ਰਿਸ਼ਤਿਆਂ ਦਾ ਦੋਗਲਾਪਣ ਅਤੇ ਪੈਸੇ ਦੀ ਭੁੱਖ: ਇੱਕ ਭਾਵੁਕ ਪੰਜਾਬੀ ਕਹਾਣੀ
ਇੱਕ ਨੌਜਵਾਨ ਲਿਖਾਰੀ ਅਤੇ ਰੇਲ ਗੱਡੀ ਵਿੱਚ ਮਿਲੀ ਅਜੀਬ ਮੁਟਿਆਰ ਦੀ ਭਾਵੁਕ ਕਹਾਣੀ। ਕੀ ਉਹ ਵਾਕਈ ਪਿਆਰ ਦੀ ਭਾਲ ਵਿੱਚ ਸੀ ਜਾਂ ਪੈਸੇ ਦੇ ਲਾਲਚ ਨੇ ਉਹਦੇ ਜਜ਼ਬਾਤਾਂ ਨੂੰ ਬਦਲ ਦਿੱਤਾ? ਜ਼ਰੂਰ ਪੜ੍ਹੋ।
ਇੱਕ ਰੇਲ ਗੱਡੀ ਦੇ ਡੱਬੇ ਦੇ ਵਿੱਚ ਸ਼ਾਇਦ ਪਹਿਲੇ ਦਰਜੇ ਦਾ ਡੱਬਾ ਇੱਕ ਨੌਜਵਾਨ ਲਿਖਾਰੀ ਬੈਠਾ ਸੀ।
ਸ਼ਾਇਦ ਉਹ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ।
ਉਹਨੂੰ ਸ਼ਾਇਦ ਆਪਣੀ ਨਵੀਂ ਕਵਿਤਾ ਆਪਣੀ ਨਵੀਂ ਕਹਾਣੀ ਦੀ ਭਾਲ ਸੀ।
ਆਪਣੀ ਡਾਇਰੀ ਦੇ ਵਿੱਚ ਇੰਨਾ ਖੋਭਿਆ ਪਤਾ ਹੀ ਨਹੀਂ ਲੱਗਾ ਆਸ ਪਾਸ ਕੀ ਚੱਲ ਰਿਹਾ।
ਜਦੋਂ ਇੱਕ ਦਮ ਨਜ਼ਰਾਂ ਤਾਂ ਚੱਕੀਆਂ ਤਾਂ ਕੀ ਵੇਖਦਾ ਉਹਦੇ ਸਾਹਮਣੇ ਤਾਂ ਬੜੀ ਇੱਕ ਸੋਹਣੀ ਮੁਟਿਆਰ ਬੈਠੀ ਆ ਬਹੁਤ ਹੀ ਖੂਬਸੂਰਤ।
ਇੰਨੀ ਸੋਹਣੀ ਸ਼ਾਇਦ ਉਹ ਆਪਣੀਆਂ ਕਵਿਤਾਵਾਂ ਦੇ ਵਿੱਚ ਹੀ ਤਸੱਵੁਰ ਕਰ ਸਕਦਾ ਸੀ ਜਾਂ ਜਿੱਦਾਂ ਦੀ ਉਹਨੇ ਲਿਖਣ ਲੱਗਿਆ ਸੋਚੀ। ਇੱਦਾਂ ਲੱਗਾ ਜਿੱਦਾਂ ਕੁਝ ਉਹ ਲਿਖਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹੀ ਚੀਜ਼ ਸਾਕਸ਼ਾਤ ਹੂਬਹੂ ਸਾਹਮਣੇ ਪ੍ਰਗਟ ਹੋ ਗਈ ਹੋਵੇ।
ਸ਼ਾਨਦਾਰ ਪਹਿਰਾਵਾ।
ਚਿਹਰੇ ਦੇ ਉੱਤੇ ਮਿੱਠੀ ਜੀ ਪਿਆਰੀ ਜੀ ਮੁਸਕਰਾਹਟ ਦੀ ਥਾਂ ਦੇ ਉੱਤੇ ਇੱਕ ਲੰਮੀ ਉਦਾਸੀ ਪਰ ਇਹਨੇ ਉਦਾਸੀ ਤੇ ਨਹੀਂ ਸੀ ਤਸੱਵਰ ਕੀਤੀ। ਇਹ ਤੇ ਹਾਸੇ ਵਾਲਾ ਚਿਹਰਾ ਲੱਭ ਰਿਹਾ ਸੀ ਆਖਰਕਾਰ ਇਹ ਇੰਨੀ ਉਦਾਸ ਕਿਉਂ ਬੈਠੀ ਆ। ਇੱਦਾਂ ਲੱਗਦਾ ਜਿੱਦਾਂ ਹੁਣੇ ਰੋ ਪਊਗੀ ਇੰਨਾ ਸੋਹਣਾ ਚਿਹਰਾ ਇੰਨਾ ਉਦਾਸ ਚੰਗਾ ਨਹੀਂ ਲੱਗਦਾ।
ਸੋਚਦਾ ਇਹਨੂੰ ਪੁੱਛਾਂ ਕੀ ਦੁੱਖ ਆ ਸ਼ਾਇਦ ਮੈਂ ਇਹਦਾ ਦੁੱਖ ਵੰਡਾ ਸਕਦਾ ਹੋਵਾਂ।
ਚਿਹਰੇ ਤੋਂ ਨਜ਼ਰ ਹਟੀ ਤਾਂ ਕੀ ਵੇਖਦਾ ਕਿ ਹੱਥ ਦੇ ਵਿੱਚ ਉਹਨੇ ਨਾਵਲ ਫੜਿਆ।
ਕੋਸ਼ਿਸ਼ ਕਰ ਰਿਹਾ ਮੈਂ ਉਹਦੇ ਹੱਥ ਦੇ ਵਿੱਚ ਫੜੇ ਨਾਵਲ ਦਾ ਨਾਂ ਪੜ੍ਹਾਂ ਵੇਖਾਂ ਨਾਵਲ ਵਿੱਚ ਕੋਈ ਕਿਰਦਾਰ ਕੋਈ ਇੱਦਾਂ ਦੀ ਘਟਨਾ ਤਾਂ ਨਹੀਂ ਪੜ੍ਹ ਬੈਠੀ।
ਪਰ ਖ਼ੈਰ ਉਹਦੇ ਵਿੱਚੋਂ ਉਹ ਕਾਮਯਾਬ ਨਹੀਂ ਹੋ ਸਕਿਆ। ਕੁਝ ਦੇਰ ਦੀ ਆਪਣੇ ਆਪ ਦੇ ਨਾਲ ਹੀ ਜੱਦੋ ਜਹਿਦ ਕਸ਼ਮਕਸ਼ ਤੋਂ ਬਾਅਦ ਸੋਚਦਾ ਚਲੋ ਜਾ ਕੇ ਪੁੱਛ ਹੀ ਲੈਣਾ।
ਉਹ ਦੂਰ ਖਿੜਕੀ ਵੱਲ ਨੂੰ ਵੇਖ ਰਹੀ ਸੀ ਬਾਹਰ ਪਤਾ ਨਹੀਂ ਕਿੰਨੀ ਕੁ ਦੂਰ ਤੱਕ।
ਜਿੱਦਾਂ ਜਿੱਦਾਂ ਲਾਗੇ ਗਿਆ ਪਤਾ ਲੱਗਾ ਕਿ ਉਹ ਤਾਂ ਹਉਕੇ ਵੀ ਭਰ ਰਹੀ ਆ।
ਸ਼ਾਇਦ ਸ਼ਾਇਦ ਜ਼ਿੰਦਗੀ ਦਾ ਕੋਈ ਵੱਡਾ ਦੁੱਖ ਬੜਾ ਵੱਡਾ ਹੌਸਲਾ ਜਿਹਾ ਡਾ ਕੇ ਨੌਜਵਾਨ ਲਿਖਾਰੀ ਨੇ ਪੁੱਛਿਆ ਤੁਸੀਂ ਥੋੜ੍ਹੇ ਉਦਾਸ ਲੱਗਦੇ ਹੋ।
ਮੈਂ ਇੱਕ ਲਿਖਾਰੀ ਆਂ।
ਮੈਂ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਹਮਣੇ ਤੁਹਾਡੇ ਹੱਥ ਦੇ ਵਿੱਚ ਨਾਵਲ ਵੇਖਿਆ ਮਨ ਦੇ ਵਿੱਚ ਆਇਆ ਇੱਕ ਲਿਖਣ ਵਾਲਾ ਇੱਕ ਪੜ੍ਹਨ ਵਾਲੇ ਨੂੰ ਹੈਲੋ ਹਾਏ ਤਾਂ ਕਰ ਹੀ ਸਕਦਾ। ਇੱਕ ਸੋਹਣੇ ਅੰਦਾਜ਼ ਦੇ ਵਿੱਚ ਗੱਲ ਸ਼ੁਰੂ ਕੀਤੀ।
ਔਰਤ ਨੇ ਬਾਹਰੋਂ ਨਜ਼ਰਾਂ ਇਹਦੇ ਚਿਹਰੇ ਵੱਲ ਨੂੰ ਘੁਮਾਈਆਂ।
ਕੁਝ ਪਲ ਦੇ ਲਈ ਜਿੱਦਾਂ ਉਹਨੂੰ ਭੁੱਲ ਵੀ ਗਿਆ ਹੋਵੇ ਉਹਦੇ ਮਨ ਦੇ ਵਿੱਚ ਕੀ ਉਦਾਸੀ ਆ। ਔਰਤ ਨੇ ਇੱਕ ਲੰਮੀ ਭਰੀ ਹੋਈ ਨਜ਼ਰ ਉਸ ਨੌਜਵਾਨ ਦੇ ਚਿਹਰੇ ਦੇ ਉੱਤੇ ਮਾਰੀ ਤਾਂ ਬੋਲੀ ਜੇਕਰ ਤੁਸੀਂ ਲੇਖਕ ਹੋ ਤੇ ਸ਼ਾਇਦ ਫਿਰ ਮੇਰੀ ਆਤਮਾ ਨੂੰ ਵੀ ਸਮਝ ਸਕਦੇ ਹੋ। ਫਿਰ ਆਪ ਹੀ ਬੁੱਝ ਲਓ ਪੁੱਛਣ ਦੀ ਕੀ ਲੋੜ।
ਵੈਸੇ ਮੇਰਾ ਨਾਂ ਅੰਨਾ। ਲੋਕ ਮੈਨੂੰ ਕਹਿੰਦੇ ਨੇ ਮੇਰਾ ਸੁਭਾਅ ਬੜਾ ਵੱਖਰਾ ਬਿਲਕੁਲ ਅਜੀਬ। ਲੋਕ ਮੈਨੂੰ ਕਹਿੰਦੇ ਨੇ ਮੈਂ ਇੱਕ ਬੁਝਾਰਤ ਵਰਗੀ ਆਂ। ਉਹ ਬੁਝਾਰਤ ਜਿਹੜੀ ਸ਼ਾਇਦ ਕਿਸੇ ਕੋਲੋਂ ਨਹੀਂ ਬੁੱਝੀ ਗਈ। ਤੁਸੀਂ ਟਰਾਈ ਕਰਕੇ ਵੇਖ ਲਓ।
ਲਿਖਾਰੀ ਨੂੰ ਇਹ ਗੱਲ ਬੜੀ ਦਿਲਚਸਪ ਲੱਗੀ ਤੇ ਵੈਸੇ ਵੀ ਇਹ ਗੱਲਬਾਤ ਅੱਗੇ ਤੋਰਨ ਦੇ ਲਈ ਇੱਕ ਸੋਹਣਾ ਮੋੜ ਸੀ।
ਉਹਨੂੰ ਲੱਗ ਰਿਹਾ ਸੀ ਜਿੱਦਾਂ ਕਿਸੇ ਨਵੀਂ ਕਹਾਣੀ ਦੇ ਬੀਜ ਫੁੱਟ ਰਹੇ ਹੋਣ। ਉਹਨੂੰ ਇਹ ਲੱਗ ਰਿਹਾ ਸੀ ਜਿਹੜੀ ਉਹ ਕਹਾਣੀ ਦੀ ਭਾਲ ਦੇ ਵਿੱਚ ਆ ਸ਼ਾਇਦ ਅੱਜ ਉਹਨੂੰ ਇੱਕ ਸੋਹਣੀ ਕਹਾਣੀ ਮਿਲ ਜਾਵੇ।
ਉਸ ਖੂਬਸੂਰਤ ਕੁੜੀ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਬੋਲਣਾ ਸ਼ੁਰੂ ਕੀਤਾ। ਇੱਦਾਂ ਲੱਗਦਾ ਸੀ ਜਿੱਦਾਂ ਉਹ ਕਿਸੇ ਡੂੰਘੇ ਦਰਦ ਦੇ ਵਿੱਚੋਂ ਬੋਲ ਰਹੀ ਹੋਵੇ।
ਕੁਝ ਦੇਰ ਗੱਲਾਂ ਕਰਨ ਤੋਂ ਬਾਅਦ ਸ਼ਾਇਦ ਦੋਵੇਂ ਆਪਸ ਦੇ ਵਿੱਚ ਥੋੜ੍ਹਾ ਖੁੱਲ੍ਹ ਗਏ ਸੀ।
ਕਹਿੰਦੀ ਸੀ ਕਿਸੇ ਦਾ ਕਿਸੇ ਦਾ ਦਰਦ ਜਾਨਣਾ ਇੰਨਾ ਸੌਖਾ ਥੋੜ੍ਹੀ ਹੁੰਦਾ। ਇੰਨੀ ਛੇਤੀ ਥੋੜ੍ਹੀ ਕਿਸੇ ਦੇ ਨਾਲ ਦੁੱਖ ਫੋਲੀਦਾ ਪਰ ਫਿਰ ਮੈਂ ਸੋਚਦੀ ਆਂ ਜ਼ਿੰਦਗੀ ਪਤਾ ਨਹੀਂ ਹੈ ਹੀ ਕਿੱਡੀ ਕੁ ਤੇ ਪਤਾ ਨਹੀਂ ਫਿਰ ਕੋਈ ਇਹ ਦੁੱਖ ਪੁੱਛਣ ਵਾਲਾ ਮਿਲੇ ਜਾਂ ਨਾ ਮਿਲੇ। ਕਈ ਵਾਰ ਤਾਂ ਮੈਂ ਬੜਾ ਲੰਮਾ ਸਮਾਂ ਇੰਤਜ਼ਾਰ ਕਰਦੀ ਆਂ। ਇਸ ਵਾਰੀ ਤਾਂ ਮੈਂ ਖਾਸਾ ਲੰਮਾ ਇੰਤਜ਼ਾਰ ਕੀਤਾ। ਕੋਈ ਲੱਭਿਆ ਹੀ ਨਹੀਂ ਦੁੱਖ ਸੁਣਨ ਵਾਲਾ। ਇਸ ਕਰਕੇ ਅੱਜ ਜੇ ਕੋਈ ਮਿਲਿਆ ਤਾਂ ਮੈਂ ਉਹਨਾਂ ਸਮਾਂ ਨਹੀਂ ਖ਼ਰਾਬ ਕਰੂੰਗੀ ਜਿੰਨਾ ਸ਼ਾਇਦ ਮੈਂ ਪਹਿਲਾਂ ਸੋਚ ਵਿਚਾਰ ਕਰਦੀ ਸੀ।
ਇੰਨਾ ਕਹਿ ਕੇ ਬੋਲਣ ਲੱਗੀ ਮੈਂ ਆਜ਼ਾਦੀ ਚਾਹੁੰਦੀ ਆਂ। ਮੈਨੂੰ ਇੱਦਾਂ ਲੱਗਦਾ ਮੇਰੀ ਆਤਮਾ ਇੱਕ ਪਿੰਜਰੇ ਦੇ ਵਿੱਚ ਬੰਦ ਆ। ਮੈਨੂੰ ਇੱਦਾਂ ਲੱਗ ਰਿਹਾ ਜਿੱਦਾਂ ਮੈਂ ਇੱਕ ਪਿੰਜਰੇ ਦੇ ਵਿੱਚ ਬੰਦ ਪੰਛੀ ਵਾਂਗੂੰ ਤੜਫੜਾ ਰਹੀ ਆਂ। ਮੈਨੂੰ ਇੱਦਾਂ ਲੱਗਦਾ ਮੈਨੂੰ ਕੋਈ ਸਮਝ ਨਹੀਂ ਪਾਉਂਦਾ। ਮੈਨੂੰ ਪਤਾ ਨਹੀਂ ਕਿਉਂ ਸਾਰੇ ਸਾਰੇ ਬੁਝਾਰਤ ਹੀ ਕਹਿ ਦਿੰਦੇ ਨੇ ਬੁੱਝਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ।
