦੇ ਹਾਂ। ਇਹ ਅਹੰਕਾਰ ਕਿ ਅਸੀਂ ਹੁਣ ਦੁਨੀਆਦਾਰੀ ਛੱਡ ਦਿੱਤੀ। ਅਸੀਂ ਹੁਣ ਆਉਂਦੇ-ਜਾਂਦੇ ਘਾਟਿਆਂ, ਸਾਨੂੰ ਹੁਣ ਮਾਇਆ ਦਾ ਕੋਈ ਲੋਭ ਨਹੀਂ।
ਪਰ ਵੇਖਿਆ ਜਾਵੇ ਤਾਂ ਇਹ ਵੀ ਇੱਕ ਤਰ੍ਹਾਂ ਦਾ ਅਹੰਕਾਰ ਆ। ਕਹਿੰਦੇ ਨੇ ਇਹ ਅਹੰਕਾਰ ਹੋਰ ਵੀ ਜ਼ਿਆਦਾ ਖਤਰਨਾਕ ਆ। ਪਿਛਲੀ ਉਮਰ ਦੇ ਵਿੱਚ ਜਾ ਕੇ ਬਹੁਤੇ ਇਹੋ ਹੀ ਗਲਤੀ ਕਰਦੇ। ਇਸ ਕਰਕੇ ਸ਼ਾਇਦ ਉਨ੍ਹਾਂ ਨੂੰ ਟਿਕਾਅ ਨਹੀਂ ਮਿਲਦਾ। ਇਸ ਕਰਕੇ ਉਨ੍ਹਾਂ ਨੂੰ ਬਹੁਤੀਆਂ ਚੀਜ਼ਾਂ, ਬਹੁਤੀਆਂ ਚੀਜ਼ਾਂ ਦੂਸਰਿਆਂ ਦੇ ਨਾਲੋਂ ਵੱਖ ਦਿਖਣੀਆਂ ਸ਼ੁਰੂ ਹੋ ਜਾਂਦੀਆਂ।
ਊਪਰੀ, ਉਤਲੀ-ਉਤਲੀ ਜਹੀ ਨਜ਼ਰੇ ਵੇਖੀਏ ਤਾਂ ਕਈਆਂ ਨੂੰ ਇਹ ਲੱਗਦਾ ਕਿੰਨੇ ਸੋਹਣੇ ਇਹਨਾਂ ਦੇ ਵਿਚਾਰ ਹੋ ਗਏ ਨੇ। ਉਮਰ ਦੇ ਨਾਲ ਕਿੰਨੀ, ਕਿੰਨੀ ਬੰਦੇ ਨੂੰ ਅਕਲ-ਤਮੀਜ਼ ਆ ਜਾਂਦੀ ਆ। ਇਹਨਾਂ ਦੇ ਕੋਲੋਂ ਕਿੰਨਾ ਕੁਝ ਸਿੱਖਣ ਵਾਲਾ। ਪਰ ਜਦੋਂ ਕੋਈ ਬਹੁਤ ਜ਼ਿਆਦਾ ਲਾਗੇ ਹੋ ਕੇ ਵੇਖਦਾ, ਤਾਂ ਉਹਨੂੰ ਸਮਝ ਆਉਂਦੀ ਆ ਕਿ ਨਹੀਂ, ਇਹ ਕਿਤਾਬੀ ਗਿਆਨ ਆ, ਤੇ ਕਿਤਾਬੀ ਗਿਆਨ ਇੱਕ ਸਮੇਂ ਜਾ ਕੇ ਅਹੰਕਾਰ ਦੇ ਵਿੱਚ ਤਬਦੀਲ ਹੋ ਜਾਂਦਾ।
ਵਿਚਾਰ ਵੇਖਿਆ ਜਾਵੇ ਤਾਂ ਮਨ ਦੇ ਵਿੱਚੋਂ ਵੱਖ ਕਰਨੇ ਬੜੇ ਔਖੇ ਨੇ। ਉਹ ਤੁਸੀਂ ਚਾਹ ਕੇ ਵੀ ਨਹੀਂ ਕਰ ਸਕਦੇ। ਜਿਊਂਦੀ ਜਾਨ ਦੇ ਵਿੱਚ ਵਿਚਾਰਾਂ ਚੱਲਦੀਆਂ ਰਹਿਣੀਆਂ। ਸਮਝਣ ਦੀ ਲੋੜ ਇਹ ਆ ਕਿ ਕਿਹੜੀ ਤਰ੍ਹਾਂ ਦੇ ਵਿਚਾਰ ਆਪਾਂ ਤਿਆਗਣੇ ਆ।
