ਮਨ ਦੀ ਇਕਾਗਰਤਾ ਅਤੇ ਗੌਤਮ ਬੁੱਧ ਦੀ ਸਿੱਖਿਆ - Kitaab Kahani
ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਇਹ ਪ੍ਰੇਰਨਾਦਾਇਕ ਕਹਾਣੀ ਸਾਨੂੰ ਮੌਜੂਦਾ ਪਲ ਵਿੱਚ ਜੀਣਾ ਅਤੇ ਮਨ ਦੇ ਬੇਲੋੜੇ ਵਿਚਾਰਾਂ ਨੂੰ ਦੂਰ ਕਰਕੇ ਇਕਾਗਰਤਾ ਹਾਸਿਲ ਕਰਨਾ ਸਿਖਾਉਂਦੀ ਹੈ।
ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਆਪਣੇ ਸਫਰ ਦੇ ਉੱਤੇ ਸੀ। ਕਾਫੀ ਦੇਰ ਤੋਂ ਇੱਕ ਨੌਜਵਾਨ ਹੈ ਜਿਹੜਾ ਗੌਤਮ ਬੁੱਧ ਦੇ ਨਾਲ ਸੀ, ਉਹਦੀ ਸ਼ਿਕਾਇਤ ਬਹੁਤ ਵਾਰ ਦੀ ਤਰ੍ਹਾਂ ਅੱਜ ਫਿਰ ਗੌਤਮ ਦੇ ਅੱਗੇ ਰੱਖੀ ਗਈ। ਤੁਰੇ ਜਾਂਦੇ ਕਹਿਣ ਲੱਗਾ, "ਗੌਤਮ, ਜੋ ਤੁਸੀਂ ਹਾਸਿਲ ਕੀਤਾ ਆਖ਼ਰਕਾਰ ਮੈਨੂੰ ਹਾਲੇ ਤੱਕ ਕਿਉਂ ਨਹੀਂ ਹੋ ਸਕਿਆ? ਮੈਂ ਵੀ ਤੁਹਾਡੇ ਨਾਲ ਹੀ ਸੱਚ ਦੀ ਭਾਲ ਦੇ ਵਿੱਚ ਚੱਲਿਆ, ਮੈਂ ਤੁਹਾਡੀਆਂ ਗੱਲਾਂ ਰੋਜ਼ ਬੜੀ ਧਿਆਨ ਦੇ ਨਾਲ ਸੁਣਦਾ। ਪਰ ਮੈਂ ਹਾਲੇ ਤੱਕ ਆਪਣਾ ਮਨ ਇੱਕ ਥਾਂ ਦੇ ਉੱਤੇ ਟਿਕਾ ਨਹੀਂ ਸਕਿਆ।"
ਹਾਲੇ ਗੱਲਾਂ ਕਰ ਹੀ ਰਹੇ ਸੀ, ਉਸ ਨੌਜਵਾਨ ਦੇ ਪੈਰ ਦੇ ਵਿੱਚ ਇੱਕ ਕੰਡਾ ਵੱਜਿਆ। ਕੰਡੇ ਦੀ ਪੀੜ ਇੰਨੀ ਕੁ ਜ਼ਿਆਦਾ ਸੀ ਕਿ ਉਹਨੂੰ ਆਪਣੀ ਗੱਲ ਵਿੱਚੇ ਹੀ ਭੁੱਲ ਗਈ। ਇੱਕ ਪਾਸੇ ਬੈਠ ਕੇ ਕੰਡਾ ਕੱਢਿਆ, ਕੁਝ ਦੇਰ ਦੇ ਲਈ ਆਰਾਮ ਕੀਤਾ। ਯਾਦ ਹੀ ਨਹੀਂ ਰਿਹਾ ਕਿ ਉਹ ਕਿਹੜੀਆਂ ਗੱਲਾਂ ਕਰ ਰਿਹਾ ਸੀ। ਗੌਤਮ ਨੇ ਯਾਦ ਦਵਾਇਆ, "ਜਦੋਂ ਤੇਰੇ ਪੈਰ ਦੇ ਵਿੱਚ ਕੰਡਾ ਵੱਜਿਆ, ਤੂੰ ਦੱਸ ਖਾਂ ਕਿਹੜੇ ਪਾਸੇ ਧਿਆਨ ਸੀ ਤੇਰਾ?" ਕਹਿਣ ਲੱਗਾ, "ਗੌਤਮ, ਮੈਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੀ, ਇਸ ਕਰਕੇ ਪਤਾ ਹੀ ਨਹੀਂ ਲੱਗਾ ਕਦੋਂ ਕੰਡੇ ਦੇ ਉੱਤੇ ਪੈਰ ਰੱਖਿਆ ਗਿਆ।" ਗੌਤਮ ਨੇ ਕਿਹਾ, "ਹੁਣ ਅਗਲੇ ਸਫਰ ਦੇ ਉੱਤੇ ਜ਼ਰਾ ਧਿਆਨ ਦੇ ਨਾਲ ਚੱਲੀਂ।"