ਮੇਰੇ ਪਤੀ ਉਹ ਸ਼ਹਿਰ ਦਾ ਇੱਕ ਵੱਡਾ ਆਦਮੀ ਸੀ। ਉਹਦੇ ਕੋਲ ਬਹੁਤ ਪੈਸਾ ਸੀ ਪਰ ਉਹਨੇ ਕਦੀ ਮੇਰੀ ਰੂਹ ਨੂੰ ਨਹੀਂ ਸਮਝਿਆ। ਉਹਨੂੰ ਸ਼ਾਇਦ ਆਪਣੇ ਪੈਸੇ ਦੇ ਨਾਲ ਹੀ ਪਿਆਰ ਸੀ। ਉਹ ਵੱਡਾ ਤੇ ਹੋਰ ਵੱਡਾ ਬਣਨਾ ਚਾਹੁੰਦਾ ਸੀ ਉਹਨੂੰ ਨਹੀਂ ਸੀ ਪਤਾ ਕਿ ਪਿਆਰ ਕੀ ਆ ਉਹਨੂੰ ਨਹੀਂ ਸੀ ਪਤਾ ਸੱਚਾ ਪਿਆਰ ਕੀ ਆ ਉਹਨੂੰ ਨਹੀਂ ਸੀ ਪਤਾ ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ। ਉਹਨੂੰ ਨਹੀਂ ਸੀ ਪਤਾ ਕਿ ਔਰਤ ਦੇ ਮਨ ਦੇ ਦਿਲ ਦੇ ਕਈ ਜਜ਼ਬਾਤ ਵੀ ਹੁੰਦੇ ਨੇ ਉਹ ਸਮਝਣੇ ਪੈਂਦੇ ਨੇ ਦੁੱਖ ਸੁੱਖ ਫੋਲਣੇ ਪੈਂਦੇ ਨੇ।
ਮੈਂ ਕਿਤੇ ਪੜ੍ਹਿਆ ਸੀ ਔਰਤ ਉਦਾਸ ਹੋਵੇ ਤਾਂ ਮਰਦ ਜ਼ਰੂਰ ਦੁੱਖ ਵੰਡਾਉਂਦਾ ਜ਼ਰੂਰ ਪੁੱਛਦਾ ਜਿੱਦਾਂ ਤੁਸੀਂ ਅੱਜ ਪੁੱਛ ਲਿਆ। ਪਰ ਇਹ ਚੀਜ਼ ਘਰ ਦੇ ਵਿੱਚ ਰਹਿ ਕੇ ਉਹਨੂੰ ਕਦੇ ਨਹੀਂ ਮਹਿਸੂਸ ਹੋਈ। ਉਹਨੇ ਕਦੇ ਨਹੀਂ ਪੁੱਛਿਆ ਮੈਂ ਉਦਾਸ ਕਿਉਂ ਆਂ।
ਕੁਝ ਦੇਰ ਬਾਅਦ ਲਿਖਾਰੀ ਨੇ ਉਹ ਸੀਕੁਐਂਸ ਤੋੜਦਿਆਂ ਪੁੱਛਿਆ ਅੱਜ ਤੁਹਾਡੇ ਪਤੀ ਨਾਲ ਨਹੀਂ ਆ?
ਕਹਿਣ ਲੱਗੀ ਨਹੀਂ। ਉਹ ਕੁਝ ਸਮਾਂ ਪਹਿਲਾਂ ਇਸ ਦੁਨੀਆਂ ਤੋਂ ਚਲਾ ਗਿਆ। ਵੈਸੇ ਵੀ ਜਾਣਾ ਹੀ ਸੀ। ਉਹ ਮੇਰੇ ਨਾਲੋਂ ਉਮਰ ਦੇ ਵਿੱਚ ਲਗਭਗ ਤਿੰਨ ਗੁਣਾ ਸੀ। ਮੈਂ ਸੋਚਿਆ ਸੀ ਚਲੋ ਜ਼ਿੰਦਗੀ ਦੇ ਨਾਲ ਇਹ ਵੀ ਸਮਝੌਤਾ ਕਰਕੇ ਵੇਖ ਲੈਂਦੇ ਆਂ। ਮੈਨੂੰ ਲੱਗਦਾ ਸੀ ਜ਼ਿੰਦਗੀ ਦੇ ਵਿੱਚ ਪੈਸੇ ਬਹੁਤ ਜ਼ਰੂਰੀ ਨੇ ਇਸ ਕਰਕੇ ਮੈਂ ਆਪਣੇ ਘਰਦਿਆਂ ਦੀ ਬਹੁਤੀ ਮੁਖਾਲਫ਼ਤ ਕੀਤੀ ਵੀ ਨਹੀਂ। ਮੈਂ ਉਹਦੇ ਨਾਲ ਵਿਆਹ ਕਰਾ ਲਿਆ ਤੇ ਉਸ ਤੋਂ ਬਾਅਦ ਇੰਤਜ਼ਾਰ ਕਰਨ ਲੱਗੀ ਕਦੋਂ ਇਹ ਮਰੂ ਤੇ ਕਦੋਂ ਮੈਂ ਇਹਦੀ ਦੌਲਤ ਦੇ ਨਾਲ ਸੁਖੀ ਰਹਿ ਸਕੂੰ। ਪਰ ਜਿੰਨਾ ਮੈਂ ਸੋਚਿਆ ਸੀ ਉਹ ਸਖ਼ਤ ਹੱਡੀ ਉਸ ਤੋਂ ਬਹੁਤ ਜ਼ਿਆਦਾ ਸਮਾਂ ਹੰਢਾ ਕੇ ਗਿਆ।
ਅੱਜ ਮੈਂ ਉਹੀ ਪਲ ਯਾਦ ਕਰਕੇ ਰੋ ਰਹੀ ਆਂ। ਜੇ ਕੁਝ ਪਹਿਲਾਂ ਹੋ ਚੁੱਕਾ ਹੁੰਦਾ ਤਾਂ ਸ਼ਾਇਦ ਮੇਰੇ ਕੋਲ ਜ਼ਿੰਦਗੀ ਦੇ ਹੋਰ ਕਈ ਪਿਆਰੇ ਮਹੀਨੇ ਸਾਲ ਕੁਝ ਨਾ ਕੁਝ ਤਾਂ ਵਧੇਰੇ ਹੁੰਦਾ।
ਲਿਖਾਰੀ ਸੋਚ ਰਹੀ ਸੀ ਇਹ ਹੁਣ ਕਿੱਦਾਂ ਦੀਆਂ ਗੱਲਾਂ ਕਰਨ ਲੱਗ ਪਈ। ਲਿਖਾਰੀ ਨੇ ਗੱਲ ਪਲਟੀ ਤੇ ਫਿਰ ਦੁਬਾਰਾ ਉਹਦੇ ਹੱਥ ਦੇ ਵਿੱਚਲੇ ਨਾਵਲ ਦੀ ਗੱਲ ਕਰਨ ਲੱਗ ਪਿਆ। ਤੁਸੀਂ ਬਹੁਤ ਸੋਹਣਾ ਨਾਵਲ ਪੜ੍ਹ ਰਹੇ ਹੋ ਤੁਹਾਡੀ ਚੁਆਇਸ ਬਹੁਤ ਵਧੀਆ। ਮੈਂ ਤੁਹਾਡੀਆਂ ਤੁਹਾਡੀਆਂ ਸਾਰੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਨੇ। ਤੁਸੀਂ ਵਾਕਈ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਹੰਢਾਏ ਨੇ। ਮੈਂ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਜਿੱਦਾਂ ਜਿੱਦਾਂ ਮੇਰੀ ਉਸ ਲਿਖਤ ਦੇ ਤੁਸੀਂ ਨਾਇਕਾ ਹੋਵੋ।
ਹਾਸ ਕੇ ਕਹਿਣ ਲੱਗੀ ਮੈਂ ਮੈਂ ਦੌਲਤ ਨਹੀਂ ਚਾਹੁੰਦੀ। ਮੈਂ ਕੋਈ ਨਾਇਕਾ ਨਹੀਂ ਬਣਨਾ ਚਾਹੁੰਦੀ। ਮੈਂ ਕਿਸੇ ਕਹਾਣੀ ਦਾ ਹਿੱਸਾ ਨਹੀਂ ਬਣ ਕੇ ਰਹਿਣਾ ਚਾਹੁੰਦੀ। ਸੱਚ ਪੁੱਛੋ ਤਾਂ ਦੌਲਤ ਮੇਰੇ ਲਈ ਉਹ ਕਾਫੀ ਛੱਡ ਕੇ ਗਿਆ ਸੀ। ਸ਼ਾਨੋ ਸ਼ੌਕਤ ਇਹ ਮੇਰੇ ਲਈ ਹੁਣ ਕੁਝ ਮਾਇਨੇ ਨਹੀਂ ਰੱਖਦੇ। ਬੱਸ ਇੱਕ ਸੱਚੀ ਰੂਹ ਚਾਹੀਦੀ ਆ। ਇੱਕ ਦਿਲ ਨੂੰ ਸਮਝਣ ਵਾਲਾ ਇਨਸਾਨ ਚਾਹੀਦਾ ਉਹ ਜਿਹੜਾ ਮੇਰੇ ਇਸ ਦਿਲ ਦੀਆਂ ਸਾਰੀਆਂ ਸਮਝ ਸਕੇ। ਤੇ ਅੱਜ ਮੈਂ ਸ਼ਾਇਦ ਇੱਦਾਂ ਦੇ ਹੀ ਕਿਸੇ ਇਨਸਾਨ ਨੂੰ ਮਿਲਣ ਦੇ ਲਈ ਜਾ ਰਹੀ ਆਂ।
ਹਾਲੇ ਗੱਲਾਂ ਬਾਤਾਂ ਚੱਲ ਹੀ ਰਹੀਆਂ ਸੀ ਕਿ ਐਨ ਉਸੇ ਵੇਲੇ ਗੱਡੀ ਅਗਲੇ ਸਟੇਸ਼ਨ ਦੇ ਉੱਤੇ ਰੁਕਦੀ ਆ। ਉਸ ਔਰਤ ਦਾ ਧਿਆਨ ਖਿੜਕੀ ਤੋਂ ਬਾਹਰ ਨੂੰ ਪਿਆ ਤੇ ਜਿੱਦਾਂ ਉਹਦਾ ਚਿਹਰਾ ਇੱਕ ਦਮ ਖਿੜ ਗਿਆ ਹੋਵੇ ਜਾਂ ਫਿਰ ਇੱਦਾਂ ਕਹਿ ਲਈਏ ਕਿ ਉਹਨੇ ਆਪਣੇ ਚਿਹਰੇ ਨੂੰ ਧੱਕੇ ਦੇ ਨਾਲ ਹੀ ਖਿਡਾ ਲਿਆ। ਜਿਹੜਾ ਚਿਹਰਾ ਕੁਝ ਸਮਾਂ ਪਹਿਲਾਂ ਬਿਲਕੁਲ ਉਦਾਸ ਸੀ ਅੱਖਾਂ ਦੇ ਵਿੱਚ ਅੱਥਰੂ ਆ ਕੇ ਰੁਕੇ ਪਏ ਸੀ ਉਹਨਾਂ ਹੀ ਅੱਖਾਂ ਦੇ ਵਿੱਚੋਂ ਉਹਨੇ ਆਪਣੇ ਰੁਮਾਲ ਦੇ ਨਾਲ ਅੱਖਾਂ ਸਾਫ਼ ਕੀਤੀਆਂ। ਇੱਕ ਛੋਟੇ ਜਿਹੇ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਵੇਖਿਆ ਵੱਡੀ ਜੀ ਮੁਸਕਰਾਹਟ ਦੇ ਨਾਲ ਆਪਣਾ ਥੋੜ੍ਹਾ ਬਹੁਤਾ ਸਮਾਨ ਇਕੱਠਾ ਕਰਕੇ ਉਸ ਵੱਲ ਨੂੰ ਭੱਜੀ।
ਹਾਂ ਜਾਂਦੇ ਜਾਂਦੇ ਕਹਿਣ ਲੱਗੀ ਤੁਸੀਂ ਜਾਨਣਾ ਚਾਹੋਗੇ ਹੁਣ ਮੈਂ ਇੰਨੀ ਖੁਸ਼ ਕਿਉਂ ਹੋ ਗਈ ਆਂ? ਤੇ ਅੱਜ ਮੈਂ ਖੁਸ਼ ਇਸ ਕਰਕੇ ਆਂ ਉਹ ਜਿਹੜਾ ਇਨਸਾਨ ਸਾਹਮਣੇ ਖੜ੍ਹਾ ਹੁਣ ਉਹਨੇ ਮੇਰੀ ਜ਼ਿੰਦਗੀ ਦੇ ਆਉਣ ਦੀ ਹਾਮੀ ਭਰ ਦਿੱਤੀ ਆ। ਮੇਰੇ ਪਹਿਲੇ ਘਰਵਾਲੇ ਦਾ ਇਹ ਦੂਰ ਦਾ ਰਿਸ਼ਤੇਦਾਰ ਆ ਤੇ ਮੇਰੇ ਘਰਵਾਲੇ ਦੇ ਨਾਲੋਂ ਕਈ ਗੁਣਾ ਵੱਧ ਪੈਸਾ ਇਹਦੇ ਕੋਲ ਆ। ਉਹ ਬਹੁਤ ਦੇਰ ਪਹਿਲਾਂ ਚਾਹੁੰਦਾ ਸੀ ਕਿ ਮੈਂ ਮੈਂ ਉਹਦੀ ਹੋ ਕੇ ਰਵਾਂ ਪਰ ਨਹੀਂ ਸਮਾਜ ਨਾਂ ਦੀ ਵੀ ਕੋਈ ਚੀਜ਼ ਹੈ ਨਾ। ਇਸ ਕਰਕੇ ਹੁਣ ਮੈਂ ਉਹਦੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕਰ ਲਿਆ ਕਿਉਂਕਿ ਉਹਦੇ ਕੋਲ ਬਹੁਤ ਪੈਸਾ ਆ।
ਜਦੋਂ ਲਿਖਾਰੀ ਨੇ ਬਾਰੀ ਦੇ ਵਿੱਚੋਂ ਉਹਦੀ ਬਾਹਰ ਨੂੰ ਧਿਆਨ ਮਾਰਿਆ ਉੰਨੀ ਦੇਰ ਨੂੰ ਔਰਤ ਉਸ ਵਿਅਕਤੀ ਦੇ ਕੋਲ ਪਹੁੰਚ ਚੁੱਕੀ ਸੀ। ਇੱਕ ਮੋਟਾ ਤਾਜ਼ਾ ਥੁਲਥੁਲਾ ਜਿਹਾ ਇਨਸਾਨ ਉਮਰ ਦੇ ਵਿੱਚ ਸ਼ਾਇਦ ਉਹ ਵੀ ਉਹਦੇ ਨਾਲੋਂ ਤਿੰਨ ਕੁ ਗੁਣਾ ਵੱਡਾ ਹੋਊਗਾ ਨਹੀਂ ਤਾਂ ਫਿਰ ਦੂਣੀ ਉਮਰ ਤਾਂ ਪੱਕੀ ਆ। ਸ਼ਾਇਦ ਉਹਦੇ ਕੋਲੋਂ ਸਹੀ ਢੰਗ ਦੇ ਨਾਲ ਤੁਰਿਆ ਵੀ ਨਹੀਂ ਸੀ ਜਾ ਰਿਹਾ। ਹੱਥ ਦੇ ਵਿੱਚ ਫੁੱਲ ਫੜੀ ਉਸ ਨੌਜਵਾਨ ਕੁੜੀ ਦਾ ਇੰਤਜ਼ਾਰ ਕਰ ਰਿਹਾ ਸੀ।
ਤੇ ਇੱਥੇ ਲਿਖਾਰੀ ਹੈਰਾਨ ਪਰੇਸ਼ਾਨ ਸ਼ਾਇਦ ਉਹ ਇਨਸਾਨ ਨੂੰ ਬੁੱਝਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਇੰਨੇ ਨੂੰ ਟ੍ਰੇਨ ਤੁਰ ਪਈ ਪਰ ਉਹਦੀਆਂ ਨਜ਼ਰਾਂ ਉੱਥੇ ਦੀਆਂ ਉੱਥੇ ਗੱਡੀਆਂ ਰਹਿ ਗਈਆਂ। ਉਹ ਹਾਲੇ ਤੱਕ ਵੀ ਇਸ ਬੁਝਾਰਤ ਨੂੰ ਬੁੱਝਣ ਦੀ ਕੋਸ਼ਿਸ਼ ਕਰ ਰਿਹਾ। ਸੋਚ ਰਿਹਾ ਬੀਬਾ ਤੂੰ ਵਾਕਈ ਬੁਝਾਰਤ ਏਂ ਤੈਨੂੰ ਵਾਕਈ ਨਹੀਂ ਬੁੱਝਿਆ ਜਾ ਸਕਦਾ। ਖਿੜਕੀ ਦੇ ਵਿੱਚੋਂ ਦੀ ਉਹ ਬਾਹਰ ਵੇਖਦਾ ਹੀ ਰਹਿ ਗਿਆ ਤੇ ਆਪਣੇ ਆਪ ਦੇ ਵਿੱਚ ਬੁੜਬੁੜਾ ਰਿਹਾ ਸੱਚੀ ਇੱਦਾਂ ਹੁੰਦਾ? ਇੱਦਾਂ ਵੀ ਹੋ ਸਕਦਾ? ਪਰ ਫਿਰ ਉਹ ਸੋਚਦਾ ਹਾਂ ਇਨਸਾਨ ਤਾਂ ਸ਼ਾਇਦ ਹੈ ਹੀ ਇੱਦਾਂ ਦਾ। ਇਨਸਾਨ ਦਾ ਸੁਭਾਅ ਤਾਂ ਸ਼ਾਇਦ ਹੈ ਹੀ ਲਾਲਚੀ।