ਕਿਸੇ ਪ੍ਰਤੀ ਜੇ ਮਨ ਦੇ ਵਿੱਚ ਨਿੰਦਿਆ ਆਉਂਦੀ ਆ, ਉਹ ਨਹੀਂ ਆਉਣ ਦੇਣੀ। ਜੇ ਆਪਣੇ ਆਪ ਦੇ ਪ੍ਰਤੀ ਮਨ ਦੇ ਵਿੱਚ ਅਹੰਕਾਰ ਆਉਂਦਾ, ਉਹ ਨਹੀਂ ਆਉਣ ਦੇਣਾ। ਜੇ ਕਿਸੇ ਦੇ ਨਾਲ ਐਵੇਂ ਬੇਲੋੜੀ ਤੁਲਨਾ ਹੁੰਦੀ ਆ, ਉਹ ਤੁਲਨਾ ਨਹੀਂ ਕਰਨੀ। ਕੋਈ ਕਿਸੇ ਚੀਜ਼ ਦੇ ਵਿੱਚ ਵਧੀਆ ਹੋ ਸਕਦਾ, ਤੁਸੀਂ ਉਸ ਰੱਬ ਦੀ ਕਿਰਪਾ ਦੇ ਨਾਲ ਕਿਸੇ ਹੋਰ ਚੀਜ਼ 'ਚ ਜ਼ਿਆਦਾ ਵਧੀਆ ਹੋਵੋਗੇ।
ਪਰ ਜੇਕਰ ਇਸ ਤਰੀਕੇ ਦੇ ਵਿਚਾਰ ਆਪਾਂ ਮਨ ਦੇ ਵਿੱਚੋਂ ਨਹੀਂ ਤਿਆਗ ਸਕਦੇ, ਕਿਸੇ ਨੂੰ ਵੇਖ ਕੇ ਕਿਸੇ ਤਰ੍ਹਾਂ ਦੀ ਮਨ ਦੇ ਵਿੱਚ ਗਲਤ ਵਿਚਾਰ ਆਉਂਦੀ ਆ, ਤਾਂ ਉਹ ਨਹੀਂ ਆਉਣ ਦੇਣਾ। ਅਸਲ ਦੇ ਵਿੱਚ ਇਹ ਆ ਮਨ ਦੇ ਵਿੱਚੋਂ ਵਿਚਾਰਾਂ ਨੂੰ ਤਿਆਗਣਾ।
ਤੇ ਫਿਰ ਹੌਲੀ-ਹੌਲੀ ਜਦੋਂ ਆਪਾਂ ਬਹੁਤ ਵੱਡੇ ਗਲਤ ਕਰਮ ਆਪਣੇ ਵਿਚਾਰਾਂ ਦੇ ਵਿੱਚੋਂ ਕੱਢ ਦਿੰਦੇ ਹਾਂ, ਤੇ ਹੌਲੀ-ਹੌਲੀ ਜਿਹੜੇ ਜਿਹੜੀ ਛੋਟੀ ਜਾਂ ਫਿਰ ਘੱਟ ਤੀਬਰਤਾ ਵਾਲੇ ਹੁੰਦੇ ਆ, ਉਹ ਵੀ ਕਹਿੰਦੇ ਨੇ ਸਮਝ ਆਉਣੇ ਸ਼ੁਰੂ ਹੋ ਜਾਂਦੇ ਆ। ਸ਼ਾਇਦ ਇਹੋ ਹੀ ਆ ਗ੍ਰਹਿਸਥੀ ਨੂੰ ਛੱਡ ਕੇ ਤੇ ਅਧਿਆਤਮ ਦੇ ਰਾਹ ਦੇ ਉੱਤੇ ਚੱਲਣਾ।
ਪਰ ਇੱਥੇ ਬਹੁਤ, ਬਹੁਤ ਜ਼ਿਆਦਾ ਕੇਅਰਫੁੱਲ ਰਹਿਣ ਵਾਲੀ ਚੀਜ਼ ਇਹ ਆ, ਜੇ ਇਹ ਦੱਸ ਹੀ ਜਾਂਦੀ ਆ ਕਿ ਸਿਰਫ਼ ਕੰਮ-ਕਾਰ ਛੱਡ ਦੇਣੇ, ਕਮਾਈ ਛੱਡ ਦੇਣੀ ਤੇ ਇਹ ਸੋਚਣਾ ਕਿ ਹੁਣ ਆਪਾਂ ਸਾਰਾ ਕੁਝ ਠੀਕ ਕਰ ਲਿਆ, ਹੁਣ ਰੱਬ ਸਾਡੇ ਤੋਂ ਖੁਸ਼ ਹੋ ਜਾਊਗਾ, ਤਾਂ ਸ਼ਾਇਦ ਇਹ, ਇਸ ਇਹ ਬੰਦੇ ਦਾ ਇੱਕ ਬੜਾ ਵੱਡਾ ਭਰਮ ਆ।
ਤੁਹਾਨੂੰ ਵੇਖਣਾ ਇਹ ਪਊਗਾ ਕਿ ਕੀ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਗੁੱਸਾ ਆਉਣਾ ਹਟ ਗਿਆ? ਕਿਸੇ ਦੇ ਨਾਲ, ਕਿਸੇ ਨੂੰ ਵੇਖ ਕੇ ਅਹੰਕਾਰ ਆਉਣੋਂ ਹਟ ਗਿਆ? ਤੁਸੀਂ ਦੂਜਿਆਂ ਦੇ ਨਾਲੋਂ ਬਿਹਤਰ ਹੀ ਹੋ ਕਿਉਂਕਿ ਤੁਸੀਂ ਹੁਣ ਮਾਇਆ ਦੀ ਦੌੜ ਛੱਡ ਦਿੱਤੀ ਆ, ਤੁਸੀਂ ਕੰਮ-ਕਾਰ ਛੱਡ ਦਿੱਤੇ ਨੇ, ਆਪਣੇ ਆਪ ਨੂੰ ਕੀ ਤੁਸੀਂ ਸੁਪੀਰੀਅਰ ਤਾਂ ਨਹੀਂ ਸਮਝਣ ਲੱਗ ਪਏ?