ਤੇ ਉਹ ਫਿਰ ਅੱਗੇ ਤੁਰ ਪਏ। ਕੱਚੇ ਰਾਹ ਕਾਫੀ ਧਿਆਨ ਰੱਖਿਆ ਉਹਨੇ, ਕਾਫੀ ਖਿਆਲ ਰੱਖਿਆ ਕਿ ਮੇਰਾ ਪੈਰ ਫਿਰ ਦੁਬਾਰਾ ਤੋਂ ਕਿਸੇ ਕੰਡੇ ਦੇ ਉੱਤੇ ਨਾ ਧਰਿਆ ਜਾਵੇ, ਪੈਰ ਕਿਸੇ ਵੀ ਤਰੀਕੇ ਦੇ ਨਾਲ ਜ਼ਖ਼ਮੀ ਨਾ ਹੋਣ। ਤੇ ਜਿੰਨਾ ਚਿਰ ਧਿਆਨ ਰੱਖਿਆ, ਉੰਨਾ ਚਿਰ ਤੱਕ ਸਭ ਠੀਕ ਵੀ ਰਿਹਾ। ਪਰ ਅਚਾਨਕ ਫਿਰ ਦੁਬਾਰਾ ਉਹਨੇ ਸ਼ਿਕਾਇਤ ਕੀਤੀ, "ਗੌਤਮ, ਜੇ ਹੋਵੇ ਨਾ ਤਾਂ ਆਪਾਂ ਥੋੜ੍ਹੀ ਦੇਰ ਦੇ ਲਈ ਬੈਠ ਜਾਈਏ, ਮੇਰੇ ਪੈਰ ਦੇ ਵਿੱਚ ਦੁਬਾਰਾ ਤੋਂ ਕੰਡਾ ਵੱਜਾ।" ਕੰਡਾ ਕੱਢ ਕੇ ਗੌਤਮ ਨੇ ਕਿਹਾ, "ਤੂੰ ਕਦੀ ਖਿਆਲ ਕੀਤਾ ਕਿ ਤੇਰੇ ਪੈਰ ਦੇ ਵਿੱਚ ਇੰਨੀ ਵਾਰ ਕੰਡਾ ਕਿਉਂ ਵੱਜਦਾ?" "ਹਾਂ ਗੌਤਮ, ਸਿੱਧੀ ਜਿਹੀ ਗੱਲ ਤਾਂ ਇਹ ਆ ਕਿ ਮੈਂ ਸ਼ਾਇਦ ਰਾਹ ਦੇ ਉੱਤੇ ਧਿਆਨ ਨਹੀਂ ਦੇ ਪਾਉਂਦਾ।" "ਤੂੰ ਯਾਦ ਕਰਕੇ ਦੱਸ ਤੇਰਾ ਧਿਆਨ ਕਿੱਥੇ ਸੀ?"
"ਜਿੱਦਾਂ ਤੁਸੀਂ ਪਿਛਲੇ ਪ੍ਰਵਚਨ ਦੇ ਵਿੱਚ ਦੱਸਿਆ ਸੀ, ਮੈਂ ਆਪਣਾ ਧਿਆਨ ਆਪਣੀ ਸਭ ਤੋਂ ਪਿਆਰੀ, ਸਭ ਤੋਂ ਕੀਮਤੀ ਚੀਜ਼ ਵੱਲ ਲਾਇਆ।" "ਤੇ ਉਹ ਕੀ ਸੀ?" "ਮੈਂ ਆਪਣੇ ਪਿਤਾ ਜੀ ਨੂੰ ਯਾਦ ਕਰ ਰਿਹਾ ਸੀ, ਕਾਫੀ ਦੇਰ ਹੋ ਗਈ ਹੈ ਉਹਨਾਂ ਨੂੰ ਨਹੀਂ ਮਿਲਿਆ। ਸੋ ਇਸ ਕਰਕੇ ਮੈਂ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਕੇ ਚੱਲ ਰਿਹਾ ਸੀ। ਤੇ ਫਿਰ ਪਤਾ ਨਹੀਂ ਕਿੱਦਾਂ ਅਚਾਨਕ ਮੇਰਾ ਧਿਆਨ ਮਾਂ ਵੱਲ ਵੀ ਚਲਾ ਗਿਆ, ਮਾਂ ਵੱਲੋਂ ਹਟਿਆ ਭੈਣ-ਭਰਾਵਾਂ ਵੱਲ, ਪਿੰਡ ਦੇ ਕੁਝ ਸਾਕ-ਸੰਬੰਧੀਆਂ ਵੱਲ, ਰਿਸ਼ਤੇਦਾਰਾਂ ਵੱਲ, ਉਹਨਾਂ ਉਹਨਾਂ ਮੱਝਾਂ ਵੱਲ, ਮਾਲ-ਡੰਗਰ ਵੱਲ, ਬਚਪਨ ਦੇ ਵਿੱਚ ਖੇਡੀਆਂ ਖੇਡਾਂ ਵੱਲ, ਤੇ ਕੁਝ ਕੁ ਸਾਥ ਜਿਹਨਾਂ ਬਾਰੇ ਮੈਨੂੰ ਹਾਲੇ ਵੀ ਲੱਗਦਾ ਉਹ ਮੈਨੂੰ ਸ਼ਾਇਦ ਮਿਸ ਕਰਦੇ ਹੋਣਗੇ। ਮੈਨੂੰ ਲੱਗਦਾ ਉਹ ਸੋਚਦੇ ਹੋਣਗੇ ਕਿ ਮੈਂ ਕਿੱਥੇ ਆਂ। ਤੇ ਖ਼ੈਰ ਸ਼ਾਇਦ ਮੈਨੂੰ ਇਹ ਵੀ ਧਿਆਨ ਆਇਆ, ਮੈਂ ਸੋਚਣ ਦੀ ਕੋਸ਼ਿਸ਼ ਕੀਤੀ ਕਿ ਉਹ ਹੁਣ ਕਿੱਦਾਂ ਦੇ ਹੋ ਗਏ ਹੋਣਗੇ, ਕੀ ਮੇਰੇ ਵਾਂਗੂੰ ਉਹਨਾਂ ਨੂੰ ਵੀ ਦਾੜ੍ਹੀ-ਮੁੱਛਾਂ ਫੁੱਟ ਆਈਆਂ ਹੋਣਗੀਆਂ, ਕੀ ਮੇਰੇ ਹਾਣ-ਪ੍ਰਵਾਨ ਦੇ ਸਾਰੇ ਵੱਡੇ ਹੋ ਗਏ ਹੋਣਗੇ, ਉਹ ਕਿੱਦਾਂ ਦੇ ਦਿਖਦੇ ਹੋਣਗੇ, ਕੀ ਉਹ ਸਾਰੇ ਆਪਣੇ ਕੰਮਾਂ-ਕਾਰਾਂ ਦੇ ਵਿੱਚ ਲੱਗੇ ਹੋਣਗੇ, ਕੀ ਮੈਂ ਹੀ ਆਂ ਉਹਨਾਂ ਸਾਰਿਆਂ ਦੇ ਵਿੱਚੋਂ ਇਕੱਲਾ ਜਿਹੜਾ ਇਹਨਾਂ ਰਾਹਵਾਂ ਦੇ ਉੱਤੇ ਕੰਡੇ ਮਰਵਾਉਂਦਾ ਫਿਰਦਾ, ਗੌਤਮ ਦੇ ਨਾਲ ਤੁਰਿਆ ਫਿਰਦਾ ਸੱਚ ਦੀ ਭਾਲ ਦੇ ਵਿੱਚ, ਹੋ ਸਕਦਾ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਵਿਆਹ ਹੋ ਗਿਆ ਹੋਵੇ, ਹੋ ਸਕਦਾ ਕਈਆਂ ਦੇ ਬੱਚੇ ਵੀ ਹੋ ਗਏ ਹੋਣ। ਬੱਸ ਇੱਦਾਂ ਦੀਆਂ ਸੋਚਾਂ ਚੱਲ ਰਹੀਆਂ ਸੀ, ਬਾਅਦ ਵਿੱਚ ਮੈਨੂੰ ਯਾਦ ਨਹੀਂ ਫਿਰ ਮੈਨੂੰ ਕੰਡਾ ਵੱਜ ਗਿਆ।"
ਗੌਤਮ ਨੇ ਕਿਹਾ, "ਮੈਂ ਮੈਂ ਪਿਛਲੇ ਪ੍ਰਵਚਨ ਦੇ ਵਿੱਚ ਇਹੋ ਹੀ ਤਾਂ ਕਿਹਾ ਸੀ ਕਿ ਤੁਸੀਂ ਆਪਣਾ ਧਿਆਨ ਟਿਕਾਉਣ ਦੀ ਕੋਸ਼ਿਸ਼ ਕਰਨੀ। ਮੈਂ ਇਹੋ ਹੀ ਤਾਂ ਕਿਹਾ ਸੀ ਜਿਹੜੀ ਤੁਹਾਨੂੰ ਸਭ ਤੋਂ ਪਿਆਰੀ ਚੀਜ਼ ਆ, ਉਹਦੇ ਉੱਤੇ ਧਿਆਨ ਟਿਕਾ ਲਓ। ਪਹਿਲੀ ਗੱਲ ਤਾਂ ਇਹ ਕਿ ਹਾਲੇ ਸਭ ਤੋਂ ਪਿਆਰੀ ਚੀਜ਼ ਤੈਨੂੰ ਤੇਰੇ ਪਰਿਵਾਰ ਦੇ ਜੀਅ ਲੱਗੀ ਜਾਂਦੇ। ਚਲੋ ਪਰਿਵਾਰ ਦੇ ਜੀਅ ਪਿਆਰੇ ਹੁੰਦੇ ਵੀ ਆ, ਤੇਰਾ ਆਪਣੇ ਪਿਤਾ ਜੀ ਦੇ ਨਾਲ ਪਿਆਰ ਬਹੁਤ ਆ, ਇਹ ਬਹੁਤ ਚੰਗੀ ਗੱਲ ਹੈ। ਪਰ ਇੱਕ ਗੱਲ ਦੱਸ, ਫਿਰ ਤੇਰਾ ਧਿਆਨ ਉਹਨਾਂ ਵੱਲੋਂ ਹਟ ਕੇ ਬਾਕੀ ਥਾਵਾਂ ਦੇ ਉੱਤੇ ਕਿਉਂ ਗਿਆ? ਜਾਂ ਤਾਂ ਫਿਰ ਤੈਨੂੰ ਇਹ ਨਹੀਂ ਹਾਲੇ ਤੱਕ ਪਤਾ ਕਿ ਤੈਨੂੰ ਸਭ ਤੋਂ ਪਿਆਰੀ ਚੀਜ਼ ਹੈ ਕੀ।" "ਹੈ ਤਾਂ ਗੌਤਮ, ਮੇਰਾ ਪਿਆਰ ਆਪਣੇ ਪਿਓ ਲਈ ਆ ਸਭ ਤੋਂ ਵਧੇਰੇ, ਸਭ ਤੋਂ ਵਧੇਰੇ ਮੈਨੂੰ ਯਾਦ ਆਪਣੇ ਪਿਓ ਦੀ ਹੀ ਆਉਂਦੀ ਹੈ। ਸਭ ਤੋਂ ਕਰੀਬੀ ਤਾਂ ਮੈਂ ਆਪਣੇ ਪਿਤਾ ਜੀ ਨੂੰ ਮੰਨਦਾ। ਪਰ ਪਤਾ ਨਹੀਂ ਕਿਉਂ, ਉੱਥੇ ਤਾਂ ਥੋੜ੍ਹਾ ਕੁ ਚਿਰ ਧਿਆਨ ਰਹਿੰਦਾ, ਬਾਕੀ ਫਿਰ ਪਤਾ ਹੀ ਨਹੀਂ ਲੱਗਦਾ ਕਿਹੜੇ ਪਾਸੇ ਚਲੇ ਜਾਂਦਾ।"
"ਇਹੋ ਹੀ ਤਾਂ ਔਖਾ। ਜੇ ਇੱਕ ਪਾਸੇ ਧਿਆਨ ਟਿਕ ਜੇ ਤਾਂ ਫਿਰ ਮਨ ਹੀ ਕੀ ਹੋਇਆ। ਮਨ ਇਹੋ ਹੀ ਤਾਂ ਤੁਹਾਨੂੰ ਭੁਲੇਖੇ ਪਾਉਂਦਾ, ਇਹੋ ਹੀ ਤਾਂ ਤੁਹਾਨੂੰ ਛਲਾਵੇ ਦਿੰਦਾ।" ਗੌਤਮ ਨੇ ਬੜਾ ਆਸਾਨ ਜਿਹਾ ਤਰੀਕਾ ਦੱਸਿਆ, ਜਿਹੜਾ ਸ਼ਾਇਦ ਧਿਆਨ ਲਾਉਣ ਦੇ ਲਈ ਵੀ ਆਸਾਨ ਹੋਵੇ ਤੇ ਜਦੋਂ ਆਪਾਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਹਾਂ ਬਹੁਤ ਜ਼ਿਆਦਾ ਸੋਚਦੇ ਹਾਂ, ਜਿਹਨੂੰ ਅੱਜਕੱਲ੍ਹ ਆਪਾਂ ਨੈਗੇਟਿਵ ਥਿੰਕਿੰਗ ਜਾਂ ਓਵਰ ਥਿੰਕਿੰਗ ਕਹਿ ਦਿੰਦੇ ਹਾਂ, ਸ਼ਾਇਦ ਉਹ ਹਟਾਉਣ ਦੇ ਲਈ ਵੀ ਕਾਰਗਰ ਸਾਬਤ ਹੋਵੇ। ਗੌਤਮ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਆਪਣਾ ਆਪਣੀ ਸਭ ਤੋਂ ਪਿਆਰੀ ਚੀਜ਼ ਵੱਲ ਧਿਆਨ ਲਾਉਂਦੇ ਹੋ ਤਾਂ ਤੁਸੀਂ ਆਪਣਾ ਧਿਆਨ ਰੋਕ ਨਹੀਂ ਸਕਦੇ, ਉਹ ਇੱਧਰ-ਉੱਧਰ ਹੋਰ ਥਾਵਾਂ ਦੇ ਉੱਤੇ ਜਾਊਗਾ। ਜਿੱਥੇ ਜਾਂਦਾ ਉਹਨੂੰ ਜਾਣ ਦਿਓ, ਜੋ ਮਨ ਸੋਚਦਾ ਉਹਨੂੰ ਸੋਚਣ ਦਿਓ। ਪਰ ਉਸ ਤੋਂ ਬਾਅਦ ਤੁਸੀਂ ਨਾਲ ਇਹ ਜ਼ਰੂਰ ਸੋਚੋ ਕਿ ਜਿੱਧਰ ਧਿਆਨ ਗਿਆ ਸੀ, ਕੀ ਉਹ ਬਹੁਤ ਜ਼ਿਆਦਾ ਅਹਿਮੀਅਤ ਰੱਖਦੇ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ? ਜਿੱਥੇ-ਜਿੱਥੇ ਵੀ ਤੁਹਾਡਾ ਧਿਆਨ ਜਾਂਦਾ, ਉਸ ਇਕੱਲੇ-ਇਕੱਲੇ ਪੁਆਇੰਟ ਦੇ ਉੱਤੇ ਬੈਠ ਕੇ ਫਿਰ ਸੋਚੋ ਕਿ ਕੀ ਉਹ ਕੀ ਉਹ ਮਸਲੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਨੇ?
ਜੇ ਤੁਸੀਂ ਕਿਸੇ ਦਸੇ ਪਾਸੇ ਧਿਆਨ ਲਾਇਆ, ਕਾਰੋਬਾਰ ਵੱਲ ਲਾਇਆ, ਯਾਰਾਂ-ਦੋਸਤਾਂ ਵੱਲ ਲਾਇਆ, ਕਿਸੇ ਲੜਾਈ-ਝਗੜੇ ਵੱਲ, ਕਿਸੇ ਨਾਲ ਪੈਸੇ ਦਾ ਕੋਈ ਲੈਣ-ਦੇਣ ਹੈ ਉਹਦੇ ਵੱਲ, ਚੰਗੀ ਨੌਕਰੀ ਵੱਲ, ਆਪਣੇ ਪਰਿਵਾਰ ਦੇ ਜੀਆਂ ਵੱਲ, ਯਾਰਾਂ-ਦੋਸਤਾਂ ਵੱਲ, ਕੁਝ ਛੱਡ ਚੁੱਕੇ ਉਹਨਾਂ ਵੱਲ, ਕੁਝ ਦੇ ਨਾਲ ਤੁਸੀਂ ਨਾਤਾ ਜੋੜਨਾ ਚਾਹੁੰਦੇ ਹੋ ਉਹਨਾਂ ਵੱਲ, ਉਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਲਾ ਕੇ ਹੌਲੀ-ਹੌਲੀ ਉਹਨਾਂ ਦੇ ਵਿੱਚੋਂ ਛਾਂਟੀ ਕਰਨੀ ਸ਼ੁਰੂ ਕਰੋ। ਕਿਹੜੀ ਚੀਜ਼ ਆ ਜਿਹਦੇ ਸੋਚਣ ਦੇ ਨਾਲ ਜਾਂ ਨਾ ਸੋਚਣ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਉੱਤੇ ਕੋਈ ਅਸਰ ਨਹੀਂ ਪੈਣ ਵਾਲਾ, ਤੇ ਉਹਨੂੰ ਇੱਕ ਪਾਸੇ ਕਰ ਦਿਓ। ਜੇ ਕੋਈ ਦਸ ਵਿਚਾਰ ਆਏ ਨੇ ਮਨ ਦੇ ਵਿੱਚ, ਤੇ ਦਸਾਂ 'ਚੋਂ ਹੁਣ ਨੌਂ ਰਹਿ ਜਾਣੇ ਚਾਹੀਦੇ।