ਕੁਝ ਦੇਰ ਪਹਿਲਾਂ ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਔਰਤ ਪਿਆਰ ਦੀ ਭਾਲ ਦੇ ਵਿੱਚ ਆ ਇਹਦਾ ਕਿਸੇ ਕਿਸੇ ਬੇਜੋੜ ਵਿਆਹ ਤੋਂ ਖਹਿੜਾ ਛੁੱਟਿਆ ਤੇ ਹੁਣ ਇਹ ਆਪਣੀਆਂ ਖੁਸ਼ੀਆਂ ਦੀ ਭਾਲ ਦੇ ਵਿੱਚ ਆ ਹੁਣ ਇਹ ਆਪਣਾ ਕੋਈ ਹਮਉਮਰ ਲੱਭੂਗੀ ਹੁਣ ਜਿਹੜੇ ਪਿਆਰ ਦੀ ਭਾਲ ਦੇ ਵਿੱਚ ਆ ਉਹ ਪਿਆਰ ਇਹਨੂੰ ਮਿਲੂਗਾ ਹੁਣ ਉਹ ਖੁਸ਼ੀਆਂ ਲੱਭਣਗੀਆਂ ਪਰ ਨਹੀਂ ਇਹਨੇ ਕੀ ਕੀਤਾ? ਇਹ ਤਾਂ ਫਿਰ ਪੈਸੇ ਵੱਲ ਨੂੰ ਭੱਜੀ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦਾ ਰਸ ਚੱਖ ਲੈਂਦੇ ਆਂ ਤੇ ਫਿਰ ਸਾਨੂੰ ਉਹ ਹੋਰ ਚਾਹੀਦੀ ਆ। ਤੇ ਪੈਸੇ ਦਾ ਰਸ ਪੈਸੇ ਦਾ ਸਵਾਦ ਇਹ ਤਾਂ ਹੈ ਹੀ ਬੜਾ ਭੈੜਾ।
ਵੇਖਿਆ ਜਾਵੇ ਤਾਂ ਇਹ ਕਿਸੇ ਕਿਸੇ ਔਰਤ ਦੀ ਜਾਂ ਕਿਸੇ ਕੁੜੀ ਦੀ ਕਹਾਣੀ ਨਹੀਂ ਕਹਾਣੀ ਆ ਇਨਸਾਨ ਦੇ ਅੰਦਰ ਦੇ ਲਾਲਚ ਦੀ। ਉਹ ਲਾਲਚ ਜਿਹੜੀ ਕਦੀ ਖ਼ਤਮ ਨਹੀਂ ਹੁੰਦਾ। ਉਹ ਲਾਲਚ ਜਿਹੜਾ ਸਾਨੂੰ ਆਪਣੀਆਂ ਖੁਸ਼ੀਆਂ ਆਪ ਪਾਸੇ ਰੱਖ ਕੇ ਭੱਜ ਕੇ ਗਲ਼ ਲਾ ਲੈਂਦਾ। ਆਪਣੇ ਆਪ ਨੂੰ ਡੂੰਘੀ ਸੋਚ ਤੋਂ ਪਰੇ ਲੈ ਜਾਂਦਾ।
ਵੇਖਿਆ ਜਾਵੇ ਤਾਂ ਇਨਸਾਨ ਦੀਆਂ ਇੱਛਾਵਾਂ ਕੁਝ ਹੋਰ ਹੁੰਦੀਆਂ ਨੇ। ਅੰਦਰੋਂ ਉਹ ਕੁਝ ਹੋਰ ਚਾਹੁੰਦਾ ਬਾਹਰ ਜ਼ਬਾਨੋਂ ਉਹ ਕੁਝ ਹੋਰ ਬੋਲਦਾ। ਲੋਕ ਆਪਣੇ ਆਪ ਨੂੰ ਇਸੇ ਤਰ੍ਹਾਂ ਦੇ ਨਾਲ ਅਜੀਬੋ ਗ਼ਰੀਬ ਸ਼ੋਅ ਜ਼ਰੂਰ ਕਰਦੇ ਨੇ ਪਰ ਅਸਲ ਦੇ ਵਿੱਚ ਉਹ ਅਜੀਬੋ ਗ਼ਰੀਬ ਇਸ ਕਰਕੇ ਦਿਖਦੇ ਨੇ ਕਿਉਂਕਿ ਉਹ ਆਪਣੇ ਲਾਲਚ ਨੂੰ ਲੁਕਾਉਣ ਦੇ ਯਤਨ ਕਰਦੇ ਨੇ। ਉਹ ਆਪਣੇ ਲਾਲਚ ਦੇ ਉੱਤੇ ਇੱਕ ਪਰਦਾ ਪਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਨੇ।
ਵੇਖਿਆ ਜਾਵੇ ਤਾਂ ਆਪਣੀ ਜ਼ਬਾਨੋਂ ਕੋਈ ਵੀ ਕਦੀ ਤੁਹਾਨੂੰ ਇਹ ਗੱਲ ਨਹੀਂ ਕਹੂਗਾ ਉਹਨੂੰ ਪੈਸੇ ਦੀ ਭੁੱਖ ਆ ਕਦੀ ਵੀ ਕੋਈ ਇਨਸਾਨ ਇਹ ਨਹੀਂ ਕਹੂਗਾ ਉਹਨੂੰ ਪੈਸੇ ਦਾ ਲਾਲਚ ਆ। ਉਹ ਹਮੇਸ਼ਾ ਗੋਲ ਮੋਲ ਗੱਲਾਂ ਕਰਕੇ ਆਪਣੇ ਆਪ ਨੂੰ ਠੀਕ ਦੱਸਣ ਦੀ ਕੋਸ਼ਿਸ਼ ਕਰੂਗਾ। ਉਹ ਤੁਹਾਨੂੰ ਜ਼ਬਾਨੋਂ ਉਹੀ ਦੱਸੂਗਾ ਜੋ ਵਾਕਈ ਉਹਦੇ ਖੁਸ਼ ਰਹਿਣ ਦੇ ਲਈ ਉਹਨੂੰ ਚਾਹੀਦਾ ਪਰ ਜਦੋਂ ਪ੍ਰੈਕਟੀਕਲੀ ਆਪਾਂ ਉਸ ਪਾਸੇ ਨੂੰ ਵਧਣਾ ਤਾਂ ਉਹਦੇ ਵਧਦੇ ਕਦਮ ਤੁਹਾਨੂੰ ਹਮੇਸ਼ਾ ਪੈਸੇ ਵੱਲ ਨੂੰ ਵਧਦੇ ਨਜ਼ਰ ਆਉਣਗੇ ਲਾਲਚ ਵੱਲ ਨੂੰ ਵਧਦੇ ਨਜ਼ਰ ਆਉਣਗੇ।
ਇਸ ਇਨਸਾਨ ਨੂੰ ਸਮਝਣਾ ਬਹੁਤ ਔਖਾ। ਬੰਦੇ ਨੂੰ ਸਮਝਣਾ ਬਹੁਤ ਔਖਾ। ਇਹਦੇ ਅੰਦਰ ਦੇ ਲਾਲਚ ਨੂੰ ਸਮਝਣਾ ਬਹੁਤ ਔਖਾ। ਇਸੇ ਕਰਕੇ ਇਹ ਦੁਨੀਆ ਇਹ ਬੰਦਾ ਨਾ ਕਦੀ ਕਿਸੇ ਦੇ ਸਮਝ ਆਇਆ ਤੇ ਨਾ ਹੀ ਕਦੀ ਕਿਸੇ ਦੇ ਸਮਝ ਆਉਣਾ ਕਿਉਂਕਿ ਇਹ ਕਦੀ ਨਹੀਂ ਰੱਜਦਾ। ਇਹ ਸਿਰਫ਼ ਖਾਂਦਾ ਤੰਗ ਹੁੰਦਾ ਤੇ ਫਿਰ ਹੋਰ ਮੰਗਦਾ। ਪਹਿਲਾ ਹਾਲੇ ਪਚਿਆ ਨਹੀਂ ਹੁੰਦਾ ਤੇ ਉੱਤੋਂ ਹੋਰ ਭਰ ਲੈਂਦਾ। ਇਸੇ ਤਰ੍ਹਾਂ ਖਾ ਖਾ ਕੇ ਖਾ ਖਾ ਕੇ ਆਖਰਕਾਰ ਇੱਕ ਦਿਨ ਦੁਨੀਆਂ ਤੋਂ ਚਲਾ ਜਾਂਦਾ ਪਰ ਇਸ ਜ਼ਿੰਦਗੀ ਦਾ ਰਸ ਨਹੀਂ ਮਾਣ ਸਕਦਾ ਕਿਉਂਕਿ ਬੰਦੇ ਦੇ ਅੰਦਰ ਲਾਲਚ ਕੁੱਟ ਕੁੱਟ ਭਰਿਆ।
ਬੜਾ ਔਖਾ ਇਸ ਲਾਲਚ ਨੂੰ ਕਾਬੂ ਕਰਕੇ ਰੱਖਣਾ ਤੇ ਆਪਣੀ ਜ਼ਿੰਦਗੀ ਦੀਆਂ ਅਸਲ ਖੁਸ਼ੀਆਂ ਵੇਖਣੀਆਂ। ਬਹੁਤ ਘੱਟ ਲੋਕ ਜਿਹੜੇ ਆਪਣੀ ਜ਼ਿੰਦਗੀ ਦੀਆਂ ਅਸਲ ਖੁਸ਼ੀਆਂ ਵੱਲ ਨੂੰ ਜਾ ਸਕਦੇ ਨੇ ਕਿਉਂਕਿ ਉਹ ਖੁਸ਼ੀਆਂ ਤਿਆਗ ਮੰਗਦੀਆਂ ਨੇ। ਸ਼ਾਇਦ ਉਹਨਾਂ ਖੁਸ਼ੀਆਂ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਨਹੀਂ ਹੁੰਦਾ ਉਹਨਾਂ ਖੁਸ਼ੀਆਂ ਦੇ ਵਿੱਚ ਸ਼ਾਇਦ ਮਹਿਲ ਮੁਨਾਰੇ ਸ਼ਾਮਿਲ ਨਹੀਂ ਹੁੰਦੇ। ਇਸ ਕਰਕੇ ਬੰਦੇ ਨੂੰ ਵੀ ਇਹ ਲੱਗਦਾ ਕਿ ਮੈਂ ਉੱਥੇ ਖੁਸ਼ ਨਹੀਂ ਰਹਿ ਸਕਦਾ ਜਿੱਥੇ ਵੱਡੀ ਗੱਡੀ ਨਹੀਂ ਆ ਜਿੱਥੇ ਬਹੁਤ ਜ਼ਿਆਦਾ ਪੈਸਾ ਨਹੀਂ ਆ। ਵੇਖਿਆ ਜਾਵੇ ਤਾਂ ਹੁੰਦਾ ਉਹ ਉੱਧਰ ਜਾ ਕੇ ਦੁਖੀ ਹੀ ਆ। ਹੋਇਆ ਨਾ ਦੋਗਲਾ ਚਾਹੁੰਦਾ ਕੁਝ ਹੋਰ ਆ ਕਰਦਾ ਕੁਝ ਹੋਰ ਆ ਰੱਜਦਾ ਬਿਲਕੁਲ ਨਹੀਂ।
What's Your Reaction?