ਵੇਖਿਆ ਜਾਵੇ ਤਾਂ ਇਹ ਦੌੜ, ਇਹ ਉਹ ਵਿਚਾਰ ਜਿਹੜੇ ਮਨ ਦੇ ਵਿੱਚੋਂ ਤਿਆਗਣ ਵਾਲੇ ਆ। ਤੇ ਆਪਾਂ ਤਾਂ ਕਰਮਾਂ ਵਾਲੇ ਹਾਂ, ਸਾਡੇ ਕੋਲ ਗੁਰੂ ਸਾਰਾ ਕੁਝ ਲਿਖਤੀ ਰੂਪ ਦੇ ਵਿੱਚ ਛੱਡ ਗਿਆ। ਕੋਈ ਵੀ ਕਿਸੇ ਕਿਸਮ ਦਾ ਸਵਾਲ ਹੋਵੇ ਤੇ ਆਪਾਂ ਉਹਦਾ ਜਵਾਬ ਲੱਭ ਸਕਦੇ ਹਾਂ। ਤੇ ਜੇ ਲੱਭ ਲਿਆ, ਤੇ ਫਿਰ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਵੀ ਕਰ ਲੈਣਾ ਚਾਹੀਦਾ।
ਧੰਨਵਾਦ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਜੇ ਨਾ ਕੋਈ ਗੱਲ ਸਮਝ ਵਾ, ਸਮਝਾ ਸਕਿਆ ਹੋਵਾਂ ਜਾਂ ਸਮਝ ਆਈ ਹੋਵੇ ਤਾਂ ਉਹਦੇ ਲਈ ਮਾਫੀ।
ਆਪਣੇ-ਆਪਣੇ ਸਮਝ ਦੇ ਮੁਤਾਬਿਕ ਇਹਨੂੰ ਆਪਣੀ-ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਜਰੂਰ ਕਰਿਓ, ਕਿਉਂਕਿ ਇਸ ਚੀਜ਼ ਦੀ ਕੋਈ ਸਿੱਖਣ ਦੀ, ਕੋਈ ਸਿਆਣਪ ਦੀ ਕੋਈ ਉਮਰ ਨਹੀਂ ਹੁੰਦੀ। ਉਹ ਲੋਕ ਸਭ ਤੋਂ ਵੱਡੀ ਗਲਤੀ ਕਰਦੇ ਨੇ ਜਿਹੜੇ, ਜਿਹੜੇ ਸ਼ਾਇਦ ਉਮਰਾਂ ਦਾ ਇੰਤਜ਼ਾਰ ਕਰਦੇ ਨੇ। ਇੱਕ ਉਮਰ ਆਊਗੀ ਫਿਰ ਆਪਾਂ ਥੋੜ੍ਹਾ ਜਿਹਾ ਚੰਗੇ ਬਣਾਂਗੇ, ਫਿਰ ਆਪਾਂ ਰੱਬ ਵੱਲ ਲੱਗਾਂਗੇ। ਰੱਬ ਵੱਲ ਤਾਂ ਹਮੇਸ਼ਾ ਤੁਸੀਂ ਲੱਗੇ ਹੁੰਦੇ ਹੋ।
ਰੱਬ ਵੱਲ ਲੱਗਣ ਦੇ ਲਈ ਜਰੂਰੀ ਨਹੀਂ ਕਿ ਸਮਾਂ ਕੱਢ ਕੇ ਤੁਸੀਂ ਉਹਦੇ ਕੋਲ ਹਮੇਸ਼ਾ ਬੈਠਣਾ ਹੁੰਦਾ, ਸਿਰਫ਼ ਉਹਦੀਆਂ ਗੱਲਾਂ ਮੰਨਣੀਆਂ ਹੁੰਦੀਆਂ। ਉਹਦੀ ਦਿੱਤੀ ਮੱਤ ਮੰਨਣੀ ਹੁੰਦੀ ਆ, ਉਹ ਤੁਸੀਂ ਕਿਸੇ ਉਮਰ 'ਚ ਵੀ ਮੰਨ ਸਕਦੇ ਹੋ।