ਫਿਰ ਦੁਬਾਰਾ ਤੋਂ ਸੋਚੋ ਤੇ ਇਸ ਪਾਸੇ ਧਿਆਨ ਲਾਓ ਕਿ ਕੀ ਉਹਨਾਂ ਦੇ ਵਿੱਚੋਂ ਕੋਈ ਹੋਰ ਚੀਜ਼ ਐਸੀ ਹੈ ਜਿਹਦੇ ਸੋਚਣ ਦੇ ਨਾਲ ਹੁਣ ਕੋਈ ਫਰਕ ਨਹੀਂ ਪੈਣ ਵਾਲਾ? ਕੁਝ ਐਸਾ ਜਿਹੜਾ ਬੀਤ ਚੁੱਕਾ, ਜਿਹੜਾ ਹੁਣ ਤੁਸੀਂ ਵਾਪਸ ਨਹੀਂ ਲੈ ਕੇ ਆ ਸਕਦੇ, ਕੁਝ ਐਸੇ ਲੋਕ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਦਾ ਦੇ ਲਈ ਜਾ ਚੁੱਕੇ ਨੇ, ਜਿਹਨਾਂ ਦੇ ਬਾਰੇ ਸੋਚਣ ਜਾਂ ਨਾ ਸੋਚਣ ਦੇ ਨਾਲ ਹੁਣ ਕੋਈ ਫਰਕ ਨਹੀਂ ਪੈਣਾ, ਤੇ ਉਹਨੂੰ ਵੀ ਮਾਈਨਸ ਕਰ ਦਿਓ। ਤੇ ਹੌਲੀ-ਹੌਲੀ ਜਦੋਂ ਤੁਸੀਂ ਇਹ ਪ੍ਰੈਕਟਿਸ ਕਰੋਗੇ, ਹੌਲੀ-ਹੌਲੀ ਜਿੱਦਾਂ-ਜਿੱਦਾਂ ਤੁਸੀਂ ਆਪਣੇ ਮਨ ਦੇ ਵਿੱਚੋਂ, ਆਪਣੇ ਖਿਆਲਾਂ ਦੇ ਵਿੱਚੋਂ ਸੋਚ ਕੇ ਉਹ ਚੀਜ਼ਾਂ ਮਾਈਨਸ ਕਰਨੀਆਂ ਸ਼ੁਰੂ ਕਰੋਗੇ ਜਿਹਨਾਂ ਦੇ ਨਾਲ ਵਾਕਈ ਹੁਣ ਕੋਈ ਫਰਕ ਨਹੀਂ ਪੈਂਦਾ, ਤਾਂ ਤੁਹਾਡੇ ਕੋਲ ਉਹ ਬਚ ਜਾਣਗੀਆਂ ਜਿਹਨਾਂ ਦੇ ਨਾਲ ਵਾਕਈ ਤੁਹਾਡੀ ਜ਼ਿੰਦਗੀ ਦੇ ਉੱਤੇ ਫਰਕ ਪੈਂਦਾ। ਉਹ ਲੋਕ ਜਿਹੜੇ ਵਾਕਈ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਮਦਦਗਾਰ ਸਾਬਤ ਹੋ ਸਕਦੇ ਨੇ, ਉਹ ਕਾਰਜ ਜਿਹਨਾਂ ਦੇ ਨਾਲ ਤੁਹਾਡੀ ਜ਼ਿੰਦਗੀ ਸਵਰ ਸਕਦੀ ਹੈ, ਉਹ ਧਿਆਨ ਜਿਹੜਾ ਲਾ ਕੇ ਤੁਸੀਂ ਰੱਬ ਦੇ ਨੇੜੇ ਹੋ ਸਕਦੇ ਹੋ, ਯਾਨੀ ਕਿ ਜੋ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਹਾਸਿਲ ਕਰਨਾ ਚਾਹੁੰਦੇ ਹੋ, ਉਸ ਪਾਸੇ ਨੂੰ ਤੁਸੀਂ ਆਪਣਾ ਧਿਆਨ ਹੁਣ ਲਾ ਸਕਦੇ ਹੋ।
ਹਾਲੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਦੇ ਉੱਤੇ ਤੁਹਾਨੂੰ ਸੋਚ ਕੇ ਇਹੋ ਹੀ ਲੱਗੂਗਾ ਕਿ ਨਹੀਂ, ਇਹ ਵੀ ਨਹੀਂ ਮੈਨੂੰ ਚਾਹੀਦੀਆਂ, ਤੇ ਆਖ਼ਰਕਾਰ ਤੁਸੀਂ ਉਸ ਪੁਆਇੰਟ ਦੇ ਉੱਤੇ ਪਹੁੰਚ ਜਾਓਗੇ ਜੋ ਤੁਹਾਨੂੰ ਚਾਹੀਦਾ ਹੋਊਗਾ। ਪਰ ਇਹਦੇ ਲਈ ਤੁਹਾਡੇ ਕੋਲ ਸਮਾਂ ਚਾਹੀਦਾ, ਇਹਦੇ ਲਈ ਤੁਹਾਨੂੰ ਧਿਆਨ ਲਾਉਣਾ ਪਊਗਾ, ਆਰਾਮ ਦੇ ਨਾਲ ਬਹਿਣਾ ਪਊਗਾ, ਇਹਦੇ ਲਈ ਤੁਹਾਨੂੰ ਸੋਚਣਾ ਪਊਗਾ। ਸਭ ਤੋਂ ਵੱਡੀ ਗੱਲ ਤੁਹਾਨੂੰ ਆਪਣੇ ਅੰਦਰ ਉਤਰਨਾ ਪਊਗਾ, ਆਪਣੇ ਵਿਚਾਰਾਂ ਦੇ ਨਾਲ ਲੜਨਾ ਪਊਗਾ। ਤੇ ਸ਼ਾਇਦ ਇਹੋ ਹੀ ਤਾਂ ਉਹ ਕਾਰਜ ਹੈ ਜਿਹੜਾ ਆਪਾਂ ਕਰ ਨਹੀਂ ਪਾਉਂਦੇ। ਅਸੀਂ ਆਪਣੇ ਅੰਦਰ ਝਾਤੀ ਨਹੀਂ ਮਾਰ ਪਾਉਂਦੇ, ਆਪਣੇ ਉਹਨਾਂ ਖਿਆਲਾਂ ਦੇ ਉੱਤੇ ਵਿਚਾਰ ਨਹੀਂ ਕਰ ਪਾਉਂਦੇ ਕਿ ਕੀ ਉਹ ਵਾਕਈ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ।
ਤੇ ਇੰਨੇ ਨੂੰ ਗੌਤਮ ਨੂੰ ਟੋਕਦਿਆਂ ਉਸ ਸਾਥੀ ਨੇ ਫਿਰ ਦੁਬਾਰਾ ਤੋਂ ਸਵਾਲ ਪੁੱਛਿਆ, "ਗੌਤਮ, ਕੀ ਇੰਨੇ ਦੇ ਨਾਲ ਮੇਰਾ ਮਸਲਾ ਹੱਲ ਹੋ ਜੂ? ਮੈਂ ਕੱਲ੍ਹ ਤੋਂ ਹੀ ਸ਼ੁਰੂ ਕਰੂੰਗਾ, ਮੈਂ ਇਸ ਤਰੀਕੇ ਦੇ ਨਾਲ ਹੁਣ ਸੋਚਣਾ ਸ਼ੁਰੂ ਕਰੂੰਗਾ।" ਪਰ ਸਵਾਲ ਇਸ ਸਵਾਲ ਦਾ ਜਵਾਬ ਇੰਨਾ ਆਸਾਨ ਨਹੀਂ ਸੀ। ਗੌਤਮ ਦਾ ਕਹਿਣਾ ਸੀ ਕਿ ਜੇਕਰ ਅੱਜ ਤੋਂ ਸ਼ੁਰੂਆਤ ਕਰੇਂਗਾ ਤਾਂ ਹੌਲੀ-ਹੌਲੀ ਹੋ ਸਕਦਾ ਬਹੁਤ ਸਮਾਂ ਲੱਗ ਜੇ, ਤੈਨੂੰ ਆਪਣੇ ਵਿਚਾਰ ਹੌਲੀ-ਹੌਲੀ ਮਨਫ਼ੀ ਕਰਦਿਆਂ। ਹਾਲੇ ਤਾਂ ਤਰਦੇ-ਤਰਦੇ ਕੁਝ ਕੁ ਤੈਨੂੰ ਤੰਗ ਕਰ ਰਹੇ ਨੇ, ਜਿੱਦਾਂ-ਜਿੱਦਾਂ ਤੂੰ ਧਿਆਨ ਦੇ ਵਿੱਚ ਉਤਰਨਾ, ਹਾਲੇ ਤਾਂ ਬਹੁਤ ਪਿਛਲੇ ਵੀ ਯਾਦ ਆਉਣੇ ਸ਼ੁਰੂ ਹੋ ਜਾਂਦੇ ਨੇ।
ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਿੱਦਾਂ ਜਿੱਦਾਂ ਤੁਸੀਂ ਇੱਕ ਭਾਂਡੇ ਦੇ ਉੱਤੋਂ-ਉੱਤੋਂ ਕੁਝ ਨਾ ਕੁਝ ਉਤਾਰ ਲੈਂਦੇ ਹੋ, ਇੱਕ ਅਲਮਾਰੀ ਦੇ ਵਿੱਚੋਂ ਉੱਤੋਂ-ਉੱਤੋਂ ਤੁਸੀਂ ਕੁਝ ਨਾ ਕੁਝ ਕੱਪੜੇ ਕੱਢ ਲੈਂਦੇ ਹੋ, ਤਾਂ ਤੁਸੀਂ ਥੱਲੇ ਵੇਖਦੇ ਹੋ, 'ਓਹੋ! ਆਹ ਤਾਂ ਭੁੱਲੇ ਪਏ ਸੀ।' ਹੋਰ ਪਿੱਛੇ ਹੱਥ ਮਾਰੋਗੇ ਤਾਂ ਹੋਰ ਨਿਕਲ ਆਉਣਗੇ। ਇਹ ਭਾਂਡੇ, ਇਹ ਅਲਮਾਰੀਆਂ ਖਾਲੀ ਕਰਦਿਆਂ ਵਾਵਾ ਚਿਰ ਲੱਗ ਜਾਂਦਾ। ਹੁਣ ਇਹ ਤੁਹਾਡੇ 'ਤੇ ਹੈ, ਤੁਸੀਂ ਕਿੰਨਾ ਕੁ ਸਮਾਂ ਲਾਉਣਾ ਤੇ ਕਿੰਨਾ ਕੁ ਖਾਲੀ ਕਰਨਾ ਆਪਣੇ ਆਪ ਨੂੰ। ਜਿੰਨਾ ਬੰਦਾ ਆਪਣੇ ਆਪ ਦੇ ਵਿੱਚੋਂ ਖਾਲੀ, ਉੰਨਾ ਹੀ ਸੌਖਾ, ਉੰਨਾ ਹੀ ਹੌਲੇ ਭਾਰ ਅੱਗੇ ਵਧੂ, ਉੰਨਾ ਹੀ ਸੌਖਾ ਰਹੂ। ਨਹੀਂ ਤਾਂ ਫਿਰ ਇਸੇ ਤਰ੍ਹਾਂ ਦੇ ਨਾਲ ਵਾਰ-ਵਾਰ ਧਿਆਨ ਭਟਕਦਾ ਰਹੂ ਤੇ ਵਾਰ-ਵਾਰ ਕੰਡੇ ਵੱਜਦੇ ਰਹਿਣਗੇ, ਕਿਉਂਕਿ ਆਪਾਂ ਜਾਂ ਤਾਂ ਰਾਹਵਾਂ ਦੇ ਉੱਤੇ ਚੱਲਦਿਆਂ ਕੰਡਿਆਂ ਦਾ ਖਿਆਲ ਰੱਖ ਸਕਦੇ ਹਾਂ ਤੇ ਜਾਂ ਫਿਰ ਇਹਨਾਂ ਅਨਾਪ-ਸ਼ਨਾਪ ਇੱਧਰ-ਉੱਧਰ ਦੇ ਵਿਚਾਰਾਂ ਦਾ।
ਗੌਤਮ ਦਾ ਕਹਿਣਾ ਸੀ ਕਿ ਰਾਹ ਦੇ ਉੱਤੇ ਚੱਲਦਿਆਂ ਹੋ ਸਕਦਾ ਉਸ ਸਮੇਂ ਤੁਹਾਡਾ ਧਿਆਨ ਉਚਿਤ ਹੈ ਕਿ ਕੰਡੇ ਵੱਲ ਹੀ ਲਾ ਲਓ। ਜਿਹੜੇ ਸਮੇਂ ਦੇ ਉੱਤੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ, ਉਸ ਵੱਲ ਧਿਆਨ ਲਾਓ। ਜਿਹੜੀ ਚੀਜ਼ ਤੋਂ ਤੁਹਾਨੂੰ ਹੁਣੇ-ਹੁਣੇ ਨੁਕਸਾਨ ਹੋਣ ਦਾ ਡਰ ਹੈ, ਉਸ ਪਾਸੇ ਧਿਆਨ ਲਾ ਲਓ। ਸ਼ਾਇਦ ਇਸੇ ਨੂੰ ਕਹਿੰਦੇ ਨੇ ਮੌਜੂਦਾ ਸਮੇਂ ਦੇ ਵਿੱਚ ਰਹਿ ਕੇ ਜੀਣਾ। ਇਹੋ ਹੀ ਸ਼ਾਇਦ ਸਾਡੀ ਬਹੁਤਿਆਂ ਦੀ ਸਮੱਸਿਆ, ਆਪਾਂ ਜਿਹੜੇ ਪਲ ਦੇ ਵਿੱਚ ਰਹਿ ਰਹੇ ਹੁੰਦੇ ਹਾਂ ਉਸ ਪਲ ਦੇ ਵਿੱਚ ਰਹਿ ਕੇ ਨਹੀਂ ਜੀਅ ਪਾਉਂਦੇ। ਸਾਡੇ ਖਿਆਲ ਹਮੇਸ਼ਾ ਜਾਂ ਤਾਂ ਭਵਿੱਖ ਵੱਲ ਚਲੇ ਜਾਂਦੇ ਨੇ ਤੇ ਜਾਂ ਫਿਰ ਬੀਤੇ ਵੱਲ ਚਲੇ ਜਾਂਦੇ ਨੇ। ਫਿਰ ਮੌਜੂਦਾ ਸਮੇਂ ਦੇ ਵਿੱਚ ਸਾਨੂੰ ਕੰਡਾ ਵੱਜਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ।
ਜੇ ਆਪਾਂ ਇਸ ਟਾਈਮ ਗੱਡੀ ਚਲਾ ਰਹੇ ਹਾਂ, ਤਾਂ ਕੋਸ਼ਿਸ਼ ਕਰੀਏ ਫਿਰ ਇਸ ਟਾਈਮ ਗੱਡੀ ਚਲਾਈਏ। ਆਸ-ਪਾਸ ਸੜਕ ਦੇ ਉੱਤੇ ਹੋਰ ਜਿਹੜੇ ਵਿਚਰ ਰਹੇ ਨੇ, ਉਹਨਾਂ ਦਾ ਵੀ ਖਿਆਲ ਕਰੀਏ, ਆਪਣੀ ਸਪੀਡ ਦਾ ਵੀ ਖਿਆਲ ਕਰੀਏ, ਆਪਣੇ ਹੱਥਾਂ ਦਾ ਵੀ ਖਿਆਲ ਕਰੀਏ ਕਿ ਉਹ ਇੱਧਰ-ਉੱਧਰ ਮੋਬਾਈਲ ਦੇ ਉੱਤੇ ਨਾ ਜਾਣ। ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਇੱਕ ਡਰਾਈਵਰ ਦੇ ਲਈ ਗੱਡੀ ਚਲਾਉਂਦਿਆਂ ਤਾਂ ਇਹੋ ਹੀ ਹੈ ਕਿ ਉਹ ਸਾਰਾ ਧਿਆਨ ਆਪਣਾ ਸੜਕ ਦੇ ਉੱਤੇ, ਆਪਣੀ ਗੱਡੀ, ਆਪਣੀ ਰਫ਼ਤਾਰ ਦੇ ਉੱਤੇ ਕੇਂਦਰਿਤ ਰੱਖੇ। ਨਹੀਂ ਤਾਂ ਭਾਵੇਂ ਕਿੰਨਾ ਵੀ ਇੰਪੋਰਟੈਂਟ ਉਹ ਕਿਉਂ ਨਾ ਸੋਚ ਰਿਹਾ ਹੋਵੇ, ਚਾਹੇ ਉਹ ਰੱਬ ਦਾ ਨਾਂ ਹੀ ਕਿਉਂ ਨਾ ਲੈ ਰਿਹਾ ਹੋਵੇ, ਇਸ ਸਮੇਂ ਦੇ ਮੁਤਾਬਕ ਤਾਂ ਸ਼ਾਇਦ ਉਹ ਵੀ ਉਹਦੇ ਧਿਆਨ ਦਾ ਉਟਕਣਾ ਹੀ ਮੰਨਿਆ ਜਾਊਗਾ। ਸ਼ਾਇਦ ਇੱਕ ਅਵਸਥਾ ਆਊਗੀ ਜਦੋਂ ਉਹ ਇਹ ਦੋ-ਚਾਰ ਚੀਜ਼ਾਂ ਇਕੱਠੀਆਂ ਕਰਨ ਯੋਗ ਹੋ ਜੂ, ਪਰ ਸੱਚ ਤਾਂ ਇਹ ਆ ਕਿ ਇਸ ਤਰੀਕੇ ਦੇ ਨਾਲ ਧਿਆਨ ਭਟਕ ਕੇ ਕਦੋਂ ਉਰੇ-ਪਰੇ ਚਲੇ ਜਾਂਦਾ ਪਤਾ ਹੀ ਨਹੀਂ ਲੱਗਦਾ।
ਸੋ ਜਿਹੜੀ ਚੀਜ਼ ਦੇ ਵਿੱਚ ਵੀ ਤੁਸੀਂ, ਜਿਹੜੀ ਘੜੀ ਵੀ ਵਿਚਰ ਰਹੇ ਹੋ, ਉੱਥੇ ਧਿਆਨ ਕੇਂਦਰਿਤ ਕਰ ਲੈਣਾ ਜ਼ਿਆਦਾ ਵਾਜਬ ਹੈ। ਇਸ ਪ੍ਰੈਕਟਿਸ ਦੇ ਨਾਲ ਹੌਲੀ-ਹੌਲੀ ਜਦੋਂ ਆਪਣੇ ਵਿਚਾਰ ਤੁਸੀਂ ਮਾਈਨਸ ਕਰਨੇ ਸ਼ੁਰੂ ਕਰੋਗੇ, ਬੇਲੋੜੇ ਵਿਚਾਰ ਮਾਈਨਸ ਕਰਨੇ ਸ਼ੁਰੂ ਕਰੋਗੇ, ਤਾਂ ਫਿਰ ਕਈ ਤਰ੍ਹਾਂ ਦੀਆਂ ਸਮੱਸਿਆ ਤੁਹਾਡੀਆਂ ਦੂਰ ਹੋ ਜਾਣਗੀਆਂ। ਜਿਹਨੇ ਜਿਹੜੇ ਰਾਹ ਦੇ ਉੱਤੇ ਚੱਲਣਾ, ਉਹ ਉਸੇ ਰਾਹ ਦੇ ਉੱਤੇ ਚੱਲਦਿਆਂ ਉਸ ਹਿਸਾਬ ਦੇ ਨਾਲ ਮਾਈਨਸ ਕਰੀ ਜਾਵੇ। ਜਿਹੜਾ ਵਿਚਾਰ ਤੁਹਾਨੂੰ ਸਭ ਤੋਂ ਪਿਆਰਾ, ਗੱਲ ਤਾਂ ਇਹ ਹੈ ਕਿ ਤੁਸੀਂ ਉਸ ਪਾਸੇ ਨੂੰ ਜਾਣਾ। ਜੇ ਇਹਦਾ ਰਾਹ ਰੱਬ ਵਾਲੇ ਪਾਸੇ ਨੂੰ ਜਾਂਦਾ, ਉਹ ਉਹ ਰਾਹ ਮੱਲ ਕੇ ਬਾਕੀ ਮਾਈਨਸ ਕਰੀ ਜਾਵੇ, ਕਿਉਂਕਿ ਅਖ਼ੀਰ ਤਾਂ ਉਹੀ ਰਾਹ ਕੰਮ ਆਉਣਾ। ਤੇ ਫਿਲਹਾਲ ਜੇ ਤੁਹਾਨੂੰ ਲੱਗਦਾ ਬਾਕੀ ਚੀਜ਼ਾਂ ਤੁਹਾਨੂੰ ਜ਼ਿਆਦਾ ਪਰੇਸ਼ਾਨ ਕਰ ਰਹੀਆਂ, ਉਹਨਾਂ ਤੋਂ ਤੁਹਾਨੂੰ ਖੁਸ਼ੀ ਮਿਲ ਸਕਦੀ ਹੈ, ਤੇ ਫਿਰ ਉਹਨਾਂ ਵੱਲ ਨੂੰ ਵਧ ਕੇ ਵੇਖ ਲਓ। ਪਰ ਗੱਲ ਇਹ ਹੈ ਕਿ ਬਹੁਤ ਜ਼ਿਆਦਾ ਭਾਰ ਚੁੱਕ ਕੇ ਆਪਾਂ ਕਿਸੇ ਪਾਸੇ ਵੀ ਨਹੀਂ ਜਾ ਪਾਵਾਂਗੇ। ਕੋਸ਼ਿਸ਼ ਕਰੀਏ ਆਪਾਂ ਪਹਿਲਾਂ ਆਪਣਾ ਭਾਰ ਹੌਲਾ ਕਰੀਏ ਤੇ ਫਿਰ ਆਪਾਂ ਥੋੜ੍ਹਾ ਜਿਹਾ ਸੌਖੇ ਤੁਰ ਸਕਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਇੱਦਾਂ ਦੀਆਂ ਹੀ ਕਹਾਣੀਆਂ ਸੁਣਨ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ, ਪੋਡਕਾਸਟ ਦੇ ਉੱਤੇ ਜਾ ਕੇ ਇਹ ਕਹਾਣੀਆਂ ਸੁਣ ਸਕਦੇ ਹੋ। ਧੰਨਵਾਦ।
What's Your Reaction?