Frequently Asked Questions

ਇਸ ਕਹਾਣੀ ਦਾ ਮੁੱਖ ਸੁਨੇਹਾ (Main Message) ਕੀ ਹੈ?
ਇਸ ਕਹਾਣੀ ਦਾ ਮੁੱਖ ਸੁਨੇਹਾ ਇਹ ਹੈ ਕਿ ਗਿਆਨ ਜਾਂ ਅਧਿਆਤਮ ਦਾ ਅਹੰਕਾਰ, ਧਨ-ਦੌਲਤ ਦੇ ਅਹੰਕਾਰ ਨਾਲੋਂ ਵੀ ਵਧੇਰੇ ਖਤਰਨਾਕ ਹੁੰਦਾ ਹੈ। ਸੱਚੀ ਆਤਮਿਕ ਪ੍ਰਾਪਤੀ ਸਿਰਫ਼ ਵਿਚਾਰਾਂ ਨੂੰ ਰੋਕਣ ਨਾਲ ਨਹੀਂ, ਬਲਕਿ "ਮੈਂ ਸਭ ਜਾਣਦਾ ਹਾਂ" ਦੇ ਅਹੰਕਾਰ ਨੂੰ ਪੂਰੀ ਤਰ੍ਹਾਂ ਤਿਆਗਣ ਨਾਲ ਮਿਲਦੀ ਹੈ।
ਗਿਆਨ ਦਾ ਅਹੰਕਾਰ ਦੁਨਿਆਵੀ ਅਹੰਕਾਰ ਨਾਲੋਂ ਵੱਖਰਾ ਕਿਵੇਂ ਹੈ?
ਦੁਨਿਆਵੀ ਅਹੰਕਾਰ ਧਨ, ਗੱਡੀਆਂ ਜਾਂ ਜਾਇਦਾਦ 'ਤੇ ਹੁੰਦਾ ਹੈ ਜੋ ਸਾਫ਼ ਦਿਸਦਾ ਹੈ। ਪਰ ਗਿਆਨ ਦਾ ਅਹੰਕਾਰ ਸੂਖਮ ਹੁੰਦਾ ਹੈ—ਇਸ ਵਿੱਚ ਮਨੁੱਖ ਨੂੰ ਲੱਗਦਾ ਹੈ ਕਿ ਉਹ ਦੂਜਿਆਂ ਨਾਲੋਂ ਉੱਚਾ, ਧਰਮੀ ਜਾਂ ਬਿਹਤਰ ਹੈ, ਜੋ ਉਸਨੂੰ ਸੱਚੇ ਸਮਰਪਣ ਤੋਂ ਦੂਰ ਕਰ ਦਿੰਦਾ ਹੈ।
ਗੁਰੂ ਦੇ ਬੋਲ "ਇਹਨੂੰ ਵੀ ਲਾਹ ਕੇ ਇੱਕ ਪਾਸੇ ਸੁੱਟ ਦੇ" ਦਾ ਕੀ ਅਰਥ ਹੈ?
ਇਸਦਾ ਅਰਥ ਹੈ ਕਿ ਜਦੋਂ ਤੱਕ ਤੁਹਾਡੇ ਮਨ ਵਿੱਚ ਇਹ ਭਾਵਨਾ ਹੈ ਕਿ "ਮੈਂ ਵਿਚਾਰ ਮੁਕਤ ਹੋ ਗਿਆ ਹਾਂ" ਜਾਂ "ਮੈਂ ਬਹੁਤ ਕੁਝ ਸਿੱਖ ਲਿਆ ਹੈ", ਉਦੋਂ ਤੱਕ ਅਹੰਕਾਰ ਦਾ ਇੱਕ ਹਿੱਸਾ ਬਾਕੀ ਰਹਿੰਦਾ ਹੈ। ਸੱਚੀ ਸਮਾਧੀ ਲਈ ਇਸ ਗਿਆਨ ਦੇ ਬੋਝ ਨੂੰ ਵੀ ਛੱਡਣਾ ਪੈਂਦਾ ਹੈ।
ਕੀ ਅਧਿਆਤਮਿਕ ਰਾਹ 'ਤੇ ਚੱਲਣ ਲਈ ਗ੍ਰਹਿਸਥ ਜੀਵਨ ਛੱਡਣਾ ਜ਼ਰੂਰੀ ਹੈ?
ਨਹੀਂ, ਗ੍ਰਹਿਸਥ ਛੱਡਣਾ ਜ਼ਰੂਰੀ ਨਹੀਂ ਹੈ। ਅਸਲ ਬਦਲਾਅ ਮਨ ਦੇ ਅੰਦਰ ਆਉਣਾ ਚਾਹੀਦਾ ਹੈ—ਈਰਖਾ, ਨਿੰਦਿਆ, ਅਹੰਕਾਰ ਅਤੇ ਬੇਲੋੜੀ ਤੁਲਨਾ ਨੂੰ ਤਿਆਗ ਕੇ ਹੀ ਅਸੀਂ ਆਪਣੇ ਘਰ-ਪਰਿਵਾਰ ਵਿੱਚ ਰਹਿ ਕੇ ਵੀ ਅਧਿਆਤਮਿਕ ਹੋ ਸਕਦੇ ਹਾਂ।
ਰੱਬ ਵੱਲ ਲੱਗਣ ਲਈ ਸਹੀ ਉਮਰ ਕਿਹੜੀ ਹੈ?
ਰੱਬ ਵੱਲ ਲੱਗਣ ਜਾਂ ਚੰਗੇ ਬਣਨ ਦੀ ਕੋਈ ਉਮਰ ਨਹੀਂ ਹੁੰਦੀ। ਇਹ ਸੋਚਣਾ ਕਿ ਬੁਢਾਪੇ ਵਿੱਚ ਜਾ ਕੇ ਪਾਠ-ਪੂਜਾ ਕਰਾਂਗੇ, ਇੱਕ ਭੁਲੇਖਾ ਹੈ। ਰੱਬ ਦੀ ਰਜ਼ਾ ਅਤੇ ਚੰਗੀ ਮੱਤ ਨੂੰ ਜ਼ਿੰਦਗੀ ਦੇ ਕਿਸੇ ਵੀ ਪੜਾਅ 'ਤੇ ਅਪਣਾਇਆ ਜਾ ਸਕਦਾ ਹੈ।
ਅਸੀਂ ਆਪਣੇ ਮਨ ਵਿੱਚੋਂ ਨਕਾਰਾਤਮਕ ਵਿਚਾਰਾਂ ਨੂੰ ਕਿਵੇਂ ਤਿਆਗ ਸਕਦੇ ਹਾਂ?
ਅਸੀਂ ਆਪਣੇ ਮਨ ਵਿੱਚੋਂ ਨਕਾਰਾਤਮਕ ਵਿਚਾਰਾਂ ਨੂੰ ਕਿਵੇਂ ਤਿਆਗ ਸਕਦੇ ਹਾਂ?

What's Your Reaction?

like

dislike

love

funny

angry

sad

wow